ਸਤਿਕਾਰ (ਸੋਧ) ਐਕਟ 2026’ ਲਈ ਪੰਜਾਬ ਸਰਕਾਰ ਨੇ ਬਣਾਈ 7 ਮੈਂਬਰੀ ਕਮੇਟੀ    ਜਲੰਧਰ Dav ਕਾਲਜ ’ਚ ਗੀਤ ਦੀ ਸ਼ੂਟਿੰਗ ਦੌਰਾਨ ਹਥਿਆਰਾਂ ਦੀ ਨੁਮਾਇਸ਼, ਪੰਜਾਬੀ ਗਾਇਕ ਨਿੱਝਰ ਖ਼ਿਲਾਫ਼ ਕੇਸ    ਪੰਜਾਬ ’ਚ ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ, ਪਾਵਰ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ    ਡਾ. ਗੁਰਪ੍ਰੀਤ ਕੌਰ ਨੇ ਮਜੀਠੀਆ-ਖਹਿਰਾ ਖ਼ਿਲਾਫ਼ ਦਰਜ ਕਰਵਾਇਆ ਅਪਰਾਧਿਕ ਮਾਣਹਾਨੀ ਕੇਸ    ਦਿੜ੍ਹਬਾ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਹਾਈ ਕੋਰਟ ਸਖ਼ਤ, ਨਿਰਪੱਖ ਜਾਂਚ ਦੇ ਨਿਰਦੇਸ਼    ਸਚਿਨ ਪਾਇਲਟ ਦੀ ਐਂਟਰੀ ਨਾਲ ਇੱਕ ਮੰਚ ’ਤੇ ਆਏ ਪੰਜਾਬ ਕਾਂਗਰਸ ਦੇ ਧੜੇ    ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ   
ਕੈਬਨਿਟ ਮੰਤਰੀ ਗੋਇਲ ਦਾ ਖਨੌਰੀ ਮੰਡੀ ਨੂੰ ਤੋਹਫ਼ਾ; 18 ਕਰੋੜ ਦੀ ਲਾਗਤ ਨਾਲ ਬਣਨ ਵਾਲੇ \
June 29, 2026
18-crore-plant-at-khanori

Dharaledar Bureau / Punjab

ਖਨੌਰੀ/ ਸੰਗਰੂਰ, 29 ਜੂਨ ਹਲਕਾ ਲਹਿਰਾ ਦੇ ਕਸਬਾ ਖਨੌਰੀ ਵਿਖੇ ਸ਼ਹਿਰ ਨਿਵਾਸੀਆਂ ਦੀ ਸ਼ੁੱਧ ਪੀਣ ਵਾਲੇ ਪਾਣੀ ਸਬੰਧੀ ਦਰਪੇਸ਼ ਸਮੱਸਿਆ ਨੂੰ ਹੱਲ ਕਰਦਿਆਂ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਵੱਲੋਂ ਖਨੌਰੀ ਨਿਵਾਸੀਆਂ ਨੂੰ ਸ਼ੁੱਧ ਪੀਣ ਦੇ ਪਾਣੀ ਦਾ ਤੋਹਫਾ ਦਿੰਦਿਆਂ ਅੱਜ ਖਨੌਰੀ ਵਿਖੇ 18 ਕਰੋੜ 13 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ \"ਜਲ ਸ਼ੁੱਧੀਕਰਨ ਪਲਾਂਟ\" (ਵਾਟਰ ਵਰਕਸ) ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਤਹਿਤ ਨਹਿਰ ਦੇ ਪਾਣੀ ਨੂੰ ਸ਼ੁੱਧ ਕਰ ਕੇ ਪੀਣ ਲਈ ਸਪਲਾਈ ਕੀਤਾ ਜਾਵੇਗਾ। ਇਸ ਮੌਕੇ ਖਨੌਰੀ ਨਿਵਾਸੀਆਂ ਵੱਲੋਂ ਬਰਿੰਦਰ ਕੁਮਾਰ ਗੋਇਲ ਦਾ ਧੰਨਵਾਦ ਕਰਦਿਆਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਕਿਹਾ ਕਿ ਮੰਤਰੀ ਸ਼੍ਰੀ ਗੋਇਲ ਨੇ ਸ਼ੁੱਧ ਪੀਣ ਵਾਲੇ ਪਾਣੀ ਸਬੰਧੀ ਸਮੱਸਿਆ ਦਾ ਹੱਲ ਕਰਕੇ ਖਨੌਰੀ ਨਿਵਾਸੀਆਂ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਹੈ। ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਗੋਇਲ ਨੇ ਕਿਹਾ ਕਿ ਲਹਿਰਾ ਹਲਕਾ ਉਹਨਾਂ ਦਾ ਆਪਣਾ ਪਰਿਵਾਰ ਹੈ, ਇਸ ਲਈ ਹਲਕੇ ਅੰਦਰ ਵਿਕਾਸ ਕੰਮ ਕਰਵਾਉਣਾ ਅਤੇ ਲੋਕਾਂ ਦੇ ਦੁੱਖ ਸੁੱਖ ਵਿੱਚ ਖੜ੍ਹਨਾ ਕਿਸੇ \'ਤੇ ਅਹਿਸਾਨ ਨਹੀਂ, ਬਲਕਿ ਉਹਨਾਂ ਦੀ ਜ਼ਿੰਮੇਵਾਰੀ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਉਕਤ \"ਵਾਟਰ ਟਰੀਟਮੈਂਟ ਪਲਾਂਟ\" ਨੂੰ ਤੈਅ ਸਮੇਂ ਵਿੱਚ ਤਿਆਰ ਕਰ ਲਿਆ ਜਾਵੇਗਾ ਅਤੇ ਜਲਦੀ ਹੀ ਖਨੌਰੀ ਨਿਵਾਸੀਆਂ ਨੂੰ ਸ਼ੁੱਧ ਪੀਣ ਦਾ ਪਾਣੀ ਉਪਲਬਧ ਹੋ ਜਾਵੇਗਾ। ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਜਾਂ ਭਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਕਤ ਪਲਾਂਟ \'ਤੇ 0.50 ਲੱਖ ਗੇਲਨ ਪਾਣੀ ਵਾਲੀ ਵੱਡੀ ਟੈਂਕੀ ਬਣਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਪਾਣੀ ਦੀ ਕਮੀ ਨਾ ਰਹੇ, ਉਨ੍ਹਾਂ ਕਿਹਾ ਕਿ ਜਿੱਥੇ ਹਲਕੇ ਦੇ ਵੱਖ-ਵੱਖ ਪਿੰਡਾਂ ਅੰਦਰ ਨਵੇਂ ਵਾਟਰ ਵਰਕਸ ਲਗਾਏ ਜਾ ਰਹੇ ਹਨ, ਉੱਥੇ ਹੀ ਸ਼ੁੱਧ ਪੀਣ ਦਾ ਪਾਣੀ ਉਪਲਬਧ ਕਰਵਾਉਣ ਲਈ ਆਰ.ਓ. ਲਗਾਏ ਜਾ ਰਹੇ ਹਨ ਅਤੇ ਖਰਾਬ ਪਏ ਆਰ.ਓਜ਼ ਨੂੰ ਠੀਕ ਕਰਵਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪੀਣ ਵਾਲੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਤੇ ਸਪਲਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ 315 ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟਾਂ ਨੂੰ ਮਨਜ਼ੂਰ ਕੀਤਾ ਗਿਆ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਖਾਸ ਕਰਕੇ ਮਾਲਵਾ ਵਿੱਚ ਧਰਤੀ ਹੇਠਲਾ ਪਾਣੀ ਪੀਣ ਦੇ ਯੋਗ ਨਹੀਂ, ਇਸ ਲਈ ਸਰਕਾਰ \"ਸਰਫੇਸ ਵਾਟਰ ਪ੍ਰੋਜੈਕਟ\" ਤਹਿਤ ਟਿਊਬਵੈਲਾਂ ਦੀ ਬਜਾਏ ਨਹਿਰੀ ਪਾਣੀ ਨੂੰ ਸਾਫ ਕਰਕੇ ਘਰਾਂ ਤੱਕ ਪਹੁੰਚਾ ਰਹੀ ਹੈ। ਵਿਸ਼ਵ ਬੈਂਕ ਦੀ ਮਦਦ ਨਾਲ ਵੱਖ-ਵੱਖ ਥਾਵਾਂ \'ਤੇ ਸ਼ਹਿਰਾਂ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਵੱਡੇ ਟਰੀਟਮੈਂਟ ਪਲਾਂਟ ਲਗਾਏ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਤੇ ਪ੍ਰਾਪਤੀਆਂ ਬਾਰੇ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਪੰਜਾਬ ਦੇ ਹਰ ਪਰਿਵਾਰ ਨੂੰ 600 ਯੂਨਿਟ ਬਿਜਲੀ ਮੁਆਫ ਕੀਤੀ ਗਈ, 65 ਹਜ਼ਾਰ ਤੋਂ ਵੱਧ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ, ਜੁਲਾਈ ਮਹੀਨੇ ਜਨਰਲ ਮਹਿਲਾਵਾਂ ਨੂੰ ਹਜ਼ਾਰ ਰੁਪਏ ਅਤੇ ਦਲਿਤ ਮਹਿਲਾਵਾਂ ਨੂੰ 1500 ਪ੍ਰਤੀ ਮਹੀਨਾ ਮਿਲਣੇ ਸ਼ੁਰੂ ਹੋ ਜਾਣਗੇ ਜੋ ਕਿ ਪੰਜਾਬ ਸਰਕਾਰ ਦੇ ਇਤਿਹਾਸਿਕ ਕੰਮ ਹਨ। ਉਹਨਾਂ ਨੇ ਵਿਰੋਧੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਵਿਰੋਧੀਆਂ ਕੋਲ ਸਰਕਾਰ ਨੂੰ ਕੋਸਣ ਤੋਂ ਬਿਨਾਂ ਕੋਈ ਕੰਮ ਨਹੀਂ, ਵਿਰੋਧੀਆਂ ਨੂੰ ਪੰਜਾਬ ਦਾ ਵਿਕਾਸ, ਖੁਸ਼ਹਾਲੀ ਅਤੇ ਅਮਨ ਸ਼ਾਂਤੀ ਰਾਸ ਨਹੀਂ ਆ ਰਹੀ ਤੇ ਲੋਕ ਇਹਨਾਂ ਨੂੰ ਬਿਲਕੁਲ ਮੂੰਹ ਨਹੀਂ ਲਾਉਣਗੇ। ਇਸ ਮੌਕੇ ਬਲਾਕ ਪ੍ਰਧਾਨ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਬੀਰਭਾਨ ਕਾਂਸਲ ਖਨੌਰੀ ਮੰਡੀ, ਬਲਾਕ ਪ੍ਰਧਾਨ ਵਿਸ਼ਾਲ ਕਾਂਸਲ, ਸੰਜੇ ਸਿੰਗਲਾ, ਨਗਰ ਪੰਚਾਇਤ ਖਨੌਰੀ ਦੇ ਸਾਬਕਾ ਪ੍ਰਧਾਨ ਗਿਰਧਾਰੀ ਲਾਲ, ਜੀਤੀ ਨੰਬਰਦਾਰ ਕੌਂਸਲਰ, ਸੁਰਿੰਦਰ ਕਰੌਂਦਾ, ਅਨਿਲ ਕੁਮਾਰ, ਰਾਜ ਕੁਮਾਰ ਚੱਠਾ, ਅਸ਼ੋਕ ਕੁਮਾਰ ਠੇਕੇਦਾਰ, ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਓ.ਐਸ.ਡੀ. ਰਕੇਸ਼ ਕੁਮਾਰ ਗੁਪਤਾ ਵਿੱਕੀ ਅਤੇ ਹੋਰ ਆਗੂ ਅਤੇ ਵਲੰਟੀਅਰ ਵੀ ਹਾਜ਼ਰ ਸਨ।

18 crore plant at khanori


Recommended Posts