ਦਿੱਲੀ ’ਚ 22 ਪੁਆਇੰਟਾਂ ’ਤੇ ਡਾਇਵਰਜਨ, 35 ਤੋਂ ਵੱਧ ਸੜਕਾਂ ’ਤੇ ਟਰੈਫਿਕ ਪਾਬੰਦੀਆਂ    ਦਿੱਲੀ ’ਚ 22 ਪੁਆਇੰਟਾਂ ’ਤੇ ਡਾਇਵਰਜਨ, 35 ਤੋਂ ਵੱਧ ਸੜਕਾਂ ’ਤੇ ਟਰੈਫਿਕ ਪਾਬੰਦੀਆਂ    *‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ   
ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ਵਿੱਚ ਹਸਪਤਾਲਾਂ ਦੀ ਪਾਰਕਿੰਗ ਦਾ ਮੁੱਦਾ ਉਠਾਇਆ
March 9, 2026
Punjab-

ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ਵਿੱਚ ਹਸਪਤਾਲਾਂ ਦੀ ਪਾਰਕਿੰਗ ਦਾ ਮੁੱਦਾ ਉਠਾਇਆ

Dharaledar Bureau / Chandigarh

ਮੋਹਾਲੀ ਦੇ ਵੱਡੇ ਹਸਪਤਾਲਾਂ ਵੱਲੋਂ ਪਾਰਕਿੰਗ ਨਿਯਮਾਂ ਦੀ ਉਲੰਘਣਾ ‘ਤੇ ਕਾਰਵਾਈ ਦੀ ਮੰਗ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਮਾਰਚ 2026: ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਪ੍ਰਸ਼ਨ ਕਾਲ ਵਿੱਚ ਮੋਹਾਲੀ ਸ਼ਹਿਰ ਵਿੱਚ ਸਥਿਤ ਕੁਝ ਨਿੱਜੀ ਹਸਪਤਾਲਾਂ ਵੱਲੋਂ ਪਾਰਕਿੰਗ ਨਿਯਮਾਂ ਦੀ ਉਲੰਘਣਾ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉਹ ਪਹਿਲਾਂ ਵੀ ਸਾਲ 2024 ਦੇ ਬਜਟ ਸੈਸ਼ਨ ਦੌਰਾਨ ਉਠਾ ਚੁੱਕੇ ਹਨ। ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਮੋਹਾਲੀ ਦੇ ਕੁਝ ਵੱਡੇ ਹਸਪਤਾਲਾਂ, ਜਿਵੇਂ ਕਿ ਮੈਕਸ ਹਸਪਤਾਲ, ਗ੍ਰੇਸ਼ੀਅਨ ਹਸਪਤਾਲ ਅਤੇ ਮਾਇਓ ਹਸਪਤਾਲ ਵੱਲੋਂ ਪਾਰਕਿੰਗ ਲਈ ਰੱਖੀ ਗਈ ਜਗ੍ਹਾ ਦਾ ਇਸਤੇਮਾਲ ਹੋਰ ਕਮਰਸ਼ੀਅਲ ਗਤੀਵਿਧੀਆਂ ਲਈ ਕੀਤਾ ਜਾ ਰਿਹਾ ਹੈ, ਜੋ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਵਧ ਰਹੀ ਹੈ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪਹਿਲਾਂ ਵੀ ਸਬੰਧਤ ਵਿਭਾਗ ਵੱਲੋਂ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਜਾਂਚ ਦੌਰਾਨ ਨਿਯਮਾਂ ਦੀ ਉਲੰਘਣਾ ਹੋਣ ਦੀ ਪੁਸ਼ਟੀ ਵੀ ਹੋਈ ਸੀ। ਇਸ ਦੇ ਬਾਵਜੂਦ ਹੁਣ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ। ਉਨ੍ਹਾਂ ਇਹ ਵੀ ਦੱਸਿਆ ਕਿ ਕੁਝ ਹਸਪਤਾਲਾਂ ਵੱਲੋਂ ਗ੍ਰੀਨ ਏਰੀਆ ਵਿੱਚ ਵੀ ਪਾਰਕਿੰਗ ਕੀਤੀ ਜਾ ਰਹੀ ਹੈ, ਜੋ ਨਿਯਮਾਂ ਦੇ ਖ਼ਿਲਾਫ਼ ਹੈ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਵਿਭਾਗ ਨੂੰ ਕਈ ਪੱਤਰ ਵੀ ਲਿਖੇ ਗਏ ਹਨ ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਹੋਇਆ। ਇਸ ਮੌਕੇ ਜਵਾਬ ਦਿੰਦਿਆਂ ਸਬੰਧਤ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਇਸ ਮਾਮਲੇ ‘ਤੇ ਮੁੜ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਅਤੇ ਜਲਦ ਹੀ ਇਸ ਸੰਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵਿਧਾਨ ਸਭਾ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਦੋ ਤੋਂ ਤਿੰਨ ਮਹੀਨਿਆਂ ਵਿੱਚ ਇਸ ਸਮੱਸਿਆ ਦਾ ਢੁਕਵਾਂ ਹੱਲ ਕਰਵਾ ਦਿੱਤਾ ਜਾਵੇਗਾ।

Punjab


Recommended Posts