ਤੇਜਿੰਦਰ ਮਹਿਤਾ ਨੇ ਕੀਤਾ ਓਪਨ ਜਿਮ ਦਾ ਉਦਘਾਟਨ -ਬਾਰਾਦਰੀ ਬਾਗ ਵਿਖੇ ਐਮਸੀ ਜੱਗੀ ਦੀਆਂ ਕੋਸ਼ਿਸ਼ਾਂ ਨਾਲ ਮੰਗ ਹੋਈ ਪੂਰੀ    ਮਾਨ ਸਰਕਾਰ ਦੀ ਨਿਵੇਕਲੀ ਪਹਿਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਹਾਈ-ਟੈਕ ਹੋਵੇਗਾ ਪੀ.ਆਰ.ਟੀ.ਸੀ.     ਗੁੰਮਸ਼ੁਦਾ ਬੱਚੀ ਦੇ ਵਾਰਸਾਂ ਦੀ ਭਾਲ, 10 ਸਤੰਬਰ ਤੱਕ ਸੰਪਰਕ ਕਰਨ ਦੀ ਅਪੀਲ    ਪੰਜਾਬ ਸਰਕਾਰ ਦੀ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਯੋਜਨਾ ਨਾਲ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਮਿਲੀ ਵੱਡੀ ਆਰਥਿਕ ਰਾਹਤ    ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੇ ਏਡੀਸੀ ਦੇ ਨਿਰਦੇਸ਼    ਫੂਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਭਾਰੀ ਟਰਬੂਲੈਂਸ ਦਾ ਸ਼ਿਕਾਰ, ਸੁਰੱਖਿਅਤ ਲੈਂਡਿੰਗ ਨਾਲ ਟਲਿਆ ਵੱਡਾ ਹਾਦਸਾ    ਸ਼ੇਖ ਹਸੀਨਾ ਦੇ ਵਰਚੁਅਲ ਸੰਬੋਧਨ 'ਤੇ ਭਾਰਤ ਦਾ ਸਪੱਸ਼ਟ ਰੁਖ, ਸਰਕਾਰ ਨੇ ਕਿਹਾ– ਪ੍ਰੋਗਰਾਮ ਨਾਲ ਕੋਈ ਅਧਿਕਾਰਕ ਸਬੰਧ ਨਹੀਂ    ਭਾਰੀ ਮੀਂਹ ਦਾ ਕਹਿਰ, ਕਈ ਰਾਜਾਂ ਵਿੱਚ ਰੈੱਡ ਅਲਰਟ ਜਾਰੀ; ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲ    ਓ.ਐਸ.ਡੀ ਸੁਖਵੀਰ ਸਿੰਘ ਅਤੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਵੱਲੋਂ ਪਿੰਡ ਰੁਲਦੂ ਸਿੰਘ ਵਾਲਾ ਅਤੇ ਬੰਗਾਂਵਾਲੀ ਵਿਖੇ 'ਲੋਕ ਮਿਲਣੀ'    ਮਾਨ ਸਰਕਾਰ ਦੀ ਮੁਲਾਜਮਾ ਪ੍ਰਤੀ ਚੰਗੀ ਸੋਚ - ਚੇਅਰਮੈਨ ਹਰਪਾਲ ਜੁਨੇਜਾ    
Covid vaccination schedule for 26 August in Patiala
August 25, 2021
Daily-Dharaledar-Online-News-Vie

