Cec ਖ਼ਿਲਾਫ਼ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਪੁਲਿਸ ਨੇ ਵਰਤੀਆਂ ਪਾਣੀ ਦੀਆਂ ਬੁਛਾੜਾਂ    ਨਸ਼ਾ ਤਸਕਰੀ ਮਾਮਲਾ: ਬਰਖਾਸਤ Aig ਰਾਜਜੀਤ ਸਿੰਘ 5 ਦਿਨਾਂ ਦੇ ਪੁਲੀਸ ਰਿਮਾਂਡ ’ਤੇ    Sir ਨੂੰ ਲੈ ਕੇ Cec ਗਿਆਨੇਸ਼ ਕੁਮਾਰ ਖ਼ਿਲਾਫ਼ ਸੁਪਰੀਮ ਕੋਰਟ ’ਚ ਪਟੀਸ਼ਨ, Sit ਜਾਂਚ ਦੀ ਵੀ ਮੰਗ    ਚੰਡੀਗੜ੍ਹ ’ਚ ਹੈੱਡ ਕਾਂਸਟੇਬਲ ਦਾ ਘਰ ’ਚ ਗੋਲੀਆਂ ਮਾਰ ਕੇ ਕਤਲ, ਪੁੱਤਰ ਹਿਰਾਸਤ ’ਚ    Gmada ਦੇ 6,400 ਕਰੋੜ ਦੇ ਫੰਡਾਂ ’ਤੇ ਹਾਈ ਕੋਰਟ ਸਖ਼ਤ, ਪੰਜਾਬ ਸਰਕਾਰ ਤੋਂ ਮੰਗਿਆ ਵਿਸਥਾਰਪੂਰਵਕ ਜਵਾਬ    ਪੰਜਾਬ ਭਾਜਪਾ ਦਫ਼ਤਰ ਗ੍ਰਨੇਡ ਹਮਲਾ: Nia ਨੇ ਸੰਭਾਲੀ ਜਾਂਚ, ਕੇਸ ਵਿਸ਼ੇਸ਼ ਅਦਾਲਤ ’ਚ ਤਬਦੀਲ    ਭਾਜਪਾ ’ਚ 4 ਸਾਲਾਂ ’ਚ ਕੁਝ ਨਹੀਂ ਮਿਲਿਆ: ਕੈਪਟਨ ਅਮਰਿੰਦਰ, ਕਾਂਗਰਸ ’ਚ ਵਾਪਸੀ ਤੋਂ ਵੀ ਕੀਤਾ ਇਨਕਾਰ    Gmada ਮਾਮਲੇ ’ਚ Ed ਦਾ ਵੱਡਾ ਦਾਅਵਾ: ਰਿਜ਼ਰਵ ਕੀਮਤਾਂ ਘਟਾ ਕੇ ਸਰਕਾਰੀ ਖਜ਼ਾਨੇ ਨੂੰ ₹10 ਹਜ਼ਾਰ ਕਰੋੜ ਦੇ ਨੁਕਸਾਨ ਦਾ ਖਦਸ਼ਾ    ਅਜਨਾਲਾ ਤੋਂ ਜੋਧ ਸਿੰਘ ਸਮਰਾ ਅਕਾਲੀ ਦਲ ਦੇ ਉਮੀਦਵਾਰ, ਸੁਖਬੀਰ ਬਾਦਲ ਵੱਲੋਂ ਵੱਡੇ ਐਲਾਨ    ਐੱਚ.ਐੱਸ. ਭੁੱਲਰ ਭ੍ਰਿਸ਼ਟਾਚਾਰ ਮਾਮਲਾ: ਸ਼ਿਕਾਇਤਕਰਤਾ ਆਕਾਸ਼ ਬੱਟਾ ਦੇ ਬਿਆਨ ਦਰਜ ਹੋਣੇ ਸ਼ੁਰੂ   
ਸੈਨਿਕ ਸਕੂਲ ਕਪੂਰਥਲਾ ਨੇ ਅਕਾਦਮਿਕ ਸੈਸ਼ਨ 2025-26 ਲਈ ਦਾਖਲੇ ਖੋਲ੍ਹੇ
January 1, 2025
Sainik-School-Kapurthala-Has-Ope

