ਵਿਜੈਇੰਦਰ ਸਿੰਗਲਾ ਬਣ ਸਕਦੇ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, ਰਾਜਾ ਵੜਿੰਗ ਦੀ ਹੋ ਸਕਦੀ ਹੈ ਛੁੱਟੀ    ਪੰਜਾਬ ਕਾਂਗਰਸ ਦੀ ਕਮਾਨ ਬਦਲਣ ਤੋਂ ਪਹਿਲਾਂ ਰਾਜਾ ਵੜਿੰਗ ਨੇ ਖੁਦ ਨੂੰ ਦੱਸਿਆ ਸਾਬਕਾ ਪ੍ਰਧਾਨ    ਫਲਾਈਦੁਬਈ ਦੀ ਉਡਾਣ ’ਚ ਕਾਕਪਿਟ ਅੰਦਰ ਚਾਕੂਬਾਜ਼ੀ, ਓਮਾਨੀ ਕੋ-ਪਾਇਲਟ ਗ੍ਰਿਫ਼ਤਾਰ    2027 ਪੰਜਾਬ ਚੋਣਾਂ ਲਈ Bjp ਦਾ ਦੋ ਦਿਨਾਂ ਮੰਥਨ ਅੱਜ ਤੋਂ, ਰਣਨੀਤੀ ’ਤੇ ਹੋਵੇਗੀ ਚਰਚਾ    ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ! ਵੜਿੰਗ ਦਿੱਲੀ ਤਲਬ, ਇਨ੍ਹਾਂ ਨਾਵਾਂ ’ਤੇ ਚਰਚਾ    ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ: ਸਰਕਾਰ ਨੇ ਬਣਾਈ 7 ਮੈਂਬਰੀ ਕਮੇਟੀ, ਅਕਾਲ ਤਖ਼ਤ ਨੂੰ ਭੇਜੀ ਸੂਚਨਾ    ‘ਆਪ’ ’ਤੇ ਹਰਭਜਨ ਸਿੰਘ ਦਾ ਨਿਸ਼ਾਨਾ, ਕਿਹਾ- ਪੰਜਾਬ ’ਚ ਦਿੱਲੀ ਤੋਂ ਲੋਕ ਲਿਆਉਣ ਦਾ ਰੁਝਾਨ    36.87 ਲੱਖ ਔਰਤਾਂ ਨੂੰ ਮਿਲੇਗੀ ਵਿੱਤੀ ਸਹਾਇਤਾ, Cm ਮਾਨ ਅੱਜ ਜਾਰੀ ਕਰਨਗੇ 1260 ਕਰੋੜ ਤੋਂ ਵੱਧ ਰੁਪਏ    ਪੰਜਾਬ ਕਾਂਗਰਸ ’ਚ ਵੱਡਾ ਫੇਰਬਦਲ? ਰਾਜਾ ਵੜਿੰਗ ਨੇ ਦਿੱਤੀ ਅਸਤੀਫ਼ੇ ਦੀ ਪੇਸ਼ਕਸ਼, ਨਵੇਂ ਪ੍ਰਧਾਨ ਲਈ ਕਈ ਨਾਂ ਚਰਚਾ ’ਚ    ਚਾਕੂ ਲੱਗਣ ਦੇ ਬਾਵਜੂਦ ਪਾਇਲਟ ਨੇ ਬਚਾਈਆਂ 174 ਜਾਨਾਂ, Pm ਮੋਦੀ ਨੇ ਸਮਿਤ ਮੱਛਾਰ ਨੂੰ ਕਿਹਾ ‘ਹੀਰੋ’   
ਪੀ.ਐਸ.ਪੀ.ਸੀ.ਐਲ. ਦਾ ਜੇ.ਈ. ਤੇ ਲਾਈਨਮੈਨ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 5000 ਰੁਪਏ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ
January 17, 2025
P-s-p-c-l-Of-J-e-Lineman-Taking-

ਲਾਈਨਮੈਨ ਯੂ.ਪੀ.ਆਈ. ਪੇਮੈਂਟ ਰਾਹੀਂ ਪਹਿਲਾਂ ਵੀ ਲੈ ਚੁੱਕਾ ਹੈ 5000 ਰੁਪਏ

Daily Dharaledar Bureau / Chandigarh

ਚੰਡੀਗੜ੍ਹ 17 ਜਨਵਰੀ, 2025 –

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦਫ਼ਤਰ ਭੋਗਪੁਰ ਜ਼ਿਲ੍ਹਾ ਜਲੰਧਰ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ (ਜੇ.ਈ.) ਮਨਜੀਤ ਸਿੰਘ ਅਤੇ ਲਾਈਨਮੈਨ ਹਰਜੀਤ ਸਿੰਘ ਨੂੰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 5000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਸੁਮੀਤ ਵਧਵਾ ਵਾਸੀ ਸੁਦਰਸ਼ਨ ਪਾਰਕ, ਮਕਸੂਦਾਂ, ਜਲੰਧਰ ਸ਼ਹਿਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਦੋਵੇਂ ਮੁਲਜ਼ਮ ਉਸਦੀ ਰਿਹਾਇਸ਼ 'ਤੇ ਲੱਗੇ ਹੋਏ ਪੁਰਾਣੇ ਮੀਟਰ ਨੂੰ ਲਾਹੁਣ ਅਤੇ ਬਿਜਲੀ ਦਾ ਨਵਾਂ ਮੀਟਰ ਲਗਾਉਣ ਬਦਲੇ 10000 ਰੁਪਏ ਰਿਸ਼ਵਤ ਮੰਗ ਰਹੇ ਹਨ। ਸ਼ਿਕਾਇਤ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਉਕਤ ਲਾਈਨਮੈਨ ਯੂ.ਪੀ.ਆਈ. ਪੇਮੈਂਟ ਰਾਹੀਂ ਪਹਿਲਾਂ ਵੀ 5000 ਰੁਪਏ ਲੈ ਚੁੱਕਾ ਹੈ ਅਤੇ ਰਿਸ਼ਵਤ ਦੀ ਬਾਕੀ ਰਹਿੰਦੀ ਰਕਮ ਵਜੋਂ 5000 ਰੁਪਏ ਮੰਗ ਰਿਹਾ ਹੈ।

ਬੁਲਾਰੇ ਨੇ ਅੱਗੇ ਕਿਹਾ ਕਿ ਉਸਦੀ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਮੁਲਜ਼ਮ ਉਕਤ ਲਾਈਨਮੈਨ ਅਤੇ ਜੇ.ਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 5000 ਰੁਪਏ ਲੈਂਦਿਆਂ ਮੌਕੇ ‘ਤੇ ਹੀ ਕਾਬੂ ਕਰ ਲਿਆ।

ਇਸ ਸਬੰਧੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।

Powered by Froala Editor

P s p c l Of J e Lineman Taking 5000 Rupees As Second Installment Of Bribe Caught By Vigilance Bureau


Recommended Posts