ਲੰਬੀ ’ਚ ਭਾਜਪਾ ਤੇ ਅਕਾਲੀ ਵਰਕਰ ਆਹਮੋ-ਸਾਹਮਣੇ, ਯਾਤਰਾ ਦੌਰਾਨ ਤਣਾਅ    Sir ਨੂੰ ਲੈ ਕੇ ਚੋਣ ਕਮਿਸ਼ਨ ਅੰਦਰ ਮਤਭੇਦਾਂ ਦੀ ਰਿਪੋਰਟ, 2 ਕਮਿਸ਼ਨਰਾਂ ਨੇ 14 ਵਾਰ ਇਤਰਾਜ਼ ਜਤਾਇਆ    ਲਾਹੌਰ ਦੇ ‘ਲਾਲ ਖੂਹ-ਕੱਟੜੀ ਚੰਦੂ’ ਦੀ ਜਾਂਚ ਦੀ ਮੰਗ, ਜਥੇਦਾਰ ਗੜਗੱਜ ਨੇ ਮਰੀਅਮ ਨਵਾਜ਼ ਨੂੰ ਲਿਖਿਆ ਪੱਤਰ    ਮਲੂਕਾ ਨਗਰ ਪੰਚਾਇਤ ਦਫ਼ਤਰ ’ਚ ਹੰਗਾਮਾ, ਵਿਧਾਇਕ ਬਲਕਾਰ ਸਿੱਧੂ ਤੇ ਸਿਕੰਦਰ ਮਲੂਕਾ ਵਿਚਾਲੇ ਤਿੱਖੀ ਤਕਰਾਰ    ਭਾਜਪਾ ਨੇ ਸੰਗਠਨਾਤਮਕ ਢਾਂਚੇ ’ਚ ਕੀਤਾ ਵੱਡਾ ਫੇਰਬਦਲ    ਪੰਜਾਬ ਸਰਕਾਰ ਨੇ 8% Da ਦੀ ਕਿਸ਼ਤ ਦੀ ਚਿੱਠੀ ਕੀਤੀ ਜਾਰੀ, 42% ਤੋਂ ਵਧ ਕੇ 50% ਹੋਇਆ Da    ਪੰਜਾਬ ’ਚ ਬੱਚਿਆਂ ਦੀ ਤਸਕਰੀ ਖ਼ਿਲਾਫ਼ ਸਖ਼ਤੀ, 704 ਬੱਚੇ ਭੀਖ ਮੰਗਣ ਵਾਲੇ ਗਰੋਹਾਂ ਤੋਂ ਬਚਾਏ    Gmada ’ਚ Ed ਦੀ ਰੇਡ ਦੂਜੇ ਦਿਨ ਵੀ ਜਾਰੀ, 22 ਘੰਟਿਆਂ ਤੋਂ ਫਾਈਲਾਂ ਦੀ ਜਾਂਚ; Tila Consultants ਦੀ ਭੂਮਿਕਾ ਵੀ ਜਾਂਚ ਦੇ ਘੇਰੇ ’ਚ    ਬੈਂਕਾਂ ਵਿੱਚ 5 ਦਿਨ ਤੱਕ ਪ੍ਰਭਾਵਿਤ ਰਹਿ ਸਕਦੀਆਂ ਨੇ ਸੇਵਾਵਾਂ, Sbi ਸਮੇਤ ਕਈ ਬੈਂਕਾਂ ਦੀ ਐਡਵਾਈਜ਼ਰੀ    ਝੋਨੇ ਦੀ ਸਰਕਾਰੀ ਖ਼ਰੀਦ ਤੁਰੰਤ ਸ਼ੁਰੂ ਕਰਨ ਦੀ ਮੰਗ, ਹਰਿਆਣਾ ’ਚ ਕਿਸਾਨਾਂ ’ਤੇ ਕਾਰਵਾਈ ਦੀ Skm ਵੱਲੋਂ ਨਿੰਦਾ   
ਲਾਹੌਰ ਦੇ ‘ਲਾਲ ਖੂਹ-ਕੱਟੜੀ ਚੰਦੂ’ ਦੀ ਜਾਂਚ ਦੀ ਮੰਗ, ਜਥੇਦਾਰ ਗੜਗੱਜ ਨੇ ਮਰੀਅਮ ਨਵਾਜ਼ ਨੂੰ ਲਿਖਿਆ ਪੱਤਰ
September 23, 2026
Sri-Akal-Takht-Sahib-Giani-Kulde

