NOW
ਵੀਡੀਓ ਵਿਵਾਦ ’ਤੇ ‘ਆਪ’ ਦਾ ਵੱਡਾ ਦਾਅਵਾ, ਦੋ ਲੈਬ ਰਿਪੋਰਟਾਂ ਪੇਸ਼ ਕਰ ਕਿਹਾ—ਵੀਡੀਓ ਵਿੱਚ ਭਗਵੰਤ ਮਾਨ ਨਹੀਂ    ਯੁੱਧ ਨਸ਼ਿਆਂ ਵਿਰੁੱਧ-- *ਭਵਾਨੀਗੜ੍ਹ ਪੁਲਿਸ ਵੱਲੋਂ ਐਨ.ਡੀ.ਪੀ.ਐਸ. ਐਕਟ ਤਹਿਤ 06 ਕੇਸ ਦਰਜ; 12 ਮੁਲਜ਼ਮ ਗ੍ਰਿਫਤਾਰ    ਪਟਿਆਲਾ 'ਚ ਗੰਦੇ ਪਾਣੀ ਕਾਰਨ ਪੀਲੀਆ ਦਾ ਪ੍ਰਕੋਪ, ਡੋਗਰਾ ਮੁਹੱਲੇ ਤੋਂ ਬਾਅਦ ਟੋਪਖਾਨਾ ਮੁਹੱਲੇ ਦੇ ਵਸਨੀਕਾਂ ਨੇ ਵੀ ਕੀਤੀ ਸ਼ਿਕਾਇਤ    ਸ਼ੇਅਰ ਬਾਜ਼ਾਰ 'ਚ ਤੇਜ਼ੀ ਦਾ ਸਿਲਸਿਲਾ ਜਾਰੀ, ਨਿਵੇਸ਼ਕਾਂ ਨੇ ਕਮਾਏ ਕਰੋੜਾਂ    ਰੋਸ ਪ੍ਰਦਰਸ਼ਨ: ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਤਨਖਾਹ ਲਈ ਹੋਏ ਮਜਬੂਰ, ਪ੍ਰਸ਼ਾਸਨ ਖ਼ਿਲਾਫ਼ ਖੋਲ੍ਹਿਆ ਮੋਰਚਾ    ਪੰਜਾਬ ਟ੍ਰੇਡ ਕਮਿਸ਼ਨ ਵਲੋਂ ਵੱਡੀ ਮੰਗ ਪੂਰੀ ਕਰਨ ‘ਤੇ ਮਹਿੰਦਰਗੰਜ ਬਾਜ਼ਾਰ ਦੇ ਦੁਕਾਨਦਾਰਾਂ ਵਿਚ ਖੁਸ਼ੀ ਦੀ ਲਹਿਰ-ਧਮੋਲੀ    ਏ.ਪੀ. ਢਿੱਲੋਂ ਦੇ ਘਰ ਗੋਲੀਬਾਰੀ ਕਾਂਡ 'ਚ ਵੱਡੀ ਕਾਰਵਾਈ, ਸ਼ੂਟਰ ਨੂੰ ਕੈਨੇਡਾ ਤੋਂ ਭਾਰਤ ਭੇਜਣ ਦੀ ਤਿਆਰੀ    ਵੱਡੀ ਖਬਰ: 4.5 ਕਰੋੜ ਦੀ ਅਫੀਮ ਬਰਾਮਦਗੀ ਮਾਮਲੇ 'ਚ ਪੁਲਿਸ ਮਹਿਕਮੇ 'ਚ ਹੜਕੰਪ, Dsp ਦਾ ਤਬਾਦਲਾ, Sho ਮੁਅੱਤਲ; Asi ਤੋਂ ਜਾਰੀ ਪੁੱਛਗਿੱਛ    ਮਹਿਲਾਵਾਂ ਨੂੰ ਰਜਿਸਟ੍ਰੇਸ਼ਨ ਕਰਵਾ ਕੇ ਯੋਜਨਾ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਅਪੀਲ    ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਹੋਇਆ ਵਾਧਾ; ਓਐਸਡੀ ਸੁਖਵੀਰ ਸਿੰਘ ਦੀ ਮੌਜੂਦਗੀ 'ਚ ਸਰਪੰਚ ਰਵਿੰਦਰ ਕੁਮਾਰ ਰਿੰਕਾ ਸਾਥੀਆਂ ਸਮੇਤ ਆਪ 'ਚ ਹੋਏ ਸ਼ਾਮਲ   
ਅਕਾਲੀ ਦਲ ਨੇ ਅਮਿਤ ਸ਼ਾਹ ਦੇ ਪ੍ਰਧਾਨ ਮੰਤਰੀ ਬਣਨ ਦੇ ਦਾਅਵੇ ’ਤੇ ਕੇਜਰੀਵਾਲ ਨੂੰ ਆਪਾ ਵਿਰੋਧੀ ਬਿਆਨਾਂ ਲਈ ਘੇਰਿਆ
May 17, 2024
Shiromani-Akali-Dal-Sad-Corners-

ਪੁੱਛਿਆ ਕਿ ਜਦੋਂ ਇੰਡੀਆ ਬਲਾਕ ਦਾਅਵਾ ਕਰ ਰਿਹਾ ਹੈ ਕਿਉਹ ਜਿੱਤੇਗਾ ਤਾਂ ਫਿਰ ਸ਼ਾਹ ਕਿਵੇਂ ਪ੍ਰਧਾਨ ਮੰਤਰੀ ਬਣਨਗੇ ?

