ਭਾਈ ਰਾਜੋਆਣਾ, ਪ੍ਰੋ. ਭੁੱਲਰ ਅਤੇ ਭਾਈ ਖੈੜਾ ਸਮੇਤ ਸਾਰੇ ਬੰਦੀ ਸਿੰਘਾਂ ਦੀ ਰਿਹਾਈ -ਤੇ ਤੁਰੰਤ ਅਮਲ ਤੇਜ਼ ਕਰਨ ਦੀ ਕੇਂਦਰ ਨੂੰ ਕੀਤੀ ਅਪੀਲ ।

ਭਾਈ ਰਾਜੋਆਣਾ, ਪ੍ਰ ">
ਲੰਬੀ ’ਚ ਭਾਜਪਾ ਤੇ ਅਕਾਲੀ ਵਰਕਰ ਆਹਮੋ-ਸਾਹਮਣੇ, ਯਾਤਰਾ ਦੌਰਾਨ ਤਣਾਅ    Sir ਨੂੰ ਲੈ ਕੇ ਚੋਣ ਕਮਿਸ਼ਨ ਅੰਦਰ ਮਤਭੇਦਾਂ ਦੀ ਰਿਪੋਰਟ, 2 ਕਮਿਸ਼ਨਰਾਂ ਨੇ 14 ਵਾਰ ਇਤਰਾਜ਼ ਜਤਾਇਆ    ਲਾਹੌਰ ਦੇ ‘ਲਾਲ ਖੂਹ-ਕੱਟੜੀ ਚੰਦੂ’ ਦੀ ਜਾਂਚ ਦੀ ਮੰਗ, ਜਥੇਦਾਰ ਗੜਗੱਜ ਨੇ ਮਰੀਅਮ ਨਵਾਜ਼ ਨੂੰ ਲਿਖਿਆ ਪੱਤਰ    ਮਲੂਕਾ ਨਗਰ ਪੰਚਾਇਤ ਦਫ਼ਤਰ ’ਚ ਹੰਗਾਮਾ, ਵਿਧਾਇਕ ਬਲਕਾਰ ਸਿੱਧੂ ਤੇ ਸਿਕੰਦਰ ਮਲੂਕਾ ਵਿਚਾਲੇ ਤਿੱਖੀ ਤਕਰਾਰ    ਭਾਜਪਾ ਨੇ ਸੰਗਠਨਾਤਮਕ ਢਾਂਚੇ ’ਚ ਕੀਤਾ ਵੱਡਾ ਫੇਰਬਦਲ    ਪੰਜਾਬ ਸਰਕਾਰ ਨੇ 8% Da ਦੀ ਕਿਸ਼ਤ ਦੀ ਚਿੱਠੀ ਕੀਤੀ ਜਾਰੀ, 42% ਤੋਂ ਵਧ ਕੇ 50% ਹੋਇਆ Da    ਪੰਜਾਬ ’ਚ ਬੱਚਿਆਂ ਦੀ ਤਸਕਰੀ ਖ਼ਿਲਾਫ਼ ਸਖ਼ਤੀ, 704 ਬੱਚੇ ਭੀਖ ਮੰਗਣ ਵਾਲੇ ਗਰੋਹਾਂ ਤੋਂ ਬਚਾਏ    Gmada ’ਚ Ed ਦੀ ਰੇਡ ਦੂਜੇ ਦਿਨ ਵੀ ਜਾਰੀ, 22 ਘੰਟਿਆਂ ਤੋਂ ਫਾਈਲਾਂ ਦੀ ਜਾਂਚ; Tila Consultants ਦੀ ਭੂਮਿਕਾ ਵੀ ਜਾਂਚ ਦੇ ਘੇਰੇ ’ਚ    ਬੈਂਕਾਂ ਵਿੱਚ 5 ਦਿਨ ਤੱਕ ਪ੍ਰਭਾਵਿਤ ਰਹਿ ਸਕਦੀਆਂ ਨੇ ਸੇਵਾਵਾਂ, Sbi ਸਮੇਤ ਕਈ ਬੈਂਕਾਂ ਦੀ ਐਡਵਾਈਜ਼ਰੀ    ਝੋਨੇ ਦੀ ਸਰਕਾਰੀ ਖ਼ਰੀਦ ਤੁਰੰਤ ਸ਼ੁਰੂ ਕਰਨ ਦੀ ਮੰਗ, ਹਰਿਆਣਾ ’ਚ ਕਿਸਾਨਾਂ ’ਤੇ ਕਾਰਵਾਈ ਦੀ Skm ਵੱਲੋਂ ਨਿੰਦਾ   
ਭਾਈ ਰਾਜੋਆਣਾ ਦੀ -ਸਾਚੀ ਸਾਖੀ- ਨੇ ਅਕਾਲੀ ਲੀਡਰਸ਼ਿਪ ਦਾ ਪਰਦਾਫਾਸ਼ ਕੀਤਾ - ਪ੍ਰੋ. ਸਰਚਾਂਦ ਸਿੰਘ ਖਿਆਲਾ।
November 29, 2023
Daily-Dharaledar-Online-News-Vie