Daily Dharaledar / Punjab

ਕੱਲ ਦਿਨ ਵੀਰਵਾਰ ਨੂੰ ਮੈਗਾਡਰਾਈਵ ਤਹਿਤ ਲਗਣਗੇ ਕੋਵਿਡ ਟੀਕਾਕਰਣ ਕੈਂਪਾਂ

ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਹੋਵੇਗਾ ਕੋਵਿਡ ਟੀਕਾਕਰਨ

2005 ਨਾਗਰਿਕਾਂ ਨੇ ਲਗਵਾਈ ਕੋਵਿਡ ਵੈਕਸੀਨ।

ਅੱਜ ਜਿਲ੍ਹੇ ਵਿੱਚ ਕੋਈ ਕੇਸ ਨਹੀ ਆਇਆ ਪਾਜ਼ੇਟਿਵ- ਸਿਵਲ ਸਰਜਨ ਪਟਿਆਲਾ, 25 ਅਗਸਤ (ਧੜ੍ਹੱਲੇਦਾਰ ਬਿਉਰੋ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਕੈਂਪਾਂ ਵਿੱਚ 2005 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। ਜਿਸ ਨਾਲ ਜਿਲੇ੍ਹ ਵਿਚ ਕੁੱਲ ਕੋਵਿਡ ਟੀਕਾਕਰਣ ਦੀ ਗਿਣਤੀ 8,14,649 ਹੋ ਗਈ ਹੈ। ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 26 ਅਗਸਤ ਦਿਨ ਵੀਰਵਾਰ ਨੂੰ ਮੈਗਾਡਰਾਈਵ ਮੁਹਿੰਮ ਤਹਿਤ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਵੀਰ ਹਕੀਕਤ ਰਾਏ ਸਕੂਲ, ਪੁਲਿਸ ਲਾਈਨ ਹਸਪਤਾਲ, ਡੀ.ਐਮ.ਡਬਲਿਉ ਹਸਪਤਾਲ, ਸਰਕਾਰੀ ਰਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ, ਸਿ਼ਵ ਮੰਦਿਰ ਸਫਾਬਾਦੀ ਗੇਟ, ਸੈਟਰਲ ਜੇਲ, ਐਮ. ਸੀ. ਆਫਿਸ ਨਿਉ ਅਨਾਜ਼ ਮੰਡੀ, ਸ਼ਿਵ ਮੰਦਰ ਅਨਾਜ ਮੰਡੀ ਨਾਭਾ ਗੇਟ, ਰਾਧਾ ਸੁਆਮੀ ਸਤਸੰਗ ਭਵਨ, ਮੌਦੀਖਾਨਾ ਨੇੜੇ ਮੋਤੀ ਬਾਗ, ਅਰਬਨ ਪ੍ਰਾਈਮਰੀ ਹੈਂਲਥ ਸੈਂਟਰ ਸਿਕਲੀਕਰ ਬਸਤੀ ਅਤੇ ਆਨੰਦ ਨਗਰ ਬੀ,ਹੰਨੂਮਾਨ ਮੰਦਿਰ ਨੇੜੇ ਅਗਰਸੈਨ ਹਸਪਤਾਲ, ਕਮਿਉਨਿਟੀ ਹਾਲ ਸ਼ੇਰਾਂਵਾਲਾਂ ਗੇਟ,ਜੰਝ ਘਰ ਤੋਪਖਾਨਾ ਮੋੜ, ਰਾਜਪੁਰਾ ਵਿਖੇ ਪਟੇਲ ਕਾਲਜ਼ ਅਤ ਰਾਧਾ ਸੁਆਮੀ ਸਤਸੰਗ ਘਰ, ਘਨੌਰ ਦੇ ਸਰਕਾਰੀ ਸਕੂਲ, ਨਾਭਾ ਵਿਖੇ ਰਾਧਾ ਸੁਆਮੀ ਸਤਸੰਗ ਘਰ, ਐਮ.ਪੀ.