ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ    ਭਗਵੰਤ ਮਾਨ ਦੀ ‘ਨਕਲੀ ਪੱਗ’ ਵਾਲੀ ਟਿੱਪਣੀ ’ਤੇ ਨਾਇਬ ਸੈਣੀ ਦਾ ਪਲਟਵਾਰ, ਕਿਹਾ- ਗੁਰੂ ਸਾਹਿਬਾਨ ਤੋਂ ਮੁਆਫ਼ੀ ਮੰਗਣ    ਪੰਜਾਬ ਦੀ ਸਿਆਸਤ ’ਚ ਵੱਡੀ ਹਲਚਲ, ਪ੍ਰਕਾਸ਼ ਬਾਦਲ ਦੇ ਚਚੇਰੇ ਭਰਾ ਭਾਜਪਾ ’ਚ ਜਾਣਗੇ    ਖੇਡਾਂ ਵਤਨ ਪੰਜਾਬ ਦੀਆਂ 2026: ਪਾਤੜਾਂ ’ਚ 8ਵੇਂ ਦਿਨ ਖੇਡ ਮੈਦਾਨ ਬਣਿਆ ਜੋਸ਼ ਦਾ ਕੇਂਦਰ    ਨਸ਼ਾ ਸਪਲਾਈ ਕਰਨ ਵਾਲੇ ਹੀ ਕੱਢ ਰਹੇ ਨਸ਼ਾ ਮੁਕਤ ਪੰਜਾਬ ਯਾਤਰਾ’, Cm ਮਾਨ ਦਾ Bjp ’ਤੇ ਤਿੱਖਾ ਹਮਲਾ    ਬਿਜਲੀ ਕੱਟਾਂ ਦੇ ਹੰਗਾਮੇ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ, Pspcl ਦੇ Cmd ਬਦਲੇ    ਬਿਜਲੀ ਕੱਟਾਂ ਤੋਂ ਪੰਜਾਬੀਆਂ ਨੂੰ ਮਿਲੇਗੀ ਰਾਹਤ, 15 ਸਤੰਬਰ ਤੋਂ ਕੱਟ ਬੰਦ ਕਰਨ ਦਾ ਦਾਅਵਾ   
ਸਕੂਲ ਹਾਈਜੀਨ ਐਜੂਕੇਸ਼ਨ ਪ੍ਰੋਗਰਾਮ ਦੇ ਤਹਿਤ ਸਕੂਲਾਂ ਵਿਚ ਪੜਾਇਆ ਜਾਵੇਗਾ ਸਵੱਛਤਾ ਦਾ ਪਾਠ
November 26, 2023
Daily-Dharaledar-Online-News-Vie