Daily Dharaledar / Punjab

ਭਾਈ ਰਾਜੋਆਣਾ, ਪ੍ਰੋ. ਭੁੱਲਰ ਅਤੇ ਭਾਈ ਖੈੜਾ ਸਮੇਤ ਸਾਰੇ ਬੰਦੀ ਸਿੰਘਾਂ ਦੀ ਰਿਹਾਈ -ਤੇ ਤੁਰੰਤ ਅਮਲ ਤੇਜ਼ ਕਰਨ ਦੀ ਕੇਂਦਰ ਨੂੰ ਕੀਤੀ ਅਪੀਲ ।

ਅੰਮ੍ਰਿਤਸਰ 29 ਨਵੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਪੰਜਾਬ ਭਾਜਪਾ ਦੇ ਸਿੱਖ ਆਗੂ ਅਤੇ ਮੀਡੀਆ ਪੈਨਲਿਸਟ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਲਿਖੀ ਗਈ ਚਿੱਠੀ ਅਕਾਲੀ ਦਲ ਦੀ -ਸਾਚੀ ਸਾਖੀ- ਹੈ, ਜਿਸ ਵਿਚ ਭਾਈ ਰਾਜੋਆਣਾ ਨੇ ਬੰਦੀ ਸਿੰਘਾਂ ਦੇ ਮਾਮਲੇ -ਚ ਅਕਾਲੀ ਲੀਡਰਸ਼ਿਪ ਦੀ ਦੋਹਰੇ ਕਿਰਦਾਰ ਅਤੇ ਡਰਾਮੇਬਾਜ਼ੀ ਦਾ ਪਰਦਾਫਾਸ਼ ਕੀਤਾ ਹੈ। ਅਕਾਲੀ ਦਲ ਲਈ ਸਫ਼ਾਈ ਦੇਣ ਦੀ ਵੀ ਕੋਈ ਗੁੰਜਾਇਸ਼ ਨਹੀਂ ਰਹਿ ਗਈ ਹੈ। ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਬੰਦੀ ਸਿੰਘਾਂ ਵਿਚੋਂ ਅਕਾਲੀ ਦਲ ਦਾ ਸਭ ਤੋਂ ਵੱਡਾ ਅਤੇ ਇੱਕੋ ਇਕ ਸਮਰਥਕ ਭਾਈ ਰਾਜੋਆਣਾ ਵੱਲੋਂ ਕੇਂਦਰ ਸਰਕਾਰ ਵਿਚ ਭਾਈਵਾਲੀ ਦੇ ਬਾਵਜੂਦ ਅਕਾਲੀ ਲੀਡਰਸ਼ਿਪ ਨੂੰ ਆਪਣੇ ਕੌਮੀ ਫ਼ਰਜ਼ਾਂ ਪ੍ਰਤੀ ਜਾਣਬੁੱਝ ਕੇ ਕੁਤਾਹੀ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਖੜੇ ਹੋ ਕੇ ਸਮੁੱਚੇ ਪੰਥ ਤੋਂ ਮੁਆਫ਼ੀ ਮੰਗਣ ਲਈ ਕਹਿਣਾ ਉਸ ਦਾਅਵੇ ਨੂੰ ਪੁਖ਼ਤਾ ਕਰਦਾ ਹੈ ਜਿਸ ਵਿਚ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ਗੁਰਸਿੱਖਾਂ ਵੱਲੋਂ ਅਕਾਲੀ ਲੀਡਰਸ਼ਿਪ -ਤੇ ਪੰਥਕ ਹਿਤਾਂ ਦੀ ਥਾਂ ਪਰਿਵਾਰਕ ਹਿਤਾਂ ਨੂੰ ਪ੍ਰਮੁੱਖਤਾ ਦੇਣ ਦੀ ਗੱਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਦੀ ਪੰਥਕ ਮਾਮਲਿਆਂ ਪ੍ਰਤੀ ਪਹੁੰਚ ਦੀ ਭਾਜਪਾ ਦੇ ਕੇਂਦਰੀ ਆਗੂਆਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਵੱਲੋਂ ਕਈ ਵਾਰ ਖ਼ੁਲਾਸੇ ਕੀਤੇ ਜਾ ਚੁੱਕੇ ਹਨ। ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਭਾਈ ਰਾਜੋਆਣਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਸ਼ਿਸ਼ ਕਰਨ ਦੀ ਦਾਅਵੇਦਾਰ ਅਕਾਲੀ ਲੀਡਰਸ਼ਿਪ -ਤੇ ਨਿਰਦੋਸ਼ ਸਿੱਖਾਂ -ਤੇ ਜ਼ੁਲਮ ਕਰਨ ਵਾਲੇ ਕਾਂਗਰਸੀ ਹੁਕਮਰਾਨਾਂ ਨਾਲ ਜੱਫੀਆਂ ਅਤੇ ਸਾਂਝਾਂ ਪਾ ਕੇ ਸਿੱਖ ਕੌਮ ਨਾਲ ਧੋਖਾ ਕਰਨ ਬਾਰੇ ਜੋ ਤਨੋਂ ਮਨੋਂ ਮਹਿਸੂਸ ਕੀਤਾ ਹੈ ਉਸ ਵਰਤਾਰੇ ਦੀ ਸਚਾਈ ਨੂੰ ਜਾਣ ਕੇ ਅਕਾਲੀ ਵਰਕਰਾਂ ਵਿਚ ਵੀ ਮਾਯੂਸੀ ਛਾਈ ਹੋਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਦੀ ਪੰਥਕ ਮਸਲਿਆਂ ਨੂੰ ਹੱਲ ਕਰਾਉਣ -ਚ ਗੈਰ ਸੰਜੀਦਗੀ ਅਤੇ ਸਵਾਰਥੀ ਏਜੰਡੇ ਕਾਰਨ ਅੱਜ ਸਮੁੱਚੀ ਸਿੱਖ ਕੌਮ ਅਕਾਲੀ ਦਲ ਤੋਂ ਕਿਨਾਰਾ ਕਰ ਚੁੱਕੀ ਹੈ। ਉਨ੍ਹਾਂ ਅਕਾਲੀ ਦਲ ਬਾਦਲ ਵੱਲੋਂ ਸ਼ੁਰੂ ਕੀਤੀ ਜਾ ਰਹੀ ਪੰਜਾਬ ਬਚਾਓ ਮੁਹਿੰਮ ਨੂੰ ਪਰਿਵਾਰ ਬਚਾਓ ਮੁਹਿੰਮ ਦਾ ਨਾਮ ਦਿੱਤਾ ਅਤੇ ਕਿਹਾ ਕਿ ਕੁਵੇਲੇ ਦੀਆਂ ਟੱਕਰਾਂ ਨਾਲ ਕੋਈ ਫ਼ਾਇਦਾ ਹੋਣ ਵਾਲਾ ਨਹੀਂ ਹੈ। ਪ੍ਰੋ. ਸਰਚਾਂਦ ਸਿੰਘ ਨੇ ਭਾਈ ਰਾਜੋਆਣਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਗੁਰਦੀਪ ਸਿੰਘ ਖੈੜਾ ਸਮੇਤ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਨੂੰ ਤੁਰੰਤ ਅਮਲ ਤੇਜ਼ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਿੱਖ ਸਿਆਸੀ ਕੈਦੀਆਂ ਨੇ ਜ਼ਿੰਦਗੀ ਦਾ ਇਕ ਲੰਮਾ ਸਮਾਂ ਜੇਲ੍ਹਾਂ ਵਿਚ ਗੁਜ਼ਾਰਿਆ ਹੈ। ਉੱਥੇ ਹੀ ਰਿਹਾਅ ਹੋ ਕੇ ਆਏ ਬੰਦੀ ਸਿੰਘਾਂ ਨੇ ਬਾਹਰ ਆ ਕੇ ਕੁਝ ਵੀ ਅਜਿਹਾ ਨਹੀਂ ਕੀਤਾ ਜਿਸ ਨਾਲ ਦੇਸ਼ ਸਮਾਜ ਨੂੰ ਚਿੰਤਾ ਕਰਨੀ ਪਈ ਹੋਵੇ। ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਦਿਆਂ ਘਰਾਂ ਨੂੰ ਭੇਜਿਆ ਜਾਵੇ ਤਾਂ ਕਿ ਉਹ ਮਾਨਸਿਕ ਤਣਾਅ ਤੋਂ ਮੁਕਤ ਹੋ ਸਕਣ ਅਤੇ ਲੋੜ ਅਨੁਸਾਰ ਡਾਕਟਰੀ ਇਲਾਜ ਕਰਵਾ ਸਕਣ। ਇਸ ਨਾਲ ਸਿੱਖਾਂ -ਚ ਨਰਿੰਦਰ ਮੋਦੀ ਸਰਕਾਰ ਪ੍ਰਤੀ ਹੋਰ ਭਰੋਸਾ ਤੇ ਸਤਿਕਾਰ ਵਧੇਗਾ। ਇਸ ਮੌਕੇ ਭਾਜਪਾ ਜ਼ਿਲ੍ਹਾ ਜਨਰਲ ਸੈਕਟਰੀ ਪਰਮਜੀਤ ਸਿੰਘ ਵਣੀਏਕੇ ਤੇ ਹੋਰ ਮੌਜੂਦ ਸਨ।

Daily Dharaledar Online News Views and Reviews


Recommended Posts