Air Canada ’ਤੇ ਗਿੱਪੀ ਗਰੇਵਾਲ ਦੇ ਗੰਭੀਰ ਦੋਸ਼, ਬਿਜ਼ਨਸ ਦੀ ਥਾਂ ਮਿਲੀ ਇਕੋਨੋਮੀ ਸੀਟ    ਪਟਿਆਲਾ ਵਿੱਚ 18 ਤੇ 19 ਸਤੰਬਰ ਨੂੰ ਹੋਵੇਗੀ ‘ਹਮਾਰੇ ਰਾਮ’ ਦੀ ਸ਼ਾਨਦਾਰ ਪੇਸ਼ਕਾਰੀ    Ed ਕਰੇਗੀ ਕ੍ਰਿਸ਼ਨੂੰ ਸ਼ਾਰਦਾ ਤੋਂ ਪੁੱਛਗਿੱਛ, 18 ਸਤੰਬਰ ਨੂੰ ਅਦਾਲਤ ’ਚ ਹੋਵੇਗੀ ਪੇਸ਼ੀ    ਕੈਨੇਡਾ ’ਚ ਵਾਇਰਲ ਹੋਇਆ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ ਕਥਿਤ ਧਮਕੀ ਭਰਿਆ ਪੱਤਰ    Upi ’ਤੇ 0.4% Mdr ਤੋਂ ਵਪਾਰੀ ਨਾਰਾਜ਼, ਨਕਦ ਭੁਗਤਾਨ ਨੂੰ ਦੇ ਸਕਦੇ ਨੇ ਤਰਜੀਹ    ਸਤਿਕਾਰ (ਸੋਧ) ਐਕਟ 2026’ ਲਈ ਪੰਜਾਬ ਸਰਕਾਰ ਨੇ ਬਣਾਈ 7 ਮੈਂਬਰੀ ਕਮੇਟੀ    ਜਲੰਧਰ Dav ਕਾਲਜ ’ਚ ਗੀਤ ਦੀ ਸ਼ੂਟਿੰਗ ਦੌਰਾਨ ਹਥਿਆਰਾਂ ਦੀ ਨੁਮਾਇਸ਼, ਪੰਜਾਬੀ ਗਾਇਕ ਨਿੱਝਰ ਖ਼ਿਲਾਫ਼ ਕੇਸ    ਪੰਜਾਬ ’ਚ ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ, ਪਾਵਰ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ    ਡਾ. ਗੁਰਪ੍ਰੀਤ ਕੌਰ ਨੇ ਮਜੀਠੀਆ-ਖਹਿਰਾ ਖ਼ਿਲਾਫ਼ ਦਰਜ ਕਰਵਾਇਆ ਅਪਰਾਧਿਕ ਮਾਣਹਾਨੀ ਕੇਸ    ਦਿੜ੍ਹਬਾ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਹਾਈ ਕੋਰਟ ਸਖ਼ਤ, ਨਿਰਪੱਖ ਜਾਂਚ ਦੇ ਨਿਰਦੇਸ਼   
Covid vaccination schedule for 19-08-2021
August 18, 2021
Daily-Dharaledar-Online-News-Vie