ਸੂਬਾ ਸਰਕਾਰ ਵੱਲੋਂ ਪੰਜਾਬ ਦੀ ਨਾਗਰਿਕਤਾ ਵਾਲੇ ਕੈਡਿਟਾਂ ਨੂੰ ਆਮਦਨ ਅਧਾਰਤ ਵਜ਼ੀਫੇ ਦੀ ਸਹੂਲਤ

ਆਨਲਾਈਨ ਬਿਨੈ-ਪੱਤਰ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 13 ਜਨਵਰੀ 2025

Daily Dharaledar Bureau / Kapurthala

ਚੰਡੀਗੜ੍ਹ, 1 ਜਨਵਰੀ


ਸੈਨਿਕ ਸਕੂਲ ਵਿੱਚ ਦਾਖਲੇ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੈਨਿਕ ਸਕੂਲ ਕਪੂਰਥਲਾ ਨੇ ਆਲ ਇੰਡੀਆ ਸੈਨਿਕ ਸਕੂਲਜ਼ ਪ੍ਰਵੇਸ਼ ਪ੍ਰੀਖਿਆ (ਏ.ਆਈ.ਐੱਸ.ਐੱਸ.ਈ.ਈ.) ਰਾਹੀਂ ਅਕਾਦਮਿਕ ਸੈਸ਼ਨ 2025-26 ਲਈ 6ਵੀਂ ਅਤੇ 9ਵੀਂ ਜਮਾਤਾਂ ਵਿੱਚ ਦਾਖਲੇ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਵੱਲੋਂ ਕਰਵਾਈ ਜਾਂਦੀ ਇਹ ਦਾਖਲਾ ਪ੍ਰੀਖਿਆ, 6ਵੀਂ ਅਤੇ 9ਵੀਂ ਜਮਾਤ ਦੇ ਲੜਕੇ - ਲੜਕੀਆਂ ਦੋਵਾਂ ਲਈ ਖੁੱਲ੍ਹੀ ਹੈ। ਇਮਤਿਹਾਨ ਦੀ ਅਸਲ ਮਿਤੀ ਸਬੰਧੀ ਜਾਣਕਾਰੀ ਜਲਦ ਹੀ ਐਨ.ਟੀ.ਏ. ਦੀ ਵੈੱਬਸਾਈਟ ’ਤੇ ਸਾਂਝੀ ਕਰ ਦਿੱਤੀ ਜਾਵੇਗੀ। 


ਬੁਲਾਰੇ ਨੇ ਅੱਗੇ ਦੱਸਿਆ ਕਿ 6ਵੀਂ ਜਮਾਤ ਲਈ ਉਮੀਦਵਾਰਾਂ ਦੀ ਉਮਰ 10-12 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ 9ਵੀਂ ਜਮਾਤ ਲਈ ਬਿਨੈ ਕਰਨ ਵਾਲੇ ਉਮੀਦਵਾਰ ਦੀ ਉਮਰ 31 ਮਾਰਚ, 2025 ਤੱਕ 13-15 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਹ ਉਮਰ ਮਾਪਦੰਡ ਇਹ ਯਕੀਨੀ ਬਣਾਉਂਦੇ ਹਨ ਕਿ ਬਿਨੈਕਾਰ ਢੁਕਵੇਂ ਢੰਗ ਨਾਲ ਸਕੂਲ ਵਿੱਚ ਦਿੱਤੀ ਗਈ ਅਕਾਦਮਿਕ ਅਤੇ ਸਰੀਰਕ ਸਿਖਲਾਈ ਲਈ ਤਿਆਰ ਹਨ। 


