ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਣ ਨਾਤੇ ਗਿਆਨੀ ਹਰਪ੍ਰੀਤ ਸ ">
NOW
ਯੁੱਧ ਨਸ਼ਿਆਂ ਵਿਰੁੱਧ 2.0' ਮੁਹਿੰਮ ਤਹਿਤ ਰੱਖੇ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਮੋਗਾ ਦੇ ਪਿੰਡ ਕਿੱਲੀ ਚਹਿਲਾਂ ਵਿਖੇ ਸ਼ਿਰਕਤ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਵਿੱਚ ਸਰਕਾਰ ਦਾ ਸਾਥ ਦੇਣ ਵਾਲੇ ਜੁਝਾਰੂ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਸਮਾਗਮ ਵਿੱਚ ਆਏ ਲੋਕਾਂ ਨੂੰ ਨਸ਼ਿਆਂ ਦੇ ਖ਼ਾਤਮੇ ਵਿਰੁੱਧ ਸਹੁੰ ਚੁਕਾਈ ਗਈ। …… As Part Of The Anti-drug Drive “yudh Nashian Virudh 2.0” Campaign, Chief Minister Bhagwant Singh Mann Attended An Event At Village Killi Chahlan, Moga District. At    ਦੋਰਾਹਾ ਵਿਖੇ ਚਾਰ ਲੇਨ ਰੇਲਵੇ ਓਵਰ ਬ੍ਰਿਜ ਨਾਲ ਮਾਲਵਾ ਖੇਤਰ ਨੂੰ ਵੱਡੀ ਰਾਹਤ    ਮੋਗਾ ਵਿੱਚ ਸੀਬੀਐਸਈ ਪ੍ਰੀਖਿਆਵਾਂ ਸ਼ੁਰੂ, ਕੇਂਦਰਾਂ ਨੇੜੇ ਇਕੱਠ ‘ਤੇ ਪਾਬੰਦੀ    ਸੀਐਮ ਦਫ਼ਤਰ ਤੇ ਡੀਜੀਪੀ ਦੇ ਸਟੇਜ ਸਾਂਝੇ ਕਰਨ ‘ਤੇ ਕਾਂਗਰਸ ਦਾ ਐਤਰਾਜ਼    ਬਠਿੰਡਾ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ, ਪੰਜ ਗ੍ਰਿਫਤਾਰ    ਮੋਹਾਲੀ ‘ਚ ਸਕੂਲ ਅਤੇ ਫੋਰਟਿਸ ਹਸਪਤਾਲ ਨੂੰ ਬੰਬ ਧਮਕੀ    ਪ੍ਰਗਤੀਸ਼ੀਲ ਵਿਦਿਆਰਥੀਆਂ ਦੇ ਲਈ ਆਯੋਜਿਤ ਜੈਪੁਰ ਦਾ ਵਿੱਦਿਅਕ ਟੂਰ ਸਫਲਤਾਪੂਰਵਕ ਸੰਪੰਨ    ਨਾਟਕ 1675 ਦਾ ਸਫ਼ਲ ਮੰਚਨ ਦਰਸ਼ਕਾਂ ਨੂੰ ਭਾਵੁਕ ਕਰਦਿਆਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦਾ ਸੱਦਾ ਦੇ ਗਿਆ     ਮੁੱਖ ਮੰਤਰੀ ਮਾਨ ਨੇ ਮਹਾਂ ਸ਼ਿਵਰਾਤਰੀ ਦੀਆਂ ਦਿਤੀਆਂ ਮੁਬਾਰਕਾਂ     ਸ਼ਿਵਰਾਤਰੀ ਮੌਕੇ ਪੁਲਿਸ ਜ਼ਿਲ੍ਹਾ ਖੰਨਾ ਵੱਲੋਂ ਪੁਖਤਾ ਸੁਰੱਖਿਆ ਪ੍ਰਬੰਧ   
