ਧੜੱਲੇਦਾਰ ਬਿਊਰੋ

ਧੜੱਲੇਦਾਰ ਬਿਊਰੋ

ਪੰਜਾਬ ਦੀ ਸਿਆਸਤ ’ਚ ਵੱਡੀ ਹਲਚਲ, ਪ੍ਰਕਾਸ਼ ਬਾਦਲ ਦੇ ਚਚੇਰੇ ਭਰਾ ਭਾਜਪਾ ’ਚ ਜਾਣਗੇ    ਖੇਡਾਂ ਵਤਨ ਪੰਜਾਬ ਦੀਆਂ 2026: ਪਾਤੜਾਂ ’ਚ 8ਵੇਂ ਦਿਨ ਖੇਡ ਮੈਦਾਨ ਬਣਿਆ ਜੋਸ਼ ਦਾ ਕੇਂਦਰ    ਨਸ਼ਾ ਸਪਲਾਈ ਕਰਨ ਵਾਲੇ ਹੀ ਕੱਢ ਰਹੇ ਨਸ਼ਾ ਮੁਕਤ ਪੰਜਾਬ ਯਾਤਰਾ’, Cm ਮਾਨ ਦਾ Bjp ’ਤੇ ਤਿੱਖਾ ਹਮਲਾ    ਬਿਜਲੀ ਕੱਟਾਂ ਦੇ ਹੰਗਾਮੇ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ, Pspcl ਦੇ Cmd ਬਦਲੇ    ਬਿਜਲੀ ਕੱਟਾਂ ਤੋਂ ਪੰਜਾਬੀਆਂ ਨੂੰ ਮਿਲੇਗੀ ਰਾਹਤ, 15 ਸਤੰਬਰ ਤੋਂ ਕੱਟ ਬੰਦ ਕਰਨ ਦਾ ਦਾਅਵਾ    ਖਰੜ 'ਚ ਭਾਰੀ ਮੀਂਹ ਕਾਰਨ 2 ਸਾਲਾ ਬੱਚੇ ਦੀ ਮੌ/ਤ    ਗੁਲਾਬ ਸਿੱਧੂ ਦੇ ਜੱਦੀ ਘਰ ’ਤੇ ਫਾਇਰਿੰਗ, 7-8 ਰਾਊਂਡ ਚਲਾਏ; Cctv ’ਚ ਕੈਦ ਹੋਈ ਵਾਰਦਾਤ    ਦਿੱਲੀ ’ਚ 22 ਪੁਆਇੰਟਾਂ ’ਤੇ ਡਾਇਵਰਜਨ, 35 ਤੋਂ ਵੱਧ ਸੜਕਾਂ ’ਤੇ ਟਰੈਫਿਕ ਪਾਬੰਦੀਆਂ    ਦਿੱਲੀ ’ਚ 22 ਪੁਆਇੰਟਾਂ ’ਤੇ ਡਾਇਵਰਜਨ, 35 ਤੋਂ ਵੱਧ ਸੜਕਾਂ ’ਤੇ ਟਰੈਫਿਕ ਪਾਬੰਦੀਆਂ    *‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*   
ਪਟਿਆਲਾ ਪੁਲਿਸ ਵੱਲੋਂ ਫਿਲੀਪੀਨਜ਼ ਸਾਈਬਰ ਠੱਗਾਂ ਨਾਲ ਜੁੜਿਆ ਪਟਿਆਲਾ ਦਾ ਗਿਰੋਹ ਕਾਬੂ
September 2, 2025
-

S M Singh / Patiala

ਧੜੱਲੇਦਾਰ ਬਿਊਰੋ

ਪਟਿਆਲਾ ਪੁਲਿਸ ਵੱਲੋਂ ਫਿਲੀਪੀਨਜ਼ ਸਾਈਬਰ ਠੱਗਾਂ ਨਾਲ ਜੁੜਿਆ ਪਟਿਆਲਾ ਦਾ ਗਿਰੋਹ ਕਾਬੂ

ਪਟਿਆਲਾ, 2 ਸਤੰਬਰ 2025 :

