ਭਾਰਤ ਦੀ ਸੱਭ ਤੋਂ ਛੋਟੀ ਉਮਰ ਦੀ ਵਾਤਾਵਰਨ ਪ੍ਰੇਮੀ ਏਕਮਜੋਤ ਕੋਰ ਵੱਲੋ ਇੰਨੀ ਛੋਟੀ ਉਮਰ ਵਿੱਚ ਧਰਤੀ ਨੂੰ ਬਚਾਉਣ " />

ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ: ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਪੰਥ ’ਚੋਂ ਖ਼ਾਰਜ    ਅਬੂ ਧਾਬੀ ’ਚ ਮੁੜ ਧਮਾਲ ਪਾਉਣਗੇ ਸਲਮਾਨ ਖ਼ਾਨ, ਕਰਨ ਜੌਹਰ ਤੇ ਵਰੁਣ ਧਵਨ ਕਰਨਗੇ ਹੋਸਟਿੰਗ    Cnn-news18 ਦੀ ਸੀਨੀਅਰ ਪੱਤਰਕਾਰ ਪਾਇਲ ਮਹਿਤਾ ਦਾ 46 ਸਾਲ ਦੀ ਉਮਰ ’ਚ ਦੇਹਾਂਤ, Pm ਮੋਦੀ ਸਣੇ ਕਈ ਆਗੂਆਂ ਨੇ ਜਤਾਇਆ ਦੁੱਖ    ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਦੇ ਨਤੀਜੇ ਐਲਾਨ, Abvp ਨੇ 4 ’ਚੋਂ 3 ਅਹੁਦੇ ਜਿੱਤੇ    ਅੰਮ੍ਰਿਤਸਰ Asi ਹਰਜੀਤ ਸਿੰਘ ਕਤਲਕਾਂਡ: 24 ਘੰਟਿਆਂ ਬਾਅਦ ਵੀ ਪੁਲੀਸ ਖਾਲੀ ਹੱਥ, Cctv ਫੁਟੇਜ ਖੰਗਾਲਣ ’ਚ ਜੁਟੀਆਂ ਟੀਮਾਂ    ਥਾਈਲੈਂਡ ’ਚ ਸਿੱਖ ਬਜ਼ੁਰਗ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ, ਦਸਤਾਰ ਉਤਾਰਨ ਦਾ ਵੀ ਦਾਅਵਾ    Pau ਪਹੁੰਚੇ Cm ਮਾਨ ਦੇ ਕਾਫ਼ਲੇ ਅੱਗੇ ਬਿੱਟੂ ਦਾ ਪ੍ਰਦਰਸ਼ਨ, ਆਂਡੇ-ਟਮਾਟਰ ਸੁੱਟੇ ਜਾਣ ਮਗਰੋਂ ਪੁਲੀਸ ਨੇ ਲਿਆ ਹਿਰਾਸਤ ’ਚ    ਬਾਬਾ ਬਕਾਲਾ ’ਚ ਅਕਾਲੀ ਦਲ ਨੂੰ ਝਟਕਾ, ਛੱਜਲਵੱਡੀ ਪਿਉ-ਪੁੱਤਰ ‘ਆਪ’ ’ਚ ਸ਼ਾਮਲ    ਪੱਗ ’ਤੇ ਮਾਨ ਦੇ ਤਨਜ਼ ਦਾ ਸੈਣੀ ਵੱਲੋਂ ਜਵਾਬ, ਕਿਹਾ- ‘ਪੱਗ ਕਿਸੇ ਵੀ ਮੁੱਖ ਮੰਤਰੀ ਨਾਲੋਂ ਵੱਡੀ    Pau ਦੇ ਗੇਟ ਨੰਬਰ 8 ਬਾਹਰ ਸ਼ਰਾਬ ਦੀ ਬੋਤਲ, ਟਮਾਟਰ ਤੇ ਆਂਡੇ ਲੈ ਕੇ ਪਹੁੰਚੇ ਰਵਨੀਤ ਬਿੱਟੂ, Cm ਮਾਨ ’ਤੇ ਸਾਧਿਆ ਨਿਸ਼ਾਨਾ   
Environment Lover Ekamjot Kaur
September 6, 2021
Daily-Dharaledar-Online-News-Vie

