ਰਕਾਬ ਗੰਜ ਸਾਹਿਬ ‘ਚ ਆਧੁਨਿਕ ਲਿਫ਼ਟ ਸੇਵਾ ਦੀ ਸ਼ੁਰੂਆਤ
February 21, 2026
Rajni / New Delhi
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਚ ਸੰਗਤ ਦੀ ਸਹੂਲਤ ਲਈ ਨਵੀਂ ਆਧੁਨਿਕ ਲਿਫ਼ਟ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਅਰਦਾਸ ਉਪਰੰਤ ਇਹ ਸੇਵਾ ਸੰਗਤ ਨੂੰ ਸਮਰਪਿਤ ਕੀਤੀ ਗਈ, ਜੋ ਬਾਬਾ ਬਚਨ ਸਿੰਘ ਜੀ ਅਤੇ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਸਹਿਯੋਗ ਨਾਲ ਸੰਪੰਨ ਹੋਈ। ਇਹ ਕਦਮ ਖ਼ਾਸ ਕਰਕੇ ਬਜ਼ੁਰਗਾਂ ਅਤੇ ਵੱਡੀ ਉਮਰ ਦੀਆਂ ਮਾਤਾਵਾਂ-ਭੈਣਾਂ ਲਈ ਲਾਭਕਾਰੀ ਸਾਬਤ ਹੋਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਕਮੇਟੀ ਮੈਂਬਰਾਂ ਨੇ ਹਾਜ਼ਰੀ ਭਰ ਕੇ ਖੁਸ਼ੀ ਜਤਾਈ। ਕਾਲਕਾ ਨੇ ਕਿਹਾ ਕਿ ਕਮੇਟੀ ਗੁਰੂ ਘਰ ਆਉਣ ਵਾਲੀ ਸੰਗਤ ਦੀ ਆਸਾਨੀ ਅਤੇ ਆਦਰ ਨੂੰ ਸਦਾ ਪਹਿਲ ਦੇਂਦੀ ਰਹੇਗੀ ਅਤੇ ਅਜਿਹੇ ਉਪਰਾਲੇ ਸਿੱਖ ਸੇਵਾ-ਭਾਵਨਾ ਦੀ ਮਜ਼ਬੂਤ ਮਿਸਾਲ ਹਨ।
Recommended Posts
Trending Stories
Hot News