ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ Fir ਨੂੰ ਇੱਕ ਮਹੀਨਾ, ਅਜੇ ਤੱਕ ਨਹੀਂ ਹੋਈ ਗ੍ਰਿਫ਼ਤਾਰੀ    Ugc Net June 2026: ਇੰਗਲਿਸ਼, ਕਾਮਰਸ ਤੇ ਸੋਸ਼ਿਆਲੋਜੀ ਦਾ ਰੀ-ਐਗਜ਼ਾਮ ਨਤੀਜਾ ਜਾਰੀ    ਚੰਡੀਗੜ੍ਹ ਦਾ ‘ਆਈਫੋਨ ਲੰਗਰ’ ਮੁੜ ਸੁਰਖੀਆਂ ’ਚ, 22 ਸਤੰਬਰ ਨੂੰ ਪਹਿਲਾ ਡਰਾਅ; 10 ਜੇਤੂਆਂ ਨੂੰ ਮਿਲਣਗੇ Iphone 17    ਫਾਜ਼ਿਲਕਾ ’ਚ Dc ਦਫ਼ਤਰ, ਅਦਾਲਤ ਤੇ 5 ਸਕੂਲਾਂ ਨੂੰ ਬੰਬ ਧਮਾਕੇ ਦੀ ਧਮਕੀ    20 ਸਤੰਬਰ ਤੋਂ ‘ਮਾਨ ਦੇ ਮੁਨਾਫ਼ੇ’ ਮੁਹਿੰਮ, ਘਰ-ਘਰ ਪਹੁੰਚਣਗੇ ‘ਆਪ’ ਵਲੰਟੀਅਰ    ਪਠਾਨਕੋਟ ਜਾਂਦੇ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲੇ ਦਾ ਦੋਸ਼, ‘ਆਪ’ ਨਾਲ ਜੁੜੇ 3 ਵਿਅਕਤੀਆਂ ਨੂੰ ਫੜਨ ਦਾ ਦਾਅਵਾ    ਅੰਮ੍ਰਿਤਸਰ ’ਚ ਦੋ ਗੋਲੀਕਾਂਡ: ਡਿਊਟੀ ਦੌਰਾਨ Asi ਹਰਜੀਤ ਸਿੰਘ ਦੀ ਹੱਤਿਆ, ਨੌਜਵਾਨ ਵੀ ਮਾਰਿਆ    5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਾਸਪੋਰਟ ਨਿਯਮਾਂ ’ਚ ਬਦਲਾਅ, ਹੁਣ 5 ਸਾਲ ਤੱਕ ਹੋਵੇਗੀ ਵੈਧਤਾ    Air Canada ’ਤੇ ਗਿੱਪੀ ਗਰੇਵਾਲ ਦੇ ਗੰਭੀਰ ਦੋਸ਼, ਬਿਜ਼ਨਸ ਦੀ ਥਾਂ ਮਿਲੀ ਇਕੋਨੋਮੀ ਸੀਟ    ਪਟਿਆਲਾ ਵਿੱਚ 18 ਤੇ 19 ਸਤੰਬਰ ਨੂੰ ਹੋਵੇਗੀ ‘ਹਮਾਰੇ ਰਾਮ’ ਦੀ ਸ਼ਾਨਦਾਰ ਪੇਸ਼ਕਾਰੀ   
ਜ਼ਿਲ੍ਹੇ ਦੇ ਸਿਨੇਮਾ ਘਰਾਂ ਵਿੱਚ ਦਿਵਿਆਂਗਾਂ ਲਈ ਖ਼ਾਸ ਸਹੂਲਤਾਂ ਲਾਜ਼ਮੀ: ਡੀ.ਐਸ.ਐਸ.ਓ
June 16, 2026
Patiala-News

