June 16, 2020
Daily Dharaledar / Punjab
ਭਾਰਤ ਤੇ ਚੀਨ -ਚ ਸਰਹੱਦ -ਤੇ ਤਣਾਅ ਹੋਰ ਵਧਦਾ ਦਿਖਾਈ ਦੇ ਰਿਹਾ ਹੈ। ਇਸ -ਚ ਭਾਰਤੀ ਫ਼ੌਜ ਦਾ ਇਕ ਅਧਿਕਾਰੀ ਤੇ ਦੋ ਜਵਾਨ ਸ਼ਹੀਦ ਹੋ ਗਏ। ਦੋਵਾਂ ਫ਼ੌਜਾਂ ਦੇ ਸੀਨੀਅਰ ਅਧਿਕਾਰੀ ਸਥਿਤੀ ਨੂੰ ਕਾਬੂ ਕਰਨ ਲਈ ਬੈਠਕ ਕਰ ਰਹੇ ਹਨ। ਭਾਰਤੀ ਫ਼ੌਜ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ -ਚ ਪਿਛਲੇ ਮਹੀਨੇ ਦੀ ਸ਼ੁਰੂਆਤ ਤੋਂ ਹੀ ਲੱਦਾਖ ਬਾਰਡਰ ਨੇੜੇ ਮਾਹੌਲ ਕਾਫੀ ਤਣਾਅਪੂਰਨ ਬਣਿਆ ਹੋਇਆ ਸੀ। ਮਈ ਮਹੀਨੇ ਦੇ ਸ਼ੁਰੂ -ਚ ਚੀਨੀ ਫ਼ੌਜ ਨੇ ਭਾਰਤ ਵੱਲੋਂ ਤੈਅ ਕੀਤੀ ਗਈ ਐੱਲਏਸੀ ਨੂੰ ਪਾਰ ਕਰ ਲਿਆ ਸੀ। ਚੀਨੀ ਫ਼ੌਜ ਨੇ ਪੈਂਗੋਂਗ ਝੀਲ, ਗਲਵਾਂ ਘਾਟੀ ਕੋਲ ਆ ਕੇ ਆਪਣੇ ਤੰਬੂ ਲਾ ਲਏ ਸੀ। ਖਬਰਾਂ ਮੁਤਾਬਕ ਇੱਥੇ ਲਗਪਗ ਪੰਜ ਹਜ਼ਾਰ ਫ਼ੌਜੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਫ਼ੌਜੀ ਸਾਜ਼ੋ-ਸਾਮਾਨ ਵੀ ਇਕੱਤਰ ਕੀਤਾ ਗਿਆ ਸੀ। ਚੀਨ ਨੇ ਭਾਰਤ -ਤੇ ਸਰਹੱਦ ਪਾਰ ਕਰਨ ਤੇ ਉਸ ਦੇ ਫੌਜੀਆਂ -ਤੇ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਚੀਨ ਦੇ ਫੌਜੀ ਜਮਵਾੜੇ ਨੂੰ ਲੈ ਕੇ ਵਿਵਾਦ ਸੁਲਝਾਉਣ ਦੇ ਮੱਦੇਨਜ਼ਰ ਦੋਵੇਂ ਦੇਸ਼ਾਂ ਵਿਚਕਾਰ ਪੂੁਰਬੀ ਲੱਦਾਖ -ਚ ਬਿ੍ਰਗੇਡ ਕਮਾਂਡਰ ਤੇ ਬਟਾਲੀਅਨ ਕਮਾਂਡਰ ਪੱਧਰ -ਤੇ ਗੱਲਬਾਤ ਚੱਲ ਰਹੀ ਹੈ। ਫੌਜੀ ਸੂਤਰਾਂ ਦੇ ਮੁਤਾਬਕ ਦੋਵੇਂ ਪੱਖਾਂ -ਚ ਲਗਾਤਾਰ ਗੱਲਬਾਤ ਜਾਰੀ ਰਹਿਣ ਦੇ ਕਈ ਹੋਰ ਥਾਵਾਂ -ਤੇ ਦੋਵੇਂ ਦੇਸ਼ਾਂ ਦੀਅਾਂ ਫੌਜਾਂ ਸੀਮਤ ਰੂਪ ਨਾਲ ਪਿੱਛੇ ਹਟੀਆਂ ਹਨ। 
Daily Dharaledar Online News Views and Reviews