November 27, 2026
ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਭਾਜਪਾ ਦੀ ਪਹਿਲੀ ਸੂਚੀ ਜਾਰੀ, 23 ਵਾਰਡਾਂ ਤੋਂ ਉਮੀਦਵਾਰ ਐਲਾਨੇ; 7 ਮਹਿਲਾਵਾਂ ਨੂੰ ਮਿਲੀ ਟਿਕਟ
Prabhsimran Singh / Chandigarh
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਚੰਡੀਗੜ੍ਹ ਨਗਰ ਨਿਗਮ ਚੋਣਾਂ 2026 ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਵੱਲੋਂ 23 ਵਾਰਡਾਂ ਦੇ ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਾਰੀ ਕੀਤੀ ਗਈ ਸੂਚੀ ਵਿੱਚ ਸੱਤ ਮਹਿਲਾ ਉਮੀਦਵਾਰਾਂ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਭਾਜਪਾ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਵਾਰਡ ਨੰਬਰ 1 ਤੋਂ ਗੁਰਵਿੰਦਰ ਸਿੰਘ, ਵਾਰਡ ਨੰਬਰ 4 ਤੋਂ ਰਵਿੰਦਰ ਲੋਹਾਟ, ਵਾਰਡ ਨੰਬਰ 6 ਤੋਂ ਜਗਤਾਰ ਸਿੰਘ ਢਿੱਲੋਂ ਅਤੇ ਵਾਰਡ ਨੰਬਰ 7 ਤੋਂ ਅਰਵਿੰਦ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਵਾਰਡ ਨੰਬਰ 8 ਤੋਂ ਕਿਰਨ ਸਿੰਘ, ਵਾਰਡ ਨੰਬਰ 10 ਤੋਂ ਦਵਿੰਦਰ ਬਬਲਾ, ਵਾਰਡ ਨੰਬਰ 11 ਤੋਂ ਸੁਮਿਤਾ ਕੋਹਲੀ ਅਤੇ ਵਾਰਡ ਨੰਬਰ 12 ਤੋਂ ਸੌਰਭ ਜੋਸ਼ੀ ਚੋਣ ਲੜਨਗੇ।ਇਸ ਤੋਂ ਇਲਾਵਾ ਵਾਰਡ ਨੰਬਰ 13 ਤੋਂ ਸੁਖਜੀਵਨ ਕੌਰ, ਵਾਰਡ ਨੰਬਰ 16 ਤੋਂ ਰੋਹਿਤ ਘਬਰੀ, ਵਾਰਡ ਨੰਬਰ 17 ਤੋਂ ਐਡਵੋਕੇਟ ਮੀਨਾਕਸ਼ੀ ਸਿੰਘ ਅਤੇ ਵਾਰਡ ਨੰਬਰ 18 ਤੋਂ ਰਾਜੇਸ਼ ਕੁਮਾਰ ਗੁਪਤਾ (ਬਿੱਟੂ) ਨੂੰ ਪਾਰਟੀ ਨੇ ਟਿਕਟ ਦਿੱਤੀ ਹੈ। ਵਾਰਡ ਨੰਬਰ 20 ਤੋਂ ਅਭੈ ਝਾਅ, ਵਾਰਡ ਨੰਬਰ 21 ਤੋਂ ਸੁਨੀਤਾ ਕੌਰ, ਵਾਰਡ ਨੰਬਰ 22 ਤੋਂ ਦੀਪਕ ਸ਼ਰਮਾ ਅਤੇ ਵਾਰਡ ਨੰਬਰ 24 ਤੋਂ ਦੀਪਕ ਮਹਾਜਨ ਭਾਜਪਾ ਦੇ ਉਮੀਦਵਾਰ ਹੋਣਗੇ। ਬਾਕੀ ਐਲਾਨੇ ਗਏ ਉਮੀਦਵਾਰਾਂ ਵਿੱਚ ਵਾਰਡ ਨੰਬਰ 26 ਤੋਂ ਰੇਖਾ ਸੂਦ, ਵਾਰਡ ਨੰਬਰ 27 ਤੋਂ ਗੁਰਬਖਸ਼ ਰਾਵਤ, ਵਾਰਡ ਨੰਬਰ 28 ਤੋਂ ਅਮਿਤ ਮਿਸ਼ਰਾ, ਵਾਰਡ ਨੰਬਰ 29 ਤੋਂ ਪ੍ਰਿਆ ਵੋਹਰੋਤਰਾ, ਵਾਰਡ ਨੰਬਰ 33 ਤੋਂ ਕੰਵਰਜੀਤ ਸਿੰਘ ਰਾਣਾ, ਵਾਰਡ ਨੰਬਰ 34 ਤੋਂ ਭੁਪਿੰਦਰ ਸ਼ਰਮਾ ਅਤੇ ਵਾਰਡ ਨੰਬਰ 35 ਤੋਂ ਰਾਜਿੰਦਰ ਕੁਮਾਰ ਸ਼ਰਮਾ ਦੇ ਨਾਂ ਸ਼ਾਮਲ ਹਨ।ਪਾਰਟੀ ਵੱਲੋਂ ਜਾਰੀ ਉਮੀਦਵਾਰਾਂ ਦੀ ਸੂਚੀ ’ਤੇ ਰਾਜ ਸਭਾ ਮੈਂਬਰ ਅਤੇ ਭਾਜਪਾ ਹੈੱਡਕੁਆਰਟਰ ਇੰਚਾਰਜ ਤਰੁਣ ਚੁੱਘ ਦੇ ਦਸਤਖਤ ਹਨ। ਸੂਚੀ ਵਿੱਚ ਅਨੁਸੂਚਿਤ ਜਾਤੀ ਅਤੇ ਜਨਰਲ ਵਰਗ ਲਈ ਰਾਖਵੇਂ ਵਾਰਡਾਂ ਦੇ ਉਮੀਦਵਾਰਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਪਹਿਲੀ ਸੂਚੀ ਦੇ ਜਾਰੀ ਹੋਣ ਨਾਲ ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਭਾਜਪਾ ਦੀਆਂ ਤਿਆਰੀਆਂ ਨੇ ਰਫ਼ਤਾਰ ਫੜ ਲਈ ਹੈ।
Bjp Chandigarh Municipal Corporation Elections 2026 Bjp Candidates List Chandigarh News Tarun Chugh Municipal Elections Political News Bjp Chandigarh