ਦਲ ਪੰਥ ਦਾ ਸਿੱਖ ਕੌਮ -ਚ ਸਥਾਨ ਅਤੇ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ( ਪ੍ਰੋ. ਸਰਚਾਂਦ ਸਿੰਘ ਖਿਆਲਾ)
November 26, 2023 00:00:00
Daily-Dharaledar-Online-News-Vie
Daily Dharaledar / Punjab

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਣ ਨਾਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਈ ਵਾਰ ਸੰਗਤ ਨੂੰ ਪੰਥਕ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੀ ਕਿਰਦਾਰਕੁਸ਼ੀ ਕਰ ਰਹੀਆਂ ਤਾਕਤਾਂ ਤੋਂ ਸੁਚੇਤ ਹੋਣ ਦਾ ਹੋਕਾ ਦਿੱਤਾ ਸੀ। ਪਰ ਹੈਰਾਨੀ ਦੀ ਗਲ ਹੈ ਕਿ ਪੰਥ ਦੀਆਂ ਮਾਨਤਾ ਪ੍ਰਾਪਤ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦਾ ਅਕਸ ਖ਼ਰਾਬ ਕਰਨ -ਚ ਆਪਣੇ ਹੀ ਲੋਕ ਹੋਣਗੇ ਇਸ ਦਾ ਤਸੱਵਰ ਕਿਸੇ ਨੇ ਨਹੀਂ ਕੀਤਾ ਹੋਵੇਗਾ। ਹਾਲ ਹੀ -ਚ ਅਕਾਲੀ ਲੀਡਰਸ਼ਿਪ ਦੇ ਇਕ ਹਿੱਸੇ ਵੱਲੋਂ ਸਿਆਸੀ ਮੁਫ਼ਾਦ ਤਹਿਤ ਦਲ ਪੰਥ ਜਿਸ ਨੂੰ ਪੰਥ -ਚ ਚਲਦੀ ਵਹੀਰ ਤਖ਼ਤ ਵਜੋਂ ਦਰਜਾਬੰਦੀ ਹਾਸਲ ਹੈ, ਨੂੰ ਅਤੇ ਇਸ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੂੰ ਨਿਸ਼ਾਨੇ -ਤੇ ਲਿਆ ਜਾ ਰਿਹਾ ਹੈ। ਇਸ ਕਾਰਜ ਲਈ ਅਕਾਲੀ ਦਲ ਦਾ ਸੋਸ਼ਲ ਮੀਡੀਆ ਕਾਫ਼ੀ ਤੇਜ਼ੀ ਦਿਖਾ ਰਿਹਾ ਹੈ। ਸੁਲਤਾਨਪੁਰ ਲੋਧੀ ਦੇ ਅਕਾਲ ਬੁੰਗਾ ਛਾਉਣੀ ਨਿਹੰਗ ਸਿੰਘਾਂ ਦਾ ਵਿਵਾਦ ਕਾਫ਼ੀ ਪੁਰਾਣਾ ਹੈ। ਨਿਹੰਗ ਸਿੰਘਾਂ ਦੇ ਦੋ ਧੜਿਆਂ -ਚ ਆਪਸੀ ਝੜਪ ਬਹੁਤ ਮੰਦਭਾਗੀ ਸੀ। ਕਬਜ਼ੇ ਦੀ ਭਾਵਨਾ ਦੀ ਥਾਂ ਦਲ ਪੰਥ ਦੇ ਆਗੂਆਂ ਨੂੰ ਮਿਲ ਬੈਠ ਕੇ ਮਸਲੇ ਦਾ ਹੱਲ ਕੱਢ ਲਿਆ ਜਾਣਾ ਚਾਹੀਦਾ ਸੀ। ਪਰ ਕਿਸੇ ਵੀ ਸਿਆਸੀ ਧਿਰ ਨੂੰ ਪੰਥਕ ਮਾਮਲਿਆਂ -ਚ ਦਖ਼ਲ ਦੇਣ ਤੋਂ ਸੰਕੋਚ ਕਰਨ ਦੀ ਲੋੜ ਸੀ। ਜਿਸ ਦਲ ਪੰਥ ਪ੍ਰਤੀ ਪ੍ਰਾਪੇਗੰਡੇ ਦੀ ਖੇਡ ਅਕਾਲੀਆਂ ਵੱਲੋਂ ਖੇਡੀ ਜਾ ਰਹੀ ਹੈ ਉਹ ਗੁਰੂ ਪੰਥ ਦੀ ਇਤਿਹਾਸਕ ਜਥੇਬੰਦੀ ਹੈ। ਜਿਸ ਦੀਆਂ ਪੰਥ ਅਤੇ ਦੇਸ਼ ਕੌਮ ਪ੍ਰਤੀ ਵੱਡੀਆਂ ਘਾਲਣਾਵਾਂ ਹਨ। ਮੁਗ਼ਲ ਅਤੇ ਅਫ਼ਗ਼ਾਨੀਆਂ ਤੋਂ ਇਲਾਵਾ ਦੇਸ਼ ਦੀ ਆਨ ਸ਼ਾਨ ਅਤੇ ਅਜ਼ਾਦੀ ਖ਼ਾਤਰ ਅੰਗਰੇਜ਼ਾਂ ਨਾਲ ਯੁੱਧ ਕਰਦਿਆਂ ਕੁਰਬਾਨੀਆਂ ਦਾ ਇਤਿਹਾਸ ਸਿਰਜਣ -ਚ ਇਹ ਜਥੇਬੰਦੀ ਹਮੇਸ਼ਾਂ ਮੂਹਰੇ ਰਹੀ। ਬੁੱਢਾ ਦਲ ਦੇ ਮੁਖੀ ਤੇ ਸਾਰੇ ਨਿਹੰਗ ਸਿੰਘ ਮਰਯਾਦਾ ਅਨੁਸਾਰ ਨੀਲੇ ਵਸਤਰ ਪਹਿਨਦੇ ਹਨ ਅਤੇ ਸਿੱਖੀ ਜੀਵਨ ਪੱਖੋਂ ਵੀ ਮਰਯਾਦਾ ਦੇ ਪੱਕੇ ਧਾਰਨੀ ਹਨ। ਨਿਹੰਗ ਸਿੰਘਾਂ ਦਾ ਜ਼ਿਆਦਾਤਰ ਸਬੰਧ ਖ਼ਾਲਸਾ ਪੰਥ ਬੁੱਢਾ ਦਲ ਨਾਲ ਸੀ । ਅਠਾਰ੍ਹਵੀਂ ਸਦੀ ਦੇ ਉਤਰਾਰਧ ਵਿਚ ਜਦੋਂ ਸਿੱਖ ਫ਼ੌਜਾਂ ਨੇ ਸਰਹਿੰਦ ਨੂੰ ਜਿੱਤ ਲਿਆ ਤਾਂ ਸਾਰੀਆਂ ਮਿਸਲਾਂ ਦੇ ਸਰਦਾਰਾਂ ਨੇ ਵੱਧ ਤੋਂ ਵੱਧ ਇਲਾਕਾ ਆਪਣੇ ਕਬਜ਼ੇ ਅਧੀਨ ਕਰਕੇ ਰਿਆਸਤਾਂ ਦੀ ਸਥਾਪਨਾ ਕੀਤੀ ਅਤੇ ਇਸ ਕਰਕੇ ਪਰਸਪਰ ਵੈਰ-ਵਿਰੋਧ ਵਧਿਆ। ਪਰ ਨਿਹੰਗ ਸਿੰਘ ਫ਼ੌਜਾਂ ਨੇ ਆਪਣੇ ਆਪ ਨੂੰ ਇਸ ਪ੍ਰਕਾਰ ਦੇ ਲਾਲਚ ਅਤੇ ਵਿਵਾਦ ਤੋਂ ਦੂਰ ਰੱਖਿਆ। ਸਮੇਂ-ਸਮੇਂ ਦੀਵਾਲੀ, ਵਿਸਾਖੀ ਦੇ ਜੋੜ ਮੇਲਿਆਂ ਸਮੇਂ ਇਹ ਅਕਾਲ ਤਖ਼ਤ ਉੱਤੇ ਇਕੱਠੇ ਹੁੰਦੇ ਰਹਿੰਦੇ ਅਤੇ ਆਪਣੀ ਸਿਦਕ ਦਿਲੀ ਅਤੇ ਤਿਆਗੀ ਮਾਨਸਿਕਤਾ ਕਰਕੇ ਸਿੱਖ ਸਮਾਜ ਵਿਚ ਵਿਚਰਦੇ ਰਹੇ। ਜਥੇਦਾਰ ਬਾਬਾ ਫੂਲਾ ਸਿੰਘ ਜੀ ਅਕਾਲੀ ਅਕਾਲ ਤਖ਼ਤ ਦੀ ਸੇਵਾ ਸੰਭਾਲ ਕਰਦੇ ਰਹੇ ਅਤੇ ਉਨ੍ਹਾਂ ਦੀ ਪੰਥ ਵਿਚ ਬੜੀ ਪ੍ਰਤਿਸ਼ਠਾ ਸੀ। ਬਾਅਦ ਵਿੱਚ ਉਹ ਜਥੇਦਾਰ ਬਾਬਾ ਫੂਲਾ ਸਿੰਘ ਅਕਾਲੀ ਦੇ ਨਾਮ ਨਾਲ ਪ੍ਰਸਿੱਧ ਹੋਏ। ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਨੂੰ ਆਪਣੇ ਅਧਿਕਾਰ ਅਧੀਨ ਕਰਕੇ ਰਾਜ ਦੀ ਸਥਾਪਨਾ ਕੀਤੀ, ਤਾਂ ਵੀ ਨਿਹੰਗ ਸਿੰਘਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਰੱਖੀ। ਮਹਾਰਾਜੇ ਨੇ ਨਿਹੰਗ ਸਿੰਘਾਂ ਨੂੰ ਆਪਣੀ ਸੈਨਾ ਵਿਚ ਭਰਤੀ ਕਰਨਾ ਚਾਹਿਆ, ਪਰ ਇਨ੍ਹਾਂ ਨੇ ਨੌਕਰੀ ਕਰਨ ਤੋਂ ਨਾਂਹ ਕਰ ਦਿੱਤੀ। ਇਨ੍ਹਾਂ ਪੰਥ ਦਰਦੀਆਂ ਨੇ ਖ਼ੁਦ-ਮੁਖ਼ਤਿਆਰ ਰਹਿੰਦੇ ਹੋਇਆ ਵੀ ਲੋੜ ਪੈਣ -ਤੇ ਸਿੱਖ-ਰਾਜ ਦੇ ਵਿਸਥਾਰ ਵਿੱਚ ਮਹਾਰਾਜ ਰਣਜੀਤ ਸਿੰਘ ਦੀ ਡਟ ਕੇ ਨਿਰਸਵਾਰਥ ਮਦਦ ਕੀਤੀ। ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਕਸੂਰ, ਮੁਲਤਾਨ, ਕਸ਼ਮੀਰ ਆਦਿ ਦੀਆਂ ਲੜਾਈਆਂ ਵਿਚ ਪੂਰੀ ਗਰਮਜੋਸ਼ੀ ਨਾਲ ਹਿੱਸਾ ਲਿਆ। ਸੰਨ 1823 ਈਸਵੀ ਵਿਚ ਹੋਈ ਨੌਸ਼ਹਿਰਾ ਦੀ ਲੜਾਈ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਫੂਲਾ ਸਿੰਘ ਜੀ ਅਕਾਲੀ ਨੇ ਚਮਤਕਾਰੀ ਬਹਾਦਰੀ ਦਾ ਪਹਿਚਾਣ ਦਿੰਦਿਆਂ ਸ਼ਹੀਦੀ ਪ੍ਰਾਪਤ ਕੀਤੀ। ਇਸ ਤਰ੍ਹਾਂ ਸਿੱਖ ਰਾਜ ਵੇਲੇ ਇਨ੍ਹਾਂ ਦੇ ਯਸ਼ ਦਾ ਸੂਰਜ ਆਪਣੀ ਪੂਰੀ ਬੁਲੰਦੀ ਉੱਤੇ ਸੀ। ਪੰਜਾਬ ਨੂੰ ਅੰਗਰੇਜ਼ਾਂ ਤੋਂ ਸੁਰਖ਼ਰੂ ਰੱਖਣ ਖ਼ਾਤਰ ਦਲ ਪੰਥ ਦੇ ਸੱਤਵੇਂ ਮੁਖੀ ਜਥੇਦਾਰ ਹਨੂਮਾਨ ਸਿੰਘ ਨੇ 90 