ਕੈਨੇਡਾ ਨੇ ਕਪਿਲ ਸ਼ਰਮਾ ਕੈਫੇ ਗੋਲੀਕਾਂਡ ਦੇ ਤਿੰਨ ਦੋਸ਼ੀਆਂ ਨੂੰ ਕੀਤਾ ਡਿਪੋਰਟ
November 8, 2025
Bhavika / Chandigarh
ਧੜੱਲੇਦਾਰ ਬਿਊਰੋ ਕੈਨੇਡਾ ਨੇ ਕਪਿਲ ਸ਼ਰਮਾ ਕੈਫੇ ਗੋਲੀਕਾਂਡ ਦੇ ਤਿੰਨ ਦੋਸ਼ੀਆਂ ਨੂੰ ਕੀਤਾ ਡਿਪੋਰਟ ਚੰਡੀਗੜ੍ਹ, 8 ਨਵੰਬਰ 2025 : ਕੈਨੇਡਾ ਨੇ ਕਪਿਲ ਸ਼ਰਮਾ ਦੇ ਕੇਪਸ ਕੈਫੇ ‘ਤੇ ਗੋਲੀਬਾਰੀ ਕਰਨ ਵਾਲੇ ਤਿੰਨ ਭਾਰਤੀ ਨਾਗਰਿਕਾਂ ਨੂੰ ਦੇਸ਼ੋਂ ਬਾਹਰ ਕੱਢਣ ਦੇ ਹੁਕਮ ਦਿੱਤੇ ਹਨ। ਇਹ ਤਿੰਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਮੰਨੇ ਜਾ ਰਹੇ ਹਨ, ਜਿਸਨੂੰ ਹਾਲ ਹੀ ਵਿੱਚ ਕੈਨੇਡਾ ਨੇ ਅੱਤਵਾਦੀ ਗਰੁੱਪ ਘੋਸ਼ਿਤ ਕੀਤਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਜਾਂਚ ਦੌਰਾਨ ਪਤਾ ਲਗਾਇਆ ਕਿ ਇਹ ਗੈਂਗ ਪੰਜਾਬੀ ਮੂਲ ਦੇ ਕਾਰੋਬਾਰੀ ਮਾਲਕਾਂ ਤੋਂ ਜਬਰਨ ਵਸੂਲੀ ਕਰ ਰਿਹਾ ਸੀ। ਰਿਪੋਰਟਾਂ ਮੁਤਾਬਕ, ਅਪਰਾਧੀ ਸੋਸ਼ਲ ਮੀਡੀਆ ਰਾਹੀਂ ਪੈਸੇ ਦੀ ਮੰਗ ਕਰਦੇ ਸਨ ਅਤੇ ਨਾ ਦੇਣ ‘ਤੇ ਹਿੰਸਾ ਜਾਂ ਫਾਇਰਿੰਗ ਦਾ ਸਹਾਰਾ ਲੈਂਦੇ ਸਨ। ਅਧਿਕਾਰੀਆਂ ਨੇ ਦੱਸਿਆ ਕਿ 78 ਹੋਰ ਵਿਦੇਸ਼ੀ ਨਾਗਰਿਕ ਵੀ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਜਾਂਚ ਹੇਠ ਹਨ।
Recommended Posts