September 23, 2026
ਭਾਜਪਾ ਨੇ ਸੰਗਠਨਾਤਮਕ ਢਾਂਚੇ ’ਚ ਕੀਤਾ ਵੱਡਾ ਫੇਰਬਦਲ
Prabhsimran Singh / Chandigarh
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਈ ਸੂਬਿਆਂ ਲਈ ਨਵੀਆਂ ਸੰਗਠਨਾਤਮਕ ਨਿਯੁਕਤੀਆਂ ਦਾ ਐਲਾਨ ਕੀਤਾ ਹੈ। ਪੰਜਾਬ ਦਾ ਇੰਚਾਰਜ ਸਤੀਸ਼ ਪੂਨੀਆ ਨੂੰ ਬਣਾਇਆ ਗਿਆ ਹੈ, ਜਦਕਿ ਵਰੇਂਦਰ ਸਚਦੇਵਾ ਅਤੇ ਅਲਕਾ ਗੁਰਜਰ ਨੂੰ ਸਹਿ-ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਹਰਿਆਣਾ ਦੀ ਕਮਾਨ ਭਾਜਪਾ ਦੀ ਕੌਮੀ ਜਨਰਲ ਸਕੱਤਰ ਸਮ੍ਰਿਤੀ ਇਰਾਨੀ ਨੂੰ ਸੌਂਪੀ ਗਈ ਹੈ ਅਤੇ ਭੋਲਾ ਸਿੰਘ ਸਹਿ-ਇੰਚਾਰਜ ਹੋਣਗੇ। ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਸ੍ਰੀਕਾਂਤ ਸ਼ਰਮਾ ਅਤੇ ਚੰਡੀਗੜ੍ਹ ਦੇ ਇੰਚਾਰਜ ਮਹੇਂਦਰ ਪਾਂਡੇ ਬਣਾਏ ਗਏ ਹਨ। ਮਹਾਰਾਸ਼ਟਰ ਦੀ ਜ਼ਿੰਮੇਵਾਰੀ ਬੈਜਯੰਤ ਪਾਂਡਾ ਨੂੰ ਮਿਲੀ ਹੈ, ਜਦਕਿ ਅਮਿਤ ਮਾਲਵੀਆ ਅਤੇ ਕਮਲਜੀਤ ਸਹਿਰਾਵਤ ਸਹਿ-ਇੰਚਾਰਜ ਹੋਣਗੇ। ਇਸ ਤੋਂ ਇਲਾਵਾ ਤਰੁਣ ਚੁੱਘ ਨੂੰ ਗੁਜਰਾਤ ਅਤੇ ਬਿਪਲਬ ਦੇਵ ਨੂੰ ਮੱਧ ਪ੍ਰਦੇਸ਼ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਦਿੱਲੀ ਦੀ ਜ਼ਿੰਮੇਵਾਰੀ ਵਿਨੈ ਸਹਸ੍ਰਬੁੱਧੇ ਨੂੰ ਦਿੱਤੀ ਗਈ ਹੈ ਅਤੇ ਜਾਮਿਆਂਗ ਤਸੇਰਿੰਗ ਨਾਮਗਿਆਲ ਸਹਿ-ਇੰਚਾਰਜ ਹੋਣਗੇ। ਆਗਾਮੀ ਚੋਣਾਂ ਵਾਲੇ ਸੂਬਿਆਂ ਵਿੱਚ ਉੱਤਰ ਪ੍ਰਦੇਸ਼ ਲਈ ਵਿਨੋਦ ਤਾਵੜੇ, ਗੋਆ ਲਈ ਭਾਰਤੀ ਪਵਾਰ ਅਤੇ ਮਨੀਪੁਰ ਲਈ ਰਾਜਦੀਪ ਰੋਏ ਨੂੰ ਵੀ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
Bjp Satish Poonia Smriti Irani Punjab Bjp Punjab Politics Haryana Bjp Varinder Sachdeva Alka Gurjar 2027 Punjab Elections Bjp Organization Indian Politics Bjp Haryana Incharge Bjp Leadership Bjp State In Charge