September 2, 2025
Rajni / Chandigarh
ਧੜੱਲੇਦਾਰ ਬਿਊਰੋ
ਹਰਿਆਣਾ ਨੇ ਹੜ੍ਹ ਪੀੜਤ ਰਾਜਾਂ ਲਈ 10 ਕਰੋੜ ਰੁਪਏ ਕੀਤੇ ਜਾਰੀ !
ਚੰਡੀਗੜ੍ਹ, 2 ਸਤੰਬਰ 2025 :
ਹੜ੍ਹਾਂ ਕਾਰਨ ਹੋਈ ਤਬਾਹੀ ਨੂੰ ਵੇਖਦਿਆਂ, ਹਰਿਆਣਾ ਸਰਕਾਰ ਨੇ ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਮਦਦ ਲਈ ਹੱਥ ਵਧਾਇਆ ਹੈ। ਸਰਕਾਰ ਵੱਲੋਂ ਦੋਵਾਂ ਰਾਜਾਂ ਨੂੰ 5-5 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ, ਜੋ ਹੜ੍ਹ ਪੀੜਤ ਲੋਕਾਂ ਦੀ ਮਦਦ ਅਤੇ ਰਾਹਤ ਕੰਮਾਂ ਲਈ ਵਰਤੀ ਜਾਵੇਗੀ। ਇਹ ਕਦਮ ਨਾ ਸਿਰਫ਼ ਮਾਲੀ ਸਹਾਇਤਾ ਹੈ, ਸਗੋਂ ਦੁੱਖ ਦੀ ਘੜੀ ਵਿੱਚ ਇੱਕ ਦੂਜੇ ਨਾਲ ਖੜ੍ਹੇ ਹੋਣ ਦੀ ਭਾਵਨਾ ਨੂੰ ਵੀ ਦਰਸਾਉਂਦਾ ਹੈ। ਹਰਿਆਣਾ ਵੱਲੋਂ ਲਏ ਗਏ ਇਸ ਫੈਸਲੇ ਨੂੰ ਆਪਸੀ ਭਾਈਚਾਰੇ ਅਤੇ ਹਮਦਰਦੀ ਦੇ ਇੱਕ ਚੰਗੇ ਉਦਾਹਰਨ ਵਜੋਂ ਵੇਖਿਆ ਜਾ ਰਿਹਾ ਹੈ।
Powered by Froala Editor
10