ਸਾਹਨੀ ਦੀ ਅਪੀਲ ’ਤੇ ਦਿਲਜੀਤ ਦੋਸਾਂਝ ਨੇ ਬਦਲੀ ਦਿੱਲੀ ਕੰਸਰਟ ਦੀ ਤਾਰੀਖ, ਹੁਣ 30 ਅਕਤੂਬਰ ਨੂੰ ਹੋਵੇਗਾ ਸ਼ੋਅ    ਲੁਧਿਆਣਾ ਦੇ ਡੇਹਲੋਂ ’ਚ 11 ਮਹੀਨੇ ਦੀ ਬੱਚੀ ਨਾਲ ਕਥਿਤ ਜਿਨਸੀ ਸ਼ੋਸ਼ਣ, ਮੁਲਜ਼ਮ ਫ਼ਰਾਰ    ਸੁਪਰੀਮ ਕੋਰਟ ਦੇ ਸਖ਼ਤ ਨਿਰਦੇਸ਼: ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੂੰ ਗੈਰ-ਕਾਨੂੰਨੀ ਹਿਰਾਸਤ ’ਚ ਨਾ ਲਿਆ ਜਾਵੇ    ਪੰਜਾਬ ’ਚ ਮੀਂਹ ਨੇ ਵਿਗਾੜੇ ਝੋਨੇ ਦੀ ਖ਼ਰੀਦ ਦੇ ਪ੍ਰਬੰਧ, ਫ਼ਾਜ਼ਿਲਕਾ ਮੰਡੀ ’ਚ ਫ਼ਸਲ ਪਾਣੀ ’ਚ ਤੈਰੀ    ਪਰਗਟ ਸਿੰਘ ਨੇ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ, ਕਿਹਾ- ਸਾਫ਼-ਸੁਥਰੀ ਤੇ ਅਸੂਲਾਂ ਦੀ ਸਿਆਸਤ ਕਰਾਂਗਾ    ਜੈਸਮੀਨ ਸੈਂਡਲਾਸ ਨੇ Lgbtq+ ਭਾਈਚਾਰੇ ਦੇ ਹੱਕਾਂ ਦੀ ਕੀਤੀ ਹਮਾਇਤ, ਕਿਹਾ—‘ਪਿਆਰ ਕਰ ਲੈਣ ਦਿਓ’    ਸੁਪਰੀਮ ਕੋਰਟ ਦੇ ਹੁਕਮ: ਮੈਟਰੋ, ਇੰਟਰਨੈੱਟ ਤੇ ਬੈਰੀਕੇਡਾਂ ਬਾਰੇ ਵੱਡੇ ਨਿਰਦੇਸ਼    ਧਰੁਵ ਰਾਠੀ ਦਾ ਵੱਡਾ ਦੋਸ਼, ਕਿਹਾ- ਗ੍ਰਿਫ਼ਤਾਰੀ ਨਹੀਂ, ਮੇਰਾ ਅਗਵਾ ਕੀਤਾ ਗਿਆ    ਬੰਗਲਾ ਸਾਹਿਬ ਵਿਖੇ ਪੁਲੀਸ ਕਾਰਵਾਈ ’ਤੇ ਭੜਕੀ ‘ਆਪ’, ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ    ਮਹੇੜੂ ਦੇ ਪੀਜੀ ’ਚੋਂ Lpu ਦੇ 21 ਸਾਲਾ ਵਿਦਿਆਰਥੀ ਦੀ ਲਾਸ਼ ਮਿਲੀ, ਪੁਲੀਸ ਜਾਂਚ ਜਾਰੀ   
ਸਾਹਨੀ ਦੀ ਅਪੀਲ ’ਤੇ ਦਿਲਜੀਤ ਦੋਸਾਂਝ ਨੇ ਬਦਲੀ ਦਿੱਲੀ ਕੰਸਰਟ ਦੀ ਤਾਰੀਖ, ਹੁਣ 30 ਅਕਤੂਬਰ ਨੂੰ ਹੋਵੇਗਾ ਸ਼ੋਅ
October 11, 2026
Diljit-Dosanjh-Vikramjit-Singh-S

ਸਾਹਨੀ ਦੀ ਅਪੀਲ ’ਤੇ ਦਿਲਜੀਤ ਦੋਸਾਂਝ ਨੇ ਬਦਲੀ ਦਿੱਲੀ ਕੰਸਰਟ ਦੀ ਤਾਰੀਖ, ਹੁਣ 30 ਅਕਤੂਬਰ ਨੂੰ ਹੋਵੇਗਾ ਸ਼ੋਅ

Prabhsimran Singh / Delhi

ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੀ ਅਪੀਲ ਤੋਂ ਬਾਅਦ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਦਿੱਲੀ ਵਿੱਚ ਆਪਣੇ ਕੰਸਰਟ ਦੀ ਤਾਰੀਖ ਬਦਲ ਦਿੱਤੀ ਹੈ। ਪਹਿਲਾਂ ਇਹ ਕੰਸਰਟ 1 ਨਵੰਬਰ, 2026 ਨੂੰ ਹੋਣਾ ਸੀ, ਪਰ ਹੁਣ ਪ੍ਰਬੰਧਕਾਂ ਵੱਲੋਂ ਇਸ ਨੂੰ 30 ਅਕਤੂਬਰ, 2026 ਨੂੰ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਸਾਹਨੀ ਨੇ ਦਿਲਜੀਤ ਨੂੰ ਅਪੀਲ ਕੀਤੀ ਸੀ ਕਿ 1 ਨਵੰਬਰ ਦੀ ਤਾਰੀਖ 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਦੁਖਦਾਈ ਯਾਦਾਂ ਨਾਲ ਜੁੜੀ ਹੋਈ ਹੈ, ਇਸ ਲਈ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਕੰਸਰਟ ਦੀ ਤਾਰੀਖ ਬਦਲੀ ਜਾਵੇ। ਤਾਰੀਖ ਬਦਲਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਸਾਹਨੀ ਨੇ ਦਿਲਜੀਤ ਦੋਸਾਂਝ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦਿਲਜੀਤ ਦਾ ਇਹ ਕਦਮ ਪੀੜਤ ਪਰਿਵਾਰਾਂ ਦੇ ਦਰਦ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ

Diljit Dosanjh Vikramjit Singh Sahney Delhi Concert Concert Date Changed November 1 1984 1984 Anti Sikh Riots Punjab News Entertainment News


Recommended Posts