NOW
ਡਾ. ਹਿਮਾਂਸ਼ੂ ਅਗਰਵਾਲ ਨੇ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਚਾਰ    ਪੰਜਾਬ ਦੀਆਂ ਧੀਆਂ ਨੇ ‘ਸਿੱਖਿਆ ਕ੍ਰਾਂਤੀ’ ਵਿੱਚ ਮਾਰਿਆ ਡੰਕਾ, Pseb ਕਲਾਸ 8 ਦੇ ਟਾਪ-20 ਵਿੱਚੋਂ 19 ਸਥਾਨ ਕੀਤੇ ਆਪਣੇ ਨਾਮ: Bhagwant Singh Mann    ਨਗਰ ਨਿਗਮਾਂ ਤੇ ਕੌਂਸਲਾਂ ਲਈ ਵੋਟਰ ਲਿਸਟਾਂ ਦੀ ਸੰਸ਼ੋਧਨ ਪ੍ਰਕਿਰਿਆ ਸ਼ੁਰੂ    😢 ਜਗਰਾਓਂ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ – ਮਥੁਰਾ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਸਾਂਝਾ ਕੀਤਾ ਦੁੱਖ 🤝    ਮੁੱਖ ਮੰਤਰੀ ਸਿਹਤ ਯੋਜਨਾ ਨੇ 3 ਮਹੀਨਿਆਂ ਵਿੱਚ 3 ਕਰੋੜ ਰੁਪਏ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ-ਸਿਹਤ ਮੰਤਰੀ ਡਾ. ਬਲਬੀਰ ਸਿੰਘ -40 ਲੱਖ ਲੋਕਾਂ ਨੇ ਹੁਣ ਤੱਕ ਸਿਹਤ ਕਾਰਡ ਬਣਵਾਏ, ਬਾਕੀ ਲੋਕ ਵੀ ਵੱਧ ਤੋਂ ਵੱਧ ਆਪਣੇ ਕਾਰਡ ਬਣਵਾਉਣ-ਸਿਹਤ ਮੰਤਰੀ -ਰਜਿੰਦਰਾ ਜਿੰਮਖਾਨਾ ਤੇ ਮਹਾਰਾਣੀ ਕਲੱਬ ਵਿੱਚ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਲਗਾਏ ਕੈਂਪ ਨੂੰ ਮਿਲਿਆ ਭਰਵਾਂ ਹੁੰਗਾਰਾ -ਪੰਜਾਬ ਸਰਕਾਰ ਵੱਲੋਂ ਬਿੱਲ ਪਾਸ ਕਰਨ ਮਗਰੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਈ ਸੋਚੇਗਾ ਵੀ ਨਹੀਂ-ਬਲਤੇਜ ਪੰਨੂੰ -ਭਗਵੰਤ ਮਾਨ ਸਰਕਾਰ ਨੇ ਸੂਬੇ ਵਿੱਚ ਕਾਨੂੰਨ ਦਾ ਰਾਜ ਸਥਾਪਤ ਕੀਤਾ-ਪੰਨੂ ਪਟਿਆਲਾ, 11 ਅਪ੍ਰੈਲ:     ਹਰਿਆਣਾ ਸਰਕਾਰ ਦਾ ਡਿਜਿਟਲ ਧਮਾਕਾ – ਆ ਰਿਹਾ ਹੈ ਪੂਰੀ ਤਰ੍ਹਾਂ ਆਟੋਮੈਟਿਕ ਰੈਵਿਨਿਊ ਸਿਸਟਮ     🙏 ਹਨੂੰਮਾਨ ਜਯੰਤੀ ‘ਤੇ ਪਟਿਆਲਾ ਵਿੱਚ ਨਿਕਲੀ ਵਿਸ਼ਾਲ ਸ਼ੋਭਾ ਯਾਤਰਾ – ਭਗਤਾਂ ਦਾ ਉਮੜਿਆ ਸੈਲਾਬ 🙏    ✨ ਖੰਨਾ ਨੂੰ ਮਿਲਿਆ ਵੱਡਾ ਤੋਹਫ਼ਾ – ‘ਭਗਤ ਪੂਰਨ ਸਿੰਘ ਹੈਰੀਟੇਜ ਸਟਰੀਟ’ ਦਾ ਨੀਂਹ ਪੱਥਰ ਰੱਖਿਆ ਗਿਆ ✨    ਨੌਜਵਾਨਾਂ ਲਈ ਪ੍ਰੇਰਣਾ ਦਾ ਸੰਦੇਸ਼ | ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸਮਾਜ ਸੇਵਾ ਲਈ ਸਿੱਖਿਆ ਦੀ ਵਰਤੋਂ ਕਰਨ ਦੀ ਅਪੀਲ     ਖੰਨਾ ਅਨਾਜ ਮੰਡੀ ‘ਚ ਕਣਕ ਖਰੀਦ ਦੀ ਸ਼ੁਰੂਆਤ | ਕਿਸਾਨਾਂ ਲਈ ਵੱਡੀ ਰਾਹਤ    
ਆਪ ਦੇ ਸਰਕਲ ਪ੍ਰਧਾਨ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂ ਭਾਜਪਾ ‘ਚ ਸ਼ਾਮਿਲ
May 21, 2024 13:23:00
Leaders-Of-Various-Parties-Inclu

