ਗੁਰਦਾਸਪੁਰ ਸ਼ਹਿਰ ਅੰਦਰ ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਅੱਜ ਚੋਰਾਂ ਨੇ ਦਿਨ ਦਿਹਾੜੇ ਮੁਹੱਲਾ ਉੰਕਾਰ ਨਗਰ ਵਿਖੇ ਜੱਟਾ ਵਾਲੀ ਬੰਬੀ ਨੇੜ ">
ਮਹਿਰੋਂ ਨੂੰ ਪੁਰਾਣੇ ਕੇਸ ’ਚ ਮੋਗਾ ਅਦਾਲਤ ’ਚ ਕੀਤਾ ਪੇਸ਼, ਵਕੀਲ ਨੇ ਕੇਸ ਨੂੰ ਦੱਸਿਆ ਸਿਆਸੀ ਆਧਾਰ ’ਤੇ ਦਰਜ    16 ਅਕਤੂਬਰ ਨੂੰ ਪੈਣਗੀਆਂ ਵੋਟਾਂ, ਹਰਦੀਪ ਪੁਰੀ ਦੀ ਸੀਟ ਵੀ ਸ਼ਾਮਲ    ਮੁਹਾਲੀ Gmada ਦਫ਼ਤਰ ’ਚ Ed ਦੀ ਵੱਡੀ ਰੇਡ, 3 ਮੰਜ਼ਿਲਾਂ ਸੀਲ    ਪੰਜਾਬ ਪੁਲੀਸ ਨੇ ਵਰਦੀ ਨਾ ਪਾਉਣ ਵਾਲੀ ਵਾਇਰਲ ਆਡੀਓ ਨੂੰ ਦੱਸਿਆ ਝੂਠੀ ਐਡਵਾਇਜ਼ਰੀ    ਪਤਨੀ ਦਾ ਫੋਨ ਹੈਕ ਕਰਨਾ ਪਿਆ ਭਾਰੀ, It ਐਕਟ ਤਹਿਤ ਕੇਸ ਦਰਜ    ਪੰਜਾਬ ਵਿੱਚ Bjp ਦੀ ਸਰਕਾਰ ਬਣੀ ਤਾਂ 6 ਮਹੀਨਿਆਂ ’ਚ ਨਸ਼ਾ ਸਪਲਾਈ ਚੇਨ ਤੋੜਨ ਦਾ ਸ਼ਿਵਰਾਜ ਚੌਹਾਨ ਦਾ ਦਾਅਵਾ    ਸੰਗਰੂਰ ’ਚ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੌਜਵਾਨ ਨੇ ਨਿਗਲਿਆ ਜ਼ਹਿਰ    ਐੱਚ.ਐੱਸ. ਭੁੱਲਰ ਭ੍ਰਿਸ਼ਟਾਚਾਰ ਮਾਮਲਾ: ਆਕਾਸ਼ ਬੱਟਾ ਨੂੰ ਸਰਕਾਰੀ ਗਵਾਹ ਵਜੋਂ ਤਲਬ ਕਰਨ ਦੀ ਮਨਜ਼ੂਰੀ    ਪੰਜਾਬ ’ਚ ਜਬਰ ਜਨਾਹ ਕੇਸ ਮਗਰੋਂ ਕੈਨੇਡਾ ’ਚ ਅਮਰਜੀਤ ਚਾਵਲਾ! ਸਰੀ ’ਚ ਕਥਿਤ ਤੌਰ ’ਤੇ ਨਜ਼ਰ ਆਉਣ ਦੀ ਚਰਚਾ    ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ: ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਪੰਥ ’ਚੋਂ ਖ਼ਾਰਜ   
ਦਿਨ ਦਿਹਾੜੇ ਦੋ ਲੁਟੇਰੇ ਸਾਬਕਾ ਏਐਸਆਈ ਦੇ ਘਰ ਅੰਦਰ ਵੜਕੇ ਪਿਸਤੋਲ ਦੀ ਨੋਕ ਤੇ ਲੁਆ ਕੇ ਲੈ ਗਏ ਗਹਿਣੇ
June 16, 2024
Two-Robbers-Entered-The-House-Of

