Da ਮਾਮਲੇ ਦੀ ਸੁਣਵਾਈ ਕਰਨ ਵਾਲੇ ਜਸਟਿਸ ਮਿਸ਼ਰਾ ਹੁਣ ਸੰਭਾਲਣਗੇ ਹਾਈ ਕੋਰਟ ਦੇ ਚੀਫ਼ ਜਸਟਿਸ ਦਾ ਅਹੁਦਾ    ਹਮਾਰੇ ਰਾਮ’ ਨਾਟਕ ਬਠਿੰਡਾ ਵਿਖੇ ਪੇਸ਼ ਕੀਤਾ ਗਿਆ*    ਆਰਮੀ ਰਿਕਰੂਟਮੈਂਟ ਦਫ਼ਤਰ ਪਟਿਆਲਾ ਵੱਲੋਂ ਜ਼ੋਨਲ ਰਿਕਰੂਟਮੈਂਟ ਦਫ਼ਤਰ ਜਲੰਧਰ ਦੀ ਅਗਵਾਈ ਹੇਠ 10 ਰੋਜ਼ਾ ਅਗਨੀਵੀਰ ਭਰਤੀ ਰੈਲੀ ਸਫ਼ਲਤਾਪੂਰਵਕ ਸੰਪੰਨ    ਤੇਜਿੰਦਰ ਮਹਿਤਾ ਨੇ ਕੀਤਾ ਓਪਨ ਜਿਮ ਦਾ ਉਦਘਾਟਨ -ਬਾਰਾਦਰੀ ਬਾਗ ਵਿਖੇ ਐਮਸੀ ਜੱਗੀ ਦੀਆਂ ਕੋਸ਼ਿਸ਼ਾਂ ਨਾਲ ਮੰਗ ਹੋਈ ਪੂਰੀ    ਮਾਨ ਸਰਕਾਰ ਦੀ ਨਿਵੇਕਲੀ ਪਹਿਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਹਾਈ-ਟੈਕ ਹੋਵੇਗਾ ਪੀ.ਆਰ.ਟੀ.ਸੀ.     ਗੁੰਮਸ਼ੁਦਾ ਬੱਚੀ ਦੇ ਵਾਰਸਾਂ ਦੀ ਭਾਲ, 10 ਸਤੰਬਰ ਤੱਕ ਸੰਪਰਕ ਕਰਨ ਦੀ ਅਪੀਲ    ਪੰਜਾਬ ਸਰਕਾਰ ਦੀ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਯੋਜਨਾ ਨਾਲ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਮਿਲੀ ਵੱਡੀ ਆਰਥਿਕ ਰਾਹਤ    ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੇ ਏਡੀਸੀ ਦੇ ਨਿਰਦੇਸ਼    ਫੂਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਭਾਰੀ ਟਰਬੂਲੈਂਸ ਦਾ ਸ਼ਿਕਾਰ, ਸੁਰੱਖਿਅਤ ਲੈਂਡਿੰਗ ਨਾਲ ਟਲਿਆ ਵੱਡਾ ਹਾਦਸਾ    ਸ਼ੇਖ ਹਸੀਨਾ ਦੇ ਵਰਚੁਅਲ ਸੰਬੋਧਨ 'ਤੇ ਭਾਰਤ ਦਾ ਸਪੱਸ਼ਟ ਰੁਖ, ਸਰਕਾਰ ਨੇ ਕਿਹਾ– ਪ੍ਰੋਗਰਾਮ ਨਾਲ ਕੋਈ ਅਧਿਕਾਰਕ ਸਬੰਧ ਨਹੀਂ   
ਸਤਵੀਂ ਜਮਾਤ ਚ ਪੜਨ ਵਾਲਾ ਲੜਕਾ ਕਰਦਾ ਹੈ ਆਪਣੇ ਪਿਤਾ ਦੀ ਕੰਮ ਚ ਕਰ ਰਿਹਾ ਹੈ ਪੂਰੀ ਮਦਦ, ਸੁਪਨਾ ਹੈ “ਐਕਟਿਵਾ ਵਾਲੇ ਮੋਮੋ" ਬ੍ਰਾਂਡ ਬਣਾਉਣ ਦਾ
July 15, 2024
A-7th-Standard-Boy-Is-Helping-Hi

