ਮਹਿਰੋਂ ਨੂੰ ਪੁਰਾਣੇ ਕੇਸ ’ਚ ਮੋਗਾ ਅਦਾਲਤ ’ਚ ਕੀਤਾ ਪੇਸ਼, ਵਕੀਲ ਨੇ ਕੇਸ ਨੂੰ ਦੱਸਿਆ ਸਿਆਸੀ ਆਧਾਰ ’ਤੇ ਦਰਜ    16 ਅਕਤੂਬਰ ਨੂੰ ਪੈਣਗੀਆਂ ਵੋਟਾਂ, ਹਰਦੀਪ ਪੁਰੀ ਦੀ ਸੀਟ ਵੀ ਸ਼ਾਮਲ    ਮੁਹਾਲੀ Gmada ਦਫ਼ਤਰ ’ਚ Ed ਦੀ ਵੱਡੀ ਰੇਡ, 3 ਮੰਜ਼ਿਲਾਂ ਸੀਲ    ਪੰਜਾਬ ਪੁਲੀਸ ਨੇ ਵਰਦੀ ਨਾ ਪਾਉਣ ਵਾਲੀ ਵਾਇਰਲ ਆਡੀਓ ਨੂੰ ਦੱਸਿਆ ਝੂਠੀ ਐਡਵਾਇਜ਼ਰੀ    ਪਤਨੀ ਦਾ ਫੋਨ ਹੈਕ ਕਰਨਾ ਪਿਆ ਭਾਰੀ, It ਐਕਟ ਤਹਿਤ ਕੇਸ ਦਰਜ    ਪੰਜਾਬ ਵਿੱਚ Bjp ਦੀ ਸਰਕਾਰ ਬਣੀ ਤਾਂ 6 ਮਹੀਨਿਆਂ ’ਚ ਨਸ਼ਾ ਸਪਲਾਈ ਚੇਨ ਤੋੜਨ ਦਾ ਸ਼ਿਵਰਾਜ ਚੌਹਾਨ ਦਾ ਦਾਅਵਾ    ਸੰਗਰੂਰ ’ਚ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੌਜਵਾਨ ਨੇ ਨਿਗਲਿਆ ਜ਼ਹਿਰ    ਐੱਚ.ਐੱਸ. ਭੁੱਲਰ ਭ੍ਰਿਸ਼ਟਾਚਾਰ ਮਾਮਲਾ: ਆਕਾਸ਼ ਬੱਟਾ ਨੂੰ ਸਰਕਾਰੀ ਗਵਾਹ ਵਜੋਂ ਤਲਬ ਕਰਨ ਦੀ ਮਨਜ਼ੂਰੀ    ਪੰਜਾਬ ’ਚ ਜਬਰ ਜਨਾਹ ਕੇਸ ਮਗਰੋਂ ਕੈਨੇਡਾ ’ਚ ਅਮਰਜੀਤ ਚਾਵਲਾ! ਸਰੀ ’ਚ ਕਥਿਤ ਤੌਰ ’ਤੇ ਨਜ਼ਰ ਆਉਣ ਦੀ ਚਰਚਾ    ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ: ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਪੰਥ ’ਚੋਂ ਖ਼ਾਰਜ   
ਪਹਿਲਾ ਨਵਰਾਤਰਾ ਮਾਂ ਸ਼ੈਲਪੁੱਤਰੀ ਦੇ ਨਾਮ ਤੇ ਉਸਦੀ ਮਿਥਹਾਸਕ ਮਹਾਨਤਾ
October 14, 2023
Daily-Dharaledar-Online-News-Vie

