ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਸਮੇਂਬੱਧ ਹੱਲ ਲਈ ਵਚਨਬੱਧ: ਵਿਧਾਇਕ ਨਰਿੰਦਰ ਕੌਰ ਭਰਾਜ    Da ਬਕਾਏ ਮਾਮਲੇ 'ਚ ਪੰਜਾਬ ਸਰਕਾਰ ਨੂੰ ਹਾਈਕੋਰਟ ਤੋਂ ਨੋਟਿਸ, 15 ਦਿਨਾਂ ਅੰਦਰ ਫੈਸਲੇ ਦੀ ਉਮੀਦ    ਭਵਾਨੀਗੜ੍ਹ ਵਿਖੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਵੱਲੋਂ ਖੁੱਲ੍ਹਾ ਸੁਣਵਾਈ ਕੈਂਪ    ਪੰਜਾਬ ਟ੍ਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਬਿਲਡਿੰਗ ਮਟੀਰੀਅਲ ਐਸੋਸੀਏਸ਼ਨ ਦੀ ਪੁਲਸ ਪ੍ਰਸ਼ਾਸਨ ਨਾਲ ਮੁਲਾਕਾਤ ਕਰਵਾਈ    ਪੰਜਾਬ ਸਰਕਾਰ ਵੱਲੋਂ ਵਪਾਰਕ ਬਾਜ਼ਾਰਾਂ ਦੇ ਵਿਕਾਸ ਲਈ 40 ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਮਨਜ਼ੂਰ    ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਰੀਬ 01.38 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਮਹੱਤਵਪੂਰਨ ਸੜਕ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ    ਰਾਮ ਨਗਰ ਸਿਵੀਆ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ 'ਤੇ ਆਧਾਰਿਤ ਡਾਕੂਮੈਂਟਰੀ ਦਿਖਾਈ    ਨਸ਼ਿਆਂ ਵਿਰੁੱਧ ਜੰਗ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ : ਰਾਜਪਾਲ ਗੁਲਾਬ ਚੰਦ ਕਟਾਰੀਆ    *ਮਹਾਨ ਸ਼ਹੀਦ ਊਧਮ ਸਿੰਘ ਦੇ ‘ਸ਼ਹੀਦੀ ਦਿਹਾੜੇ’ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 107 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਸੁਨਾਮ ਨੂੰ ਸਮਰਪਿਤ*    ਪੰਜਾਬੀ ਯੂਨੀਵਰਸਿਟੀ ਅਤੇ Nisd ਵਿਚਕਾਰ ਸਮਾਜਿਕ ਭਲਾਈ ਤੇ ਯੁਵਾ ਵਿਕਾਸ ਲਈ ਸਹਿਯੋਗ ਸਮਝੌਤਾ   
ਦੁਰਲੱਭ ਜਮਾਂਦਰੂ ਵਿਗਾੜ ਵਾਲੇ ਨਵਜੰਮੇ ਬੱਚੇ ਦੀ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਅਸਧਾਰਨ ਸਰਜਰੀ ਕਰਕੇ ਬਚਾਈ ਕੀਮਤੀ ਜਾਨ-ਡਾ. ਬਲਬੀਰ ਸਿੰਘ
May 22, 2026
Dr-Balbir-Singh-Rajendra-Hospita

ਪੰਜਾਬ ਦੀ ਸਿਹਤ ਕਰਾਂਤੀ ਨੇ ਬਿਹਤਰ ਇਲਾਜ ਸਹੂਲਤਾਂ ਨੂੰ ਗਰੀਬਾਂ ਦੇ ਘਰਾਂ ਤੱਕ ਪਹੁੰਚਾਇਆ-ਸਿਹਤ ਮੰਤਰੀ

