ਪਟਿਆਲਾ 30 ਨਵੰਬਰ (ਅਮਰੀਕਇੰਦਰ ਸਿੰਘ) ਅੱਜ ਮਿਤੀ 30-11-2023 ਨੂੰ ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਇੱਕ ਏਡਜ਼ ਜਾਗਰੂਕਤਾ ਰੈਲੀ ਦਾ ਆਯੋਜਨ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਕੀਤਾ ਗਿਆ। " /> ਪਟਿਆਲਾ 30 ਨਵੰਬਰ (ਅਮਰੀਕਇੰਦਰ ਸਿੰਘ) ਅੱਜ ਮਿਤੀ ">
ਇੰਦੌਰ 'ਚ ਦਿਲਜੀਤ ਦੋਸਾਂਝ ਦੇ ਕੰਸਰਟ ਨੂੰ ਲੈ ਕੇ ਵਿਵਾਦ, 4 ਗੀਤ ਗਾਉਣ 'ਤੇ ਲੱਗੀ ਪਾਬੰਦੀ; ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ    ਕਤਲ ਤੋਂ 26 ਦਿਨਾਂ ਬਾਅਦ ਅੱਜ ਹੋਵੇਗਾ ਪਰਵਿੰਦਰ ਸਿੰਘ ਝੋਟੇ ਦਾ ਅੰਤਿਮ ਸਸਕਾਰ, ਖੇਤਾਂ ਵਿੱਚ ਤਿਆਰੀਆਂ ਮੁਕੰਮਲ    ਪ੍ਰੇਮ ਸਿੰਘ ਚੰਦੂਮਾਜਰਾ ਅੱਜ ਅਕਾਲੀ ਦਲ 'ਚ ਹੋਣਗੇ ਸ਼ਾਮਲ, ਸੁਖਬੀਰ ਬਾਦਲ ਪਟਿਆਲਾ ਸਥਿਤ ਘਰ ਪਹੁੰਚ ਕੇ ਕਰਨਗੇ ਸਵਾਗਤ    ਮਨਪ੍ਰੀਤ ਬਾਦਲ ਦੀ ਧੀ ਰਿਆ ਦੇ ਵਿਆਹ ਦੀ ਰਿਸੈਪਸ਼ਨ ’ਚ ਜੁੜਨਗੇ ਭਾਜਪਾ ਤੇ ਅਕਾਲੀ ਦਲ ਦੇ ਦਿੱਗਜ ਆਗੂ, Pm ਮੋਦੀ ਤੇ ਅਮਿਤ ਸ਼ਾਹ ਦੇ ਪਹੁੰਚਣ ਦੀ ਵੀ ਸੰਭਾਵਨਾ    ਟਰੰਪ ਨੂੰ ਅਦਾਲਤ ਤੋਂ ਵੱਡਾ ਝਟਕਾ, Wsj ਅਤੇ ਰੂਪਰਟ ਮਰਡੋਕ ਖ਼ਿਲਾਫ਼ 10 ਅਰਬ ਡਾਲਰ ਦਾ ਮਾਣਹਾਨੀ ਕੇਸ ਖ਼ਾਰਜ    ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ਤੋਂ ਪਹਿਲਾਂ ਵਿਵਾਦ, ਬਾਲ ਕਮਿਸ਼ਨ ਨੇ ਪੁਲੀਸ ਨੂੰ ਕਾਰਵਾਈ ਲਈ ਲਿਖਿਆ ਪੱਤਰ    ਦਿੱਲੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, 3.84 ਕਰੋੜ ਦਾ ਸੋਨਾ ਤੇ ਗਾਂਜਾ ਜ਼ਬਤ    ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਤੇ ਨਸ਼ਿਆਂ ਵਿਰੁੱਧ ਸੰਘਰਸ਼ ਨੂੰ ਵਿਸ਼ਾਲ ਕਰਨ ਲਈ ਜਥੇਬੰਦੀਆਂ ਨੂੰ ਪੱਤਰ ਭੇਜੇਗੀ ਐਕਸ਼ਨ ਕਮੇਟੀ    ਲਖੀਮਪੁਰ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਨੂੰ ਦੀਵਾਲੀ ਮਨਾਉਣ ਲਈ ਜੱਦੀ ਸ਼ਹਿਰ ਜਾਣ ਦੀ ਇਜਾਜ਼ਤ    ਮੋਗਾ ਗੋਲੀਕਾਂਡ: ਡੀਜੀਪੀ ਗੌਰਵ ਯਾਦਵ ਪਹੁੰਚੇ, ਮ੍ਰਿਤਕਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ   
ਐੱਚ.ਆਈ.ਵੀ./ ਏਡਜ਼ ਜਾਗਰੂਕਤਾ ਰੈਲੀ ਨੂੰ ਕੀਤਾ ਰਵਾਨਾਂ
November 30, 2023
Daily-Dharaledar-Online-News-Vie