ਲਾਹੌਰ ਦੇ ‘ਲਾਲ ਖੂਹ-ਕੱਟੜੀ ਚੰਦੂ’ ਦੀ ਜਾਂਚ ਦੀ ਮੰਗ, ਜਥੇਦਾਰ ਗੜਗੱਜ ਨੇ ਮਰੀਅਮ ਨਵਾਜ਼ ਨੂੰ ਲਿਖਿਆ ਪੱਤਰ

Prabhsimran Singh / Amritsar

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪਾਕਿਸਤਾਨ ਦੀ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੂੰ ਪੱਤਰ ਲਿਖ ਕੇ ਲਾਹੌਰ ਦੇ ਅੰਦਰੂਨੀ ਸ਼ਹਿਰ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਤੇ ਸੰਭਾਲ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਜਥੇਦਾਰ ਨੇ ਵਿਸ਼ੇਸ਼ ਤੌਰ ’ਤੇ ਲਾਲ ਖੂਹ ਅਤੇ ਕੱਟੜੀ ਚੰਦੂ ਦੀ ਮੌਜੂਦਾ ਸਥਿਤੀ ਦੀ ਤੁਰੰਤ ਜਾਂਚ ਕਰਵਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਥਾਨ ਦੇ ਆਲੇ-ਦੁਆਲੇ ਉਸਾਰੀ ਜਾਂ ਤਬਦੀਲੀ ਹੋਣ ਸਬੰਧੀ ਚਿੰਤਾਵਾਂ ਸਿੱਖ ਸੰਗਤ ਵੱਲੋਂ ਸਾਹਮਣੇ ਲਿਆਂਦੀਆਂ ਗਈਆਂ ਹਨ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਜਾਂਚ ਪੂਰੀ ਹੋਣ ਤੱਕ ਜੇਕਰ ਕੋਈ ਉਸਾਰੀ ਜਾਂ ਤਬਦੀਲੀ ਦੀ ਕਾਰਵਾਈ ਚੱਲ ਰਹੀ ਹੈ ਤਾਂ ਉਸ ਨੂੰ ਰੋਕਿਆ ਜਾਵੇ। ਨਾਲ ਹੀ ਵਾਲਡ ਸਿਟੀ ਆਫ਼ ਲਾਹੌਰ ਅਥਾਰਿਟੀ, ਪੁਰਾਤੱਤਵ ਵਿਭਾਗ ਅਤੇ ਹੋਰ ਮਾਹਰਾਂ ਰਾਹੀਂ ਸਥਾਨ ਦੀ ਇਤਿਹਾਸਕ ਤੇ ਵਿਰਾਸਤੀ ਮਹੱਤਤਾ ਦੀ ਜਾਂਚ ਕਰਵਾਈ ਜਾਵੇ। ਜਥੇਦਾਰ ਨੇ ਜਾਂਚ ਵਿੱਚ ਸਿੱਖ ਇਤਿਹਾਸ ਦੇ ਮਾਹਰਾਂ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨੂੰ ਸ਼ਾਮਲ ਕਰਨ ਅਤੇ ਇਤਿਹਾਸਕ ਮਹੱਤਤਾ ਸਾਬਤ ਹੋਣ ’ਤੇ ਸਥਾਨ ਨੂੰ ਕਾਨੂੰਨੀ ਤੌਰ ’ਤੇ ਸੁਰੱਖਿਅਤ ਵਿਰਾਸਤੀ ਸਥਾਨ ਵਜੋਂ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਲਾਹੌਰ ਦੇ ਅੰਦਰੂਨੀ ਸ਼ਹਿਰ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਸਾਰੇ ਪ੍ਰਮੁੱਖ ਸਥਾਨਾਂ ਦਾ ਵਿਆਪਕ ਵਿਰਾਸਤੀ ਸਰਵੇਖਣ ਕਰਵਾਉਣ ਅਤੇ ਉਨ੍ਹਾਂ ਦੀ ਇਤਿਹਾਸਕ, ਮਲਕੀਅਤ ਤੇ ਕਾਨੂੰਨੀ ਸਥਿਤੀ ਦਾ ਰਿਕਾਰਡ ਤਿਆਰ ਕਰਨ ਲਈ ਕਿਹਾ। ਜਥੇਦਾਰ ਨੇ ਲਹਿੰਦੇ ਪੰਜਾਬ ਵਿੱਚ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ

Sri Akal Takht Sahib Giani Kuldeep Singh Garhgajj Maryam Nawaz Sharif Lahore Lal Khooh Khatri Chandu Sikh Heritage Sikh History Pakistan Punjab Government Sgpc Pakistan Sikh Gurdwara Parbandhak Committee Lahore Walled City Sikh Historical Sites


Recommended Posts