September 22, 2026
ਮੁਹਾਲੀ Gmada ਦਫ਼ਤਰ ’ਚ Ed ਦੀ ਵੱਡੀ ਰੇਡ, 3 ਮੰਜ਼ਿਲਾਂ ਸੀਲ
Prabhsimran Singh / Mohali
ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਨੇ ਮੰਗਲਵਾਰ ਨੂੰ CRPF ਦੇ ਜਵਾਨਾਂ ਦੇ ਨਾਲ ਫੇਜ਼-8, ਮੁਹਾਲੀ ਸਥਿਤ Greater Mohali Area Development Authority (GMADA) ਦੇ ਦਫ਼ਤਰ ’ਚ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਅਧਿਕਾਰੀਆਂ ਨੇ ਦਫ਼ਤਰ ਦੀਆਂ ਘੱਟੋ-ਘੱਟ ਤਿੰਨ ਮੰਜ਼ਿਲਾਂ ਨੂੰ ਸੀਲ ਕਰ ਦਿੱਤਾ ਅਤੇ ਕੁਝ ਚੋਟੀ ਦੇ ਅਧਿਕਾਰੀਆਂ ਦੇ ਮੋਬਾਈਲ ਫ਼ੋਨ ਵੀ ਆਪਣੇ ਕਬਜ਼ੇ ’ਚ ਲਏ। ਜਾਣਕਾਰੀ ਮੁਤਾਬਕ, ED ਵੱਲੋਂ Remigate ਮਾਮਲੇ ਸਮੇਤ ਨਿੱਜੀ ਬਿਲਡਰਾਂ ਨੂੰ Change of Land Use (CLU) ਦੀਆਂ ਮਨਜ਼ੂਰੀਆਂ ਦੇਣ ਨਾਲ ਸਬੰਧਤ ਰਿਕਾਰਡ ਦੀ ਜਾਂਚ ਅਤੇ ਜ਼ਬਤੀ ਕੀਤੀ ਗਈ। ਇਹ ਕਾਰਵਾਈ ਮੁਹਾਲੀ ਅਤੇ ਨਿਊ ਚੰਡੀਗੜ੍ਹ ਖੇਤਰ ’ਚ ਕਥਿਤ CLU ਬੇਨਿਯਮੀਆਂ ਅਤੇ ਰੀਅਲ ਅਸਟੇਟ ਨਾਲ ਜੁੜੇ ਮਾਮਲਿਆਂ ਦੀ ਚੱਲ ਰਹੀ ਜਾਂਚ ਦੇ ਸੰਦਰਭ ’ਚ ਹੋਈ ਹੈ। ED ਦੀ ਇਸ ਕਾਰਵਾਈ ਤੋਂ ਬਾਅਦ ਮੁਹਾਲੀ ਦੇ ਰੀਅਲ ਅਸਟੇਟ ਅਤੇ ਪ੍ਰਸ਼ਾਸਨਿਕ ਹਲਕਿਆਂ ’ਚ ਚਰਚਾ ਤੇਜ਼ ਹੋ ਗਈ ਹੈ। ਜਾਂਚ ਨਾਲ ਜੁੜੇ ਹੋਰ ਵੇਰਵਿਆਂ ਦੀ ਉਡੀਕ ਹੈ।
Ed Raid Gmada Mohali Enforcement Directorate Crpf Clu Remigate Case Mohali News Punjab News Real Estate New Chandigarh Gmada Raid Big Breaking News