ਲਖੀਮਪੁਰ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਨੂੰ ਦੀਵਾਲੀ ਮਨਾਉਣ ਲਈ ਜੱਦੀ ਸ਼ਹਿਰ ਜਾਣ ਦੀ ਇਜਾਜ਼ਤ    ਮੋਗਾ ਗੋਲੀਕਾਂਡ: ਡੀਜੀਪੀ ਗੌਰਵ ਯਾਦਵ ਪਹੁੰਚੇ, ਮ੍ਰਿਤਕਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ    ਮਾਣਹਾਨੀ ਕੇਸ ਵਿੱਚ ਰਾਹੁਲ ਗਾਂਧੀ ਬਰੀ, 2018 ਵਿੱਚ ਅਮਿਤ ਸ਼ਾਹ ਬਾਰੇ ਟਿੱਪਣੀ ਨਾਲ ਜੁੜਿਆ ਸੀ ਮਾਮਲਾ    ਰਾਹੁਲ ਗਾਂਧੀ ਦੇ ਕਾਫ਼ਲੇ ਦੀਆਂ ਗੱਡੀਆਂ ਆਪਸ ਵਿੱਚ ਟਕਰਾਈਆਂ, ਸੁਰੱਖਿਅਤ ਹਨ ਕਾਂਗਰਸੀ ਆਗੂ    ਸ਼ੰਭੂ-ਰਾਜਪੁਰਾ ਰੇਲਵੇ ਧਮਾਕਾ ਮਾਮਲੇ ’ਚ Nia ਵੱਲੋਂ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ    ਪੰਜਾਬ ਦੀ ਸਿਆਸਤ ’ਚ ਮੁੜ ਗੱਠਜੋੜ ਦੀ ਚਰਚਾ ਤੇਜ਼, ਸੁਖਬੀਰ ਬਾਦਲ ਬੋਲੇ—‘ਆਪ’ ਤੇ ਕਾਂਗਰਸ ਸਭ ਤੋਂ ਵੱਡੇ ਦੁਸ਼ਮਣ    ਚੰਡੀਗੜ੍ਹ ਦੇ ਸਕੂਲਾਂ ਤੇ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਚੌਕਸ    ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਚੋਣ ਮੈਦਾਨ ’ਚ ਉਤਾਰਨ ਦੀ ਮੰਗ ਤੇਜ਼, ਮਨਪ੍ਰੀਤ ਕੌਰ ਤੇ ਭੀਮ ਸਿੰਘ ਦੀ ਉਮੀਦਵਾਰੀ ਦੀ ਵਕਾਲਤ    ਪੰਜਾਬ ਵਿਧਾਨ ਸਭਾ ’ਚ ਹੰਗਾਮਾ, ਕਾਂਗਰਸ ਨੇ ਸਰਕਾਰ ਵਿਰੁੱਧ ਲਾਹਣਤ ਪੱਤਰ ਲਹਿਰਾਇਆ, ਸਦਨ ’ਚੋਂ ਕੀਤਾ ਵਾਕਆਊਟ    ਭਗਵੰਤ ਮਾਨ ਨੇ ਅਮਿਤ ਸ਼ਾਹ ਦੀ ਪੰਜਾਬ ਫੇਰੀ ’ਤੇ ਚੁੱਕੇ ਸਵਾਲ, ਭਾਜਪਾ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਦਿੱਤੀ ਸਲਾਹ   
-ਡਿੱਖ ਪਿੰਡ ਦੇ ਬਾਜ਼ੀਗਰਾਂ ਦੀ ਟੀਮ ਸਰਸ ਮੇਲੇ 'ਚ ਛਾਈ
February 17, 2025
-

