ਸਮਾਣਾ ਦੇ ਸਕੂਲਾਂ ਨੂੰ ਸੇਫ ਸਕੂਲ ਵਾਹਨ ਨੀਤੀ ਤਹਿਤ ਨੋਟਿਸ ਜਾਰੀ, 10 ਦਿਨਾਂ ਵਿੱਚ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼

Reporter..S M Singh

ਸਮਾਣਾ ਦੇ ਸਕੂਲਾਂ ਨੂੰ ਸੇਫ ਸਕੂਲ ਵਾ ">

*‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ   
ਸਮਾਣਾ ਦੇ ਸਕੂਲਾਂ ਨੂੰ ਸੇਫ ਸਕੂਲ ਵਾਹਨ ਨੀਤੀ ਤਹਿਤ ਨੋਟਿਸ ਜਾਰੀ, 10 ਦਿਨਾਂ ਵਿੱਚ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼
July 15, 2025
-10-

Rajni / Samana

Reporter..S M Singh

ਸਮਾਣਾ ਦੇ ਸਕੂਲਾਂ ਨੂੰ ਸੇਫ ਸਕੂਲ ਵਾਹਨ ਨੀਤੀ ਤਹਿਤ ਨੋਟਿਸ ਜਾਰੀ, 10 ਦਿਨਾਂ ਵਿੱਚ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼

ਸਮਾਣਾ/ਪਟਿਆਲਾ, 14 ਜੁਲਾਈ:

            ਰੀਜ਼ਨਲ ਟਰਾਂਸਪੋਰਟ ਅਫ਼ਸਰ ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੇਫ਼ ਸਕੂਲ ਵਾਹਨ ਨੀਤੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਸਮਾਣਾ ਦੇ ਸਕੂਲਾਂ ਨੂੰ ਨੋਟਿਸ ਜਾਰੀ ਕਰਕੇ 10 ਦਿਨਾਂ ਦੇ ਅੰਦਰ-ਅੰਦਰ ਨਿਯਮਾਂ ਦਾ ਪਾਲਣ ਕਰਨ ਦੀ ਹਦਾਇਤ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ਮੁਤਾਬਕ ਸਮਾਣਾ ਦੇ ਐਸ.ਡੀ.ਐਮ  ਰਿਚਾ ਗੋਇਲ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ ਤੇ ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲਿਸ ਦੀ ਟੀਮ ਵੱਲੋਂ  ਸਮਾਣਾ ਸਬ ਡਵੀਜਨ ਅੰਦਰ ਪੈਂਦੇ 8 ਪ੍ਰਾਈਵੇਟ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਗਈ।ਇਸ ਦੌਰਾਨ ਸੇਫ ਸਕੂਲ ਵਾਹਨ ਨੀਤੀ ਤਹਿਤ ਸਾਹਮਣੇ ਆਈਆਂ ਖਾਮੀਆਂ ਕਰਕੇ 82 ਤੇ 66 ਚਲਾਨ ਕੱਟੇ ਗਏ ਤੇ 4 ਵਾਹਨ ਬਾਊਂਡ ਕੀਤੇ ਗਏ ਹਨ ਜਦਕਿ 1 ਲੱਖ 75 ਹਜ਼ਾਰ ਰੁਪਏ ਦੇ ਜੁਰਮਾਨੇ ਵੀ ਕੀਤੇ ਗਏ ਹਨ।

            ਐਸ.ਡੀ.ਐਮ. ਰਿਚਾ ਗੋਇਲ ਨੇ ਦੱਸਿਆ ਕਿ ਮਿਤੀ 7, 9 ਅਤੇ 11 ਜੁਲਾਈ ਨੂੰ ਕ੍ਰਮਵਾਰ 2, 4 ਅਤੇ 2 ਸਕੂਲਾਂ ਦੀ ਚੈਕਿੰਗ ਕੀਤੀ ਗਈ। ਇਸ ਤੋਂ ਬਿਨ੍ਹਾਂ ਇਨ੍ਹਾਂ ਸਕੂਲਾਂ ਵਿੱਚ ਪੋਕਸੋ ਐਕਟ ਅਤੇ ਸਕੂਲ ਬੈਗ ਬਾਰੇ ਨੀਤੀ ਤਹਿਤ ਚੈਕਿੰਗ ਕੀਤੀ ਗਈ ਅਤੇ ਲੈਕਚਰ ਵੀ ਕਰਵਾਏ ਗਏ ਹਨ।

ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਵਾਰ-ਵਾਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਕਿ ਸਕੂਲੀ ਬੱਚਿਆਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣ ਲਈ ਕੋਈ ਕੁਤਾਹੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਗਿਆ ਕਿ ਜੇਕਰ ਸਕੂਲਾਂ ਦੇ ਵਾਹਨਜ ਜਾਂ ਪ੍ਰਾਈਵੇਟ ਵਾਹਨ ਹਰ ਪਖੋਂ ਸਹੀ ਹੋਣਗੇ ਤਾਂ ਹੀ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਂਈ ਜਾ ਸਕਦੀ ਹੈ। ਬੱਚਿਆਂ ਦੀ ਸੁਰੱਖਿਆ ਪ੍ਰਸ਼ਾਸਨ, ਸਕੂਲਾਂ, ਮਾਪਿਆਂ ਆਦਿ ਸਭ ਦੀ ਸਮੂਹਿਕ ਜਿੰਮੇਵਾਰੀ ਹੈ।

Powered by Froala Editor

10


Recommended Posts