ਮੋਹਾਲੀ ਚ ਕੁੜੀ ਦੀ ਤੇਜ਼ਧਾਰ ਹਥਿਆਰ ਨਾਲ ਹਤਿਆ
June 8, 2024
Daily Dharaledar Bureau / Mohali
ਦੱਸਿਆ ਜਾ ਰਿਹਾ ਹੈ ਕਿ, ਫੇਜ਼ ਪੰਜ ਸਥਿਤ ਗੁਰਦੁਆਰਾ ਸਾਹਿਬ ਲਾਗੇ ਮੇਨ ਰੋਡ ਤੇ ਇੱਕ ਕੁੜੀ ਨੂੰ ਇਕ ਮੁੰਡੇ ਨੇ ਘੇਰ ਲਿਆ ਅਤੇ ਉਹਦੇ ਤੇ ਲਗਾਤਾਰ ਤਲਵਾਰ ਦੇ ਨਾਲ ਹਮਲਾ ਕਰਦਾ ਰਿਹਾ। ਹਮਲੇ ਵਿਚ ਕੁੜੀ ਜ਼ਖਮੀ ਹੋ ਗਈ ਅਤੇ ਲੋਕਾਂ ਨੇ ਕੁੜੀ ਨੂੰ ਹਸਪਤਾਲ ਪਹੁੰਚਿਆ। ਜਿਥੇ ਡਾਕਟਰਾਂ ਨੇ ਉਹਨੂੰ ਮ੍ਰਿਤਕ ਐਲਾਨ ਦਿੱਤਾ।
ਕੁੜੀ ਦਾ ਕਤਲ ਮੁੰਡੇ ਵਲੋਂ ਇਸ ਲਈ ਕੀਤਾ ਗਿਆ ਕਿਉਂਕਿ ਕੁੜੀ ਨੇ ਮੁੰਡੇ ਨਾਲ ਘਰਦਿਆਂ ਦੀ ਮਰਜ਼ੀ ਤੋਂ ਬਿਨਾ ਵਿਆਹ ਕਰਵਾਉਣ ਤੋਂ ਮਨਾ ਕਰ ਦਿਤਾ ਗਿਆ ਸੀ। ਮੁੰਡਾ ਕੁੜੀ ਦੇ ਇਕੱਲੇ ਹੋਣ ਦੀ ਉਡੀਕ ਕਰ ਰਿਹਾ ਸੀ। ਕੁੜੀ ਆਪਣੀ ਸਹੇਲੀਆਂ ਨਾਲ ਸੀ ਆਟੋ ਚ ਸੀ ਤੇ ਜਿਦਾਂ ਹੀ ਉਹ ਆਟੋ ਚੋ ਉਤਰੀ ਮੁੰਡੇ ਨੇ ਕੁੜੀ ਤੇ ਤਲਵਾਰ ਨਾਲ ਹਮਲਾ ਕਰ ਦਿਤਾ ਅਤੇ ਓਦੋ ਤਕ ਮਾਰਦਾ ਰਿਹਾ ਜਦ ਤੱਕ ਉਹ ਬੇਸੁੱਧ ਹੋ ਕੇ ਸੜਕ ਤੇ ਨਹੀਂ ਗਿਰ ਗਈ। ਮ੍ਰਿਤਕਾ ਦੀ ਪਛਾਣ ਬਲਜਿੰਦਰ ਕੌਰ ਵਜੋਂ ਹੋਈ ਹੈ।
Powered by Froala Editor
A Girl Was Killed With A Sharp Weapon In Mohali
Recommended Posts
Trending Stories
Hot News