July 24, 2025
Rajni / Patiala
Reporter..S M Singh
ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਡਾਇਰੀਆ ਪ੍ਰਭਾਵਿਤ ਪਿੰਡ ਚੰਗੇਰਾ ਦਾ ਦੌਰਾ
ਰਾਜਪੁਰਾ/ਪਟਿਆਲਾ, 23 ਜੁਲਾਈ 2025 :
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪਿੰਡ ਚੰਗੇਰਾ (ਰਾਜਪੁਰਾ) 'ਚ ਡਾਇਰੀਆ ਦੇ ਮਾਮਲਿਆਂ ਤੋਂ ਬਾਅਦ ਸਿਹਤ ਤੇ ਜਲ ਸਪਲਾਈ ਵਿਭਾਗ ਦੀਆਂ ਟੀਮਾਂ ਨਾਲ ਪਿੰਡ ਦਾ ਦੌਰਾ ਕੀਤਾ। ਉਨ੍ਹਾਂ ਮਰੀਜ਼ਾਂ ਦੀ ਖੇਰੀ ਖੇਰੀ ਹਾਲਤ ਪੁੱਛੀ ਅਤੇ ਦੱਸਿਆ ਕਿ ਪਿੰਡ 'ਚ 24 ਘੰਟੇ ਨਿਗਰਾਨੀ, ਦਵਾਈਆਂ ਅਤੇ ਸਾਫ਼ ਪੀਣਯੋਗ ਪਾਣੀ ਉਪਲਬਧ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਗੰਦੇ ਪਾਣੀ ਤੇ ਲੀਕ ਹੋਈਆਂ ਪਾਈਪਾਂ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਹੁੰਦਾ ਹੈ। ਲੋਕਾਂ ਨੂੰ ਸੂਚਿਤ ਕੀਤਾ ਗਿਆ ਕਿ ਪੀਣ ਵਾਲਾ ਪਾਣੀ ਉਬਾਲ ਕੇ ਜਾਂ ਕਲੋਰੀਨ ਨਾਲ ਸਾਫ ਕਰਕੇ ਹੀ ਵਰਤਣ।
ਸਿਹਤ ਮੰਤਰੀ ਨੇ ਪਿੰਡ ਦੇ ਟੋਭਿਆਂ ਦੀ ਸਫਾਈ, ਚਾਰਦੀਵਾਰੀ ਅਤੇ ਪਾਰਕ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।
ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ 21 ਕੇਸ ਆਏ ਹਨ ਪਰ ਹੁਣ ਸਥਿਤੀ ਕੰਟਰੋਲ 'ਚ ਹੈ। ਨਿਗਰਾਨੀ ਜਾਰੀ ਹੈ ਤੇ ਨਵੇਂ ਕੇਸਾਂ 'ਚ ਕਮੀ ਆਈ ਹੈ।
ਇਸ ਦੌਰਾਨ ਐਸ.ਡੀ.ਐਮ. ਅਵਿਕੇਸ਼ ਗੁਪਤਾ, ਡਾ. ਸੁਮੀਤ ਸਿੰਘ, ਡਾ. ਦਿਵਜੋਤ ਸਿੰਘ, ਡਾ. ਪਰਮਦੀਪ ਕੌਰ ਅਤੇ ਇੰਜੀਨੀਅਰ ਜੇ.ਐਸ. ਸਿੱਧੂ ਵੀ ਹਾਜ਼ਰ ਸਨ।
Powered by Froala Editor