December 3, 2025
Rajni / Bhagta Bhai
ਧੜੱਲੇਦਾਰ ਬਿਊਰੋ ਸਪੀਕਰ ਕੁਲਤਾਰ ਸੰਧਵਾਂ ਦਾ ਆਕਸਫੋਰਡ ਸਕੂਲ ਵਿੱਚ ਦੌਰਾ, ਵਿਦਿਆਰਥੀਆਂ ਨਾਲ ਕੀਤੀ ਖਾਸ ਮੁਲਾਕਾਤ ਭਗਤਾ ਭਾਈ, 3 ਦਸੰਬਰ 2025 : ਭਗਤਾ ਭਾਈ ਵਿੱਚ ਸਥਿਤ ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਵਿੱਚ ਅੱਜ ਇੱਕ ਖਾਸ ਮੌਕਾ ਬਣਿਆ, ਜਦੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਕੂਲ ਦਾ ਦੌਰਾ ਕਰਨ ਪਹੁੰਚੇ। ਉਹ ਵਿਦਿਆਰਥੀਆਂ ਨਾਲ ਆਪਣੇ ਪਹਿਲਾਂ ਕੀਤੇ ਵਾਅਦੇ ਨੂੰ ਨਿਭਾਉਂਦੇ ਹੋਏ ਇੱਥੇ ਆਏ। ਬੱਚਿਆਂ ਨੇ ਉਨ੍ਹਾਂ ਦਾ ਗੁਲਦਸਤੇ ਨਾਲ ਸਵਾਗਤ ਕੀਤਾ। ਸੰਧਵਾਂ ਨੇ ਵਿਦਿਆਰਥੀਆਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਹੀ ਉਹ “ਅਸਲੀ ਫੁੱਲ” ਹਨ, ਜੋ ਸਕੂਲ ਦੀ ਸ਼ਾਨ ਵਧਾ ਰਹੇ ਹਨ। ਸਪੀਕਰ ਨੇ ਬੱਚਿਆਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਸਿਰਫ਼ ਪੜ੍ਹਾਈ ਹੀ ਨਹੀਂ, ਨੈਤਿਕ ਮੁੱਲ ਵੀ ਉਨ੍ਹਾਂ ਨੂੰ ਚੰਗਾ ਨਾਗਰਿਕ ਬਣਾਉਂਦੇ ਹਨ। ਉਹਨਾਂ ਸਕੂਲ ਦੀਆਂ ਸੁਵਿਧਾਵਾਂ, ਲੈਬਾਂ, ਇਨਫਰਾਸਟ੍ਰਕਚਰ ਅਤੇ ਖੇਡਾਂ ਵਿੱਚ ਕੀਤੀਆਂ ਪ੍ਰਾਪਤੀਆਂ ਦੀ ਵੀ ਪ੍ਰਸ਼ੰਸਾ ਕੀਤੀ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਪੀਕਰ ਸੰਧਵਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਸੌਂਪਿਆ।