NOW
ਵਿਸ਼ਵ ਵਾਤਾਵਰਣ ਦਿਵਸ ਮੌਕੇ ਲੁਧਿਆਣਾ ਨੇ ਪਲਾਸਟਿਕ ਪ੍ਰਦੂਸ਼ਣ ਖ਼ਿਲਾਫ਼ ਇਕਜੁੱਟਤਾ ਦੀ ਮਿਸਾਲ ਪੇਸ਼ ਕੀਤੀ    ਐੱਨ ਡੀ ਆਰ ਐੱਫ ਨੇ ਮਨਾਇਆ "ਵਿਸ਼ਵ ਵਾਤਾਵਰਣ ਦਿਵਸ"    ਲੁਧਿਆਣਾ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਤਿਆਰੀਆਂ ਤੇਜ਼*     ਨਗਰ ਨਿਗਮ ਦੇ ਸੁਪਰਵਾਈਜ਼ਰੀ ਸਰਕਲ-23 ਨੇ ਸਭ ਤੋਂ ਪਹਿਲਾਂ ਜਨਗਣਨਾ-2027 ਦਾ ਕੰਮ ਕੀਤਾ ਮੁਕੰਮਲ    ਖੇਤ ਬਚਾਓ ਅਭਿਆਨ” ਤਹਿਤ ਕੇ.ਵੀ.ਕੇ. ਬਠਿੰਡਾ ਵੱਲੋਂ ਕਿਸਾਨ ਜਾਗਰੂਕਤਾ ਕੈਂਪ ਅਤੇ ਕਿਸਾਨ ਗੋਸ਼ਟੀਆਂ ਆਯੋਜਿਤ*    ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ    *ਨਸ਼ਿਆਂ ਦੇ ਹੌਟਸਪਾਟ ਖੇਤਰਾਂ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਬਣਾਈਆਂ ਜਾਣਗੀਆਂ ਖੇਡ ਟੀਮਾਂ: ਡੀ.ਸੀ.*    ਏ ਡੀ ਸੀ ਨੇ ਐਸ.ਆਈ.ਆਰ ਦੇ ਰਿਵਾਈਜ਼ਡ ਸ਼ੈਡਿਊਲ ਦੀ ਜਾਣਕਾਰੀ ਸਾਂਝੀ ਕੀਤੀ    ਗੁਰੂ ਰਵੀਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਅੰਮ੍ਰਿਤਸਰ ਵਿਖੇ 11 ਜੂਨ ਨੂੰ ਵਿਸ਼ੇਸ਼ ਕੀਰਤਨ ਸਮਾਗਮ ਕਰਵਾਇਆ ਜਾਵੇਗਾ    ਲੁਧਿਆਣਾ ਵਾਸੀਆਂ ਲਈ ਵੱਡੀ ਸੌਗਾਤ: 38 ਲੱਖ ਦੀ ਲਾਗਤ ਨਾਲ ਬਣੀ ਨਵੀਂ ਸਬ ਤਹਿਸੀਲ ਲੋਕਾਂ ਨੂੰ ਸਮਰਪਿਤ   
ਆਪ ਦੇ ਲੁਧਿਆਣਾ ਲੋਕਸਭਾ ਆਗੂਆਂ ਨੇ ਕੀਤੀ ਸੁਨੀਤਾ ਕੇਜਰੀਵਾਲ ਨਾਲ ਮੁਲਾਕਾਤ
April 17, 2024 13:39:37
Aap-s-Ludhiana-Lok-Sabha-Leaders