Daily Dharaledar Bureau / Ludhiana

ਲੁਧਿਆਣਾ, 17 ਮਈ: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਨੂੰ ਉਹਨਾਂ ਦੇ ਅਮਿਤ ਸ਼ਾਹ ਦੇ ਸਤੰਬਰ 2025 ਵਿਚ ਪ੍ਰਧਾਨ ਮੰਤਰੀ ਬਣਨ ਦੇ ਕੀਤੇ ਦਾਅਵੇ ’ਤੇ ਘੇਰਿਆ।


ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੈ ਕਿਹਾ ਕਿ ਜਾਂ ਤਾਂ ਕੇਜਰੀਵ, ਜੋ ਇੰਡੀਆ ਬਲਾਕ ਦੇ ਅਹਿਮ ਆਗੂ ਹਨ, ਨੇ ਪ੍ਰਵਾਨ ਕਰ ਲਿਆ ਹੈ ਕਿ ਉਹਨਾਂ ਦਾ ਗਠਜੋੜ ਹਾਰ ਰਿਹਾ ਹੈ ਜਾਂ ਫਿਰ ਉਹਨਾਂ ਦੀ ਭਾਜਪਾ ਨਾਲ ਗੁਪਤ ਗੰਢ ਤੁੱਪ ਹੈ ਜਿਸ ਸਦਕਾ ਉਹਨਾਂ ਨੂੰ ਭਾਜਪਾ ਦੇ ਅੰਦਰੂਨੀ ਤੇ ਗੁਪਤ ਮਾਮਲਿਆਂ ਦੀ ਜਾਣਕਾਰੀ ਪਹਿਲਾਂ ਹੀ ਮਿਲ ਜਾਂਦੀ ਹੈ। ਉਹਨਾਂ ਕਿਹਾ ਕਿ ਜਦੋਂ ਇੰਡੀਆ ਬਲਾਕ ਦਾਅਵਾ ਕਰ ਰਿਹਾ ਹੈ ਕਿ ਉਹ ਜਿੱਤ ਰਿਹਾ ਹੈ ਤਾਂ ਫਿਰ ਅਮਿਤ ਸ਼ਾਹ ਦੇ ਪ੍ਰਧਾਨ ਮੰਤਰੀ ਬਣਨ ਬਾਰੇ ਬਿਆਨ ਬੇਤੁਕਾ ਹੈ।


ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਇੰਡੀਆ ਬਲਾਕ ਦਾਅਵਾ ਕਰ ਰਿਹਾ ਹੈ ਕਿ ਉਹ ਕੇਂਦਰ ਵਿਚ ਸਰਕਾਰ ਬਣਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਉਹ ਸੱਚਮੁੱਚ ਹੀ 2024 ਦੀਆਂ ਆਮ ਚੋਣਾਂ ਮਗਰੋਂ ਇੰਡੀਆ ਬਲਾਕ ਕੇਂਦਰ ਵਿਚ ਸਰਕਾਰ ਬਣਾ ਰਿਹਾ ਹੈ ਤਾਂ ਫਿਰ ਮੋਦੀ ਨੂੰ ਸੇਵਾ ਮੁਕਤ ਹੋਣ ਦੀ ਕੋਈ ਲੋੜ ਨਹੀਂ ਕਿਉਂਕਿ ਉਹ ਤਾਂ ਪ੍ਰਧਾਨ ਮੰਤਰੀ ਹੀ ਨਹੀਂ ਰਹਿਣਗੇ।


ਉਹਨਾਂ ਨੇ ਕੇਜਰੀਵਾਲ ਦੇ ਬਿਆਨਾਂ ਆਪਾ ਵਿਰੋਧੀ ਹੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਾਂ ਤਾਂ ਕੇਜਰੀਵਾਲ ਦੀ ਭਾਜਪਾ ਨਾਲ ਗੁਪਤ ਸਾਂਝ ਹੈ ਜਿਸ ਤੋਂ ਉਹਨਾਂ ਨੂੰ ਭਾਜਪਾ ਵਿਚਲੀ ਅਹਿਮ ਜਾਣਕਾਰੀ ਪਹਿਲਾਂ ਹੀ ਮਿਲ ਜਾਂਦੀ ਹੈ।