ਵਿੱਤੀ ਸਹਾਇਤਾ ਦੇ ਸਬੰਧੀ ਦੱਸਦਿਆਂ ਬੁਲਾਰੇ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਨਾਗਰਿਕਤਾ ਵਾਲੇ ਕੈਡਿਟਾਂ ਲਈ ਆਮਦਨ ਅਧਾਰਤ ਵਜ਼ੀਫੇ ਦੀ ਵੀ ਸਹੂਲਤ ਹੈ। 3 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਪਰਿਵਾਰ ਦੇ ਕੈਡਿਟ ਰਿਆਇਤ ਵਜੋਂ ਪੂਰੀ ਦੀ ਪੂਰੀ ਟਿਊਸ਼ਨ ਫੀਸ ਵਾਪਸ ਲੈਣ ਦੇ ਯੋਗ ਹਨ , ਜਦ ਕਿ 3,00,001 ਤੋਂ 5,00,000 ਦੇ ਵਿਚਕਾਰ ਕਮਾਉਣ ਵਾਲੇ ਪਰਿਵਾਰ ਦੇ ਕੈਡਿਟਾਂ ਨੂੰ 75 ਫੀਸਦ ਟਿਊਸ਼ਨ ਫੀਸ , 5,00,001 ਤੋਂ 7,50,000 ਤੱਕ ਦੀ ਆਮਦਨ ਵਾਲਿਆਂ ਨੂੰ 50 ਫੀਸਦ , 7,50,001 ਤੋਂ 10,00,000 ਤੱਕ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੇ ਕੈਡਿਟਾਂ ਨੂੰ 25 ਫੀਸਦ ਟਿਊਸ਼ਨ ਫੀਸ ਰਿਆਇਤ ਵਜੋਂ ਵਾਪਸ ਕੀਤੀ ਜਾਂਦੀ ਹੈੈ। 10,00,000 ਰੁਪਏ ਤੋਂ ਵੱਧ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਦਿੱਤੀ ਜਾਂਦੀ ।


ਬੁਲਾਰੇ ਨੇ ਅੱਗੇ ਦੱਸਿਆ ਕਿ ਯੋਗ ਕੈਡਿਟਾਂ ਲਈ ਹੋਰ ਕਿਸਮ ਦੀ ਵਿੱਤੀ ਸਹਾਇਤਾ ਉਪਲਬਧ ਹੈ, ਜਿਸ ਵਿੱਚ ਰੈਂਕ ਦੇ ਆਧਾਰ ’ਤੇ ਰੱਖਿਆ ਕਰਮੀਆਂ ਦੇ ਬੱਚਿਆਂ ਲਈ ਰੱਖਿਆ ਮੰਤਰਾਲੇ ਵੱਲੋਂ ਵਜ਼ੀਫੇ, ਰੱਖਿਆ ਮੰਤਰਾਲੇ ਵੱਲੋਂ ਕੇਂਦਰੀ ਸਹਾਇਤਾ, ਦੋ ਸਾਲਾਂ ਲਈ ਐਨ.ਡੀ.ਏ. ਪ੍ਰੋਤਸਾਹਨ ਅਤੇ ਬਿਹਾਰ ਦੀ ਨਾਗਰਿਕਤਾ ਵਾਲੇ ਕੈਡਿਟਾਂ ਲਈ ਬਿਹਾਰ ਸਰਕਾਰ ਦੇ ਵਜ਼ੀਫੇ ਸ਼ਾਮਲ ਹਨ।


ਬੁਲਾਰੇ ਨੇ ਉਮੀਦਵਾਰਾਂ ਨੂੰ ਵਧੇਰੇ ਜਾਣਕਾਰੀ ਲੈਣ ਲਈ ਸਕੂਲ ਦੀ ਅਧਿਕਾਰਤ ਵੈੱਬਸਾਈਟ https://www.sskapurthala.com ਜਾਂ ਐਨਟੀਏ ਦੀ ਵੈੱਬਸਾਈਟ https://exams.nta.ac.in/aissee ’ਤੇ ਜਾਣ ਦੀ ਸਲਾਹ ਦਿੱਤੀ। ਆਨਲਾਈਨ ਬਿਨੈ-ਪੱਤਰ ਫਾਰਮ ਜਮ੍ਹਾਂ ਕਰਨ ਦੀ ਆਖਰੀ ਮਿਤੀ 13 ਜਨਵਰੀ 2025 (ਸ਼ਾਮ 5:00 ਵਜੇ ਤੱਕ) ਹੈ।

Powered by Froala Editor

Sainik School Kapurthala Has Opened Admissions For The Academic Session 2025 26


Recommended Posts