ਪੰਜਾਬ ਪੁਲੀਸ ਨੇ ਵਰਦੀ ਨਾ ਪਾਉਣ ਵਾਲੀ ਵਾਇਰਲ ਆਡੀਓ ਨੂੰ ਦੱਸਿਆ ਝੂਠੀ ਐਡਵਾਇਜ਼ਰੀ    ਪਤਨੀ ਦਾ ਫੋਨ ਹੈਕ ਕਰਨਾ ਪਿਆ ਭਾਰੀ, It ਐਕਟ ਤਹਿਤ ਕੇਸ ਦਰਜ    ਪੰਜਾਬ ਵਿੱਚ Bjp ਦੀ ਸਰਕਾਰ ਬਣੀ ਤਾਂ 6 ਮਹੀਨਿਆਂ ’ਚ ਨਸ਼ਾ ਸਪਲਾਈ ਚੇਨ ਤੋੜਨ ਦਾ ਸ਼ਿਵਰਾਜ ਚੌਹਾਨ ਦਾ ਦਾਅਵਾ    ਸੰਗਰੂਰ ’ਚ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੌਜਵਾਨ ਨੇ ਨਿਗਲਿਆ ਜ਼ਹਿਰ    ਐੱਚ.ਐੱਸ. ਭੁੱਲਰ ਭ੍ਰਿਸ਼ਟਾਚਾਰ ਮਾਮਲਾ: ਆਕਾਸ਼ ਬੱਟਾ ਨੂੰ ਸਰਕਾਰੀ ਗਵਾਹ ਵਜੋਂ ਤਲਬ ਕਰਨ ਦੀ ਮਨਜ਼ੂਰੀ    ਪੰਜਾਬ ’ਚ ਜਬਰ ਜਨਾਹ ਕੇਸ ਮਗਰੋਂ ਕੈਨੇਡਾ ’ਚ ਅਮਰਜੀਤ ਚਾਵਲਾ! ਸਰੀ ’ਚ ਕਥਿਤ ਤੌਰ ’ਤੇ ਨਜ਼ਰ ਆਉਣ ਦੀ ਚਰਚਾ    ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ: ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਪੰਥ ’ਚੋਂ ਖ਼ਾਰਜ    ਅਬੂ ਧਾਬੀ ’ਚ ਮੁੜ ਧਮਾਲ ਪਾਉਣਗੇ ਸਲਮਾਨ ਖ਼ਾਨ, ਕਰਨ ਜੌਹਰ ਤੇ ਵਰੁਣ ਧਵਨ ਕਰਨਗੇ ਹੋਸਟਿੰਗ    Cnn-news18 ਦੀ ਸੀਨੀਅਰ ਪੱਤਰਕਾਰ ਪਾਇਲ ਮਹਿਤਾ ਦਾ 46 ਸਾਲ ਦੀ ਉਮਰ ’ਚ ਦੇਹਾਂਤ, Pm ਮੋਦੀ ਸਣੇ ਕਈ ਆਗੂਆਂ ਨੇ ਜਤਾਇਆ ਦੁੱਖ    ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਦੇ ਨਤੀਜੇ ਐਲਾਨ, Abvp ਨੇ 4 ’ਚੋਂ 3 ਅਹੁਦੇ ਜਿੱਤੇ   
ਪੰਜਾਬ ਪੁਲੀਸ ਨੇ ਵਰਦੀ ਨਾ ਪਾਉਣ ਵਾਲੀ ਵਾਇਰਲ ਆਡੀਓ ਨੂੰ ਦੱਸਿਆ ਝੂਠੀ ਐਡਵਾਇਜ਼ਰੀ
September 22, 2026
Punjab-Police-Punjab-Police-Fact