ਮੋਟਰਸਾਈਕਲ ਤੇ ਆਏ ਲੁਟੇਰਿਆਂ ਦੀ ਸੀਸੀਟੀਵੀ ਵੀਡੀਓ ਵੀ ਆਈ ਸਾਹਮਣੇ

Daily Dharaledar Bureau / Gurdaspur

 ਗੁਰਦਾਸਪੁਰ ਸ਼ਹਿਰ ਅੰਦਰ ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਅੱਜ ਚੋਰਾਂ ਨੇ ਦਿਨ ਦਿਹਾੜੇ ਮੁਹੱਲਾ ਉੰਕਾਰ ਨਗਰ ਵਿਖੇ ਜੱਟਾ ਵਾਲੀ ਬੰਬੀ ਨੇੜੇ ਪੰਜਾਬ ਪੁਲਿਸ ਦੇ ਸਾਬਕਾ ਏਐਸਆਈ ਦੇ ਘਰ ਅੰਦਰ ਵੜ ਕੇ ਉਹਨਾਂ ਦੇ ਕੋਲੋਂ ਪਿਸਤੋਲ ਦੀ ਨੋਕ ਤੇ ਗਹਿਣਿਆਂ ਦੀ ਲੁੱਟ ਕਰ ਲਈ। ਮੋਟਰਸਾਈਕਲ ਤੇ ਆਏ ਲੁਟੇਰੇ ਸੀਸੀ ਟੀਵੀ ਕੈਮਰੇ ਵਿੱਚ ਵੀ ਕੈਦ ਹੋਏ ਹਨ ਅਤੇ ਦਿਨ ਦਿਹਾੜੇ ਗੇਟ ਖੋਲ ਕੇ ਘਰ ਦੇ ਅੰਦਰ ਵੜਦੇ ਅਤੇ ਬਾਹਰ ਨਿਕਲਦੇ ਦਿਖਾਈ ਦੇ ਰਹੇ ਹਨ।


ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਦੇ ਸਾਬਕਾ ਏਐਸਆਈ ਜਸਬੀਰ ਸਿੰਘ ਅਤੇ ਓਸਦੀ ਪਤਨੀ ਦਲਬੀਰ ਕੌਰ ਨੇ ਦੱਸਿਆ ਕਿ ਉਹ ਘਰ ਦੇ ਵਿੱਚ ਆਰਾਮ ਕਰ ਰਹੇ ਸਨ । ਘਰ ਵਿੱਚ ਇੱਕ ਉਹਨਾਂ ਦੀ ਗਵਾਂਢਣ ਰੀਟਾ ਵੀ ਮੌਜੂਦ ਸੀ। ਇਸ ਦੌਰਾਨ ਦੋ ਨੌਜਵਾਨ ਜਿਨਾਂ ਨੇ ਕੱਪੜੇ ਨਾਲ ਆਪਣੇ ਮੂੰਹ ਬੰਨੇ ਹੋਏ ਸਨ ਘਰ ਦੇ ਅੰਦਰ ਦਾਖਲ ਹੋਏ ਅਤੇ ਆਉਂਦਿਆਂ ਹੀ ਉਹਨਾਂ ਨੂੰ ਧਮਕਾਉਣ ਲੱਗ ਪਏ ਅਤੇ ਇੱਕ ਨੋਜਵਾਨ ਨੇ ਪਿਸਤੋਲ ਅਤੇ ਦੂਜੇ ਨੇ ਕਿਰਚ ਕੱਢ ਕੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਅਤੇ ਪਿਸਤੋਲ ਦਿਖਾ ਕੇ ਉਹਨਾਂ ਦੇ ਕੋਲੋਂ ਪਹਿਨੇ ਹੋਏ ਗਹਿਣਿਆਂ ਦੀ ਮੰਗ ਕੀਤੀ। ਉਹਨਾਂ ਨੇ ਪਿਸਤੋਲ ਤੋਂ ਡਰਦੇ ਹੋਏ ਆਪਣੇ ਗਹਿਣੇ ਉਤਾਰ ਕੇ ਉਹਨਾਂ ਨੂੰ ਦੇ ਦਿੱਤੇ। ਇਸ ਦੌਰਾਨ ਜਦੋਂ ਸਾਬਕਾ ਏਐਸਆਈ ਜਸਬੀਰ ਸਿੰਘ ਨੇ ਉਹਨਾਂ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਉਸਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਅਤੇ ਕੱਪੜੇ ਨਾਲ ਉਸ ਦੇ ਹੱਥ ਬੰਨ ਦਿੱਤੇ ਅਤੇ ਉਸਦੇ ਕੋਲੋਂ ਕੜਾ ਅਤੇ ਸੋਨੇ ਦੀ ਛਾਪ ਲਵਾ ਲਈ ਅਤੇ ਦਲਬੀਰ ਕੌਰ ਦੇ ਕੋਲੋਂ ਕੰਨਾਂ ਦੀਆਂ ਵਾਲੀਆਂ ਤੇ ਹੱਥਾਂ ਦੀਆਂ ਚੂੜੀਆਂ ਅਤੇ ਗਵਾਂਡਣ ਰੀਟਾ ਦੇ ਕੋਲੋਂ ਵੀ ਕੰਨਾਂ ਦੀਆਂ ਵਾਲੀਆਂ ਲਵਾ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਉਹਨਾਂ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਉਹਨਾ ਦੱਸਿਆ ਕਿ ਇਹ ਲੁਟੇਰੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਏ ਹਨ। ਉਹਨਾਂ ਕਿਹਾ ਕਿ ਲੁਟੇਰੇ 6 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਲੈਕੇ ਫਰਾਰ ਹੋ ਗਏ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ।

Powered by Froala Editor

Two Robbers Entered The House Of Former Asi In Broad Daylight And Took Away The Jewelery At Gunpoint


Recommended Posts