September 18, 2026
Ugc Net June 2026: ਇੰਗਲਿਸ਼, ਕਾਮਰਸ ਤੇ ਸੋਸ਼ਿਆਲੋਜੀ ਦਾ ਰੀ-ਐਗਜ਼ਾਮ ਨਤੀਜਾ ਜਾਰੀ
Prabhsimran Singh / Delhi
ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ UGC-NET June 2026 ਦੇ ਇੰਗਲਿਸ਼, ਕਾਮਰਸ ਅਤੇ ਸੋਸ਼ਿਆਲੋਜੀ ਵਿਸ਼ਿਆਂ ਦੀ ਮੁੜ ਹੋਈ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਨ੍ਹਾਂ ਤਿੰਨਾਂ ਵਿਸ਼ਿਆਂ ਲਈ ਰੀ-ਐਗਜ਼ਾਮ 9 ਅਤੇ 10 ਸਤੰਬਰ 2026 ਨੂੰ ਕਰਵਾਇਆ ਗਿਆ ਸੀ। ਉਮੀਦਵਾਰ ਹੁਣ ਅਧਿਕਾਰਤ ਵੈੱਬਸਾਈਟ ’ਤੇ ਆਪਣਾ ਸਕੋਰ ਕਾਰਡ ਅਤੇ ਫਾਈਨਲ ਆਂਸਰ ਕੀ ਦੇਖ ਸਕਦੇ ਹਨ। NTA ਮੁਤਾਬਕ ਇੰਗਲਿਸ਼ ਅਤੇ ਕਾਮਰਸ ਦੀ ਪ੍ਰੀਖਿਆ 9 ਸਤੰਬਰ ਨੂੰ, ਜਦਕਿ ਸੋਸ਼ਿਆਲੋਜੀ ਦੀ ਪ੍ਰੀਖਿਆ 10 ਸਤੰਬਰ ਨੂੰ ਹੋਈ ਸੀ। ਇਹ ਮੁੜ ਪ੍ਰੀਖਿਆ ਇਨ੍ਹਾਂ ਵਿਸ਼ਿਆਂ ਦੇ ਪਹਿਲਾਂ ਹੋਏ ਪੇਪਰਾਂ ਸਬੰਧੀ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਕਰਵਾਈ ਗਈ ਸੀ। ਇਨ੍ਹਾਂ ਤਿੰਨਾਂ ਵਿਸ਼ਿਆਂ ਲਈ ਕੁੱਲ 1,96,491 ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ 1,20,355 ਉਮੀਦਵਾਰ ਪ੍ਰੀਖਿਆ ਵਿੱਚ ਸ਼ਾਮਲ ਹੋਏ। ਨਤੀਜੇ ਮੁਤਾਬਕ 824 ਉਮੀਦਵਾਰ JRF, 11,610 ਅਸਿਸਟੈਂਟ ਪ੍ਰੋਫੈਸਰ ਯੋਗਤਾ ਅਤੇ 23,154 ਉਮੀਦਵਾਰ PhD-only ਸ਼੍ਰੇਣੀ ਲਈ ਕੁਆਲੀਫਾਈ ਹੋਏ ਹਨ।
Ugc Net 2026 Ugc Net Result 2026 Ugc Net June 2026 Nta Result Ugc Net Re Exam Ugc Net Scorecard English Commerce Sociology Jrf Assistant Professor Phd Education News Exam Result Nta