ਯੁੱਧ ਨਸ਼ਿਆਂ ਵਿਰੁੱਧ ਤਹਿਤ ਰਾਜਪੁਰਾ-2 ਵਿੱ " /> ਧੜੱਲੇਦਾਰ ਬਿਊਰੋ

*‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ   
ਯੁੱਧ ਨਸ਼ਿਆਂ ਵਿਰੁੱਧ ਤਹਿਤ ਰਾਜਪੁਰਾ-2 ਵਿੱਚ ਅੰਤਰ ਸਕੂਲ ਸਹਿ-ਅਕਾਦਮਿਕ ਮੁਕਾਬਲੇ ਕਰਵਾਏ ਗਏ
September 11, 2025
-2-

S M Singh / Patiala

ਧੜੱਲੇਦਾਰ ਬਿਊਰੋ

ਯੁੱਧ ਨਸ਼ਿਆਂ ਵਿਰੁੱਧ ਤਹਿਤ ਰਾਜਪੁਰਾ-2 ਵਿੱਚ ਅੰਤਰ ਸਕੂਲ ਸਹਿ-ਅਕਾਦਮਿਕ ਮੁਕਾਬਲੇ ਕਰਵਾਏ ਗਏ

ਪਟਿਆਲਾ/ਰਾਜਪੁਰਾ, 11 ਸਤੰਬਰ 2025 :

ਯੁੱਧ ਨਸ਼ਿਆਂ ਵਿਰੁੱਧ ਤਹਿਤ ਬਲਾਕ ਰਾਜਪੁਰਾ-2 ਵਿੱਚ ਅੰਤਰ-ਸਕੂਲ ਸਹਿ-ਅਕਾਦਮਿਕ ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ ਵਿਖੇ ਕਰਵਾਏ ਗਏ। ਇਹ ਮੁਕਾਬਲੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੰਜੀਵ ਸ਼ਰਮਾ ਅਤੇ ਡਿਪਟੀ ਡੀਈਓ ਡਾ. ਰਵਿੰਦਰਪਾਲ ਸ਼ਰਮਾ ਦੀ ਦੇਖ-ਰੇਖ ਵਿੱਚ ਆਯੋਜਿਤ ਕੀਤੇ ਗਏ। ਮੁਕਾਬਲਿਆਂ ਵਿੱਚ ਭਾਸ਼ਣ, ਗਰੁੱਪ ਵਿਚਾਰ ਵਟਾਂਦਰਾ, ਕਵਿਤਾ ਉਚਾਰਨ, ਡਰਾਇੰਗ, ਸਲੋਗਨ ਅਤੇ ਲੇਖ ਰਚਨਾ ਸ਼ਾਮਲ ਸਨ। ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ 'ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਕੂਲੀ ਪੱਧਰ ਤੋਂ ਚੁਣੇ ਵਿਦਿਆਰਥੀਆਂ ਨੇ ਬਲਾਕ ਪੱਧਰ 'ਤੇ ਪਹੁੰਚ ਕੇ ਆਪਣੀ ਮਿਹਨਤ ਅਤੇ ਜੋਸ਼ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਹੈੱਡ ਮਾਸਟਰ ਅਤੇ ਬੀਐਨਓ ਹਰਪ੍ਰੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਧਾਉਂਦੇ ਹਨ। ਇਸ ਮੌਕੇ ਪ੍ਰਿੰਸੀਪਲ ਜੁਗਰਾਜਬੀਰ ਕੌਰ, ਵੀਨਾ ਅਰੋੜਾ, ਸੰਗੀਤਾ ਵਰਮਾ, ਵਰਿੰਦਰਜੀਤ ਕੌਰ, ਰਾਜਿੰਦਰ ਸਿੰਘ, ਰਾਜਦੀਪ ਕੌਰ, ਗੁਰਜਿੰਦਰ ਕੌਰ, ਸੀਮਾ ਸੇਠੀ, ਮੈਡਮ ਵਿਧੀ ਅਤੇ ਹੋਰ ਅਧਿਆਪਕ ਮੌਜੂਦ ਰਹੇ। ਮੁਕਾਬਲਿਆਂ ਵਿੱਚ ਕਵਿਤਾ ਉਚਾਰਨ (ਮਿਡਲ ਵਿੰਗ) ਵਿੱਚ ਮਨਪ੍ਰੀਤ ਕੌਰ (ਰਾਜਪੁਰਾ ਟਾਊਨ) ਨੇ ਪਹਿਲਾ, ਕੁਲਵਿੰਦਰ ਕੌਰ (ਬਠੌਣੀਆਂ) ਨੇ ਦੂਜਾ ਅਤੇ ਗੁਰਨੀਤ ਕੌਰ (ਘੱਗਰ ਸਰਾਏ) ਨੇ ਤੀਜਾ ਸਥਾਨ ਹਾਸਲ ਕੀਤਾ। ਹਾਈ ਵਿੰਗ ਵਿੱਚ ਸਿਮਰਨ ਕੌਰ (ਰਾਜਪੁਰਾ ਟਾਊਨ), ਸੰਦੀਪ ਕੌਰ (ਘੱਗਰ ਸਰਾਏ) ਅਤੇ ਹਰਸ਼ਦੀਪ ਕੌਰ (ਬਠੌਣੀਆਂ) ਨੇ ਕਰਮਵਾਰ ਤਿੰਨ ਸਥਾਨ ਪ੍ਰਾਪਤ ਕੀਤੇ। ਗਰੁੱਪ ਡਿਸਕਸ਼ਨ ਵਿੱਚ ਢਕਾਂਨਸੂ ਕਲਾਂ, ਬਠੌਣੀਆਂ ਅਤੇ ਥੂਹਾ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਭਾਸ਼ਣ ਮੁਕਾਬਲੇ ਵਿੱਚ ਮਾਣਕਪੁਰ, ਗੁਰਦਿੱਤਪੁਰਾ ਨੱਤਿਆਂ ਅਤੇ ਘੱਗਰ ਸਰਾਏ ਦੇ ਵਿਦਿਆਰਥੀ ਜੇਤੂ ਰਹੇ। ਡਰਾਇੰਗ ਅਤੇ ਸਲੋਗਨ ਵਿੱਚ ਪ੍ਰਿਆਂਸ਼ੂ (ਰਾਜਪੁਰਾ ਟਾਊਨ), ਸਹਸ ਗੁਰਦਿੱਤਪੁਰਾ ਨੱਤਿਆਂ ਅਤੇ ਸੁਮਨਪ੍ਰੀਤ ਕੌਰ (ਪੀਐਮ ਸ਼੍ਰੀ ਖੇੜਾ ਗੱਜੂ) ਨੇ ਤਿੰਨ ਸਥਾਨ ਪ੍ਰਾਪਤ ਕੀਤੇ। ਲੇਖ ਰਚਨਾ ਵਿੱਚ ਹਿਮਾਨੀ ਸ਼ਰਮਾ (ਬਠੌਣੀਆਂ), ਖੁਸ਼ਪ੍ਰੀਤ ਕੌਰ (ਢਕਾਂਨਸੂ ਕਲਾਂ) ਅਤੇ ਮਹਿਕ ਕੌਰ (ਮਾਣਕਪੁਰ ਮੁੰਡੇ) ਜੇਤੂ ਰਹੀਆਂ।


Powered by Froala Editor

2


Recommended Posts