September 26, 2026
Un ’ਚ ਸ਼ਾਹਬਾਜ਼ ਸ਼ਰੀਫ਼ ਦੀ ਭਾਰਤ ਨੂੰ ਧਮਕੀ, ਕਿਹਾ- ਸਿੰਧੂ ਨਦੀ ਦਾ ਪਾਣੀ ਰੋਕਿਆ ਤਾਂ ਜੰਗ ਮੰਨਾਂਗੇ
Prabhsimran Singh / Pakistan
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਭਾਰਤ ਨੂੰ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਸਿੰਧੂ ਨਦੀ ਦਾ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਾਕਿਸਤਾਨ ਇਸ ਨੂੰ ਜੰਗ ਦੀ ਕਾਰਵਾਈ ਮੰਨੇਗਾ। ਉਨ੍ਹਾਂ ਕਿਹਾ ਕਿ ਪਾਣੀ ਨੂੰ ਹਥਿਆਰ ਨਹੀਂ ਬਣਾਇਆ ਜਾਣਾ ਚਾਹੀਦਾ। ਸ਼ਾਹਬਾਜ਼ ਨੇ ਦੋਸ਼ ਲਾਇਆ ਕਿ ਭਾਰਤ ਨੇ ਪਿਛਲੇ ਸਾਲ ਦੋਵਾਂ ਦੇਸ਼ਾਂ ਵਿਚਾਲੇ ਸੰਘਰਸ਼ ਤੋਂ ਬਾਅਦ ਸਿੰਧੂ ਜਲ ਸੰਧੀ ਨੂੰ ਮੁਅੱਤਲ ਕੀਤਾ, ਜਿਸ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਯੂ.ਐੱਨ. ਦੇ ਮਾਹਿਰਾਂ ਅਤੇ ਸਥਾਈ ਵਿਚੋਲਗੀ ਅਦਾਲਤ ਨੇ ਇਸ ਮਾਮਲੇ ਵਿੱਚ ਭਾਰਤ ਦੇ ਦਾਅਵਿਆਂ ਨੂੰ ਰੱਦ ਕੀਤਾ ਹੈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਕਸ਼ਮੀਰ ਮੁੱਦਾ ਵੀ ਚੁੱਕਿਆ ਅਤੇ ਪਹਿਲਗਾਮ ਹਮਲੇ ਤੋਂ ਬਾਅਦ ਵਧੇ ਭਾਰਤ-ਪਾਕਿਸਤਾਨ ਤਣਾਅ ਦਾ ਜ਼ਿਕਰ ਕੀਤਾ। ਸ਼ਾਹਬਾਜ਼ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਮਈ 2025 ਵਿੱਚ ਤਣਾਅ ਘਟਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਅਹਿਮ ਰਹੀ। ਭਾਰਤ ਵੱਲੋਂ ਰਾਈਟ ਆਫ਼ ਰਿਪਲਾਈ ਤਹਿਤ ਅਧਿਕਾਰੀ ਗਹਿਲੋਤ ਨੇ ਜਵਾਬ ਦਿੰਦਿਆਂ ਕਿਹਾ ਕਿ ਪਾਕਿਸਤਾਨ ਸਾਲ-ਦਰ-ਸਾਲ ਝੂਠ ਨੂੰ ਦੁਹਰਾ ਕੇ ਉਸ ਨੂੰ ਸੱਚ ਨਹੀਂ ਬਣਾ ਸਕਦਾ।
Pakistan Shehbaz Sharif India Pakistan Indus Water Treaty Indus River Unga United Nations Kashmir Pahalgam Attack Donald Trump Right Of Reply India Pakistan Tension