ਸ਼੍ਰੀ ਰਾਮ ਮੰਦਿਰ, ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਅਤੇ ਵੀਰ ਬਾਲ ਦਿਵਸ ਮਨਾਉਣ ਵਰਗੇ ਇਤਿਹਾਸਕ ਕਾਰਜਾਂ ਦੀ ਸੇਵਾ ਪੀਐੱਮ ਮੋਦੀ ਹਿੱਸੇ ਆਈ : ਰਵਨੀਤ ਬਿੱਟੂ

Daily Dharaledar Bureau / Ludhiana

ਲੁਧਿਆਣਾ, 21 ਮਈ () : ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਚੋਣ ਪ੍ਰਚਾਰ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਵੱਖ-ਵੱਖ ਪਾਰਟੀਆਂ ਦੇ ਆਗੂ ਭਾਜਪਾ ‘ਚ ਸ਼ਾਮਿਲ ਹੋਏ, ਸ਼ਾਮਿਲ ਹੋਣ ਵਾਲੀਆਂ ‘ਚ ਆਪ ਦੇ ਸਰਕਲ ਪ੍ਰਧਾਨ ਨਿਰਮਲ ਸਿੰਘ ਭੁੱਲਰ, ਸਮੇਤ ਵੱਖ-ਸੁਨੀਲ ਕੁਮਾਰ, ਜਸਵਿੰਦਰ ਸਿੰਘ ਡਾਂਗੀਆਂ, ਸੰਦੀਪ ਕੁਮਾਰ, ਲਖਵੀਰ ਸਿੰਘ, ਸੌਰਵ ਅਰੋੜਾ, ਹਰੀਸ਼ ਅਰੋੜਾ, ਬਲਦੇਵ ਕ੍ਰਿਸ਼ਨ, ਸੰਦੀਪ ਮਹਿਤਾ, ਵਿਕਾਸ ਸਰੀਨ, ਕਿਸ਼ਨ ਮਹਿਤਾ, ਰਾਹੁਲ ਮਹਿਤਾ, ਅਭਿਸ਼ੇਕ ਮਹਿਤਾ, ਰੋਮੀ ਅਰੋੜਾ, ਸ਼ੀਤਲ ਅਰੋੜਾ, ਸੀਮਾ ਮਹਿਤਾ, ਰੂਬੀ ਅਰੋੜਾ, ਪ੍ਰੀਤ ਇੰਦਰ ਸਿੰਘ, ਰਾਕੇਸ਼ ਰਾਣਾ, ਨਵੀਨ ਰਾਣਾ ਆਦਿ ਹਾਜ਼ਰ ਸਨ। ਅੱਜ ਇੱਥੇ ਧਰਮਪੁਰਾ ਸਥਿਤ ਕੁਲਵਿੰਦਰ ਸਿੰਘ ਰਾਜੂ ਅਤੇ ਓਮੈਕਸ ਹੌਜ਼ਰੀ ਕਾਲੋਨੀ ਸਥਿਤ ਕਮਲਜੋਤ ਚੀਨੂੰ ਆਰਟੀਆਈ ਸੈੱਲ ਕਨਵੀਨਰ ਵੱਲੋਂ ਆਯੋਜਿਤ ਮੀਟਿੰਗਾਂ ‘ਚ ਰਵਨੀਤ ਬਿੱਟੂ ਨੇ ਵਰਕਰਾਂ ਸੰਬੋਧਨ ਕੀਤਾ।
