ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ: ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਪੰਥ ’ਚੋਂ ਖ਼ਾਰਜ    ਅਬੂ ਧਾਬੀ ’ਚ ਮੁੜ ਧਮਾਲ ਪਾਉਣਗੇ ਸਲਮਾਨ ਖ਼ਾਨ, ਕਰਨ ਜੌਹਰ ਤੇ ਵਰੁਣ ਧਵਨ ਕਰਨਗੇ ਹੋਸਟਿੰਗ    Cnn-news18 ਦੀ ਸੀਨੀਅਰ ਪੱਤਰਕਾਰ ਪਾਇਲ ਮਹਿਤਾ ਦਾ 46 ਸਾਲ ਦੀ ਉਮਰ ’ਚ ਦੇਹਾਂਤ, Pm ਮੋਦੀ ਸਣੇ ਕਈ ਆਗੂਆਂ ਨੇ ਜਤਾਇਆ ਦੁੱਖ    ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਦੇ ਨਤੀਜੇ ਐਲਾਨ, Abvp ਨੇ 4 ’ਚੋਂ 3 ਅਹੁਦੇ ਜਿੱਤੇ    ਅੰਮ੍ਰਿਤਸਰ Asi ਹਰਜੀਤ ਸਿੰਘ ਕਤਲਕਾਂਡ: 24 ਘੰਟਿਆਂ ਬਾਅਦ ਵੀ ਪੁਲੀਸ ਖਾਲੀ ਹੱਥ, Cctv ਫੁਟੇਜ ਖੰਗਾਲਣ ’ਚ ਜੁਟੀਆਂ ਟੀਮਾਂ    ਥਾਈਲੈਂਡ ’ਚ ਸਿੱਖ ਬਜ਼ੁਰਗ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ, ਦਸਤਾਰ ਉਤਾਰਨ ਦਾ ਵੀ ਦਾਅਵਾ    Pau ਪਹੁੰਚੇ Cm ਮਾਨ ਦੇ ਕਾਫ਼ਲੇ ਅੱਗੇ ਬਿੱਟੂ ਦਾ ਪ੍ਰਦਰਸ਼ਨ, ਆਂਡੇ-ਟਮਾਟਰ ਸੁੱਟੇ ਜਾਣ ਮਗਰੋਂ ਪੁਲੀਸ ਨੇ ਲਿਆ ਹਿਰਾਸਤ ’ਚ    ਬਾਬਾ ਬਕਾਲਾ ’ਚ ਅਕਾਲੀ ਦਲ ਨੂੰ ਝਟਕਾ, ਛੱਜਲਵੱਡੀ ਪਿਉ-ਪੁੱਤਰ ‘ਆਪ’ ’ਚ ਸ਼ਾਮਲ    ਪੱਗ ’ਤੇ ਮਾਨ ਦੇ ਤਨਜ਼ ਦਾ ਸੈਣੀ ਵੱਲੋਂ ਜਵਾਬ, ਕਿਹਾ- ‘ਪੱਗ ਕਿਸੇ ਵੀ ਮੁੱਖ ਮੰਤਰੀ ਨਾਲੋਂ ਵੱਡੀ    Pau ਦੇ ਗੇਟ ਨੰਬਰ 8 ਬਾਹਰ ਸ਼ਰਾਬ ਦੀ ਬੋਤਲ, ਟਮਾਟਰ ਤੇ ਆਂਡੇ ਲੈ ਕੇ ਪਹੁੰਚੇ ਰਵਨੀਤ ਬਿੱਟੂ, Cm ਮਾਨ ’ਤੇ ਸਾਧਿਆ ਨਿਸ਼ਾਨਾ   
ਪੰਜਾਬ ਭਰ ਦੇ 12ਵੀਂ ਜਮਾਤ ਦੇ ਵਿਦਿਆਰਥੀ ਮੁਕਾਬਲਾ-ਪੀ੍ਰਖਿਆਂਵਾਂ ਲਈ ਪ੍ਰਾਪਤ ਕਰਨਗੇ ਵਿਸ਼ੇਸ਼ ਸਿਖਲਾਈ: ਸਿੱਖਿਆ ਮੰਤਰੀ
December 9, 2024
Class-12-Students-Across-Punjab-

ਭਗਵੰਤ ਸਿੰਘ ਮਾਨ ਦੀ ਸਰਕਾਰ ਸਿੱਖਿਆ ਦਾ ਮਿਆਰ ਨੂੰ ਉੱਚਾ ਚੁੱਕਣ ਲਈ ਵਚਨਬੱਧ : ਹਰਜੋਤ ਸਿੰਘ ਬੈਂਸ

ਐਨ.ਈ.ਈ.ਟੀ. ਅਤੇ ਆਈ.ਆਈ.ਟੀ./ਜੇ.ਈ.ਈ. ਪ੍ਰੀਖਿਆ ਦੀ ਤਿਆਰੀ ਲਈ ਮੈਰੀਟੋਰੀਅਸ ਸਕੂਲ, ਮੋਹਾਲੀ ਅਤੇ ਜਲੰਧਰ ਵਿਖੇ ਰਾਜ ਪੱਧਰੀ ਰਿਹਾਇਸ਼ੀ ਸਰਦ ਰੁੱਤ ਕੈਂਪ ਸ਼ੁਰੂ: ਹਰਜੋਤ ਸਿੰਘ ਬੈਂਸ

Daily Dharaledar Bureau / Chandigarh

ਚੰਡੀਗੜ੍ਹ, 9 ਦਸੰਬਰ:


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਦਿਅਕ ਪਾੜੇ ਨੂੰ ਪੂਰਨ ਅਤੇ ਮਿਆਰੀ ਕੋਚਿੰਗ ਤੱਕ ਪਹੁੰਚ ਨਾ ਕਰ ਸਕਣ ਵਾਲੇ ਵਿਦਿਆਰਥੀਆਂ ਨੂੰ ਮੁਕਾਬਕਲਾ ਪ੍ਰੀਖਿਆਵਾਂ ਲਈ ਢੁਕਵੀਂ ਸਿਖਲਾਈ ਦੇ ਮੌਕੇ ਪ੍ਰਦਾਨ ਕਰਨ ਲਈ ਇੱਕ ਸ਼ਲਾਘਾਯੋਗ ਉਪਰਾਲੇ ਦੀ  ਸ਼ੁਰੂਆਤ ਕੀਤੀ ਹੈ। ਸਕੂਲ ਸਿੱਖਿਆ ਵਿਭਾਗ ਵੱਲੋਂ ਐਨ.ਈ.ਈ.ਟੀ. ਅਤੇ  ਆਈ.ਆਈ.ਟੀ./ਜੇ.ਈ.ਈ.  ਵਰਗੀਆਂ ਮੁਕਾਬਲਾ ਪ੍ਰੀਖਿਆਵਾਂ ਲਈ ਸੂਬਾ ਪੱਧਰੀ ਰਿਹਾਇਸ਼ੀ ਪੇਸ਼ੇਵਰ ਕੋਚਿੰਗ ਕੈਂਪ ਲਗਾਇਆ ਗਿਆ ਹੈ, ਜੋ ਅੱਜ ਸ਼ੁਰੂ ਹੋਇਆ ਹੈ  ਅਤੇ  ਜਿਸ ਨਾਲ ਪੰਜਾਬ ਭਰ ਤੋਂ  ਮੋਹਾਲੀ ਅਤੇ ਜਲੰਧਰ ਦੇ ਸਕੂਲਾਂ ਵਿੱਚ 300-300 ਵਿਦਿਆਰਥੀਆਂ ਲਈ ਲਾਭਕਾਰੀ ਹੋਵੇਗਾ। 


ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਕੈਂਪ 8 ਦਸੰਬਰ ਤੋਂ 29 ਦਸੰਬਰ ਤੱਕ ਜਲੰਧਰ ਅਤੇ ਐਸ.ਏ.ਐਸ.ਨਗਰ ਵਿਖੇ ਚੱਲੇਗਾ। ਸਕੂਲ ਆਫ਼ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲਾਂ ਦੇ ਜੇ.ਈ.ਈ ਦੇ ਵਿਦਿਆਰਥੀ 8ਵੀਂ ਤੋਂ ਅਤੇ ਐਨ.ਈ.ਈ.ਟੀ. ਦੇ ਵਿਦਿਆਰਥੀ 15.12.24.24  ਤੋਂ ਸਿਖਲਾਈ ਲਈ ਆਉਣਗੇ।


ਉਦਘਾਟਨ ਵਾਲੇ ਦਿਨ ਵਿਦਿਆਰਥੀਆਂ ਨੇ ਗਿੱਧੇ, ਭੰਗੜੇ ਅਤੇ ਪੰਜਾਬੀ ਬੋਲੀਆਂ ਅਤੇ ਹੋਰ ਕਲਾਤਮਤਕ  ਪੇਸ਼ਕਾਰੀਆਂ ਰਾਹੀਂ ਪੰਜਾਬ ਦੇ ਅਮੀਰ ਵਿਰਸੇ ਨੂੰ ਪੇਸ਼ ਕੀਤਾ ਅਤੇ ਕੈਂਪ ਲਈ ਇੱਕ ਊਰਜਾਵਾਨ ਅਤੇ ਸਾਜ਼ਗਾਰ ਮਾਹੌਲ ਸਥਾਪਤ ਕੀਤਾ।


ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਨਵੇਕਲੀ ਪਹਿਲ ਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣਾ ਹੈ। ਪ੍ਰੋਗਰਾਮ ਇਹ ਯਕੀਨੀ ਬਣਾਏਗਾ ਕਿ ਪ੍ਰਤਿਭਾਵਾਨ ਵਿਦਿਆਰਥੀਆਂ ਨੂੰ ‘ ਫੀਜ਼ਿਕਸ ਵਾਲਾ’ ਦੇ  ਮਾਹਿਰ ਫੈਕਲਟੀ ਤੋਂ ਢੁਕਵੀਂ ਕੋਚਿੰਗ ਪ੍ਰਾਪਤ ਹੋਵੇ।


ਉਨ੍ਹਾਂ ਕਿਹਾ ਕਿ ਜਲੰਧਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਕੈਂਪ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨਗੇ, ਜਿਸ ਵਿੱਚ 80 ਤੋਂ ਵੱਧ ਸਿੱਖਿਆ ਅਫ਼ਸਰਾਂ ਦੁਆਰਾ ਸੰਚਾਲਨ  ਕੀਤਾ ਜਾਵੇਗਾ।


ਸ. ਬੈਂਸ ਨੇ ਕਿਹਾ ਕਿ ‘ਫੀਜ਼ਿਕਸ ਵਾਲਾ’ ਤੋਂ ਉੱਚ ਯੋਗਤਾ ਪ੍ਰਾਪਤ ਸਿੱਖਿਅਕ ਜੇ.ਈ.ਈ. ਮੇਨ, ਜੇ.ਈ.ਈ. ਐਡਵਾਂਸਡ ਅਤੇ ਐਨ.ਈ.ਈ.ਟੀ. ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਵਿਸ਼ੇਸ਼ ਕੋਚਿੰਗ ਪ੍ਰਦਾਨ ਕਰਨਗੇ। ਜ਼ਿਕਰਯੋਗ ਹੈ ਕਿ  ਪੂਰੀ ਤਰ੍ਹਾਂ ਵਿਚਾਰ ਕੇ ਤਿਆਰ ਕੀਤਾ ਗਿਆ ਸਿਲੇਬਸ ਬੁਨਿਆਦੀ ਸੰਕਲਪਾਂ ’ਤੇ ਜ਼ੋਰ ਦਿੰਦਾ ਹੈ ਅਤੇ ਵਿਆਪਕ ਕਵਰੇਜ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਵਿਦਿਆਰਥੀ 21 ਦਿਨਾਂ ਦੀ ਕੋਚਿੰਗ ਦੌਰਾਨ ਡੂੰਘਾਈ ਨਾਲ ਗਿਆਨ ਪ੍ਰਾਪਤ ਕਰਦੇ ਹਨ।


ਸਮਰਪਤ ਪ੍ਰਾਬਲਮ-ਸੌਲਵਿੰਗ ਸੈਸ਼ਨ ਵਿਦਿਆਰਥੀਆਂ ਨੂੰ ਗੁੰਝਲਦਾਰ ਵਿਸ਼ਿਆਂ ਨੂੰ ਸਮਝਣ , ਚੁਣੌਤੀਪੂਰਨ ਸਮੱਸਿਆਵਾਂ ਨੂੰ ਹੱਲ ਕਰਨ ਅਤੇ  ਪ੍ਰੀਖਿਆ-ਵਿਸ਼ੇਸ਼ ਰਣਨੀਤੀਆਂ ਨੂੰ ਤੇ ਪਕੜ ਬਣਾਉਣ ਵਿੱਚ ਮਦਦ ਕਰਨਗੇ।


ਕੈਬਨਿਟ ਮੰਤਰੀ ਨੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਦੁਚਿੱਤੀ ਤੋਂ ਇਸ ਨਵੇਕਲੀ ਪਹਿਲਕਦਮੀ ਤੋਂ ਲਾਭ ਉਠਾਉਣ ਦੀ ਤਾਕੀਦ ਕੀਤੀ ਕਿਉਂਕਿ ਇਸ ਨੂੰ ਭਰਪੂਰ ਅਤੇ ਯਾਦਗਾਰੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ।


Powered by Froala Editor

Class 12 Students Across Punjab To Get Special Training For Competitive Exams Education Minister


Recommended Posts