H-1b Visa: ਭਾਰਤੀਆਂ ਲਈ ਵੱਡੀ ਖ਼ਬਰ, $1 ਲੱਖ ਵਾਲੀ ਸ਼ਰਤ ਇੱਕ ਸਾਲ ਹੋਰ ਵਧੀ    3.16 ਕਰੋੜ ਖਪਤਕਾਰਾਂ ਲਈ ਵੱਡੀ ਖ਼ਬਰ, ਬਾਇਓਮੈਟ੍ਰਿਕ ਵੈਰੀਫਿਕੇਸ਼ਨ ਨਾ ਕਰਵਾਉਣ ’ਤੇ ਸਬਸਿਡੀ ਵਾਲਾ ਰਿਫ਼ਿਲ ਬੰਦ    ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ Fir ਨੂੰ ਇੱਕ ਮਹੀਨਾ, ਅਜੇ ਤੱਕ ਨਹੀਂ ਹੋਈ ਗ੍ਰਿਫ਼ਤਾਰੀ    Ugc Net June 2026: ਇੰਗਲਿਸ਼, ਕਾਮਰਸ ਤੇ ਸੋਸ਼ਿਆਲੋਜੀ ਦਾ ਰੀ-ਐਗਜ਼ਾਮ ਨਤੀਜਾ ਜਾਰੀ    ਚੰਡੀਗੜ੍ਹ ਦਾ ‘ਆਈਫੋਨ ਲੰਗਰ’ ਮੁੜ ਸੁਰਖੀਆਂ ’ਚ, 22 ਸਤੰਬਰ ਨੂੰ ਪਹਿਲਾ ਡਰਾਅ; 10 ਜੇਤੂਆਂ ਨੂੰ ਮਿਲਣਗੇ Iphone 17    ਫਾਜ਼ਿਲਕਾ ’ਚ Dc ਦਫ਼ਤਰ, ਅਦਾਲਤ ਤੇ 5 ਸਕੂਲਾਂ ਨੂੰ ਬੰਬ ਧਮਾਕੇ ਦੀ ਧਮਕੀ    20 ਸਤੰਬਰ ਤੋਂ ‘ਮਾਨ ਦੇ ਮੁਨਾਫ਼ੇ’ ਮੁਹਿੰਮ, ਘਰ-ਘਰ ਪਹੁੰਚਣਗੇ ‘ਆਪ’ ਵਲੰਟੀਅਰ    ਪਠਾਨਕੋਟ ਜਾਂਦੇ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲੇ ਦਾ ਦੋਸ਼, ‘ਆਪ’ ਨਾਲ ਜੁੜੇ 3 ਵਿਅਕਤੀਆਂ ਨੂੰ ਫੜਨ ਦਾ ਦਾਅਵਾ    ਅੰਮ੍ਰਿਤਸਰ ’ਚ ਦੋ ਗੋਲੀਕਾਂਡ: ਡਿਊਟੀ ਦੌਰਾਨ Asi ਹਰਜੀਤ ਸਿੰਘ ਦੀ ਹੱਤਿਆ, ਨੌਜਵਾਨ ਵੀ ਮਾਰਿਆ    5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਾਸਪੋਰਟ ਨਿਯਮਾਂ ’ਚ ਬਦਲਾਅ, ਹੁਣ 5 ਸਾਲ ਤੱਕ ਹੋਵੇਗੀ ਵੈਧਤਾ   
ਤ੍ਰਿਪੜੀ ਪਟਿਆਲਾ ਵਿਖੇ ਮੁਫ਼ਤ ਆਯੁਰ ਕੈਂਪ ਦਾ ਆਯੋਜਨ -ਭਾਜਪਾ ਆਗੂ ਗੁਰਜੀਤ ਕੋਹਲੀ ਨੇ ਕੀਤਾ ਉਦਘਾਟਨ
January 31, 2026
Punjab-