ਐਸ.ਐਸ.ਪੀ ਵਰੁਣ ਸ਼ਰਮਾ ਦੀ ਨਿਗਰਾਨੀ ਹੇਠ ਪਟਿਆਲਾ ਪੁਲਿਸ ਦੀ ਸਾਈਬਰ ਕਰਾਇਮ ਟੀਮ ਨੇ ਸ੍ਰ. ਆਸਵੰਤ ਸਿੰਘ (ਐਸ.ਪੀ ਸਾਈਬਰ ਕਰਾਇਮ ਅਤੇ ਆਰਥਿਕ ਅਪਰਾਧ) ਅਤੇ ਇੰਸਪੈਕਟਰ ਤਰਨਦੀਪ ਕੌਰ ਦੀ ਅਗਵਾਈ ਹੇਠ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ ਜੋ ਫਿਲੀਪੀਨਜ਼ ਬੈਠੇ ਸਾਈਬਰ ਠੱਗਾਂ ਲਈ ਬੈਂਕ ਖਾਤੇ ਅਤੇ ਮੋਬਾਇਲ ਸਿਮ ਕਾਰਡ ਮੁਹੱਈਆ ਕਰਵਾਉਂਦਾ ਸੀ। ਇਹ ਗਿਰੋਹ ਭੋਲੇ-ਭਾਲੇ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਨਾਮ ਤੇ ਬੈਂਕ ਖਾਤੇ ਅਤੇ ਮੋਬਾਇਲ ਸਿਮ ਕਾਰਡ ਖੁਲਵਾਉਂਦਾ ਸੀ। ਫਿਰ ਇਸ ਖਾਤੇ ਅਤੇ ਸਿਮ ਕਾਰਡ ਦਾ ਵੇਰਵਾ ਫਿਲੀਪੀਨਜ਼ ਠੱਗਾਂ ਨੂੰ ਵੇਚ ਦਿੱਤਾ ਜਾਂਦਾ ਸੀ। ਫਿਲੀਪੀਨਜ਼ ਠੱਗ ਭੋਲੇ-ਭਾਲੇ ਲੋਕਾਂ ਨੂੰ ਕਾਲ ਕਰਕੇ ਉਨ੍ਹਾਂ ਨੂੰ ਡਿਜੀਟਲ ਅਰੈਸਟ ਜਾਂ ਨਿਵੇਸ਼ ਸਕੀਮਾਂ ਦਾ ਡਰਾਵਾ ਦੇ ਕੇ ਧੋਖਾਧੜੀ ਕਰਦੇ ਸਨ ਅਤੇ ਲੋਕਾਂ ਦੇ ਖਾਤਿਆਂ ਵਿੱਚੋਂ ਪੈਸੇ ਕੱਢ ਲੈਂਦੇ ਸਨ। ਹੁਣ ਤੱਕ 4 ਮੈਂਬਰ ਗਿਰਫਤਾਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪੰਕਜ਼, ਅਰਸ਼ਦੀਪ ਅਤੇ ਮੰਗਾ ਸਿੰਘ ਸ਼ਾਮਲ ਹਨ ਜੋ ਪਟਿਆਲਾ ਦੇ ਰਹਿਵਾਸੀ ਹਨ। ਇਸ ਗਿਰੋਹ ਨੇ ਲਗਭਗ 30 ਬੈਂਕ ਖਾਤੇ ਅਤੇ 50 ਸਿਮ ਕਾਰਡ ਫਿਲੀਪੀਨਜ਼ ਠੱਗਾਂ ਨੂੰ ਵੇਚੇ ਹਨ, ਜਿਨ੍ਹਾਂ ਰਾਹੀਂ ਕਰੋੜਾਂ ਰੁਪਏ ਦੀ ਸਾਈਬਰ ਧੋਖਾਧੜੀ ਹੋਈ ਹੈ। ਇਸ ਗੈਂਗ ਨੇ ਚੌਰਾ ਰੋਡ ਪਟਿਆਲਾ ‘ਚ ਇੱਕ ਅਣਅਧਿਕਾਰਤ ਡੀ-ਅੱਡਿਕਸ਼ਨ ਸੈਂਟਰ ਵੀ ਚਲਾਇਆ ਸੀ, ਜਿੱਥੇ ਨਸ਼ਾ ਕਰਨ ਵਾਲਿਆਂ ਨੂੰ 500 ਰੁਪਏ ਪ੍ਰਤੀ ਸਿਮ ਦੇ ਲਾਲਚ ‘ਚ ਨਵੇਂ ਸਿਮ ਖਰੀਦਵਾਏ ਜਾਂਦੇ ਸਨ। ਇਹ ਸਿਮ ਕਾਰਡ ਵੀ ਕੋਰੀਅਰ ਰਾਹੀਂ ਟੀ-ਸ਼ਰਟਾਂ ਦੀ ਸੀਨ ਵਿੱਚ ਲੁਕਾ ਕੇ ਫਿਲੀਪੀਨਜ਼ ਨੂੰ ਭੇਜੇ ਜਾਂਦੇ ਸਨ। ਮਾਮਲੇ ਦੀ ਪੁਰੀ ਤਫਤੀਸ਼ ਜਾਰੀ ਹੈ ਅਤੇ ਫਿਲੀਪੀਨਜ਼ ਠੱਗਾਂ ਦੇ ਪੰਜਾਬੀ ਸਾਥੀ ਬਾਬੂ ਅਤੇ ਸੂਮੀ ਦੇ ਕਨੈਕਸ਼ਨ ਬਾਰੇ ਵੀ ਖੋਜ ਕੀਤੀ ਜਾ ਰਹੀ ਹੈ, ਤਾਂ ਜੋ ਸਾਰੀ ਧੋਖਾਧੜੀ ਦੇ ਜਾਲ ਨੂੰ ਬੇਨਕਾਬ ਕੀਤਾ ਜਾ ਸਕੇ।

Powered by Froala Editor


Recommended Posts