ਮਸ਼ਹੂਰ ਹਨ ਐਕਟਿਵਾ ਵਾਲੇ ਮੋਮੋ ਵੇਚਣ ਵਾਲੇ ਪਿਓ ਪੁੱਤ

Lovepreet Singh / Batala

ਬਟਾਲਾ ਚ ਇਨ੍ਹੀ ਦਿਨੀ ਸ਼ਾਮ ਦੇ ਵੇਲੇ ਐਕਟਿਵਾ ਤੇ ਹੀ ਮੋਮੋ ਵੇਚਣ ਵਾਲੇ ਪਿਤਾ ਅਤੇ ਛੋਟਾ ਪੁੱਤਰ “ਐਕਟਿਵਾ ਮੋਮੋ ਵਾਲੇ ਸਰਦਾਰ ਜੀ “ਦੇ ਨਾਅ ਤੋ ਮਸ਼ਹੂਰ ਹਨ ਅਤੇ ਰੋਜ਼ਾਨਾ ਸ਼ਾਮ 6 ਵਜੇ ਤੋ ਬਾਅਦ ਲੋਕਾਂ ਨੂੰ ਉਡੀਕ ਰਹਿੰਦੀ ਹੈ ਕੀ ਸਰਦਾਰ ਜੀ ਆਉਣ ਤਾ ਉਹ ਆਪਣੇ ਪੰਜਾਬੀ ਭਰਾ ਕੋਲੋ ਮੋਮੋ ਖਾਉਣ ਅਤੇ ਰਣਜੀਤ ਸਿੰਘ ਜੋ ਇਹ ਕੰਮ ਕਰ ਰਹੇ ਹਨ ਦਾ ਕਹਿਣਾ ਹੈ ਕੀ ਉਹ ਬਟਾਲਾ ਚ ਇੱਕ ਫੈਕਟਰੀ ਚ ਨੌਕਰੀ ਕਰਦੇ ਹਨ ਅਤੇ ਪੂਰਾ ਦਿਨ ਜਿੱਥੇ ਉਹ ਮਸ਼ੀਨਾ ਤੇ ਕੰਮ ਕਰਦੇ ਹਨ ਉਥੇ ਪਹਿਲਾ ਓਵਰ ਟਾਈਮ ਮਿਲ ਜਾਂਦਾ ਸੀ ਲੇਕਿਨ ਕੁਝ ਮਹੀਨੇ ਤੋ ਉਹ ਨਹੀਂ ਮਿਲ ਰਿਹਾ ਸੀ ਤਾ ਉਹਨਾਂ ਆਪਣੇ ਪਰਿਵਾਰ ਨਾਲ ਕੋਈ ਆਪਣਾ ਹੋਰ ਕੰਮ ਸ਼ੁਰੂ ਕਰਨ ਦੀ ਸਲਾਹ ਕੀਤੀ ਤਾ ਨੈਟ ਤੇ ਹੀ ਇੱਕ ਆਈਡੀਆ ਮਿਲਿਆ ਕੀ ਤਾ ਫਿਰ ਪਹਿਲਾ ਮੋਮੋ ਬਣਾਉਣ ਦੀ ਟ੍ਰੇਨਿੰਗ ਵੀਡੀਓ ਰਾਹੀ ਉਹਨਾਂ ਅਤੇ ਉਹਨਾਂ ਦੀ ਪਤਨੀ ਨੇ ਲਈ ਅਤੇ ਮੁੜ ਆਪਣੀ ਐਕਟਿਵਾ ਤੇ ਹੀ ਕਿਵੇਂ ਦੁਕਾਨ ਬਣਾਈ ਜਾਵੇ ਉਸ ਦਾ ਆਈਡੀਆ ਬਣਾਇਆ ਅਤੇ ਕਰੀਬ 4 ਮਹੀਨੇ ਪਹਿਲਾ ਉਹਨਾਂ ਇਹ ਕੰਮ ਸ਼ੁਰੂ ਕਰ ਦਿੱਤਾ ਅਤੇ ਹੁਣ ਪਿਛਲੇ ਮਹੀਨਿਆ ਤੋ ਪਹਿਲਾ ਸਵੇਰੇ ਉਹ ਫੈਕਟਰੀ ਚ ਕੰਮ ਕਰਦੇ ਹਨ ਅਤੇ ਘਰ ਦੁਪਹਿਰ ਵੇਲੇ ਉਸਦੀ ਪਤਨੀ ਅਤੇ ਬੇਟਾ ਜੋ 7 ਵੀ ਜਮਾਤ ਚ ਪੜਾਈ ਕਰਦਾ ਹੈ ਉਹ ਸਕੂਲ ਤੋ ਆ ਮੋਮੋ ਦੀ ਸ਼ਾਮ ਨੂੰ ਦੁਕਾਨ ਲਗਾਉਣ ਦੀ ਤਿਆਰੀ ਘਰ ਚ ਕਰਦੇ ਹਨ ਅਤੇ ਜਦ ਸ਼ਾਮ ਨੂੰ ਉਹ ਫੈਕਟਰੀ ਚੋ ਵਿਹਲਾ ਹੋ ਵਾਪਸ ਆਉਂਦਾ ਹੈ ਤਾ ਉਹ ਅਤੇ ਉਸਦਾ ਬੇਟਾ ਆਪਣੀ ਐਕਟਿਵਾ ਲੈ ਡੇਰਾ ਰੋਡ ਜੋ ਭੀੜ ਵਾਲਾ ਇਲਾਕਾ ਹੈ ਉਥੇ ਆ ਆਪਣੀ ਐਕਟਿਵਾ ਤੇ ਹੀ ਦੁਕਾਨ ਲਗਾ ਇੱਥੇ ਮੋਮੋ ਵੇਚਦੇ ਹਨ ਰਣਜੀਤ ਦੱਸਦੇ ਹਨ ਕੀ ਭਾਵੇ ਉਹਨਾਂ ਦਾ ਬੇਟਾ ਛੋਟਾ ਹੈ ਲੇਕਿਨ ਉਹ ਪੂਰੀ ਜ਼ਿੰਮੇਵਾਰੀ ਨਾਲ ਜਿੱਥੇ ਆਪਣੀ ਪੜਾਈ ਕਰਦਾ ਹੈ ਉਥੇ ਹੀ ਪਹਿਲੇ ਦਿਨ ਤੋ ਹੀ ਉਹ ਵੀ ਪੂਰਾ ਸਾਥ ਦੇ ਰਿਹਾ ਹੈ ਅਤੇ ਇੱਥੋ ਤਕ ਕੀ ਬੇਟਾ ਦੀਪ ਤਾ ਕੁਰਕੁਰੇ ਮੋਮੋ ਖੁਦ ਤਿਆਰ ਕਰਦਾ ਹੈ ਜੋ ਲੋਕ ਬਹੁਤ ਪਸੰਦ ਕਰਦੇ ਹਨ ਉਥੇ ਹੀ ਬੇਟੇ ਨੇ ਵੀ ਦੱਸਿਆ ਕੀ ਕਿਵੇਂ ਤਿਆਰ ਹੁੰਦੇ ਹਨ ਉਹਨਾਂ ਦੇ ਸਪੈਸ਼ਲ ਮੋਮੋ ਅਤੇ ਪਿਤਾ ਅਤੇ ਪੁੱਤਰ ਦਾ ਕਹਿਣਾ ਹੈ ਕੀ ਉਹਨਾਂ ਦੀ ਮਿਹਨਤ ਜਾਰੀ ਹੈ ਅਤੇ ਉਹਨਾਂ ਦਾ ਸੁਪਨਾ ਹੈ ਕੀ ਉਹ ਆਪਣਾ ਕੰਮ ਵਧਾਉਣ ਅਤੇ ਉਹ ਇੱਕ “ ਐਕਟਿਵਾ ਵਾਲੇ ਮੋਮੋ ਨੂੰ ਬ੍ਰਾਂਡ ਬਣਾਉਣਾ ਚਾਉਂਦੇ ਹਨ । 

Powered by Froala Editor

A 7th Standard Boy Is Helping His Father In His Work Dreaming Of Creating A Brand Called activa Wale Momo


Recommended Posts