Daily Dharaledar Bureau / Ludhiana

ਆਮ ਆਦਮੀ ਪਾਰਟੀ ਦੇ ਲੁਧਿਆਣਾ ਲੋਕਸਭਾ ਹਲਕਾ ਦੇ ਵਿਧਾਇਕ ਅਤੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਮਦਨ ਲਾਲ ਬੱਗਾ, ਗੁਰਪ੍ਰੀਤ ਗੋਗੀ, ਦਲਜੀਤ ਭੋਲਾ ਗਰੇਵਾਲ, ਕੁਲਵੰਤ ਸਿੱਧੂ, ਰਜਿੰਦਰਪਾਲ ਕੌਰ ਛੀਨਾ, ਸਰਵਜੀਤ ਕੌਰ ਮਾਣੂਕੇ, ਜੀਵਨ ਸਿੰਘ ਸੰਗੋਵਾਲ, ਸੂਬਾ ਸਕੱਤਰ ਅਮਨਦੀਪ ਸਿੰਘ ਮੋਹੀ, ਲੋਕਸਭਾ ਇੰਚਾਰਜ ਬਾਂਸਲ, ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ, ਦਿਹਾਤੀ ਪ੍ਰਧਾਨ ਹਰਭੂਪਿੰਦਰ ਸਿੰਘ ਧਰੋੜ,ਜਨਰਲ ਸਕੱਤਰ ਮਹਿਲਾ ਵਿੰਗ ਨੀਤੂ ਵੋਹਰਾ, ਮੀਨੋਰਿਟੀ ਵਿੰਗ ਜਨਰਲ ਸਕੱਤਰ ਅਬਦੁਲ ਕਾਦਿਰ, ਪਰਮਵੀਰ ਪ੍ਰਿੰਸ ਜ਼ਿਲ੍ਹਾ ਸਕੱਤਰ ਅੱਜ ਦਿੱਲੀ ਮੁੱਖ ਮੰਤਰੀ ਨਿਵਾਸ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਪਤਨੀ ਸ੍ਰੀਮਤੀ ਸੁਨੀਤਾ ਕੇਜਰੀਵਾਲ ਨਾਲ ਮੁਲਾਕਾਤ ਕੀਤੀ|


ਇਸ ਮੁਲਾਕਾਤ ਦੌਰਾਨ ਆਗੂਆਂ ਨੇ ਸੁਨੀਤਾ ਕੇਜਰੀਵਾਲ ਜੀ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਹਰ ਮੁਸ਼ਕਿਲ ਸਮੇਂ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਦੇ ਰਹੇ ਹਨ ਅਤੇ ਅੱਗੇ ਵੀ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚਲਦੇ ਰਹਿਣਗੇ ਅਤੇ ਚੌਣਾ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ ਮੋਦੀ ਸਰਕਾਰ ਦੀ ਤਾਨਾਸ਼ਾਹੀ ਦਾ ਜਵਾਬ ਦੇਣਗੇ |ਆਗੂਆਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਚੌਣਾ ਦੇ ਦੌਰਾਨ ਭਾਜਪਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਨੂੰ ਆਮ ਲੋਕਾਂ ਤੱਕ ਲੈ ਕੇ ਜਾਣਗੇ| ਅਤੇ ਓਹਨਾ ਨੂ ਇਸ ਤਾਨਾਸ਼ਾਹੀ ਦਾ ਜਵਾਬ ਵੋਟ ਨਾਲ ਦੇਣ ਲਈ ਪ੍ਰੇਰਿਤ ਕਰਨਗੇ|


ਸੁਨੀਤਾ ਕੇਜਰੀਵਾਲ ਜੀ ਨੇ ਇਸ ਮੀਟਿੰਗ ਦੇ ਦੌਰਾਨ ਸੂਬਾ ਸਕੱਤਰ ਅਮਨਦੀਪ ਸਿੰਘ ਮੋਹੀ, ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਅਤੇ ਲੋਕਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਜੀ ਨੂੰ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਨੇ ਸੁਨੇਹਾ ਭੇਜਿਆ ਹੈ ਕਿ ਵਲੰਟੀਅਰ ਸਾਥੀਆਂ ਨੂੰ ਨਾਲ ਲੈ ਕੇ ਚੌਣ ਪ੍ਰਚਾਰ ਦਾ ਅਹਿਮ ਹਿੱਸਾ ਬਣਾ ਕੇ ਚੱਲਣਾ ਹੈ ਅਤੇ ਜੇਕਰ ਵਲੰਟੀਅਰ ਨੂੰ ਕਿਸੇ ਤਰਾਂ ਦੀ ਕੋਈ ਪ੍ਰੇਸ਼ਾਨੀ ਜਾ ਤਕਲੀਫ ਆਉਂਦੀ ਹੈ ਤਾਂ ਉਸ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਹੈ|

Aap s Ludhiana Lok Sabha Leaders Met Sunita Kejriwal

Related News