October 25, 2025
Rajni / Chandigarh
Reporter..Rajni
112 ਦਵਾਈਆਂ ਗੁਣਵੱਤਾ ‘ਚ ਫੇਲ੍ਹ — ਪੰਜਾਬ ਵਿੱਚ ਬਣੀਆਂ 11 ਦਵਾਈਆਂ ‘ਤੇ ਪਾਬੰਦੀ
ਚੰਡੀਗੜ੍ਹ, 25 ਅਕਤੂਬਰ 2025 :
ਦੇਸ਼ ਭਰ ਵਿੱਚ ਦਵਾਈਆਂ ਦੀ ਗੁਣਵੱਤਾ ‘ਤੇ ਚਿੰਤਾ ਵਧ ਗਈ ਹੈ ਕਿਉਂਕਿ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ (CDSCO) ਦੀ ਸਤੰਬਰ 2025 ਦੀ ਰਿਪੋਰਟ ਅਨੁਸਾਰ 112 ਦਵਾਈਆਂ ਦੇ ਨਮੂਨੇ ਫੇਲ੍ਹ ਪਾਏ ਗਏ ਹਨ। ਇਨ੍ਹਾਂ ਵਿੱਚੋਂ 11 ਦਵਾਈਆਂ ਪੰਜਾਬ ਵਿੱਚ ਬਣੀਆਂ ਹਨ, ਜਿਨ੍ਹਾਂ ‘ਤੇ ਹੁਣ ਪਾਬੰਦੀ ਲਗਾ ਦਿੱਤੀ ਗਈ ਹੈ। ਖੰਘ ਦੀਆਂ ਤਿੰਨ ਦਵਾਈਆਂ ਵੀ ਅਸਫਲ ਰਹੀਆਂ, ਜਦਕਿ ਇੱਕ ਨਕਲੀ ਨਿਕਲੀ। ਇਹ ਦਵਾਈਆਂ ਦਿਲ, ਕੈਂਸਰ, ਸ਼ੂਗਰ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾ ਰਹੀਆਂ ਸਨ। ਸਿਹਤ ਵਿਭਾਗ ਨੇ ਅੱਠ ਦਵਾਈਆਂ ਦੀ ਵਿਕਰੀ ਅਤੇ ਵਰਤੋਂ ‘ਤੇ ਰੋਕ ਲਗਾ ਕੇ ਸਾਰੇ ਮੈਡੀਕਲ ਸਟੋਰਾਂ ਅਤੇ ਹਸਪਤਾਲਾਂ ਨੂੰ ਸੁਰੱਖਿਅਤ ਵਿਕਲਪ ਉਪਲਬਧ ਕਰਾਉਣ ਦੇ ਆਦੇਸ਼ ਜਾਰੀ ਕੀਤੇ ਹਨ।
Powered by Froala Editor
112 11