ਰਵਨੀਤ ਬਿੱਟੂ ਨੇ ਕਿਹਾ ਕਿ ਅਸੀਂ ਭਾਜਪਾ ਦਾ ਵਿਕਾਸ ਮਾਡਲ ਲੈ ਕੇ ਚੋਣ ਮੈਦਾਨ ‘ਚ ਆਏ ਹਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਪਿਛਲੇ 10 ਸਾਲਾਂ ‘ਚ ਕਾਰਜ ਕੀਤੇ ਗਏ ਹਨ, ਉਹ ਪਹਿਲਾਂ ਕਦੇ ਵੀ ਨਹੀਂ ਹੋਏ। ਰਵਨੀਤ ਬਿੱਟੂ ਨੇ ਕਿਹਾ ਪੀਐੱਮ ਮੋਦੀ ਨੇ ਜਿੱਥੇ ਦੇਸ਼ ਨੂੰ ਬੁਲੰਦੀਆਂ ‘ਤੇ ਪੰਹੁਚਾਇਆ, ਉਥੇ ਭਾਰੀਚਾਰਕ ਸਾਂਝ ਨੂੰ ਲੈ ਕੇ ਵੱਡੇ ਫੈਂਸਲੇ ਲਏ, ਸ਼੍ਰੀ ਰਾਮ ਮੰਦਿਰ, ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਅਤੇ ਵੀਰ ਬਾਲ ਦਿਵਸ ਮਨਾਉਣ ਵਰਗੇ ਇਤਿਹਾਸਕ ਕਾਰਜਾਂ ਦੀ ਸੇਵਾ ਪੀਐੱਮ ਮੋਦੀ ਹਿੱਸੇ ਆਈ ਹੈ, ਇਹ ਕਾਰਜ ਪਹਿਲਾਂ ਹੋ ਜਾਣੇ ਚਾਹੀਦੇ ਸੀ ਪਰ ਨਹੀਂ ਹੋਏ ਕਿਉਂਕਿ ਅਜਿਹੇ ਕਾਰਜਾਂ ਲਈ ਇੱਛਾ ਸ਼ਕਤੀ ਅਤੇ ਭਾਈਚਾਰੇ ਦੀਆਂ ਭਾਵਨਾਵਾਂ ਦੀ ਕਦਰ ਹੋਣੀ ਬਹੁਤ ਜ਼ਰੂਰੀ ਹੈ ਜੋ ਸਿਰਫ ਪੀਐੱਮ ਮੋਦੀ ਦੇ ਅੰਦਰ ਹੀ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਪੀਐੱਮ ਮੋਦੀ ਅੰਦਰ ਪੰਜਾਬ ਨੂੰ ਲੈ ਕੇ ਦਰਦ ਹੈ, ਉਹ ਚਾਹੁੰਦੇ ਹਨ ਕਿ ਪੰਜਾਬ ਵੀ ਸਮੇਂ ਦਾ ਹਾਣੀ ਬਣੇ, ਇਸ ਲਈ ਸਾਨੂੰ ਭਾਜਪਾ ਦੇ ਹੱਥ ਮਜ਼ਬੂਤ ਕਰਨੇ ਪੈਣਗੇ ਤਾਂ ਹੀ ਅਸੀਂ ਦੂਜੇ ਸੂਬਿਆਂ ਬਰਾਬਰ ਖੜ੍ਹੇ ਹੋਵਾਂਗੇ ਤੇ ਆਪਣਾ ਭਵਿੱਖ ਸੁਰੱਖਿਅਤ ਰੱਖ ਸਕਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ, ਹਰਸ਼ ਚਾਨੇ, ਵਿਕਾਸ, ਵਿਨੇ ਕੁਮਾਰ, ਸੰਜੀਵ ਕੁਮਾਰ, ਏਕਜੋਤ ਸਿੰਘ ਓਬਰਾਏ, ਬੱਬੂ ਬੱਸੀ, ਜਗਜੀਤ ਸਿੰਘ ਆਦਿ ਹਾਜ਼ਰ ਸਨ।

Leaders Of Various Parties Including Aap s Circle President Join Bjp

Related News