ਮੈਡ ਸੰਧੂ ਕਤਲ ਕੇਸ ਸੁਲਝਿਆ, ਛੇ ਮੁਲਜ਼ਮ ਗ੍ਰਿਫ਼ਤਾਰ; ਮੁੱਖ ਸ਼ੂਟਰ ਗੁਜਰਾਤ ਤੋਂ ਕਾਬੂ    ਸ੍ਰੀ ਮੰਜੀ ਸਾਹਿਬ ਆਲਮਗੀਰ ਦੇ ਲੰਗਰ ਹਾਲ ’ਤੇ ਹਮਲਾ, ਜਥੇਦਾਰ ਗੜਗੱਜ ਤੇ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਨਿੰਦਾ    ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਪ੍ਰਗਟ ਸਿੰਘ ਤੇ ਸਚਿਨ ਪਾਇਲਟ, 2027 ਲਈ ਏਕਤਾ ਦਾ ਦਿੱਤਾ ਸੁਨੇਹਾ    ਸਲੀਪਰ ਬੱਸ ’ਚ ਨਾਬਾਲਗ ਨਾਲ ਜਬਰ-ਜ਼ਨਾਹ ਮਾਮਲਾ: ਡਰਾਈਵਰ ਤੇ ਕੰਡਕਟਰ ਖ਼ਿਲਾਫ਼ ਦੋਸ਼ ਤੈਅ    ਪੰਜਾਬ ਸਰਕਾਰ ਦੀ Slp ’ਤੇ ਸੁਪਰੀਮ ਕੋਰਟ ’ਚ ਸੁਣਵਾਈ ਟਲੀ, ਹੁਣ ਕੱਲ੍ਹ ਹੋਵੇਗੀ ਸੁਣਵਾਈ    ਮੈਡ ਸੰਧੂ ਕਤਲ ਮਾਮਲੇ ’ਚ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਇੱਕ ਵਿਅਕਤੀ ਕੀਤਾ ਗ੍ਰਿਫ਼ਤਾਰ    Yps ਪਟਿਆਲਾ ਦੇ ਵਿਦਿਆਰਥੀ ਕਬੀਰ ਸਿੰਘ ਸ਼ੇਰਗਿੱਲ ਨੇ Global Essay Prize ’ਚ ਜਿੱਤਿਆ ਤੀਜਾ ਸਥਾਨ    ਦਿੱਲੀ ਪੁਲੀਸ ਨੇ ਪ੍ਰਦਰਸ਼ਨ ਮਾਮਲੇ ’ਚ 3 ਹੋਰ Fir ਦਰਜ    ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ’ਚ ਦੇਹਾਂਤ, 45 ਮਿੰਟ ਤੱਕ Cpr ਦੇ ਬਾਵਜੂਦ ਨਹੀਂ ਬਚੀ ਜਾਨ    Cbi ਨੇ Osd ਰਾਜਬੀਰ ਸਿੰਘ ਘੁੰਮਣ ਸਮੇਤ 6 ਖ਼ਿਲਾਫ਼ Fir ਦਰਜ, ਦਿੱਲੀ ’ਚ ਕੇਸ ਰਜਿਸਟਰ   
ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ’ਚ ਦੇਹਾਂਤ, 45 ਮਿੰਟ ਤੱਕ Cpr ਦੇ ਬਾਵਜੂਦ ਨਹੀਂ ਬਚੀ ਜਾਨ
October 8, 2026
Nana-Patekar-Nana-Patekar-Death-

ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ’ਚ ਦੇਹਾਂਤ, 45 ਮਿੰਟ ਤੱਕ Cpr ਦੇ ਬਾਵਜੂਦ ਨਹੀਂ ਬਚੀ ਜਾਨ

Prabhsimran Singh / Goa

ਹਿੰਦੀ ਅਤੇ ਮਰਾਠੀ ਸਿਨੇਮਾ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਵੀਰਵਾਰ ਸਵੇਰੇ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਗੋਆ ਸਥਿਤ ਆਪਣੀ ਰਿਹਾਇਸ਼ ’ਤੇ ਕਾਰਡੀਐਕ ਅਰੈਸਟ ਆਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਮਣੀਪਾਲ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਕਰੀਬ 45 ਮਿੰਟ ਤੱਕ ਲਗਾਤਾਰ CPR ਦੇ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋ ਸਕੇ। ਨਾਨਾ ਪਾਟੇਕਰ ਨੂੰ ਸਵੇਰੇ ਕਰੀਬ 5:20 ਵਜੇ ਮ੍ਰਿਤਕ ਐਲਾਨਿਆ ਗਿਆ। ਮਣੀਪਾਲ ਹਸਪਤਾਲ ਦੇ ਆਨਕੋਲੋਜੀ ਵਿਭਾਗ ਦੇ ਮੁਖੀ ਡਾ. ਸ਼ੇਖਰ ਸਾਲਕਰ ਮੁਤਾਬਕ, ਨਾਨਾ ਪਾਟੇਕਰ ਨੂੰ ਲਗਾਤਾਰ CPR ਦਿੱਤੀ ਗਈ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਮਾਮਲੇ ਵਿੱਚ ਮੈਡੀਕੋ-ਲੀਗਲ ਕੇਸ (MLC) ਦਰਜ ਕੀਤਾ ਗਿਆ ਹੈ ਅਤੇ ਪੋਸਟਮਾਰਟਮ ਕਰਵਾਇਆ ਜਾਵੇਗਾ। PM ਮੋਦੀ ਨੇ ਪ੍ਰਗਟ ਕੀਤਾ ਦੁੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਨਾ ਪਾਟੇਕਰ ਦੇ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਨਾਨਾ ਪਾਟੇਕਰ ਨੇ ਆਪਣੀ ਅਦਾਕਾਰੀ ਨਾਲ ਅਜਿਹੇ ਕਿਰਦਾਰ ਨਿਭਾਏ ਜੋ ਪੀੜ੍ਹੀਆਂ ਤੱਕ ਯਾਦ ਰੱਖੇ ਜਾਣਗੇ। PM ਮੋਦੀ ਨੇ ਕਿਹਾ ਕਿ ਨਾਨਾ ਪਾਟੇਕਰ ਵਿੱਚ ਅਦਾਕਾਰੀ ਦੀ ਗਹਿਰਾਈ, ਵਿਲੱਖਣਤਾ ਅਤੇ ਪ੍ਰਭਾਵਸ਼ਾਲੀ ਮੌਜੂਦਗੀ ਸੀ। ਉਨ੍ਹਾਂ ਨੇ ਹਰ ਭੂਮਿਕਾ ਵਿੱਚ ਆਪਣੀ ਬਹੁਪੱਖੀ ਪ੍ਰਤਿਭਾ ਅਤੇ ਰਚਨਾਤਮਕਤਾ ਦਿਖਾਈ। ਮੋਦੀ ਨੇ ਇਹ ਵੀ ਕਿਹਾ ਕਿ ਹਿੰਦੀ ਅਤੇ ਮਰਾਠੀ ਸਿਨੇਮਾ ਵਿੱਚ ਨਾਨਾ ਪਾਟੇਕਰ ਦਾ ਯੋਗਦਾਨ ਅਥਾਹ ਸੀ ਅਤੇ ਉਨ੍ਹਾਂ ਦੇ ਜਾਣ ਨਾਲ ਇੱਕ ਡੂੰਘਾ ਖਲਾਅ ਪੈਦਾ ਹੋ ਗਿਆ ਹੈ। ਸਰਕਾਰੀ ਸਨਮਾਨ ਨਾਲ ਹੋਵੇਗਾ ਅੰਤਿਮ ਸਸਕਾਰ ਮਹਾਰਾਸ਼ਟਰ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਆਸ਼ੀਸ਼ ਸ਼ੇਲਾਰ ਨੇ ਐਲਾਨ ਕੀਤਾ ਹੈ ਕਿ ਨਾਨਾ ਪਾਟੇਕਰ ਦਾ ਅੰਤਿਮ ਸਸਕਾਰ ਰਾਜ ਪੱਧਰੀ ਸਰਕਾਰੀ ਸਨਮਾਨ ਨਾਲ ਕੀਤਾ ਜਾਵੇਗਾ। ਇਹ ਫ਼ੈਸਲਾ ਮਰਾਠੀ ਰੰਗਮੰਚ ਅਤੇ ਮਰਾਠੀ ਤੇ ਹਿੰਦੀ ਸਿਨੇਮਾ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੂੰ ਦੇਖਦਿਆਂ ਲਿਆ ਗਿਆ ਹੈ। ਕਰੀਬ ਪੰਜ ਦਹਾਕਿਆਂ ਦਾ ਸ਼ਾਨਦਾਰ ਫਿਲਮੀ ਸਫ਼ਰ ਨਾਨਾ ਪਾਟੇਕਰ ਨੇ 1978 ਵਿੱਚ ਫਿਲਮ ‘ਗਮਨ’ ਨਾਲ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਗੰਭੀਰ, ਨਕਾਰਾਤਮਕ, ਸਮਾਜਿਕ, ਰਾਜਨੀਤਿਕ ਅਤੇ ਹਾਸਰਸ ਭੂਮਿਕਾਵਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ‘ਪਰਿੰਦਾ’ ਵਿੱਚ ਉਨ੍ਹਾਂ ਦੀ ਗੈਂਗਸਟਰ ਦੀ ਭੂਮਿਕਾ ਬੇਹੱਦ ਚਰਚਿਤ ਰਹੀ ਅਤੇ ਇਸ ਲਈ ਉਨ੍ਹਾਂ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਅਤੇ ਫਿਲਮਫੇਅਰ ਦਾ ਸਰਵੋਤਮ ਸਹਾਇਕ ਅਦਾਕਾਰ ਪੁਰਸਕਾਰ ਮਿਲਿਆ। ‘ਕ੍ਰਾਂਤੀਵੀਰ’ ਲਈ ਉਨ੍ਹਾਂ ਨੂੰ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ। ‘ਅਗਨੀਸਾਕਸ਼ੀ’ ਲਈ ਵੀ ਉਨ੍ਹਾਂ ਨੇ ਰਾਸ਼ਟਰੀ ਪੁਰਸਕਾਰ ਹਾਸਲ ਕੀਤਾ। ‘ਵੈਲਕਮ’ ਦੇ ਉਦੇ ਸ਼ੈੱਟੀ ਨੇ ਵੀ ਬਣਾਈ ਵੱਖਰੀ ਪਛਾਣ ਨਾਨਾ ਪਾਟੇਕਰ ਨੇ ‘ਪ੍ਰਹਾਰ: ਦ ਫਾਈਨਲ ਅਟੈਕ’, ‘ਅਗਨੀਸਾਕਸ਼ੀ’, ‘ਖਾਮੋਸ਼ੀ: ਦ ਮਿਊਜ਼ੀਕਲ’, ‘ਸ਼ਕਤੀ: ਦ ਪਾਵਰ’, ‘ਅਬ ਤਕ ਛੱਪਨ’ ਅਤੇ ‘ਅਪਹਰਨ’ ਵਰਗੀਆਂ ਫਿਲਮਾਂ ਵਿੱਚ ਯਾਦਗਾਰ ਭੂਮਿਕਾਵਾਂ ਨਿਭਾਈਆਂ। 2007 ਦੀ ਫਿਲਮ ‘ਵੈਲਕਮ’ ਵਿੱਚ ਉਦੇ ਸ਼ੈੱਟੀ ਦੇ ਹਾਸਰਸ ਕਿਰਦਾਰ ਨੇ ਉਨ੍ਹਾਂ ਨੂੰ ਇੱਕ ਨਵੀਂ ਪੀੜ੍ਹੀ ਦੇ ਦਰਸ਼ਕਾਂ ਵਿੱਚ ਵੀ ਬੇਹੱਦ ਲੋਕਪ੍ਰਿਯ ਬਣਾਇਆ। ਉਹ ਇਸੇ ਕਿਰਦਾਰ ਵਿੱਚ ‘ਵੈਲਕਮ ਬੈਕ’ ਵਿੱਚ ਵੀ ਨਜ਼ਰ ਆਏ। ‘ਰਾਜਨੀਤੀ’ ਵਿੱਚ ਵੀ ਉਨ੍ਹਾਂ ਦੀ ਭੂਮਿਕਾ ਨੂੰ ਖੂਬ ਪਸੰਦ ਕੀਤਾ ਗਿਆ। ‘ਨਟਸਮਰਾਟ’ ਵਿੱਚ ਯਾਦਗਾਰ ਅਦਾਕਾਰੀ ਮਰਾਠੀ ਫਿਲਮ ‘ਨਟਸਮਰਾਟ’ (2016) ਵਿੱਚ ਉਨ੍ਹਾਂ ਨੇ ਰੰਗਮੰਚ ਦੇ ਇੱਕ ਬਜ਼ੁਰਗ ਅਦਾਕਾਰ ਦੀ ਭੂਮਿਕਾ ਨਿਭਾਈ, ਜੋ ਉਨ੍ਹਾਂ ਦੇ ਕਰੀਅਰ ਦੀਆਂ ਸਭ ਤੋਂ ਯਾਦਗਾਰ ਭੂਮਿਕਾਵਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਨਾਨਾ ਪਾਟੇਕਰ ਨੂੰ 2013 ਵਿੱਚ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਅਦਾਕਾਰ ਹੋਣ ਦੇ ਨਾਲ-ਨਾਲ ਲੇਖਕ ਅਤੇ ਨਿਰਦੇਸ਼ਕ ਵੀ ਸਨ। ਉਨ੍ਹਾਂ ਨੇ ‘ਪ੍ਰਹਾਰ: ਦ ਫਾਈਨਲ ਅਟੈਕ’ ਨਾਲ ਨਿਰਦੇਸ਼ਨ ਵਿੱਚ ਕਦਮ ਰੱਖਿਆ ਸੀ। ਯਾਦਗਾਰ ਫਿਲਮਾਂ: ‘ਪਰਿੰਦਾ’, ‘ਅੰਗਾਰ’, ‘ਤਿਰੰਗਾ’, ‘ਕ੍ਰਾਂਤੀਵੀਰ’, ‘ਪ੍ਰਹਾਰ: ਦ ਫਾਈਨਲ ਅਟੈਕ’, ‘ਅਗਨੀਸਾਕਸ਼ੀ’, ‘ਖਾਮੋਸ਼ੀ: ਦ ਮਿਊਜ਼ੀਕਲ’, ‘ਸ਼ਕਤੀ: ਦ ਪਾਵਰ’, ‘ਅਬ ਤਕ ਛੱਪਨ’, ‘ਅਪਹਰਨ’, ‘ਵੈਲਕਮ’, ‘ਰਾਜਨੀਤੀ’ ਅਤੇ ‘ਨਟਸਮਰਾਟ’।

Nana Patekar Nana Patekar Death Bollywood News Bollywood Actor Marathi Cinema Hindi Cinema Entertainment News Nana Patekar News Bollywood News Today Cinema News Film Industry Nana Patekar Passed Away Breaking News India News


Recommended Posts