September 19, 2026
ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਦੇ ਨਤੀਜੇ ਐਲਾਨ, Abvp ਨੇ 4 ’ਚੋਂ 3 ਅਹੁਦੇ ਜਿੱਤੇ
Prabhsimran Singh / Delhi
ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (DUSU) ਚੋਣਾਂ 2026 ਦੇ ਅਧਿਕਾਰਤ ਨਤੀਜੇ ਐਲਾਨ ਦਿੱਤੇ ਗਏ ਹਨ। ਚਾਰ ਕੇਂਦਰੀ ਅਹੁਦਿਆਂ ਵਿੱਚੋਂ ਤਿੰਨ ’ਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ABVP) ਦੇ ਉਮੀਦਵਾਰ ਜੇਤੂ ਰਹੇ, ਜਦਕਿ ਉਪ-ਪ੍ਰਧਾਨ ਦਾ ਅਹੁਦਾ ਆਜ਼ਾਦ ਉਮੀਦਵਾਰ ਦੀਪਾਂਸ਼ੂ ਸ਼ੌਕੀਨ ਨੇ ਜਿੱਤਿਆ ਪ੍ਰਧਾਨ ਦੇ ਅਹੁਦੇ ਲਈ ABVP ਦੇ ਯਸ਼ ਡਬਾਸ ਨੇ 24,576 ਵੋਟਾਂ ਹਾਸਲ ਕਰਕੇ NSUI ਦੇ ਵਿਜੇ ਸ਼ੰਕਰ ਮੀਣਾ ਨੂੰ ਹਰਾਇਆ, ਜਿਨ੍ਹਾਂ ਨੂੰ 22,523 ਵੋਟਾਂ ਮਿਲੀਆਂ। ਉਪ-ਪ੍ਰਧਾਨ ਦੇ ਅਹੁਦੇ ’ਤੇ ਆਜ਼ਾਦ ਉਮੀਦਵਾਰ ਦੀਪਾਂਸ਼ੂ ਸ਼ੌਕੀਨ ਨੇ 30,615 ਵੋਟਾਂ ਲੈ ਕੇ ਜਿੱਤ ਦਰਜ ਕੀਤੀ। ਸਕੱਤਰ ਦੇ ਅਹੁਦੇ ’ਤੇ ABVP ਦੀ ਰੀਆ ਛਾਵੜੀ 21,650 ਵੋਟਾਂ ਨਾਲ ਜੇਤੂ ਰਹੀ, ਜਦਕਿ ਸੰਯੁਕਤ ਸਕੱਤਰ ਦੇ ਅਹੁਦੇ ’ਤੇ ABVP ਦੇ ਲਕਸ਼ਯ ਰਾਜ ਸਿੰਘ ਨੇ 16,615 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ। ਇਸ ਵਾਰ DUSU ਚੋਣਾਂ ਵਿੱਚ 40.46 ਫੀਸਦੀ ਵੋਟਿੰਗ ਹੋਈ। 1,51,000 ਤੋਂ ਵੱਧ ਯੋਗ ਵਿਦਿਆਰਥੀਆਂ ਵਿੱਚੋਂ ਲਗਭਗ 61 ਹਜ਼ਾਰ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਵੋਟਾਂ ਦੀ ਗਿਣਤੀ 19 ਸਤੰਬਰ ਨੂੰ ਹੋਈ ਅਤੇ ਨਤੀਜੇ 20 ਰਾਊਂਡ ਦੀ ਗਿਣਤੀ ਤੋਂ ਬਾਅਦ ਐਲਾਨੇ ਗਏ।
Dusu Election Results 2026 Delhi University Dusu Abvp Nsui Yash Dabas Deepanshu Shokeen Riya Chhawdi Lakshya Raj Singh Delhi University Students Union Student Election Delhi News Education News