ਨਰੂਲਾ / Patiala

ਪਟਿਆਲਾ, 22 ਮਈ: ਇੱਕ ਸ਼ਾਨਦਾਰ ਪ੍ਰਾਪਤੀ ਕਰਦਿਆਂ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਬੱਚਾ ਸਰਜਰੀ ਵਿਭਾਗ ਨੇ ਇੱਕ ਗੰਭੀਰ ਜਮਾਂਦਰੂ ਵਿਗਾੜ ਨਾਲ ਪੈਦਾ ਹੋਈ ਇੱਕ ਦਿਨ ਦੀ ਮਾਦਾ ਬੱਚੀ ਦੀ ਸਫਲਤਾਪੂਰਵਕ ਜਾਨ ਬਚਾਈ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਹੈ ਕਿ ਇਸ ਬੱਚੀ ਦਾ ਸਾਰਾ ਇਲਾਜ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮੁਫ਼ਤ ਕੀਤਾ ਗਿਆ ਹੈ। ਇੱਥੇ ਪ੍ਰੈਸ ਕਾਨਫਰੰਸ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਆਈ ਸਿਹਤ ਕਰਾਂਤੀ ਨਾਲ ਰਾਜ ਦੇ ਸਰਕਾਰੀ ਹਸਪਤਾਲ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਮੁਫ਼ਤ ਤੇ ਨਿਜੀ ਹਸਪਤਾਲਾਂ ਦੇ ਮੁਕਾਬਲੇ ਬਿਹਤਰ ਇਲਾਜ ਪ੍ਰਦਾਨ ਕਰ ਰਹੇ ਹਨ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਸਫ਼ਲ ਸਰਜਰੀ ਰਾਜਿੰਦਰਾ ਹਸਪਤਾਲ ਵਿਖੇ ਗੁੰਝਲਦਾਰ ਨਵਜੰਮੇ ਸਰਜੀਕਲ ਐਮਰਜੈਂਸੀ ਹਾਲਾਤ ਸੰਭਾਲਣ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਬਹੁ-ਅਨੁਸ਼ਾਸਨੀ ਟੀਮ ਦੀ ਮੁਹਾਰਤ ਅਤੇ ਸਮਰਪਣ ਨੂੰ ਉਜਾਗਰ ਕਰਦੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ 20 ਅਪ੍ਰੈਲ 2026 ਦੀ ਰਾਤ ਨੂੰ ਵੱਡੇ ਆਪਰੇਸ਼ਨ ਰਾਹੀਂ 2 ਕਿੱਲੋ 100 ਗ੍ਰਾਮ ਦੀ ਇੱਕ ਬੱਚੀ ਦਾ ਜਨਮ ਹੋਇਆ, ਜਿਸ ਦੇ ਮਾਤਾ-ਪਿਤਾ ਕਰਨ ਕੁਮਾਰ ਤੇ ਨੇਹਾ ਰਾਜਪੁਰਾ ਸ਼ਹਿਰ ਦੇ ਰਹਿਣ ਵਾਲੇ ਹਨ। ਮੋਬਾਇਲ ਰਿਪੇਅਰ ਦਾ ਕੰਮ ਕਰਨ ਕੁਮਾਰ ਦੇ ਦੋ ਬੱਚਿਆਂ ਦੀ ਪਹਿਲਾਂ ਵੀ ਗਰਭ ਦੌਰਾਨ ਮੌਤ ਹੋ ਚੁੱਕੀ ਹੈ ਅਤੇ ਇਸ ਬੱਚੇ ਦਾ ਜਨਮ ਉਨ੍ਹਾਂ ਲਈ ਬਹੁਤ ਜਿਆਦਾ ਮਹੱਤਤਾ ਰੱਖਦਾ ਸੀ। ਉਨ੍ਹਾਂ ਦੱਸਿਆ ਕਿ ਇਸ ਬੱਚੀ ਦੇ ਜਨਮ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਨੇ ਇਹ ਪਾਇਆ ਗਿਆ ਕਿ ਬੱਚੀ ਦੇ ਸਰੀਰ ਵਿੱਚ ਖਾਣ ਵਾਲੀ ਨਾਲੀ ਦਾ ਇੱਕ ਲੰਬਾ ਹਿੱਸਾ ਬਣਿਆ ਹੀ ਨਹੀਂ ਹੋਇਆ, ਜਿਸ ਕਰਕੇ ਬੱਚੀ ਦੁੱਧ ਅਤੇ ਲਾਰ ਆਪਣੇ ਅੰਦਰ ਨਹੀਂ ਲੰਘਾ ਸਕਦੀ ਸੀ। ਜਿਸ ਕਰਕੇ ਉਸਨੂੰ ਛਾਤੀ ਵਿੱਚ ਨਿਮੋਨਿਆ ਅਤੇ ਜਾਨ ਦਾ ਵੀ ਖ਼ਤਰਾ ਸੀ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਬੱਚਾ ਸਰਜਰੀ ਵਿਭਾਗ ਦੇ ਡਾਕਟਰ ਰਵੀ ਗਰਗ ਤੇ ਉਨ੍ਹਾਂ ਦੀ ਟੀਮ ਮੈਂਬਰ ਡਾ ਤੇਗ ਰਬਾਬ ਸਿੰਘ, ਸੁਕ੍ਰਿਤ ਸਿੰਘ ਸਾਹ ਸਮੇਤ ਐਨਸੀਥੀਸੀਆ ਦੇ ਮੁਖੀ ਡਾ. ਪ੍ਰਮੋਦ ਕੁਮਾਰ, ਡਾ. ਤ੍ਰਿਪਤ ਕੌਰ ਬਿੰਦਰਾ ਤੇ ਡਾ. ਸੁਮੀਤ ਸੋਨੀ ਅਧਾਰਤ ਟੀਮ ਨੇ ਇਸ ਬੱਚੀ ਦੀ ਸਫ਼ਲ ਸਰਜਰੀ ਕੀਤੀ। ਡਾ. ਰਵੀ ਗਰਗ ਨੇ ਇਸ ਬੱਚੀ ਦਾ ਓਪਰੇਸ਼ਨ ਕਰਕੇ ਭੋਜਨ ਨਾਲੀ ਦਾ ਇੱਕ ਹਿੱਸਾ ਗਲੇ ਵਿੱਚ ਖੋਲ੍ਹਿਆ ਤਾਂ ਜੋ ਲਾਰ ਉੱਥੋਂ ਨਿਕਲ ਸਕੇ ਅਤੇ ਇੱਕ ਨਾਲੀ ਉਸਦੇ ਪੇਟ ਵਿੱਚ ਪਾਈ ਗਈ, ਜਿਸ ਵਿੱਚ ਬੱਚੇ ਨੂੰ ਦੁੱਧ ਦਿੱਤਾ ਜਾ ਸਕੇ। ਸਿਹਤ ਮੰਤਰੀ ਨੇ ਦੱਸਿਆ ਕਿ ਇਹ ਜਨਮਜਾਤ ਦੋਸ਼ ਭਾਰਤ ਵਿੱਚ 1/4500 ਨਵਜੰਮੇ ਬੱਚਿਆਂ ਵਿੱਚ ਹੁੰਦਾ ਹੈ ਅਤੇ ਭਾਰਤ ਵਿਚ ਇਸ ਤਰ੍ਹਾਂ ਦੇ 40 ਫੀਸਦੀ ਬੱਚੇ ਹੀ ਬਚਦੇ ਹਨ ਪਰੰਤੂ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਕਈ ਸਾਲਾਂ ਬਾਅਦ ਪਹਿਲੀ ਵਾਰ ਇਸ ਤਰ੍ਹਾਂ ਦੇ ਵਿਰਲੇ ਦੋਸ਼ ਦਾ ਉਪਰੇਸ਼ਨ ਕਰਕੇ ਇਲਾਜ ਕੀਤਾ ਗਿਆ ਹੈ, ਜਿਸ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਸਪਤਾਲ ਦੇ ਡਾਕਟਰਾਂ ਨੂੰ ਜਾਂਦਾ ਹੈ। ਡਾ. ਬਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਓਪਰੇਸ਼ਨ ਤੋਂ ਬਾਅਦ ਇਹ ਬੱਚੀ 26 ਦਿਨ ਨਿਕੂ ਸਹੂਲਤ ਆਈਸੀਯੂ ਵਿੱਚ ਭਰਤੀ ਰਹੀ। ਉਨ੍ਹਾਂ ਕਿਹਾ ਕਿ ਅਜਿਹਾ ਉਪਰੇਸ਼ਨ ਪਟਿਆਲਾ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿਖੇ ਹੀ ਕੀਤਾ ਜਾਂਦਾ ਹੈ। ਜਦਕਿ ਪ੍ਰਾਈਵੇਟ ਸੈਕਟਰ ਵਿੱਚ ਇਸ ਆਪਰੇਸ਼ਨ ਸਮੇਤ ਐਨੇ ਦਿਨ ਨਿਕੂ ਵਿੱਚ ਦਾਖਲ ਹੋਣ ਦਾ ਖਰਚਾ ਘੱਟੋ-ਘੱਟ 12 ਤੋਂ 15 ਲੱਖ ਰੁਪਏ ਹੁੰਦਾ ਹੈ ਪਰ ਇਸ ਬੱਚੀ ਦਾ ਇਹ ਆਪਰੇਸ਼ਨ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਬਿਲਕੁਲ ਮੁਫ਼ਤ ਕੀਤਾ ਗਿਆ ਹੈ। ਬੱਚੀ ਦੇ ਮਾਪਿਆਂ ਨੇ ਹੰਝੂ ਭਰੀਆਂ ਅੱਖਾਂ ਨਾਲ ਪੰਜਾਬ ਸਰਕਾਰ, ਸਿਹਤ ਮੰਤਰੀ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਤੇ ਹੋਰ ਡਾਕਟਰ ਮੌਜੂਦ ਸਨ।

Dr Balbir Singh Rajendra Hospital Patiala


Recommended Posts