ਦਿੜ੍ਹਬਾ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਹਾਈ ਕੋਰਟ ਸਖ਼ਤ, ਨਿਰਪੱਖ ਜਾਂਚ ਦੇ ਨਿਰਦੇਸ਼    ਸਚਿਨ ਪਾਇਲਟ ਦੀ ਐਂਟਰੀ ਨਾਲ ਇੱਕ ਮੰਚ ’ਤੇ ਆਏ ਪੰਜਾਬ ਕਾਂਗਰਸ ਦੇ ਧੜੇ    ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ    ਭਗਵੰਤ ਮਾਨ ਦੀ ‘ਨਕਲੀ ਪੱਗ’ ਵਾਲੀ ਟਿੱਪਣੀ ’ਤੇ ਨਾਇਬ ਸੈਣੀ ਦਾ ਪਲਟਵਾਰ, ਕਿਹਾ- ਗੁਰੂ ਸਾਹਿਬਾਨ ਤੋਂ ਮੁਆਫ਼ੀ ਮੰਗਣ    ਪੰਜਾਬ ਦੀ ਸਿਆਸਤ ’ਚ ਵੱਡੀ ਹਲਚਲ, ਪ੍ਰਕਾਸ਼ ਬਾਦਲ ਦੇ ਚਚੇਰੇ ਭਰਾ ਭਾਜਪਾ ’ਚ ਜਾਣਗੇ    ਖੇਡਾਂ ਵਤਨ ਪੰਜਾਬ ਦੀਆਂ 2026: ਪਾਤੜਾਂ ’ਚ 8ਵੇਂ ਦਿਨ ਖੇਡ ਮੈਦਾਨ ਬਣਿਆ ਜੋਸ਼ ਦਾ ਕੇਂਦਰ    ਨਸ਼ਾ ਸਪਲਾਈ ਕਰਨ ਵਾਲੇ ਹੀ ਕੱਢ ਰਹੇ ਨਸ਼ਾ ਮੁਕਤ ਪੰਜਾਬ ਯਾਤਰਾ’, Cm ਮਾਨ ਦਾ Bjp ’ਤੇ ਤਿੱਖਾ ਹਮਲਾ   
ਪੁੱਤ ਨੇ ਮਾਂ ਨੂੰ ਛੱਤ ਤੋਂ ਹੇਠਾਂ ਸੁਟਿਆ ਹੋਈ ਮੌਤ
March 2, 2023
Daily-Dharaledar-Online-News-Vie

Daily Dharaledar / Punjab

ਸਵੇਰੇ 3 ਵਜੇ ਮਾਂ ਨੇ ਪੁੱਤ ਨੂੰ ਫੋਨ ਬੰਦ ਕਰਕੇ ਸੌਣ ਨੂੰ ਕਿਹਾ ਤਾਂ ਪੁੱਤ ਨੇ ਮਾਂ ਨੂੰ ਛੱਤ ਤੋਂ ਦਿੱਤਾ ਧੱਕਾ, ਮਾਂ ਦੀ ਹਸਪਤਾਲ ਜਾ ਕੇ ਹੋਈ ਮੌਤ ਪਟਿਆਲਾ, 2 ਮਾਰਚ (ਧੜ੍ਹੱਲੇਦਾਰ ਬਿਉਰੋ) ਪਟਿਆਲਾ ਦੇ ਤ੍ਰਿਪੜੀ ਥਾਣਾ ਅਧੀਨ ਪੈਂਦੇ ਆਨੰਦ ਨਗਰ-ਏ ਖੇਤਰ ਵਿਖੇ ਕਿਰਾਏ ਦੇ ਮਕਾਨ -ਚ ਰਹਿਣ ਵਾਲੇ 23 ਸਾਲਾ ਨੌਜਵਾਨ ਗੋਬਿੰਦ ਜ਼ੋ ਕਿ ਦਿਮਾਗ਼ੀ ਪ੍ਰੇਸ਼ਾਨ ਹੈ ਨੇ ਬੁੱਧਵਾਰ ਸਵੇਰੇ ਕਰੀਬ 3 ਵਜੇ ਮਾਮੂਲੀ ਝਗੜੇ ਤੋਂ ਬਾਅਦ ਆਪਣੀ ਮਾਂ ਰੇਖਾ ਰਾਣੀ ਨੂੰ ਛੱਤ ਤੋਂ ਹੇਠਾਂ ਧੱਕਾ ਦੇ ਦਿੱਤਾ।ਰੇਖਾ ਰਾਣੀ (52) ਦੀ ਸਿਰ -ਤੇ ਸੱਟ ਲੱਗਣ ਕਾਰਨ ਮੌਤ ਹੋ ਗਈ। ਤਫਤੀਸ਼ ਚ ਸ਼ਾਮਲ ਥਾਣਾ ਸਦਰ ਦੀ ਪੁਲਸ ਨੇ ਦੋਸ਼ੀ ਦੇ ਵੱਡੇ ਭਰਾ ਰਾਜਨ ਬਹਿਲ ਵਾਸੀ ਤ੍ਰਿਪੜੀ ਦੀ ਸ਼ਿਕਾਇਤ -ਤੇ ਦੋਸ਼ੀ ਗੋਬਿੰਦ ਬਹਿਲ ਨਿਵਾਸੀ ਆਨੰਦ ਨਗਰ ਏ ਦੇ ਖਿਲਾਫ ਇਰਾਦਾ ਕਤਲ ਧਾਰਾ 307ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪਰਿਵਾਰ ਮੁਤਾਬਕ ਦੋਸ਼ੀ ਪਿਛਲੇ ਕਰੀਬ 5 ਸਾਲਾਂ ਤੋਂ ਮਾਨਸਿਕ ਤੌਰ -ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਉਸਦੀ ਮਾਂ ਉਸਦੇ ਨਾਲ ਰਹਿੰਦੀ ਸੀ ਜਦੋਂ ਕਿ ਵੱਡਾ ਭਰਾ ਆਪਣੇ ਪਰਿਵਾਰ ਨਾਲ ਵੱਖ ਰਹਿੰਦਾ ਸੀ। ਮੁਲਜ਼ਮ ਕਿਸੇ ਵੇਲੇ ਵੀ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਕਰ ਲੈਂਦਾ ਸੀ। ਬੁੱਧਵਾਰ ਤੜਕੇ ਕਰੀਬ 3 ਵਜੇ ਮਾਂ ਰੇਖਾ ਨੇ ਦੋਸ਼ੀ ਗੋਬਿੰਦ ਨੂੰ ਸਿਰਫ਼ ਆਪਣਾ ਮੋਬਾਈਲ ਬੰਦ ਕਰਕੇ ਸੌਣ ਲਈ ਕਿਹਾ ਸੀ। ਇਸ ਤੋਂ ਬਾਅਦ ਗੁੱਸੇ -ਚ ਆਏ ਦੋਸ਼ੀ ਨੇ ਆਪਣੀ ਮਾਂ ਨੂੰ ਧੱਕਾ ਦੇ ਕੇ ਛੱਤ ਤੋਂ ਹੇਠਾਂ ਸੁੱਟ ਦਿੱਤਾ। ਮੁਲਜ਼ਮ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਸੁਖਵਿੰਦਰ ਸਿੰਘ ਐਡੀਸ਼ਨਲ ਇੰਚਾਰਜ ਥਾਣਾ ਤ੍ਰਿਪੜੀ ਨੇ ਦੱਸਿਆ ਕਿ ਉਸਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

Daily Dharaledar Online News Views and Reviews


Recommended Posts