ਡਬਲਿਉ ਸਕੂਲ,ਹਾਈ ਸਕਿਊਰਿਟੀ ਜੇਲ ਅਤੇ ਨਵੀ ਜੇਲ, ਪਾਤੜਾਂ ਦੇ ਅਗਰਵਾਲ ਧਰਮਸ਼ਾਲਾ, ,ਸਮਾਣਾ ਵਿਖੇ ਅਗਰਵਾਲ ਧਰਮਸ਼ਾਲਾ ਅਤੇ ਰਾਧਾਸੁਆਮੀ ਸਤਸੰਗ ਘਰ ਪਾਤੜਾਂ, ਸਨੋਰ,ਦੇਵੀਗੜ, ਕਾਹਨਗੜ, ਫਤਿਹਪੁਰ, ਬਾਰਨ ਤੋ ਇਲਾਵਾ ਬਲਾਕ ਭਾਦਸੋ, ਕੋਲੀ, ਸ਼ੁਤਰਾਣਾ, ਕਾਲੋਮਾਜਰਾ, ਹਰਪਾਲਪੁਰ, ਦੁੱਧਣ ਸਾਧਾਂ ਦੇ 60 ਦੇ ਕਰੀਬ ਪਿੰਡਾਂ ਵਿਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਵੀ ਲਗਾਈ ਜਾਵੇਗੀ। ਥਾਪਰ ਕਾਲਜ਼, ਐਮ. ਪੀ. ਡਬਲਿਯੂ ਸਕੂਲ ਸਿਵਲ ਹਸਪਤਾਲ ਨਾਭਾ ਅਤੇ ਸਿਵਲ ਹਸਪਤਾਲ ਰਾਜਪੁਰਾ ਵਿਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ । ਇਸ ਤੋਂ ਇਲਾਵਾ ਬਲਾਕ ਭਾਦਸੋ, ਕੋਲੀ ਅਤੇ ਸ਼ੁਤਰਾਣਾ ਦੇ ਵੱਖ-ਵੱਖ ਪਿੰਡਾਂ ਵਿਚ ਵੀ ਕੋਵੈਕਸੀਨ ਦੀ ਦੂਸਰੀ ਡੋਜ਼ ਨਾਲ ਕੋਵਿਡ ਟੀਕਾਕਰਨ ਕੀਤਾ ਜਾਵੇਗਾ । ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ / ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਵੀ ਲਗਾਈ ਜਾਵੇਗੀ। ਅੱਜ ਜਿਲੇ ਵਿੱਚ ਪ੍ਰਾਪਤ 2904 ਕੋਵਿਡ ਰਿਪੋਰਟਾਂ ਵਿਚੋਂ ਕੋਈ ਵੀ ਕੇਸ ਪਾਜ਼ਟਿਵ ਨਹੀਂ ਪਾਇਆ ਗਿਆ। ਜਿਸ ਕਾਰਣ ਪੋਜ਼ਟਿਵ ਕੇਸਾਂ ਦੀ ਗਿਣਤੀ 48794 ਹੀ ਹੈ। ਮਿਸ਼ਨ ਫਤਿਹ ਤਹਿਤ ਜਿਲ੍ਹੇ ਦੇ 9 ਮਰੀਜ਼ ਠੀਕ ਹੋਣ ਨਾਲ ਕੁਲ ਠੀਕ ਹੋਏ ਮਰੀਜ਼ਾ ਦੀ ਗਿਣਤੀ 47424 ਹੋ ਗਈ ਹੈ, ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 26 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ ਉਹਨਾਂ ਕਿਹਾ ਕਿ ਅੱਜ ਅਜਿਹਾ ਹੁਣ ਛੌਥੀ ਵਾਰ ਹੋਇਆ ਹੈ ਜਦੌਂ ਪਟਿਆਲਾ ਵਿੱਚ ਕੋਈ ਵੀ ਕੋਵਿਡ ਪੋਜਟਿਵ ਕੇਸ ਰਿਪੋਰਟ ਨਹੀ ਹੋਇਆ ਜੋਕਿ ਜਿਲ੍ਹਾ ਵਾਸੀਆਂ ਲਈ ਇੱਕ ਚੰਗੀ ਖਬਰ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3225 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,82,294 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48,794 ਕੋਵਿਡ ਪੋਜਟਿਵ, 8,31,115 ਨੈਗੇਟਿਵ ਅਤੇ ਲਗਭਗ 2385 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Daily Dharaledar Online News Views and Reviews


Recommended Posts