ਕਿਹਾ, ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ

Dharaledar Bureau / Patiala

ਪਟਿਆਲਾ ,16 ਜੂਨ ਪਟਿਆਲਾ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਹੈ ਕਿ ਮਾਣਯੋਗ ਦਿੱਲੀ ਹਾਈ ਕੋਰਟ ਵੱਲੋਂ ਰਾਹੁਲ ਸੁਨੀਲ ਬਜਾਜ ਬਨਾਮ ਮਾਈਥਰੀ ਮੂਵੀ ਮੇਕਰਜ਼ ਕੇਸ ਵਿੱਚ ਦਿੱਤੇ ਗਏ ਫੈਸਲੇ ਮੁਤਾਬਕ ਹੁਣ ਸਾਰੇ ਸਿਨੇਮਾ ਘਰਾਂ ਵਿੱਚ ਦਿਵਿਆਂਗ ਲੋਕਾਂ ਲਈ ਖ਼ਾਸ ਪ੍ਰਬੰਧ ਕਰਨੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਅਦਾਲਤ ਦੇ ਹੁਕਮਾਂ ਅਤੇ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀਆਂ ਨਵੀਆਂ ਹਦਾਇਤਾਂ ਤੋਂ ਬਾਅਦ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਇਸ ਕੰਮ ਲਈ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਸਾਫ਼ ਕਿਹਾ ਕਿ ਦੇਸ਼ ਦੇ ਕਾਨੂੰਨ ਅਤੇ ਅਦਾਲਤ ਦੇ ਫੈਸਲੇ ਅਨੁਸਾਰ ਦਿਵਿਆਂਗ ਵਿਅਕਤੀਆਂ ਨੂੰ ਵੀ ਮਨੋਰੰਜਨ ਦੇ ਬਰਾਬਰ ਹੱਕ ਮਿਲਣੇ ਚਾਹੀਦੇ ਹਨ, ਤਾਂ ਜੋ ਉਹ ਵੀ ਬਿਨਾਂ ਕਿਸੇ ਪਰੇਸ਼ਾਨੀ ਦੇ ਫ਼ਿਲਮਾਂ ਦੇਖ ਸਕਣ। ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਹੁਣ ਸਿਨੇਮਾ ਘਰਾਂ ਵਿੱਚ ਸੁਣਨ ਤੋਂ ਅਸਮਰੱਥ ਲੋਕਾਂ ਲਈ ਸਕ੍ਰੀਨ 'ਤੇ ਲਿਖੇ ਹੋਏ ਡਾਇਲਾਗ ਦਿਖਾਉਣੇ ਲਾਜ਼ਮੀ ਹੋਣਗੇ। ਇਸ ਦੇ ਨਾਲ ਹੀ, ਦੇਖਣ ਤੋਂ ਅਸਮਰੱਥ ਲੋਕਾਂ ਲਈ ਖ਼ਾਸ ਹੈੱਡਫ਼ੋਨਾਂ ਦਾ ਪ੍ਰਬੰਧ ਕਰਨਾ ਹੋਵੇਗਾ, ਜਿਸ ਰਾਹੀਂ ਉਹ ਫ਼ਿਲਮ ਦੀ ਕਹਾਣੀ ਬੋਲ ਕੇ ਸੁਣ ਅਤੇ ਸਮਝ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਹੁਕਮਾਂ 'ਤੇ ਪਟਿਆਲਾ ਦੇ ਸਾਰੇ ਸਿਨੇਮਾ ਹਾਲਾਂ ਦੀ ਮੌਜੂਦਾ ਸਥਿਤੀ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਇੱਕ ਮੁਕੰਮਲ ਰਿਪੋਰਟ ਤਿਆਰ ਕਰਕੇ ਪੰਜਾਬ ਸਰਕਾਰ ਦੇ ਮੁੱਖ ਦਫ਼ਤਰ ਭੇਜੀ ਜਾਵੇਗੀ, ਜਿਸ ਨੂੰ ਅੱਗੇ ਕੇਂਦਰ ਸਰਕਾਰ ਨੂੰ ਸੌਂਪਿਆ ਜਾਣਾ ਹੈ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਜ਼ਿਲ੍ਹੇ ਦੇ ਸਾਰੇ ਸਿਨੇਮਾ ਮਾਲਕਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਜਾਂ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਲਾਇਸੈਂਸ ਦੇ ਨਿਯਮਾਂ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Patiala News


Recommended Posts