ਮਹਿਰੋਂ ਨੂੰ ਪੁਰਾਣੇ ਕੇਸ ’ਚ ਮੋਗਾ ਅਦਾਲਤ ’ਚ ਕੀਤਾ ਪੇਸ਼, ਵਕੀਲ ਨੇ ਕੇਸ ਨੂੰ ਦੱਸਿਆ ਸਿਆਸੀ ਆਧਾਰ ’ਤੇ ਦਰਜ    16 ਅਕਤੂਬਰ ਨੂੰ ਪੈਣਗੀਆਂ ਵੋਟਾਂ, ਹਰਦੀਪ ਪੁਰੀ ਦੀ ਸੀਟ ਵੀ ਸ਼ਾਮਲ    ਮੁਹਾਲੀ Gmada ਦਫ਼ਤਰ ’ਚ Ed ਦੀ ਵੱਡੀ ਰੇਡ, 3 ਮੰਜ਼ਿਲਾਂ ਸੀਲ    ਪੰਜਾਬ ਪੁਲੀਸ ਨੇ ਵਰਦੀ ਨਾ ਪਾਉਣ ਵਾਲੀ ਵਾਇਰਲ ਆਡੀਓ ਨੂੰ ਦੱਸਿਆ ਝੂਠੀ ਐਡਵਾਇਜ਼ਰੀ    ਪਤਨੀ ਦਾ ਫੋਨ ਹੈਕ ਕਰਨਾ ਪਿਆ ਭਾਰੀ, It ਐਕਟ ਤਹਿਤ ਕੇਸ ਦਰਜ    ਪੰਜਾਬ ਵਿੱਚ Bjp ਦੀ ਸਰਕਾਰ ਬਣੀ ਤਾਂ 6 ਮਹੀਨਿਆਂ ’ਚ ਨਸ਼ਾ ਸਪਲਾਈ ਚੇਨ ਤੋੜਨ ਦਾ ਸ਼ਿਵਰਾਜ ਚੌਹਾਨ ਦਾ ਦਾਅਵਾ    ਸੰਗਰੂਰ ’ਚ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੌਜਵਾਨ ਨੇ ਨਿਗਲਿਆ ਜ਼ਹਿਰ    ਐੱਚ.ਐੱਸ. ਭੁੱਲਰ ਭ੍ਰਿਸ਼ਟਾਚਾਰ ਮਾਮਲਾ: ਆਕਾਸ਼ ਬੱਟਾ ਨੂੰ ਸਰਕਾਰੀ ਗਵਾਹ ਵਜੋਂ ਤਲਬ ਕਰਨ ਦੀ ਮਨਜ਼ੂਰੀ    ਪੰਜਾਬ ’ਚ ਜਬਰ ਜਨਾਹ ਕੇਸ ਮਗਰੋਂ ਕੈਨੇਡਾ ’ਚ ਅਮਰਜੀਤ ਚਾਵਲਾ! ਸਰੀ ’ਚ ਕਥਿਤ ਤੌਰ ’ਤੇ ਨਜ਼ਰ ਆਉਣ ਦੀ ਚਰਚਾ    ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ: ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਪੰਥ ’ਚੋਂ ਖ਼ਾਰਜ   
ਯੁੱਧ ਨਸ਼ਿਆਂ ਵਿਰੁੱਧ-- *ਭਵਾਨੀਗੜ੍ਹ ਪੁਲਿਸ ਵੱਲੋਂ ਐਨ.ਡੀ.ਪੀ.ਐਸ. ਐਕਟ ਤਹਿਤ 06 ਕੇਸ ਦਰਜ; 12 ਮੁਲਜ਼ਮ ਗ੍ਰਿਫਤਾਰ
June 17, 2026
Latest-News