Daily Dharaledar / Punjab

ਕੱਲ ਦਿਨ ਵੀਰਵਾਰ ਨੂੰ ਮੈਗਾਡਰਾਈਵ ਮੁਹਿੰਮ ਤਹਿਤ ਲੱਗਣਗੇ ਕੋਵਿਡ ਟੀਕਾਕਰਣ ਕੈਂਪ।

ਕੌਵੀਸ਼ੀਲਡ ਕੋਵਿਡ ਵੈਕਸੀਨ ਨਾਲ ਹੋਵੇਗਾ ਟੀਕਾਕਰਣ।

ਗਰਭਵੱਤੀ ਔਰਤਾਂ ਵੀ ਕੋਵਿਡ ਟੀਕਾਕਰਨ ਬਣਾਉਣ ਯਕੀਨੀ।

03 ਕੋਵਿਡ ਪੋਜੀਟਿਵ ਕੇਸਾਂ ਦੀ ਹੋਈ ਪੁਸ਼ਟੀ- ਸਿਵਲ ਸਰਜਨ ਪਟਿਆਲਾ, 18 ਅਗਸਤ (ਧੜ੍ਹੱਲੇਦਾਰ ਬਿਉਰੋ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਕੈਂਪਾਂ ਵਿੱਚ 93 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ,ਜਿਸ ਨਾਲ ਜਿਲੇ੍ਹ ਵਿਚ ਕੁੱਲ ਕੋਵਿਡ ਟੀਕਾਕਰਣ ਦੀ ਗਿਣਤੀ 7,31,627 ਹੋ ਗਈ ਹੈ।ਉਹਨਾਂ ਗਰਭਵੱਤੀ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੋਵਿਡ ਟੀਕਕਰਨ ਜਰੂਰ ਕਰਵਾਉਣ ਜੋੋਕਿ ਉਹਨਾਂ ਅਤੇ ਪੈਦਾ ਹੋਣ ਵਾਲੇ ਨਵ-ਜੰਨਮੇ ਬੱਚੇ ਲਈ ਪੂਰੀ ਤਰਾਂ ਸੁੱਰਖਿਅਤ ਹੈ।ਇਸ ਤਰਾਂ ਕੋਵਿਡ ਤੋਂ ਪੂਰਨ ਸੁੱਰਖਿਆ ਲਈ ਸਮੂਹ ਨਾਗਰਿਕ ਵੀ ਵੈਕਸੀਨ ਦੀਆਂ ਡੋਵੇ ਡੋਜਾਂ ਸਮਾਂ ਪੂਰਾ ਹੋਣ ਲਗਵਾਉਣੀਆਂ ਯਕੀਨੀ ਬਣਾਉਣ। ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 19 ਅਗਸਤ ਦਿਨ ਵੀਰਵਾਰ ਨੂੰ ਮੈਗਾਡਰਾਈਵ ਮੁਹਿੰਮ ਤਹਿਤ ਕੋਵੀਸ਼ੀਲਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ,ਵੀਰ ਹਕੀਕਤ ਰਾਏ ਸਕੂਲ, ਪੁਲਿਸ ਲਾਈਨ ਹਸਪਤਾਲ, ਡੀ.ਐਮ.ਡਬਲਿਉ ਹਸਪਤਾਲ, ਸਰਕਾਰੀ ਰਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ, ਆਂਗਣਵਾੜੀ ਸੈਂਟਰ ਘੁੰਮਣ ਨਗਰ, ਸ੍ਰੀ ਨੈਣਾ ਦੇਵੀ ਮੰਦਰ ਐਸ.ਐਸ.ਟੀ ਨਗਰ, ਆਰੀਆਂ ਹਾਈ ਸਕੂਲ ਗੁਰਬਖਸ਼ ਕਲੋਨੀ, ਰਾਮ ਲੀਲਾ ਗਰਾਉਡ ਰਾਘੋ ਮਾਜਰਾ, ਐਮ. ਸੀ. ਆਫਿਸ ਨਿਉ ਅਨਾਜ਼ ਮੰਡੀ, ਥਾਪਰ ਕਾਲਜ਼, ਪੰਜਾਬੀ ਯੁਨੀਵਰਸੀਟੀ, ਗੁਰਦੁਆਰਾ ਨਵੀਨ ਸਿੰਘ ਸਭਾ ਧਰਮਪੁਰਾ ਬਾਜ਼ਾਰ, ਸ਼ਿਵ ਮੰਦਰ ਸਫਾਬਾਦੀ ਗੇਟ, ਸੈਂਟਰਲ ਜੇਲ, ਸ਼ਿਵ ਮੰਦਰ ਅਨਾਜ ਮੰਡੀ,ਖਾਲਸਾ ਕਾਲਜ, ਗੁਰਦੁਆਰਾ ਸਾਹਿਬ ਅਰਬਨ ਅਸਟੇਟ ਫੇਜ਼ -1, ਰਾਧਾ ਸੁਆਮੀ ਸਤਸੰਗ