Daily Dharaledar / Punjab

ਪਟਿਆਲਾ, 26 ਨਵੰਬਰ- ਰੈਕਿੱਟ ਲੀਡਰਸ਼ਿਪ ਦੇ ਅੰਤਰਗਤ ਜਾਗਰਣ ਪਹਿਲ ਸੰਸਥਾ ਵੱਲੋਂ (ਐਲੀਮੈਂਟਰੀ ਸਕੂਲ) ਸਵੱਛਤਾ ਦੇ ਵਿਸ਼ੇ -ਤੇ ਸਕੂਲੀ ਬੱਚਿਆ ਨੂੰ ਜਾਗਰੂਕ ਕਰਨ ਦੇ ਨਾਲ ਡੀਟੋਲ ਸਕੂਲ ਹਾਈਜੀਨ ਦੀ ਇਕ ਰੋਜ਼ਾ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਵਿਚ ਪਟਿਆਲਾ ਸ਼ਹਿਰ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਤੇ ਅਕਾਲ ਅਕੈਡਮੀ ਦੇ ਅਧਿਆਪਕਾਂ ਨੇ ਹਿੱਸਾ ਲਿਆ। ਇਕ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਵਿਚ ਮੱਖ ਮਹਿਮਾਨ ਦੇ ਤੌਰ -ਤੇ ਪਟਿਆਲਾ ਜ਼ਿਲ੍ਹੇ ਦੇ ਸਿੱਖਿਆ ਅਫ਼ਸਰ ਡਾ. ਅਰਚਨਾ ਮਹਾਜਨ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰ ਪਾਲ ਸਿੰਘ, ਅਕਾਲ ਅਕੈਡਮੀ ਦੇ ਹੈੱਡ ਡਾ. ਸਪਨਾ ਠਾਕੁਰ ਮੌਜੂਦ ਰਹੇ ਅਤੇ ਇੰਨਾ ਵੱਲੋਂ ਸਕੂਲ ਹਾਈਜੀਨ ਪ੍ਰੋਗਰਾਮ ਨੂੰ ਲਾਂਚ ਕੀਤਾ ਗਿਆ । ਇਕ ਰੋਜ਼ਾ ਟ੍ਰੇਨਿੰਗ ਵਿਚ ਸਾਰੇ ਅਧਿਆਪਕਾਂ ਨੂੰ ਘਰ ਦੀ ਸਵੱਛਤਾ, ਸਕੂਲ ਦੀ ਸਵੱਛਤਾ, ਆਂਢ-ਗੁਆਂਢ ਦੀ ਸਵੱਛਤਾ, ਬਿਮਾਰੀ ਵਿਚ ਸਵੱਛਤਾ, ਆਪਣੇ ਆਪ ਦੀ ਸਵੱਛਤਾ ਦੇ ਬਾਰੇ ਦੱਸਿਆ ਗਿਆ। ਇਸ ਦੇ ਨਾਲ ਸਾਬਣ ਨਾਲ ਹੱਥ ਧੋਣ ਦੇ ਵਿਸ਼ੇ ਉਪਰ ਇਕ ਉਦਾਹਰਨ ਦੇ ਨਾਲ ਸਮਝਿਆ ਗਿਆ ਅਤੇ ਟ੍ਰੇਨਿੰਗ ਦੇ ਅੰਤ ਵਿਚ ਸਾਰੇ ਟੀਚਰਾਂ ਨੇ ਸਵੱਛਤਾ ਦੀ ਕਵਿਤਾ, ਸਵੱਛਤਾ ਦੇ ਮੁਹਾਵਰੇ, ਸਵੱਛਤਾ ਦੇ ਟੱਪੇ ਆਦਿ ਗਤੀਵਿਧੀਆਂ ਦੇ ਮਾਧਿਅਮ ਨਾਲ ਸਿਖਾਏ ਜਾਣ ਦੀ ਗੱਲ ਤੋਂ ਚੰਗੀ ਤਰਾ ਜਾਣੂ ਕਰਵਾਇਆ ਗਿਆ। ਮੱਖ ਟਰੇਨਰ ਦੇ ਰੂਪ ਦੇ ਵਿਚ ਜਾਗਰਣ ਪਹਿਲ ਤੋ ਸ਼੍ਰੀ ਓਮ ਪ੍ਰਕਾਸ਼, ਸ਼੍ਰੀ ਪਰਵੀਨ ਕੁਮਾਰ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ ਟ੍ਰੇਨਿੰਗ ਸਮਾਪਤੀ ਦੇ ਸਮੇਂ ਸਾਰੇ ਅਧਿਆਪਕਾਂ ਨੂੰ ਸਰਟੀਫਿਕੇਟ ਅਤੇ ਟ੍ਰੇਨਿੰਗ ਕਿੱਟ ਦਿੱਤੀ ਗਈ। (ਪ੍ਰੋਜੈਕਟ ਕੋਆਰਡੀਨੇਟਰ ) ਜਸਵੀਰ ਸਿੰਘ ਨੇ ਦੱਸਿਆ ਕਿ ਸਕੂਲ ਹਾਈਜੀਨ ਪ੍ਰੋਗਰਾਮ ਜੋ ਬੱਚਿਆ ਨੂੰ ਪੰਜਾਬੀ ਭਾਸ਼ਾ ਵਿਚ ਹੀ ਸਿਖਾਇਆ ਜਾਵੇਗਾ ਹਫ਼ਤੇ ਵਿਚ ਇਕ ਵਾਰ ਸਾਰੇ ਸਕੂਲਾਂ ਵਿਚ ਸਕੂਲ ਹਾਈਜੀਨ ਪ੍ਰੋਗਰਾਮ ਦੇ ਬਾਰੇ ਦੱਸਿਆ ਜਾਵੇਗਾ।

Daily Dharaledar Online News Views and Reviews


Recommended Posts