ਪੰਜਾਬ ਪੁਲੀਸ ਨੇ ਵਰਦੀ ਨਾ ਪਾਉਣ ਵਾਲੀ ਵਾਇਰਲ ਆਡੀਓ ਨੂੰ ਦੱਸਿਆ ਝੂਠੀ ਐਡਵਾਇਜ਼ਰੀ

Prabhsimran Singh / Punjab

ਅੰਮ੍ਰਿਤਸਰ ਵਿੱਚ ਏ.ਐੱਸ.ਆਈ. ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਆਡੀਓ ਨੂੰ ਲੈ ਕੇ ਪੰਜਾਬ ਪੁਲੀਸ ਨੇ ਸਪੱਸ਼ਟੀਕਰਨ ਜਾਰੀ ਕੀਤਾ ਹੈ। ਆਡੀਓ ਵਿੱਚ ਪੁਲੀਸ ਮੁਲਾਜ਼ਮਾਂ ਨੂੰ ਡਿਊਟੀ ’ਤੇ ਆਉਂਦੇ ਅਤੇ ਵਾਪਸ ਜਾਂਦੇ ਸਮੇਂ ਵਰਦੀ ਨਾ ਪਾਉਣ ਦੀ ਹਦਾਇਤ ਦਿੱਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਸੀ। ਵਾਇਰਲ ਆਡੀਓ ਵਿੱਚ ਇੱਕ ਔਰਤ ਦੀ ਆਵਾਜ਼ ਸੁਣਾਈ ਦਿੰਦੀ ਹੈ, ਜਿਸ ਵਿੱਚ ਪੁਲੀਸ ਕਰਮਚਾਰੀਆਂ ਨੂੰ ਸਫ਼ਰ ਦੌਰਾਨ ਵਰਦੀ ਜਾਂ ਅਜਿਹਾ ਕੋਈ ਪਹਿਰਾਵਾ ਨਾ ਪਹਿਨਣ ਲਈ ਕਿਹਾ ਜਾ ਰਿਹਾ ਹੈ, ਜਿਸ ਤੋਂ ਉਨ੍ਹਾਂ ਦੇ ਪੁਲੀਸ ਮੁਲਾਜ਼ਮ ਹੋਣ ਦੀ ਪਛਾਣ ਹੋ ਸਕੇ। ਨਾਲ ਹੀ ਇਸ ਹਦਾਇਤ ਨੂੰ ਰੋਜ਼ਨਾਮਚੇ ਵਿੱਚ ਦਰਜ ਕਰਨ ਅਤੇ ਹੋਰ ਕਰਮਚਾਰੀਆਂ ਤੱਕ ਪਹੁੰਚਾਉਣ ਦੀ ਗੱਲ ਵੀ ਕੀਤੀ ਜਾ ਰਹੀ ਹੈ। ਆਡੀਓ ਵਾਇਰਲ ਹੋਣ ਤੋਂ ਬਾਅਦ ਆਮ ਲੋਕਾਂ ਅਤੇ ਪੁਲੀਸ ਬਲ ਵਿੱਚ ਭਰਮ ਦੀ ਸਥਿਤੀ ਬਣ ਗਈ। ਇੱਕ ਕਾਂਗਰਸੀ ਆਗੂ ਵੱਲੋਂ ਵੀ ਇਹ ਆਡੀਓ ਸਾਂਝੀ ਕੀਤੇ ਜਾਣ ਮਗਰੋਂ ਮਾਮਲਾ ਸਿਆਸੀ ਚਰਚਾ ਵਿੱਚ ਆ ਗਿਆ। ਇਸ ਤੋਂ ਬਾਅਦ ਪੰਜਾਬ ਪੁਲੀਸ ਨੇ ‘ਫੈਕਟ ਚੈੱਕ’ ਕਰਦਿਆਂ ਇਨ੍ਹਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ। ਪੁਲੀਸ ਨੇ ਐਕਸ ’ਤੇ ਪੋਸਟ ਕਰਕੇ ਕਿਹਾ ਕਿ ਪੁਲੀਸ ਹੈੱਡਕੁਆਰਟਰ ਜਾਂ ਇਸ ਦੇ ਅਧੀਨ ਕਿਸੇ ਵੀ ਦਫ਼ਤਰ ਵੱਲੋਂ ਮੁਲਾਜ਼ਮਾਂ ਨੂੰ ਡਿਊਟੀ ’ਤੇ ਆਉਂਦੇ-ਜਾਂਦੇ ਸਮੇਂ ਵਰਦੀ ਨਾ ਪਾਉਣ ਸਬੰਧੀ ਕੋਈ ਐਡਵਾਇਜ਼ਰੀ ਜਾਰੀ ਨਹੀਂ ਕੀਤੀ ਗਈ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਣਪ੍ਰਮਾਣਿਤ ਆਡੀਓ, ਵੀਡੀਓ ਜਾਂ ਖ਼ਬਰਾਂ ਨੂੰ ਅੱਗੇ ਸਾਂਝਾ ਨਾ ਕਰਨ ਅਤੇ ਕਿਸੇ ਵੀ ਜਾਣਕਾਰੀ ਦੀ ਪੁਸ਼ਟੀ ਸਿਰਫ਼ ਪੁਲੀਸ ਦੇ ਅਧਿਕਾਰਤ ਸਰੋਤਾਂ ਤੋਂ ਕਰਨ

Punjab Police Punjab Police Fact Check Amritsar Asi Murder Viral Audio Police Uniform Fake Advisory Social Media Rumours Punjab News Amritsar News Police Advisory


Recommended Posts