ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਤੇ ਨਸ਼ਿਆਂ ਵਿਰੁੱਧ ਸੰਘਰਸ਼ ਨੂੰ ਵਿਸ਼ਾਲ ਕਰਨ ਲਈ ਜਥੇਬੰਦੀਆਂ ਨੂੰ ਪੱਤਰ ਭੇਜੇਗੀ ਐਕਸ਼ਨ ਕਮੇਟੀ    ਲਖੀਮਪੁਰ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਨੂੰ ਦੀਵਾਲੀ ਮਨਾਉਣ ਲਈ ਜੱਦੀ ਸ਼ਹਿਰ ਜਾਣ ਦੀ ਇਜਾਜ਼ਤ    ਮੋਗਾ ਗੋਲੀਕਾਂਡ: ਡੀਜੀਪੀ ਗੌਰਵ ਯਾਦਵ ਪਹੁੰਚੇ, ਮ੍ਰਿਤਕਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ    ਮਾਣਹਾਨੀ ਕੇਸ ਵਿੱਚ ਰਾਹੁਲ ਗਾਂਧੀ ਬਰੀ, 2018 ਵਿੱਚ ਅਮਿਤ ਸ਼ਾਹ ਬਾਰੇ ਟਿੱਪਣੀ ਨਾਲ ਜੁੜਿਆ ਸੀ ਮਾਮਲਾ    ਰਾਹੁਲ ਗਾਂਧੀ ਦੇ ਕਾਫ਼ਲੇ ਦੀਆਂ ਗੱਡੀਆਂ ਆਪਸ ਵਿੱਚ ਟਕਰਾਈਆਂ, ਸੁਰੱਖਿਅਤ ਹਨ ਕਾਂਗਰਸੀ ਆਗੂ    ਸ਼ੰਭੂ-ਰਾਜਪੁਰਾ ਰੇਲਵੇ ਧਮਾਕਾ ਮਾਮਲੇ ’ਚ Nia ਵੱਲੋਂ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ    ਪੰਜਾਬ ਦੀ ਸਿਆਸਤ ’ਚ ਮੁੜ ਗੱਠਜੋੜ ਦੀ ਚਰਚਾ ਤੇਜ਼, ਸੁਖਬੀਰ ਬਾਦਲ ਬੋਲੇ—‘ਆਪ’ ਤੇ ਕਾਂਗਰਸ ਸਭ ਤੋਂ ਵੱਡੇ ਦੁਸ਼ਮਣ    ਚੰਡੀਗੜ੍ਹ ਦੇ ਸਕੂਲਾਂ ਤੇ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਚੌਕਸ    ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਚੋਣ ਮੈਦਾਨ ’ਚ ਉਤਾਰਨ ਦੀ ਮੰਗ ਤੇਜ਼, ਮਨਪ੍ਰੀਤ ਕੌਰ ਤੇ ਭੀਮ ਸਿੰਘ ਦੀ ਉਮੀਦਵਾਰੀ ਦੀ ਵਕਾਲਤ    ਪੰਜਾਬ ਵਿਧਾਨ ਸਭਾ ’ਚ ਹੰਗਾਮਾ, ਕਾਂਗਰਸ ਨੇ ਸਰਕਾਰ ਵਿਰੁੱਧ ਲਾਹਣਤ ਪੱਤਰ ਲਹਿਰਾਇਆ, ਸਦਨ ’ਚੋਂ ਕੀਤਾ ਵਾਕਆਊਟ   
ਸਰਸ ਮੇਲੇ 'ਚ ਸੋਹਣੇ ਗੱਭਰੂ ਦਾ ਖ਼ਿਤਾਬ ਸੁਖਵੀਰ ਸਿੰਘ ਅਤੇ ਸੋਹਣੀ ਮੁਟਿਆਰ ਦਾ ਤਾਜ ਖੁਸ਼ਕਿਰਨਪ੍ਰੀਤ ਨੇ ਜਿੱਤਿਆ
February 19, 2025
-

Rajni / Patiala

Repoter..Rajni

ਸਰਸ ਮੇਲੇ 'ਚ ਸੋਹਣੇ ਗੱਭਰੂ ਦਾ ਖ਼ਿਤਾਬ ਸੁਖਵੀਰ ਸਿੰਘ ਅਤੇ ਸੋਹਣੀ ਮੁਟਿਆਰ ਦਾ ਤਾਜ ਖੁਸ਼ਕਿਰਨਪ੍ਰੀਤ ਨੇ ਜਿੱਤਿਆ
-ਹਰਸਿਮਰਨ ਨੇ ਜਿੱਤਿਆ ਗਿੱਧਿਆਂ ਦੀ ਰਾਣੀ ਦਾ ਖ਼ਿਤਾਬ
ਪਟਿਆਲਾ, 19 ਫਰਵਰੀ:
ਸ਼ੀਸ਼ ਮਹਿਲ ਪਟਿਆਲਾ ਵਿਖੇ ਮੇਲਾ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੁਪ੍ਰਿਤਾ ਜੌਹਲ ਦੀ ਅਗਵਾਈ ਵਿਚ ਆਯੋਜਿਤ ਸਰਸ ਮੇਲੇ ਦੌਰਾਨ ਸ਼ਾਹੀ ਗੱਭਰੂ ਸ਼ਾਹੀ ਮੁਟਿਆਰ ਅਤੇ ਸ਼ਾਹੀ ਪੱਗ ਬੰਨਣਾ ਦੇ ਮੁਕਾਬਲੇ ਕਰਵਾਏ ਗਏ। ਸਭਿਆਚਾਰਕ ਮੁਕਾਬਲਿਆਂ ਦੀ ਦੇਖਰੇਖ ਕਰ ਰਹੇ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਸ਼ਾਹੀ ਮੁਟਿਆਰ ਦਾ ਤਾਜ ਖੁਸ਼ਕਿਰਨਪ੍ਰੀਤ ਨੇ ਪ੍ਰਾਪਤ ਕੀਤਾ ਅਤੇ ਗੱਭਰੂਆਂ ਵਿੱਚੋਂ ਸੁਖਵੀਰ ਦੀ ਸਰਦਾਰੀ ਰਹੀ। ਇਸ ਮੁਕਾਬਲੇ ਦੌਰਾਨ ਜਸ਼ਨਪ੍ਰੀਤ ਸਿੰਘ ਨੂੰ ਖ਼ੂਬਸੂਰਤ ਪਰਫਾਰਮੈਂਸ ਅਤੇ ਅਰਮਾਨ ਨੇ ਵਧੀਆ ਡ੍ਰੈਸ ਦਾ ਖ਼ਿਤਾਬ ਜਿੱਤਿਆ। ਉੱਧਰ ਲੜਕੀਆਂ ਦੇ ਮੁਕਾਬਲੇ ਵਿੱਚ ਪ੍ਰਭਨੀਤ ਕੌਰ, ਅਸ਼ਮੀਨ ਕੌਰ ਅਤੇ ਰਮਨਦੀਪ ਕੌਰ ਨੂੰ ਇਹ ਖ਼ਿਤਾਬ ਹਾਸਲ ਹੋਏ। ਪੱਗ ਬੰਨਣਾ ਦੇ ਮੁਕਾਬਲੇ ਵਿਚ ਹਰਮੀਤ ਸਿੰਘ ਨੇ ਜੂਨੀਅਰ ਵਰਗ ਅਤੇ ਹਰਜੋਤ ਸਿੰਘ ਸੀਨੀਅਰ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਜਪਨੂਰ ਸਿੰਘ ਨੇ ਜੂਨੀਅਰ ਅਤੇ ਏਕਮਜੋਤ ਸਿੰਘ ਸੀਨੀਅਰ ਵਰਗ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ।
ਦੁਮਾਲਾ ਬੰਨਣ ਦੇ ਮੁਕਾਬਲੇ ਵਿਚ ਰਾਜਵੀਰ ਸਿੰਘ ਨੇ ਬਾਜ਼ੀ ਮਾਰੀ। ਲੋਕ ਨਾਚ ਮੁਕਾਬਲਿਆਂ ਵਿੱਚ   ਸਰਕਾਰੀ ਐਲੀਮੈਂਟਰੀ ਸਕੂਲ ਭਾਨਰਾ ਅਤੇ ਸਕਾਲਰ ਵੈਲੀ ਸਕੂਲ ਅਤੇ ਗਿੱਧੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਤੇ ਸਰਕਾਰੀ ਸਕੂਲ ਨਿਊ ਪਾਵਰ ਹਾਊਸ ਨੇ ਪਹਿਲਾ ਸਥਾਨ ਹਾਸਲ ਕੀਤਾ। ਦੂਸਰੀ ਪੁਜ਼ੀਸ਼ਨ ਕ੍ਰਮਵਾਰ ਸੈਂਟ ਜੇਵੀਅਰ ਪਬਲਿਕ ਸਕੂਲ ਅਤੇ ਕੇਜੇ ਮਾਡਲ ਸਕੂਲ ਨੇ ਪ੍ਰਾਪਤ ਕੀਤਾ। ਬੈਸਟ ਡਾਂਸਰ ਦਾ ਖ਼ਿਤਾਬ ਹਰਸਿਮਰਨ ਕੌਰ ਨੇ ਪ੍ਰਾਪਤ ਕੀਤਾ ਜਿਸ ਨੂੰ ਐਨ ਆਰ ਆਈ ਸੰਦੀਪ ਧੰਜੂ ਨੇ ਪੰਜ ਹਜ਼ਾਰ ਰੁਪਏ ਦਾ ਸਨਮਾਨ ਦਿੱਤਾ। ਜੇਤੂਆਂ ਨੂੰ ਇਨਾਮ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ, ਰੂਪਵੰਤ ਕੌਰ ਅਤੇ ਰਣਜੀਤ ਕੌਰ ਬਾਲ ਸੁਰੱਖਿਆ ਅਫ਼ਸਰ ਵਿਭਾਗ ਨੇ ਤਕਸੀਮ ਕੀਤੇ।

Powered by Froala Editor


Recommended Posts