Daily Dharaledar / Punjab

ਪਹਿਲਾ ਨਵਰਾਤਰਾ ਮਾਂ ਸ਼ੈਲਪੁਤਰੀ ਦੀ ਪੂਜਾ ਦੀ ਮਹਾਨਤਾ

ਸਨਾਤਨ ਹਿੰਦੂ ਧਰਮ ਦੀ ਪਰੰਪਰਾ ਅਨੁਸਾਰ, ਦੇਵੀ ਸ਼ੈਲਪੁਤਰੀ ਨੂੰ ਖੁਸ਼ੀ, ਖੁਸ਼ਹਾਲੀ ਅਤੇ ਚੰਗੀ ਕਿਸਮਤ ਦੀ ਦਾਤਾ ਵਜੋਂ ਪੂਜਿਆ ਜਾਂਦਾ ਹੈ। ਜਿਸ ਦਾ ਸਰੂਪ ਬਹੁਤ ਸ਼ਾਂਤ ਹੈ ਅਤੇ ਉਹ ਆਪਣੇ ਸ਼ਰਧਾਲੂਆਂ ਉਪਰ ਅਪਾਰ ਕਿਰਪਾ ਕਰਨ ਵਾਲੀ ਮੰਨੀ ਜਾਂਦੀ ਹੈ। ਚਿੱਟੇ ਕੱਪੜੇ ਪਹਿਨੇ, ਮਾਂ ਸ਼ੈਲਪੁੱਤਰੀ (Maa Shailputri) ਦੇ ਇੱਕ ਹੱਥ ਵਿੱਚ ਤ੍ਰਿਸ਼ੂਲ ਅਤੇ ਦੂਜੇ ਵਿੱਚ ਇੱਕ ਕਮਲ ਫ਼ੜਿਆ ਹੁੰਦਾ ਹੈ ਮਾਂ ਸ਼ੈਲਪੁਤਰੀ, ਜੋ ਆਪਣੇ ਸਿਰ ‘ਤੇ ਚੰਦਰਮਾ ਪਹਿਨਦੀ ਹੈ, ਬਲਦ ਦੀ ਸਵਾਰੀ ਕਰਦੀ ਹੈ।

ਅਜਿਹਾ ਮੰਨਿਆ ਜਾਂਦਾ ਹੈ ਕਿ ਦੇਵੀ ਸ਼ੈਲਪੁਤਰੀ ਦੀ ਪੂਜਾ ਕਰਨ ਨਾਲ ਸਾਧਕ ਦੀ ਕੁੰਡਲੀ ਵਿੱਚ ਮੌਜੂਦ ਚੰਦਰ ਦੋਸ਼ ਦੂਰ ਹੋ ਜਾਂਦਾ ਹੈ ਅਤੇ ਉਸ ਨੂੰ ਸਾਲ ਭਰ ਕਿਸੇ ਤਰ੍ਹਾਂ ਦੀ ਮਾਨਸਿਕ ਜਾਂ ਸਰੀਰਕ ਪੀੜ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

ਪਹਿਲੇ ਨਵਰਾਤਰੇ ਦੀ ਪੂਜਾ ਵਿੱਚ ਕਿਹੜਾ ਪ੍ਰਸ਼ਾਦ ਚੜ੍ਹਾਇਆ ਜਾਵੇ ?

ਨਵਰਾਤੇ ਦੇ ਪਹਿਲੇ ਦਿਨ ਸ਼ਰਧਾਲੂ ਦੇਵੀ ਦੁਰਗਾ ਦੇ ਪਹਿਲੇ ਰੂਪ ਸ਼ੈਲਪੁਤਰੀ ਦੀ ਪੂਜਾ ਕਰਦੇ ਸਮੇਂ, ਉਨ੍ਹਾਂ ਦੇ ਪਸੰਦੀਦਾ ਭੋਗ ਚੜ੍ਹਾਏ ਜਾਣੇ ਚਾਹੀਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਸ਼ੈਲਪੁਤਰੀ ਦੇਵੀ ਦੀ ਪੂਜਾ ਵਿੱਚ ਗਾਂ ਦਾ ਘਿਓ ਚੜ੍ਹਾਇਆ ਜਾਵੇ ਤਾਂ ਉਹ ਜਲਦੀ ਹੀ ਖੁਸ਼ ਹੋ ਜਾਂਦੀ ਹੈ ਅਤੇ ਆਪਣੇ ਸ਼ਰਧਾਲੂਆਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੰਦੀ ਹੈ ਅਤੇ ਉਹ ਸਾਲ ਭਰ ਖੁਸ਼ ਅਤੇ ਤੰਦਰੁਸਤ ਰਹਿੰਦੇ ਹਨ।

Daily Dharaledar Online News Views and Reviews


Recommended Posts