ਗਰੇਵਾਲ ਨੇ ਕਿਹਾ ਕਿ ਕੇਜਰੀਵਾਲ ਨੇ ਭਾਜਪਾ ਦੀ ਸ਼ਹਿ ’ਤੇ ਜਾਣ ਬੁੱਝ ਕੇ ਭੰਬਲਭੂਸਾ ਪੈਦਾ ਕਰਨ ਲਈ ਆਪਾ ਵਿਰੋਧੀ ਬਿਆਨ ਦਿੱਤੇ ਜਾਂ ਫਿਰ ਇਹ ਸਿੱਧੇ ਤੌਰ ’ਤੇ ਪ੍ਰਵਾਨ ਕੀਤਾ ਗਿਆ ਹੈ ਕਿ ਇੰਡੀਆ ਬਲਾਕ ਪਹਿਲਾਂ ਹੀ ਚੋਣ ਹਾਰ ਚੁੱਕਾ ਹੈ ਤੇ ਮੋਦੀ ਹੁਣ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਜੋ 17 ਸਤੰਬਰ 2025 ਨੂੰ 75 ਸਾਲ ਦਾ ਹੋਣ ’ਤੇ ਪ੍ਰਧਾਨ ਮੰਤਰੀ ਦੀ ਕੁਰਸੀ ਅਮਿਤ ਸ਼ਾਹ ਲਈ ਛੱਡ ਦੇਣਗੇ। ਉਹਨਾਂ ਕਿਹਾ ਕਿ ਨਹੀਂ ਤਾਂ ਕੇਜਰੀਵਾਲ ਵੱਲੋਂ ਵਿਰੋਧੀ ਧਿਰਾਂ ਵਿਚ ਭੰਬਲਭੂਸਾ ਪੈਦਾ ਕਰਨ ਲਈ ਅਜਿਹੇ ਬਿਆਨ ਦੇਣ ਦੀ ਕੋਈ ਤੁੱਕ ਨਹੀਂ ਬਣਦੀ।

ਅਬਜ਼ਰਵਰਾਂ ਨੇ ਚੋਣ ਸਮੇਂ ਦੌਰਾਨ ਸ਼ਰਾਬ ਦੀ ਢੋਆ-ਢੁਆਈ ਦੀ ਅਹਿਮ ਨਿਗਰਾਨੀ 'ਤੇ ਜੋਰ ਦਿੱਤਾ ਅਤੇ ਸਾਰੀਆਂ ਪ੍ਰਮੁੱਖ ਚੈਕ ਪੋਸਟਾਂ 'ਤੇ ਅਚਨਚੇਤ ਚੈਕਿੰਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਏਜੰਸੀਆਂ ਨੂੰ ਚੌਕਸ ਰਹਿਣ ਅਤੇ ਲੋੜ ਪੈਣ 'ਤੇ ਐਸ.ਐਸ.ਟੀ., ਵੀ.ਐਸ.ਟੀ. ਅਤੇ ਐਫ.ਐਸ.ਟੀ. ਦੀ ਵਰਤੋਂ ਕਰਨ ਲਈ ਵੀ ਕਿਹਾ। ਇਸ ਤੋਂ ਇਲਾਵਾ, ਉਹਨਾਂ ਚੋਣ ਦਫਤਰ ਨੂੰ ਇਹਨਾਂ ਟੀਮਾਂ ਦੇ ਵੇਰਵੇ ਅਤੇ ਉਹਨਾਂ ਦੀ ਗਤੀਵਿਧੀ ਦੀ ਯੋਜਨਾ ਨੂੰ ਰੋਜ਼ਾਨਾ ਏਜੰਸੀਆਂ ਨਾਲ ਸਾਂਝਾ ਕਰਨ ਲਈ ਕਿਹਾ।

ਅਬਜ਼ਰਵਰਾਂ ਨੇ ਕਮਿਸ਼ਨਰੇਟ ਪੁਲਿਸ, ਲੁਧਿਆਣਾ ਦਿਹਾਤੀ ਪੁਲਿਸ, ਰੇਲਵੇ ਪ੍ਰੋਟੈਕਸ਼ਨ ਫੋਰਸ, ਏਅਰਪੋਰਟ ਅਥਾਰਟੀਜ਼, ਇਨਕਮ ਟੈਕਸ ਵਿਭਾਗ, ਆਬਕਾਰੀ ਵਿਭਾਗ ਅਤੇ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਸਮੇਤ ਵੱਖ-ਵੱਖ ਏਜੰਸੀਆਂ ਦੁਆਰਾ ਕੀਤੀ ਗਈ ਕਾਰਵਾਈ ਬਾਰੇ ਵੀ ਪੁੱਛਗਿੱਛ ਕੀਤੀ। ਉਨ੍ਹਾਂ ਏਜੰਸੀਆਂ ਨੂੰ ਅਪੀਲ ਕੀਤੀ ਕਿ ਉਹ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਜੋਸ਼ ਅਤੇ ਅਟੁੱਟ ਵਚਨਬੱਧਤਾ ਨਾਲ ਕੰਮ ਕਰਨ ਅਤੇ ਚੋਣ ਪ੍ਰਕਿਰਿਆ ਦੀ ਸਮਾਪਤੀ ਤੱਕ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ।

Shiromani Akali Dal Sad Corners Kejriwal Over Contradictory Claims On Amit Shah Becoming Pm


Recommended Posts