Ed ਦੀ ਜਵੈਲਰਜ਼ ’ਤੇ ਛਾਪੇਮਾਰੀ, ₹645 ਕਰੋੜ ਦੀ ਕਥਿਤ ਹੇਰਾਫੇਰੀ ਮਾਮਲੇ ’ਚ 14 ਥਾਵਾਂ ’ਤੇ ਕਾਰਵਾਈ    Lpu ਹਿੰਸਾ ਮਾਮਲਾ: Cbi ਜਾਂਚ ਦੀ ਮੰਗ ਵਾਲੀ Pil ’ਤੇ ਹਾਈ ਕੋਰਟ ’ਚ ਅੱਜ ਸੁਣਵਾਈ ਸੰਭਵ    ਸੈਕਟਰ 39 ’ਚ ਮੰਤਰੀਆਂ ਦੀਆਂ ਕੋਠੀਆਂ ਦੇ ਬਾਹਰ ਪਹੁੰਚੇ ਸੁਨੀਲ ਜਾਖੜ, ਪੁਲੀਸ ਨੇ ਰੋਕਿਆ    Sir ਖ਼ਿਲਾਫ਼ ਕਾਂਗਰਸ ਦਾ ਦੇਸ਼ਵਿਆਪੀ ਪ੍ਰਦਰਸ਼ਨ, Cec ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ    ਦਿੱਲੀ-ncr ’ਚ ਮਹਿਲਾਵਾਂ ਖ਼ਿਲਾਫ਼ ਅਪਰਾਧਾਂ ’ਤੇ ਸੁਪਰੀਮ ਕੋਰਟ ਸਖ਼ਤ, ਕਿਹਾ- ‘ਜਵਾਬਦੇਹੀ ਤੈਅ ਕਰਨੀ ਜ਼ਰੂਰੀ’    ਆਪ’ ਨੂੰ 2025-26 ’ਚ ਮਿਲਿਆ 12.09 ਕਰੋੜ ਦਾ ਚੰਦਾ, ਪੰਜਾਬ ਤੋਂ 5.08 ਕਰੋੜ; ਰਾਜਿੰਦਰ ਗੁਪਤਾ ਰਹੇ ਸਭ ਤੋਂ ਵੱਡੇ ਦਾਨੀ    12 ਕਿਲੋ ਹੈਰੋਇਨ ਸਮੇਤ 3 ਨਸ਼ਾ ਤਸਕਰ ਕਾਬੂ, ਬਿਨਾਂ ਨੰਬਰੀ ਸਵਿਫ਼ਟ ਕਾਰ ਤੋਂ ਹੋਈ ਬਰਾਮਦਗੀ    ਪੰਥਕ ਅਸੈਂਬਲੀ ਦਾ Sgpc ਮੈਂਬਰਾਂ ਨੂੰ ਖੁੱਲ੍ਹਾ ਪੱਤਰ, ਬਹਿਰੀਨ ਤੋਂ ਆਈ ਬੀਬੀ ਮਾਮਲੇ ’ਚ 12 ਸਵਾਲਾਂ ਦੇ ਜਵਾਬ ਮੰਗੇ    ਗੋਲਡੀ ਬਰਾੜ Fbi ਦੀ ਟੌਪ-10 ਮੋਸਟ ਵਾਂਟੇਡ ਸੂਚੀ ’ਚ ਸ਼ਾਮਲ, 10 ਲੱਖ ਡਾਲਰ ਦਾ ਇਨਾਮ    ਲੁਧਿਆਣਾ ’ਚ 4 ਮਹੀਨਿਆਂ ਦਾ ਮਾਸੂਮ ਅਗਵਾ, 5 ਘੰਟਿਆਂ ’ਚ ਬਰਾਮਦ; ਸਕੀ ਚਾਚੀ ਹੀ ਨਿਕਲੀ ਮੁੱਖ ਮੁਲਜ਼ਮ   
ਨੰਗਲ 'ਚ ਪੁਲਿਸ ਦੀ ਤਸਕਰਾਂ ਨਾਲ ਮੁੱਠਭੇੜ, ਇੱਕ ਦੋਸ਼ੀ ਗੋਲੀ ਲੱਗਣ ਨਾਲ ਜ਼ਖ਼ਮੀ; ਭਾਰੀ ਮਾਤਰਾ 'ਚ ਨਸ਼ਾ ਕਬਜ਼ੇ 'ਚ
June 18, 2026
-Nangal-Police-Encounter-Drug-Sm

Dharaledar Bureau / Punjab

ਨੰਗਲ, 18 ਜੂਨ : ਨੰਗਲ ਇਲਾਕੇ ਵਿੱਚ ਪੁਲਿਸ ਅਤੇ ਕਥਿਤ ਨਸ਼ਾ ਤਸਕਰਾਂ ਵਿਚਾਲੇ ਹੋਈ ਮੁੱਠਭੇੜ ਦੌਰਾਨ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਨਾਲ ਸਬੰਧਤ ਚਾਰ ਵਿਅਕਤੀ ਇੱਕ ਕਾਰ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਪ ਲੈ ਕੇ ਨਵਾਂ ਨੰਗਲ ਤੋਂ ਚੰਡੀਗੜ੍ਹ ਵੱਲ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਚੌਂਕੀ ਦੇ ਇੰਚਾਰਜ ਯਾਦਵਿੰਦਰ ਸਿੰਘ ਨੇ ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਸਵਾਰਾਂ ਨੇ ਪੁਲਿਸ ਟੀਮ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਪੁਲਿਸ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਅਤੇ ਬ੍ਰਹਮਪੁਰ ਨੇੜੇ ਦੋਵਾਂ ਧਿਰਾਂ ਵਿਚਾਲੇ ਮੁੱਠਭੇੜ ਹੋ ਗਈ। ਮੁਕਾਬਲੇ ਦੌਰਾਨ ਇੱਕ ਦੋਸ਼ੀ ਦੇ ਮੋਢੇ ਵਿੱਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਪੁਲਿਸ ਨੇ ਮੌਕੇ ਤੋਂ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਕਾਰ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਾਰਵਾਈ ਨਾਲ ਨਸ਼ਾ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਬਾਰੇ ਅਹਿਮ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।

Nangal Police Encounter Drug Smugglers Arrested Punjab


Recommended Posts