ਤ੍ਰਿਪੜੀ ਪਟਿਆਲਾ ਵਿਖੇ ਮੁਫ਼ਤ ਆਯੁਰ ਕੈਂਪ ਦਾ ਆਯੋਜਨ -ਭਾਜਪਾ ਆਗੂ ਗੁਰਜੀਤ ਕੋਹਲੀ ਨੇ ਕੀਤਾ ਉਦਘਾਟਨ

ਤ੍ਰਿਪੜੀ ਪਟਿਆਲਾ ਵਿਖੇ ਮੁਫ਼ਤ ਆਯੁਰ ਕੈਂਪ ਦਾ ਆਯੋਜਨ -ਭਾਜਪਾ ਆਗੂ ਗੁਰਜੀਤ ਕੋਹਲੀ ਨੇ ਕੀਤਾ ਉਦਘਾਟਨ

ਨਰੂਲਾ / Patiala

ਤ੍ਰਿਪੜੀ, ਪਟਿਆਲਾ ਵਿਖੇ ਮੁਫ਼ਤ ਆਯੁਸ਼ ਮੈਡੀਕਲ ਕੈਂਪ ਸਫ਼ਲਤਾਪੂਰਵਕ ਆਯੋਜਿਤ -ਕੋਹਲੀ ਪਟਿਆਲਾ, 31 ਜਨਵਰੀ 2026: ਡਾਇਰੈਕਟੋਰੇਟ ਆਫ਼ ਆਯੁਰਵੇਦਾ ਅਤੇ ਹੋਮਿਓਪੈਥੀ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਸਾਂਝੇ ਉਪਰਾਲੇ ਤਹਿਤ ਸ਼੍ਰੀ ਮਹਾਵੀਰ ਧਰਮਸ਼ਾਲਾ, ਤ੍ਰਿਪੜੀ (ਪਟਿਆਲਾ) ਵਿਖੇ ਇੱਕ ਮੁਫ਼ਤ ਆਯੁਸ਼ (ਆਯੁਰਵੇਦਿਕ ਅਤੇ ਹੋਮਿਓਪੈਥਿਕ) ਮੈਡੀਕਲ ਕੈਂਪ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਭਾਜਪਾ ਨੇਤਾ ਗੁਰਜੀਤ ਸਿੰਘ ਕੋਹਲੀ ਵੱਲੋਂ ਕੀਤਾ ਗਿਆ। ਇਹ ਸਿਹਤ ਕੈਂਪ ਖੁਖਰੈਨ ਵੈਲਫੇਅਰ ਸੋਸਾਇਟੀ (ਰਜਿਸਟਰਡ), ਪਟਿਆਲਾ ਅਤੇ ਉਸ ਦੀ ਗਵਰਨਿੰਗ ਟੀਮ ਦੇ ਸਹਿਯੋਗ ਨਾਲ ਕਰਵਾਇਆ ਗਿਆ। ਕੈਂਪ ਵਿੱਚ ਡਾ. ਰਾਜੀਵ ਕੁਮਾਰ ਜ਼ਿੰਡੀਆ (ਜ਼ਿਲ੍ਹਾ ਹੋਮਿਓਪੈਥੀ ਅਧਿਕਾਰੀ), ਡਾ. ਮੋਹਨਲਾਲ ਕੌਸ਼ਲ (ਜ਼ਿਲ੍ਹਾ ਆਯੁਰਵੇਦ ਅਤੇ ਯੂਨਾਨੀ ਅਧਿਕਾਰੀ), ਡਾ. ਪੂਨਮ ਵਰਮਾ, ਡਾ. ਸਵਿਤਾ ਕੌਂਡਲ, ਡਾ. ਰਾਜਨੀਤ ਕੌਰ, ਡਾ. ਸ਼ੀਤਲ ਚੌਧਰੀ, ਡਾ. ਯੋਗੇਸ਼ ਭਾਟੀਆ ਅਤੇ ਡਾ. ਰਾਜਨੀਸ਼ ਵਰਮਾ ਸਮੇਤ ਹੋਰ ਮਾਹਿਰ ਡਾਕਟਰਾਂ ਵੱਲੋਂ ਸੈਂਕੜਿਆਂ ਮਰੀਜ਼ਾਂ ਨੂੰ ਮੁਫ਼ਤ ਜਾਂਚ ਅਤੇ ਦਵਾਈਆਂ ਦਿੱਤੀਆਂ ਗਈਆਂ। ਖੁਖਰੈਨ ਵੈਲਫੇਅਰ ਸੋਸਾਇਟੀ ਦੀ ਗਵਰਨਿੰਗ ਟੀਮ, ਜਿਸ ਦੀ ਅਗਵਾਈ ਆਰ.