Dharaledar Bureau / Patiala

ਭਵਾਨੀਗੜ੍ਹ, 17 ਜੂਨ ਡਾ. ਰਵਜੋਤ ਕੌਰ ਗਰੇਵਾਲ, ਜ਼ਿਲ੍ਹਾ ਪੁਲਿਸ ਮੁਖੀ, ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਬ ਡਵੀਜ਼ਨ ਭਵਾਨੀਗੜ੍ਹ ਵੱਲੋਂ “ਯੁੱਧ ਨਸ਼ਿਆਂ ਵਿਰੁੱਧ", ਤਹਿਤ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 10.06.2026 ਤੋਂ ਮਿਤੀ 16.06.2026 ਤਕ ਕੁੱਲ 26 ਕਥਿਤ ਦੋਸ਼ੀਆਂ ਨੂੰ ਵੱਖ ਵੱਖ ਮੁਕੱਦਮਿਆਂ ਵਿੱਚ ਗ੍ਰਿਫਤਾਰ ਕੀਤਾ ਗਿਆ। ਥਾਣਾ ਭਵਾਨੀਗੜ੍ਹ ਵੱਲੋਂ ਇਸ ਅਰਸੇ ਦੌਰਾਨ ਕੁੱਲ 06 ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ, ਜਿਹਨਾ ਵਿੱਚ ਕੁੱਲ 12 ਕਥਿਤ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 42 ਗ੍ਰਾਮ ਹੈਰੋਇਨ/ਚਿੱਟਾ ਅਤੇ 400 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਥਾਣਾ ਭਵਾਨੀਗੜ ਦੇ ਏਰੀਆ ਵਿੱਚ ਨਸ਼ਾ ਕਰਨ ਦੇ ਆਦਿ 05 ਵਿਅਕਤੀਆਂ, ਜੋ ਨਸ਼ਾ ਛੱਡਣ ਦਾ ਮਨ ਬਣਾ ਚੁੱਕੇ ਸਨ, ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰ ਕੇ ਅਤੇ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਦੀ ਸਹਿਮਤੀ ਨਾਲ ਨਸ਼ਾ ਛੁਡਾਊ ਕੇਂਦਰ ਵਿੱਚ ਲਿਜਾਇਆ ਗਿਆ ਅਤੇ ਦਵਾਈ ਦਵਾਈ ਗਈ। ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ 59 ਵਿਅਕਤੀਆਂ ਨੂੰ ਚੈੱਕ ਕਰਨ ਉਪਰੰਤ ਜੇਰ ਧਾਰਾ 172 BNSS ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਅਤੇ ਦਿਨ ਅਤੇ ਰਾਤ ਸਮੇ ਗਸ਼ਤਾਂ ਦੌਰਾਨ ਏਰੀਆ ਵਿੱਚ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 80 ਵਹੀਕਲਾਂ ਦੇ ਚਲਾਣ ਕੀਤੇ ਗਏ ਹਨ। ਇਸ ਤੋਂ ਇਲਾਵਾ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਨਣ ਉਪਰੰਤ 25 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ। ਇਸ ਤੋਂ ਇਲਾਵਾ ਲੋਕਾਂ ਨੂੰ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ, ਨਸ਼ੇ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਸਬੰਧੀ ਉਪ ਕਪਤਾਨ ਪੁਲਿਸ ਭਵਾਨੀਗੜ੍ਹ ਅਤੇ ਮੁੱਖ ਅਫਸਰ ਥਾਣਾ ਭਵਾਨੀਗੜ੍ਹ ਵੱਲੋਂ ਜਾਗਰੂਕ ਮੀਟਿੰਗਾਂ ਕੀਤੀਆਂ ਗਈਆਂ। ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਸਬੰਧੀ ਅਪੀਲ ਕੀਤੀ ਗਈ। ਜਿਸ ਸਬੰਧੀ ਥਾਣਾ ਭਵਾਨੀਗੜ੍ਹ ਦੇ ਏਰੀਆ ਵਿੱਚ ਵੱਖ ਵੱਖ ਥਾਵਾਂ 'ਤੇ VDC ਕਮੇਟੀ ਦੇ ਮੈਂਬਰਾਂ ਰਾਹੀਂ ਪਬਲਿਕ ਮਿਲਣੀਆਂ ਕੀਤੀਆਂ ਗਈਆਂ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰਾਂ ਨਾਲ ਮੀਟਿੰਗਾਂ ਕਰਕੇ ਆਮ ਪਬਲਿਕ ਅਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਨਸ਼ੇ ਦਾ ਧੰਦਾ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਿਸ ਨੂੰ ਇਤਲਾਹ ਦੇਣ ਲਈ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਤਾਂ ਜੋ ਨਸ਼ੇ ਦੇ ਇਸ ਕੋਹੜ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ। ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।

Latest News


Recommended Posts