Rajni / Patiala

Repoter..Rajni

ਸਰਸ ਮੇਲੇ 'ਚ ਬਾਜ਼ੀਗਰਾਂ ਦੀ ਬਾਜ਼ੀ ਨੇ ਦਰਸ਼ਕ ਕੀਲੇ
-ਡਿੱਖ ਪਿੰਡ ਦੇ ਬਾਜ਼ੀਗਰਾਂ ਦੀ ਟੀਮ ਸਰਸ ਮੇਲੇ 'ਚ ਛਾਈ
ਪਟਿਆਲਾ, 17 ਫਰਵਰੀ:
ਵਿਰਾਸਤੀ ਸ਼ੀਸ਼ ਮਹਿਲ ਵਿਖੇ ਲੱਗੇ ਸਰਸ ਮੇਲੇ 'ਚ ਜਿਥੇ ਸਟੇਜ 'ਤੇ ਵੱਖ ਵੱਖ ਰਾਜਾਂ ਤੋਂ ਆਏ ਕਲਾਕਾਰਾਂ ਵੱਲੋਂ ਪੇਸ਼ਕਾਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਬਾਜ਼ੀਗਰਾਂ ਵੱਲੋਂ ਸ਼ੀਸ਼ ਮਹਿਲ ਦੇ ਵਿਹੜੇ 'ਚ ਬਾਜ਼ੀਆਂ ਪਾਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਡਿੱਖ ਤੋਂ ਆਈ ਬਾਜ਼ੀਗਰਾਂ ਦੀ ਟੀਮ ਵੱਲੋਂ ਢੋਲ ਦੀ ਡੱਗੇ ਨਾਲ ਪੌੜੀ ਤੇ ਮੰਜੇ ਦੇ ਉੱਪਰੋਂ ਪੁੱਠੀ ਛਾਲ, ਬਾਂਸਾਂ ਵਿਚੋਂ ਲੰਘ ਕੇ, ਛੱਲੇ 'ਚੋ ਲੰਘ ਕੇ ਤੇ ਗਲੇ ਦੇ ਜ਼ੋਰ ਨਾਲ ਸਰੀਏ ਨੂੰ ਮੋੜਨ ਵਰਗੇ ਕਰਤੱਬ ਕਰਕੇ ਸਰਸ ਮੇਲੇ 'ਚ ਪੁੱਜੇ ਦਰਸ਼ਕ ਨੂੰ ਆਪਣੀ ਕਲਾਂ ਨਾਲ ਮੋਹਿਆ ਜਾ ਰਿਹਾ ਹੈ। ਉੱਤਰ ਖੇਤਰੀ ਸਭਿਆਚਾਰ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਸਰਸ ਮੇਲੇ 'ਚ ਆਪਣੀ ਪ੍ਰਤਿਭਾ ਦਿਖਾ ਰਹੀ ਬਾਜ਼ੀਗਰਾਂ ਦੀ ਟੀਮ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਪਿੰਡਾਂ ਦੀਆਂ ਖੇਡਾਂ ਨੂੰ ਲੁਪਤ ਹੋਣ ਤੋਂ ਬਚਾਉਣ ਲਈ ਕਾਰਗਰ ਸਾਬਤ ਹੋਣਗੇ।
ਸਰਸ ਮੇਲੇ 'ਚ ਕਰਤੱਬ ਦੇਖ ਰਹੇ ਛੋਟੇ ਬੱਚੇ ਨੇ ਕਿਹਾ ਕਿ ਫ਼ਿਲਮਾਂ 'ਚ ਹੁੰਦੇ ਸਟੰਟ ਸਾਡੇ ਸਾਹਮਣੇ ਕੀਤੇ ਜਾ ਰਹੇ ਹਨ। ਇਸ ਮੌਕੇ ਬਾਜ਼ੀਗਰਾਂ ਦੀ ਟੀਮ ਦੇ ਇੰਚਾਰਜ ਵਕੀਲ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਰਤੱਬ ਸਾਲਾਂ ਦੀ ਸਖਤ ਮਿਹਨਤ ਅਤੇ ਸਰੀਰ ਨੂੰ ਇਸ ਕਲਾਂ ਨੂੰ ਕਰਨ ਦੇ ਯੋਗ ਬਣਾਉਣ ਲਈ ਰੋਜ਼ਾਨਾ ਦੀ ਪ੍ਰੈਕਟਿਸ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਟੀਮ ਦੇ ਮੈਂਬਰ ਛਿੰਦਾ ਸਿੰਘ, ਸਤਨਾਮ ਸਿੰਘ ਸਮੇਤ ਕੁਲ ਅੱਠ ਮੈਂਬਰ ਹਨ ਤੇ ਡੋਲ ਮਾਸਟਰ ਮਿੱਠੂ ਸਿੰਘ ਦੇ ਡੱਗੇ 'ਤੇ ਟੀਮ ਵੱਲੋਂ ਬਾਜ਼ੀਆਂ ਪਾਈਆਂ ਜਾਂਦੀਆਂ ਹਨ।
  ਇਸ ਮੌਕੇ ਮੇਲੇ ਦੇ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ 23 ਫਰਵਰੀ ਤੱਕ ਬਾਜ਼ੀਗਰਾਂ ਸਮੇਤ ਹੋਰਨਾਂ ਵੱਖ ਵੱਖ ਕਲਾਵਾਂ 'ਚ ਮੁਹਾਰਤ ਰੱਖਣ ਵਾਲੇ ਕਲਾਕਾਰਾਂ ਨੂੰ ਸਰਸ ਮੇਲੇ ਦੇ ਇਸ ਮੰਚ ਰਾਹੀਂ ਆਪਣੀ ਕਲਾਂ ਦਿਖਾਉਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਟੇਜ 'ਤੇ ਅਤੇ ਮੇਲੇ 'ਚ ਵੱਖ ਵੱਖ ਸਥਾਨਾਂ 'ਤੇ ਸਵੇਰ ਤੋਂ ਹੀ ਕਲਾਕਾਰਾਂ ਵੱਲੋਂ ਆਪਣੀਆਂ ਪੇਸ਼ਕਾਰੀ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਇਸ ਮੇਲੇ 'ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।
: ਸਰਸ ਮੇਲੇ 'ਚ ਬਾਜ਼ੀਗਰਾਂ ਟੀਮ ਆਪਣੀ ਕਲਾਂ ਦੇ ਜੌਹਰ ਦਿਖਾਉਂਦੇ ਹੋਏ।

Powered by Froala Editor


Recommended Posts