ਐਲ. ਭਾਸਿਨ (ਫਾਊਂਡਰ ਚੇਅਰਮੈਨ) ਅਤੇ ਰਾਸ਼ਟਰੀ ਪ੍ਰਧਾਨ ਗੁਰਜੀਤ ਸਿੰਘ ਕੋਹਲੀ ਕਰ ਰਹੇ ਹਨ, ਦੇ ਨਾਲ ਉਪ-ਪ੍ਰਧਾਨ ਸਤੀਸ਼ ਸੇਠੀ ਟੋਨੀ, ਸਕੱਤਰ ਹਰਿ ਓਮ ਸਾਹਨੀ, ਐਡਵੋਕੇਟ ਨੱਡਾ ਜੀ ਅਤੇ ਹੋਰ ਮੈਂਬਰਾਂ ਨੇ ਕੈਂਪ ਦੀ ਵਿਵਸਥਾ ਵਿੱਚ ਸਰਗਰਮ ਭੂਮਿਕਾ ਨਿਭਾਈ। ਇਸ ਮੌਕੇ ਭਾਜਪਾ ਨੇਤਾ ਗੁਰਜੀਤ ਸਿੰਘ ਕੋਹਲੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਆਯੁਸ਼ ਕੈਂਪ ਲੋਕਾਂ ਨੂੰ ਸਸਤੀ ਅਤੇ ਗੁਣਵੱਤਾ ਭਰੀ ਸਿਹਤ ਸੇਵਾ ਪ੍ਰਦਾਨ ਕਰਨ ਵਿੱਚ ਬਹੁਤ ਮਦਦਗਾਰ ਹਨ ਅਤੇ ਸਮਾਜਕ ਸੇਵਾ ਵੱਲ ਇੱਕ ਮਹੱਤਵਪੂਰਣ ਕਦਮ ਹਨ। ਕੈਂਪ ਦੇ ਆਯੋਜਕਾਂ ਨੇ ਸਾਰੇ ਡਾਕਟਰਾਂ, ਸਟਾਫ਼ ਅਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਇਹ ਕੈਂਪ ਸਫ਼ਲ ਬਣਿਆ। ਇਸ ਮੌਕੇ ਐਡਵੋਕੇਟ ਵਿਨੋਕ ਕੁਮਾਰ ਨੱਡਾ, ਸ਼ਰਨਜੀਤ ਕੌਰ, ਗੁਰਜੋਤ ਗੋਲਡੀ, ਰਾਜ ਸਿੰਘ, ਬਿੱਟੂ ਜਲੋਟਾ, ਡਾ. ਸੇਠੀ, ਰਾਜੇਸ਼ ਵਾਲੀਆ, ਕਮਲਦੇਵ, ਐਡਵੋਕੇਟ ਗੁਰਪ੍ਰੀਤ ਸਿੰਘ, ਰਜਿਸਟਰਾਰ ਗੁਰਵਿੰਦਰ ਸਿੰਘ, ਦਿਨੇਸ਼ ਚਾਵਲਾ, ਐਡਵੋਕੇਟ ਗੁਰਵਿੰਦਰ ਸਿੰਘ, ਐਡਵੋਕੇਟ ਸੁਰਿੰਦਰ ਚੌਹਾਨ, ਐਡਵੋਕੇਟ ਅਨਿਲ ਸਹਿਗਲ, ਐਡਵੋਕੇਟ ਅਰਵਿੰਦ ਪਾਲ ਆਦਿ ਹਾਜਰ ਸਨ

Punjab


Recommended Posts