Daily Dharaledar / Punjab

ਭਾਰਤ ਦੀ ਸੱਭ ਤੋਂ ਛੋਟੀ ਉਮਰ ਦੀ ਵਾਤਾਵਰਨ ਪ੍ਰੇਮੀ ਏਕਮਜੋਤ ਕੋਰ ਵੱਲੋ ਇੰਨੀ ਛੋਟੀ ਉਮਰ ਵਿੱਚ ਧਰਤੀ ਨੂੰ ਬਚਾਉਣ ਅਤੇ ਪਟਿਆਲਾ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਦੇਖਕੇ ਮਾਣ ਹੁੰਦਾ ਹੈ ਕਿ ਜਿਸ ਉਮਰ ਵਿੱਚ ਬੱਚੇ ਖੇਡਣ ਵਿੱਚ ਮਸ਼ਰੂਫ ਹੁੰਦੇ ਹਨ ਉਸ ਉਮਰ ਵਿੱਚ ਇਹ ਬੱਚੀ ਨੇਕ ਸੋਚ ਰੱਖਦੀ ਹੈ ! ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦੱਲ ਦੇ ਉਮੀਦਵਾਰ ਹਰਪਾਲ ਜੁਨੇਜਾ ਨੇ "ਇੱਕ ਪੇੜ ਕਈ ਜਿੰਦਗੀ" ਮੁਹਿੰਮ ਦੇ ਤਹਿਤ ਏਕਮਜੋਤ ਕੋਰ ਵੱਲੋ ਪਟਿਆਲਾ ਦੇ ਇੱਕ ਖਰਾਬ ਹੋ ਚੁੱਕੇ ਪਾਰਕ ਨੂੰ ਅਡੋਪਟ ਕਰ ਕੇ ਬੂਟੇ ਲਗਾਉਣ ਵੇਲੇ ਕੀਤਾ ! ਏਕਮਜੋਤ ਕੋਰ ਦੇ ਪਿਤਾ ਅਮਨਦੀਪ ਸਿੰਘ ਬਿਊਟੀ ਅਤੇ ਮਾਤਾ ਇਸ਼ੂ ਗਿੱਲ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਬੇਟੀ ਵੱਲੋ ਕੀਤੀਆਂ ਸੇਵਾਵਾਂ ਉੱਤੇ ਮਾਣ ਹੈ ! ਕੇ.ਐਸ ਕਪੂਰ ਅਤੇ ਸੁਨੀਲ ਗੁਪਤਾ ਨੇ ਗ੍ਰੀਨ ਮੈਨ ਐਵਾਰਡੀ ਭਗਵਾਨ ਦਾਸ ਜੁਨੇਜਾ, ਹਰਪਾਲ ਜੁਨੇਜਾ ਅਤੇ ਯੁਵਰਾਜ ਜੁਨੇਜਾ ਵੱਲੋ ਪਾਰਕ ਨੂੰ ਸੁੰਦਰ ਬਣਾਉਣ ਲਈ ਬੈਂਚ, ਲਾਈਟਾਂ ਅਤੇ ਹੋਰ ਜ਼ਰੂਰੀ ਸਮਾਨ ਦੇਣ ਲਈ ਧੰਨਵਾਦ ਕੀਤਾ! ਨੇਚਰ ਪਾਰਕ ਵੈਲਫੇਅਰ ਸੁਸਾਇਟੀ ਦੇ ਬਾਨੀ ਤਰਲੋਚਨ ਵਾਲਿਆਂ,ਵਿੱਕੀ ਜੀ,ਵਿਨੋਦ ਸ਼ਰਮਾ ਵੱਲੋਂ ਇਸ ਨੇਕ ਕੰਮ ਵਿੱਚ ਯੋਗਦਾਨ ਪਾਉਂਦੇ ਹੋਏ ਵੱਖ-ਵੱਖ ਤਰਾਂ ਦੇ ਮੈਡੀਸਨ ਦੇ ਬੂਟੇ ਲਗਾਏ ਗਏ ! ਪਟਿਆਲਾ ਦੀ ਉੱਘੀ ਸਮਾਜ ਸੇਵੀ ਸੰਸਥਾ ਅਪਣੱਤ ਦੇ ਪ੍ਰਧਾਨ ਬਲਵੀਰ ਸਿੰਘ ਚਹਿਲ,ਡਾ. ਸੰਦੀਪ ਚੌਧਰੀ,ਡਾ. ਲਾਲ ਚੰਦ,ਜਗਤਾਰ ਜੱਗੀ ਵੱਲੋਂ ਬੂਟੇ ਲਗਾਉਣ ਦੇ ਨਾਲ ਠੰਡੇ ਦੁੱਧ ਅਤੇ ਲੱਸੀ ਦੀ ਸੇਵਾ ਕੀਤੀ ਗਈ ! ਮੌਰਨਿੰਗ ਲਾਇੰਸ ਤੋਂ ਡਾ.ਸਰਬਜੀਤ ਧਾਲੀਵਾਲ, ਡਾ.ਹਰਦੀਪ ਸਿੰਘ,ਬਾਵਾ ਬਤਰਾ,ਸ਼ਾਮ ਸਿੰਘ,ਜਤਿਨ ਕੁਮਾਰ,ਰਾਕੇਸ਼ ਜਿੰਦਲ,ਸਿਧਾਂਤ ਜਿੰਦਲ ਅਤੇ ਮੋਹਿੰਦਰ ਸਿੰਘ ਨੇ ਪਾਰਕ ਵਿੱਚ ਬੂਟੇ ਲਗਾਉਣ ਵਿੱਚ ਸਾਥ ਦਿੱਤਾ! ਇਸ ਮੌਕੇ ਤੇ ਕਾਇਨਾ,ਯਸ਼ਿਤਾ,ਸਾਰਥ,ਹਰਸੇਵਕ,ਸਮਰ,ਸੀਰਤ,ਅਕਸ਼ੀਤਾ,ਰੀਆਂਸ਼ੀ,ਮਾਹੀ,ਮੋਕਸ਼,ਪ੍ਰੀਆ,ਜਯੋਤੀ,ਭਾਰਤੀ,ਪ੍ਰਿਯੰਕਾ,ਹਰਮਨਦੀਪ ਕੌਰ,ਵਿਕਾਸ ਕੁਮਾਰ,ਦਲੀਪ ਕੁਮਾਰ,ਦੀਪਕ ਸੋਨੀ,ਅਮਨਦੀਪ ਗਰਗ,ਰਿਸ਼ੀ ਕਾਂਤ ਪਟੇਲ,ਰਵਿੰਦਰਦੀਪ ਸਿੰਘ ਮੌਜੂਦ ਸਨ!

Daily Dharaledar Online News Views and Reviews


Recommended Posts