ਭਵਨ ਸੂਲਰ, ਰਾਧਾ ਸੁਆਮੀ ਸਤਸੰਗ ਭਵਨ, ਧਰਮਸ਼ਾਲਾ ਤੋਪਖਾਨਾ ਮੋੜ, ਅਰਬਨ ਪ੍ਰਾਈਮਰੀ ਹੈਂਲਥ ਸੈਂਟਰ ਅਨੰਦ ਨਗਰ ਬੀ, ਅਰਬਨ ਪ੍ਰਾਈਮਰੀ ਹੈਂਲਥ ਸੈਂਟਰ ਸਿਕਲੀਕਰ, ਬਾਬੂ ਸਿੰਘ ਕਲੋਨੀ ਪਟਿਆਲਾ, ਗੁਰਦੁਆਰਾ ਸਾਹਿਬ ਬਹਾਦਰਗੜ੍ਹ, ਰਾਜਪੁਰਾ ਵਿਖੇ ਪਟੇਲ ਕਾਲਜ਼, ਰਾਧਾ ਸੁਆਮੀ ਸਤਸੰਗ ਭਵਨ, ਸਰਕਾਰੀ ਸਕੂਲ ਘਨੋਰ, ਨਾਭਾ ਵਿਖੇ ਮੋਤੀਪੁਰਾ ਮੰਦਰ, ਸਰਕਾਰੀ ਰਿਪੁਦਮਨ ਕਾਲਜ਼, ਐਮ.ਪੀ.ਡਬਲਿਉ ਸਕੂਲ, ਭਗਵਾਨ ਹੈਂਲਥ ਸੈਂਟਰ ਪਾਤੜਾ,ਸਮਾਣਾ ਵਿਖੇ ਅਗਰਵਾਲ ਧਰਮਸ਼ਾਲਾ ਅਤੇ ਪਬਲਿਕ ਕਾਲਜ਼, ਪਿੰਡ ਬਾਰਨ, ਨਾਭਾ, ਰਾਜਪੁਰਾ, ਸਨੋਰ, ਡਰੋਲੀ, ਖੇੜੀ ਜੱਟਾ, ਭੋਰੇ, ਫਤਹਿਪੁਰ, ਪਾਤੜ੍ਹਾ ,ਕੁਲਾਰਾ, ਸੰਗੜਾ, ਕਦਰਾਬਾਦ, ਕਾਨਗੜ੍ਹ, ਕਪੂਰੀ, ਦੇਵੀਗੜ੍ਹ, ਬਿਜ਼ਲ, ਬਖਸ਼ੀਵਾਲਾ ਦੇ ਰਾਧਾ ਸੁਆਮੀ ਸਤਸੰਗ ਭਵਨ ਤੋ ਇਲਾਵਾ ਬਲਾਕ ਭਾਦਸੋ, ਕੋਲੀ,ਸ਼ੁਤਰਾਣਾ,ਕਾਲੋਮਾਜਰਾ, ਹਰਪਾਲਪੁਰ, ਦੁੱਧਣ ਸਾਧਾਂ ਦੇ 60 ਦੇ ਕਰੀਬ ਪਿੰਡਾਂ ਵਿਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਵੀ ਲਗਾਈ ਜਾਵੇਗੀ।ਇਸ ਤੋਂ ਇਲਾਵਾ ਮਨਰੇਗਾ ਵਰਕਰਾਂ ਦੇ ਵੀ ਕੋਵਿਡ ਟੀਕਾਕਰਨ ਦੇ ਪਿੰਡਾਂ ਵਿੱਚ ਕੈਂਪ ਲਗਾਏ ਜਾਣਗੇ।

Daily Dharaledar Online News Views and Reviews


Recommended Posts