Daily Dharaledar / Punjab

ਪਟਿਆਲਾ 30 ਨਵੰਬਰ (ਅਮਰੀਕਇੰਦਰ ਸਿੰਘ) ਅੱਜ ਮਿਤੀ 30-11-2023 ਨੂੰ ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਇੱਕ ਏਡਜ਼ ਜਾਗਰੂਕਤਾ ਰੈਲੀ ਦਾ ਆਯੋਜਨ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਕੀਤਾ ਗਿਆ। ਇਸ ਰੈਲੀ ਦਾ ਮੁੱਖ ਉਦੇਸ਼ ਐੱਚ.ਆਈ.ਵੀ. ਏਡਜ਼ ਜਾਗਰੂਕਤਾ ਪ੍ਰਤੀ ਵੱਧ ਤੋਂ ਵੱਧ ਲੋਕਾਂ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣਾ ਸੀ। ਇਸ ਰੈਲੀ ਨੂੰ ਰਾਜਿੰਦਰਾ ਹਸਪਤਾਲ, ਪਟਿਆਲਾ, ਓ.ਪੀ.ਡੀ. ਕੰਪਲੈਕਸ ਤੋਂ ਡਾਇਰੈਕਟਰ ਪ੍ਰਿੰਸੀਪਲ ਡਾ.ਰਾਜਨ ਸਿੰਗਲਾ, ਸਿਵਲ ਸਰਜਨ ਪਟਿਆਲਾ ਡਾ. ਰਮਿੰਦਰ ਕੋਰ ਅਤੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਰੈਲੀ ਦਿਸ਼ਾ ਕਲਸਟਰ, ਪਟਿਆਲਾ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਅਤੇ ਏ.ਆਰ.ਟੀ. ਕੇਂਦਰ ਪਟਿਆਲਾ ਵੱਲੋਂ ਓਰਗੇਨਾਇਜ਼ ਕੀਤੀ ਗਈ। ਇਹ ਰੈਲੀ ਰਾਜਿੰਦਰਾ ਹਸਪਤਾਲ, ਪਟਿਆਲਾ ਤੋਂ ਫੁਹਾਰਾ ਚੋਂਕ ਪਟਿਆਲਾ ਤੱਕ ਕੱਢੀ ਗਈ।ਇਸ ਰੈਲੀ ਵਿੱਚ ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਥੀਮ ਕਮਿਊਨਿਟੀ ਦੀ ਹਿੱਸੇਦਾਰੀ ਨੂੰ ਮੁੱਖ ਰੱਖਦੇ ਹੋਏ ਇਹ ਪੈਦਲ ਮਾਰਚ ਕੀਤਾ ਗਿਆ। ਇਸ ਰੈਲੀ ਵਿੱਚ ਮਾਸ ਮੀਡਆ ਅਫ਼ਸਰ ਕ੍ਰਿਸ਼ਨ ਕੁਮਾਰ ਅਤੇ ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਨੇ ਹਿੱਸਾ ਲਿਆ ਅਤੇ ਇਸ ਰੈਲੀ ਵਿੱਚ ਲਗਭਗ 200 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਜ਼ਿਲ੍ਹਾ ਪਟਿਆਲਾ ਦੇ ਸਮੂਹ ਆਈ.ਸੀ.ਟੀ. ਸੀ. ਕੇਂਦਰਾਂ ਦਾ ਸਟਾਫ਼, ਟੀ.ਆਈ/ਐੱਨ.ਜੀ.ਓਜ਼, ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਦੋਰਾਨ ਜਿਲ੍ਹਾ ਟੀ.ਬੀ/ਏਡਜ਼ ਕੰਟਰੋਲ ਅਫ਼ਸਰ, ਡਾ. ਗੁਰਪ੍ਰੀਤ ਸਿੰਘ ਨਾਗਰਾ ਅਤੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਗੁਰਪ੍ਰੀਤ ਕੋਰ ਨੇ ਵੀ ਵਿਸ਼ੇਸ਼ ਤੋਰ ਤੇ ਸ਼ਿਰਕਤ ਕਰਕੇ ਵਿਦਿਆਰਥੀਆਂ ਦੀ ਹੋਂਸਲਾ ਅਫ਼ਜਾਈ ਕੀਤੀ। ਇਸ ਮੌਕੇ ਤੇ ਡਾ. ਸਚਿਨ ਕੋਸ਼ਲ ਨੋਡਲ ਅਫ਼ਸਰ, ਏ.ਆਰ.ਟੀ. ਸੈਂਟਰ, ਪਟਿਆਲਾ, ਡਾ. ਮੋਹਨ ਲਾਲ ਰਾਣਾ ਸੀਨੀਅਰ ਮੈਡੀਕਲ ਅਫ਼ਸਰ, ਏ.ਆਰ.ਟੀ. ਸੈਂਟਰ, ਪਟਿਆਲਾ, ਡਾ. ਕ੍ਰਿਸ਼ਨ ਸਿੰਘ ਮੈਡੀਕਲ ਅਫ਼ਸਰ ਏ.ਆਰ.ਟੀ. ਸੈਂਟਰ ਪਟਿਆਲ, ਡਾ. ਸੰਪੂਰਨ ਸਿੰਘ ਮੈਡੀਕਲ ਅਫ਼ਸਰ, ਏ.ਆਰ.ਟੀ. ਸੈਂਟਰ ਪਟਿਆਲਾ, ਡਾ. ਸੰਜੇ ਗੋਇਲ ਅਤੇ ਦਿਸ਼ਾ ਕਲਸਟਰ, ਪਟਿਆਲਾ ਤੋਂ ਮਿ. ਯਾਦਵਿੰਦਰ ਸਿੰਘ ਵਿਰਕ, ਨਿਤਿਨ ਚਾਂਦਲਾ ਅਤੇ ਡਾ. ਅਮਨਪ੍ਰੀਤ ਕੋਰ ਵੀ ਇਸ ਰੈਲੀ ਦੋਰਾਨ ਮੌਜ਼ੂਦ ਰਹੇ।

Daily Dharaledar Online News Views and Reviews


Recommended Posts