ਸਾਲ ਦੀ ਉਮਰ ਵਿਚ ਸੋਹਾਣਾ ਦੀ ਲੜਾਈ -ਚ ਅੰਗਰੇਜ਼ਾਂ ਨਾਲ ਟਾਕਰਾ ਕਰਦਿਆਂ ਸ਼ਹੀਦੀ ਪਾਈ। ਉਨ੍ਹਾਂ ਤੋਂ ਬਾਅਦ ਬੁੱਢਾ ਦਲ ਦੇ ਅੱਠਵੇਂ ਮੁਖੀ ਜਥੇਦਾਰ ਪ੍ਰਹਿਲਾਦ ਸਿੰਘ ਵੀ ਲੜਦਿਆਂ ਸ਼ਹੀਦੀ ਜਾਮ ਪੀਤਾ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਉੱਤੇ ਅੰਗਰੇਜ਼ ਹਕੂਮਤ ਦੀ ਸਥਾਪਤੀ ਉਪਰੰਤ ਨਿਹੰਗ ਸਿੰਘਾਂ ਦਾ ਸਿੱਧਾ ਟਕਰਾਅ ਸ਼ੁਰੂ ਹੋ ਗਿਆ। ਅੰਗਰੇਜ਼ਾਂ ਅਤੇ ਵਿਦੇਸ਼ੀ ਅਫ਼ਸਰਾਂ ਨੂੰ ਅਕਾਲੀ ਫ਼ੌਜਾਂ ਵੱਲੋਂ ਹਜ਼ਾਰਤ ਦੀ ਨਜ਼ਰ ਨਾਲ ਵੇਖਣ ਕਾਰਨ ਨਿਹੰਗ ਸਿੰਘ ਉਨ੍ਹਾਂ ਦੇ ਜ਼ੁਲਮ ਦਾ ਵਿਸ਼ੇਸ਼ ਨਿਸ਼ਾਨਾ ਬਣਦੇ ਸਨ। ਇਕ ਸਮਾਂ ਸੀ ਜਦੋਂ ਬੁੱਢਾ ਦਲ ਵਿਚ ਸਿੰਘਾਂ ਦੀ ਤੇਜ਼ੀ ਨਾਲ ਵਧਦੀ ਭਰਤੀ ਨੂੰ ਵੇਖਦਿਆਂ ਸਿੰਘ ਸਾਹਿਬ ਬਾਬਾ ਨਵਾਬ ਕਪੂਰ ਸਿੰਘ ਜੀ ਨੇ ਸਿਰ ਕੱਢ ਸਿਆਣੇ ਸਿੰਘਾਂ ਨਾਲ ਵਿਚਾਰ ਵਟਾਂਦਰੇ ਉਪਰੰਤ ਗੁਰਮਤਾ ਪਕਾਇਆ, ਬੁੱਢਾ ਦਲ ਦੀ ਅਗਵਾਈ ਵਿਚ ਪੰਜ ਤਰਨਾ ਦਲ ਬਣਾਏ ਤੇ ਇਨ੍ਹਾਂ ਦਾ ਉਤਾਰਾ ਪੰਜ ਸਰੋਵਰਾਂ -ਤੇ ਕੀਤਾ। ਇਹ ਸਮੂਹ ਤਰਨਾ ਦਲ ਅੱਜ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਵਿੱਚ ਹੀ ਵਿਚਰਦੇ ਹਨ। ਨਿਹੰਗ ਸਿੰਘਾਂ ਦੀਆਂ ਛਾਉਣੀਆਂ ਵਿਚ ‘ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਸ੍ਰੀ ਦਸਮ ਗ੍ਰੰਥ ਸਾਹਿਬ ਅਤੇ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਇਹ ਨਿੱਤਨੇਮ ਕਰਨ ਵਿੱਚ ਪੱਕੇ ਹਨ ਅਤੇ ਸਿੱਖ ਮਰਯਾਦਾ ਦੇ ਧਾਰਨੀ ਹਨ।ਸੁਰਾਪਾਨ ਤੋਂ ਪੂਰੀ ਤਰ੍ਹਾਂ ਸੰਕੋਚ ਕਰਦੇ ਹੋਏ ‘ਸੁਖਨਿਧਾਨ- ਦੀ ਮੌਜ ਵਿੱਚ ਵਿਚਰਦੇ ਹਨ ਅਤੇ ਆਪਣੇ ਦੁਆਰਾ ਝਟਕਾਏ ਚਟੰਗੇ ਦੇ ਮਾਸ ਦਾ ਸੇਵਨ ਕਰਦੇ ਹਨ। ਚੰਡੀ ਦੀ ਵਾਰ ਦਾ ਨਿੱਤ ਪਾਠ ਕਰਕੇ ਇਹ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ।ਇਨ੍ਹਾਂ ਦੁਆਰਾ ਵਰਤੀ ਗਈ ਸੰਕਟ ਦੇ ਸਮੇਂ ਨੂੰ ਹੁਲਾਰਾ ਦੇਣ ਵਾਲੀ ਸ਼ਬਦਾਵਲੀ (ਨਿਹੰਗ ਸਿੰਘਾਂ ਦੇ ਬੋਲੇ) ਇਨ੍ਹਾਂ ਦੀ ਚੜ੍ਹਦੀ ਕਲਾਂ ਵਾਲੀ ਮਾਨਸਿਕਤਾ ਦੀ ਪ੍ਰਤੀਕ ਹੈ।ਜਿਵੇਂ ਕਿ "ਗੱਜ ਕੇ ਜੈਕਾਰਾ ਗਜਾਵੈ ਸੋ ਫਤਹੇ ਪਾਵੇ, ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ। ਹਠੀਓ ਤਪੀਓ ਸ਼ਹੀਦੋ ਸਿੰਘੋ ਸਰਬਤ ਗੁਰੂ ਖਾਲਸਾ ਸਿੰਘ ਸਾਹਿਬ ਕੋ ਸਤਿ ਸ੍ਰੀ ਅਕਾਲ। ਬਾਂਕੀਆਂ ਫੌਜਾਂ ਦੇ ਮਾਲਕੋ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਰਖਿਓ ਬਿਰਧ ਬਾਣੇ ਦੀ ਲਾਜ।ਗੁਰਬਰ ਅਕਾਲ ਦੇਗ ਤੇਗ ਫਤਹ।ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫ਼ਤਹਿ ॥ ਮੌਜੂਦਾ ਸਮੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਪੰਜਾਬ ਭਾਰਤ (ਵਿਸ਼ਵ) ਦੇ ਚੌਦ੍ਹਵੇਂ ਮੌਜੂਦਾ ਜਥੇਦਾਰ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਦਲ ਪੰਥ ਦੀਆਂ ਸੇਵਾਵਾਂ ਨਿਭਾ ਰਹੇ ਹਨ। ਬੁੱਢਾ ਦਲ ਦੇ 13ਵੇਂ ਜਥੇਦਾਰ ਬਾਬਾ ਸੰਤਾ ਸਿੰਘ ਦਲ ਪੰਥ ਵਿੱਚ ਕਥਾ ਵਿਖਿਆਨ ਕਰਦੇ ਹੁੰਦੇ ਸਨ ਕਿ 8-9 ਸਾਲ ਦੀ ਬਚਪਨ ਆਯੂ ਵਿਚ ਹੀ ਭੁਜੰਗੀ ਬਲਬੀਰ ਸਿੰਘ ਸਪੁੱਤਰ ਸ- ਆਸਾ ਸਿੰਘ, ਅਰਜਨ ਨਗਰ ਪਟਿਆਲਾ, ਬੁੱਢਾ ਦਲ ਵਿਚ ਭਰਤੀ ਹੋ ਗਏ। ਇਨ੍ਹਾਂ ਨੇ ਦਲ ਪੰਥ ਵਿੱਚ ਵੱਖ ਵੱਖ ਸੇਵਾਵਾਂ ਸਮਰਪਿਤ ਭਾਵਨਾ ਨਾਲ ਨਿਭਾਈਆਂ। ਬਾਬਾ ਸੰਤਾ ਜੀ ਦੇ ਹਜ਼ੂਰੀ ਸੇਵਕ, ਗੜਵਈ ਵੀ ਰਹੇ ਫਿਰ ਪੀ. ਏ. ਅਤੇ ਮੁਖਤਾਰੇਆਮ ਵੀ ਬਣੇ, ਸਰਕਾਰੇ ਦਰਬਾਰੇ ਸਾਰੇ ਕਾਰਜ ਵੀ ਤਨਦੇਹੀ ਨਾਲ ਕਰਦੇ ਰਹੇ। ਬੁੱਢਾ ਦਲ ਦਾ ਧਾਰਮਿਕ ਵਿਸ਼ੇਸ਼ ਰਸਾਲਾ ਨਿਹੰਗ ਸਿੰਘ ਸੰਦੇਸ਼ ਦੇ ਸੰਪਾਦਕ ਵੀ ਰਹੇ। ਬਾਬਾ ਸੰਤਾ ਸਿੰਘ ਜੀ ਨੇ ਆਪਣੇ ਜਿਉਂਦੇ ਜੀਅ ਬਾਬਾ ਬਲਬੀਰ ਸਿੰਘ ਜੀ ਦੀਆਂ ਸੇਵਾਵਾਂ ਤੇ ਦਲ ਪੰਥ ਪ੍ਰਤੀ ਸਮਰਪਿਤ ਭਾਵਨਾ ਨੂੰ ਦੇਖਦਿਆਂ 18-04-2007 ਨੂੰ ਆਪਣਾ ਉੱਤਰਾਧਿਕਾਰੀ ਬਣਾ ਦਿੱਤਾ ਸੀ। ਬਾਬਾ ਬਲਬੀਰ ਸਿੰਘ ਨੇ 01-10-2007 ਨੂੰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵੇਂ ਤਖ਼ਤ ਦੀ ਬਤੌਰ ਜਥੇਦਾਰ ਕਮਾਂਡ ਸੰਭਾਲੀ ਅਤੇ ਗੁਰਮਤਿ ਪ੍ਰਚਾਰ, ਅੰਮ੍ਰਿਤ ਸੰਚਾਰ ਅਤੇ ਹੋਰ ਪੰਥਕ ਕਾਰਜਾਂ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਅ ਰਹੇ ਹਨ। ਉਨ੍ਹਾਂ ਸੇਵਾ ਮਾਰਗ ਵਿੱਚ ਅਨੇਕਾਂ ਨਵੇਂ ਨਿਸ਼ਾਨੇ ਤੇ ਮੀਲ ਪੱਥਰ ਸਥਾਪਤ ਕੀਤੇ ਹਨ। ਬੁੱਢਾ ਦਲ ਦੀਆਂ ਛਾਉਣੀਆਂ ਤੇ ਸਕੂਲਾਂ ਦੀਆਂ ਸੁੰਦਰ ਇਮਾਰਤਾਂ ਦੀਆਂ ਸੇਵਾਵਾਂ ਸ਼ੁਰੂ ਕਰਵਾਈਆਂ ਗਈਆਂ ਹਨ। ਹੋਰ ਬਹੁਤ ਸਾਰੀਆਂ ਛਾਉਣੀਆਂ ਵਿਚ ਨਵੀਂਆਂ ਇਮਾਰਤਾਂ ਦੀ ਉਸਾਰੀ ਦਾ ਕਾਰਜ ਅਤੇ ਜਾਇਦਾਦਾਂ ਦੀ ਸੰਭਾਲ ਸਫ਼ਲਤਾ ਪੂਰਵਕ ਇਹਨਾਂ ਵੱਲੋਂ ਜਾਰੀ ਹੈ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਡੂੰਘੀ ਦਿਲਚਸਪੀ ਲੈ ਕੇ ਹੋਰ ਨਵੀਂਆਂ ਛਾਉਣੀਆਂ ਅਤੇ ਉਨ੍ਹਾਂ ਦੀਆਂ ਸੁੰਦਰ ਇਮਾਰਤਾਂ ਉਸਾਰੀਆਂ ਹਨ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਦੀ ਯਾਦ ਵਿੱਚ ਬਹੁਤ ਸੁੰਦਰ ਤੇ ਯਾਦਗਾਰੀ ਗੇਟ ਡਿਉੜੀ ਨੁਮਾ ਅੰਮ੍ਰਿਤਸਰ ਸਾਹਿਬ ਵਿਖੇ ਬਣਾਇਆ ਗਿਆ ਹੈ। ਗੁ- ਮੱਲ ਅਖਾੜਾ ਪਾ- 6ਵੀਂ ਦੇ ਬਿਲਕੁਲ ਨਜ਼ਦੀਕ ਹੀ ਛੇ ਮੰਜ਼ਲੀ ਸਰਾਂ ਬਣਾਈ ਜਾ ਰਹੀ ਹੈ ਜਿਸ ਦੀ ਇਮਾਰਤ ਤਿਆਰ ਹੈ ਬਾਕੀ ਤਿਆਰੀ ਹੋ ਰਹੀ ਹੈ। ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਗੁਰਦੁਆਰਾ ਬੁੰਗਾ ਸਿੰਘ ਸਾਹਿਬ ਬਾਬਾ ਨਵਾਬ ਕਪੂਰ ਸਿੰਘ ਜੀ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਿਖੇ ਚਾਰਦੀਵਾਰੀ, ਸਿੰਘਾਂ ਲਈ ਅਰਾਮਦਾਇਕ ਰਹਾਇਸ਼ੀ ਕਮਰੇ, ਗੁਰੂ ਮਹਾਰਾਜ ਦਾ ਦਰਬਾਰ ਅਤੇ ਘੋੜਿਆਂ ਲਈ ਅਰਾਮਦਾਇਕ ਤਬੇਲਾ ਆਦਿ ਤਿਆਰ ਕੀਤੇ ਗਏ ਹਨ। ਬਾਬਾ ਬਲਬੀਰ ਸਿੰਘ ਅਕਾਲੀ ਦੀ ਦੂਰਅੰਦੇਸ਼ੀ ਦਾ ਸਿੱਟਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਪ੍ਰੇਰ ਕੇ ਬੁੱਢਾ ਦਲ ਦੇ ਸਾਰੇ ਮੁਖੀ ਜਥੇਦਾਰ ਸਾਹਿਬਾਨਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੁਸ਼ੋਭਿਤ ਕਰਵਾਇਆਂ ਗਈਆਂ ਹਨ। ਹਜ਼ਾਰਾ ਦੀ ਗਿਣਤੀ ਵਿਚ ਸੰਗਤਾਂ ਇਹਨਾਂ ਮਹਾਨ ਸ਼ਖ਼ਸੀਅਤਾਂ ਦੇ ਦਰਸ਼ਨ ਕਰਕੇ ਇਤਿਹਾਸ ਤੋਂ ਜਾਣੂ ਹੋ ਰਹੀਆਂ ਹਨ। ਬੁੱਢਾ ਦਲ ਦੇ ਸਾਰੇ ਮੁਖੀ ਜਥੇਦਾਰ ਸਾਹਿਬਾਨਾਂ ਦੀਆਂ ਜੀਵਨੀਆਂ ਲਿਖਵਾ ਕੇ ਪ੍ਰਕਾਸ਼ਿਤ ਕਰਨ ਦਾ ਮਹੱਤਵਪੂਰਨ ਗੁਰਮਤਾ, ਨਿਹੰਗ ਸਿੰਘਾਂ ਦਾ ਜੀਵਨ ਅਤੇ ਪਿਛੋਕੜ ਸੰਬੰਧੀ ਲਿਟਰੇਚਰ, ਨਿਹੰਗ ਸਿੰਘ ਸੰਦੇਸ਼ ਮਾਸਕ ਪੱਤਰ ਦਾ ਲਗਾਤਾਰ ਸਚਿਤਰ ਰੂਪ ਵਿੱਚ ਪ੍ਰਕਾਸ਼ਿਤ ਕਰਾਉਣਾ, ਸਮੂਹ ਛਾਉਣੀਆਂ ਦੀ ਸੁਚਿੱਤਰ ਪੁਸਤਕ ਆਦਿ ਜਿਹੇ ਸਾਰੇ ਕਾਰਜ ਕਰਾ ਰਹੇ ਹਨ। ਬੁੱਢਾ ਦਲ ਦੇ ਮੁਖੀ ਸਾਹਿਬਾਨਾਂ ਦੇ ਜੀਵਨ ਤੇ ਰੋਸ਼ਨੀ ਪਾਉਂਦੀਆਂ ਵੱਢ ਆਕਾਰੀ ਨਿੱਗਰ ਜਾਣਕਾਰੀ ਭਰਪੂਰ ਪੋਥੀਆਂ ਜਿਵੇਂ ਦਲ ਪੰਥ ਦੇ ਪਹਿਲੇ ਮੁਖੀ ਸਿੰਘ ਸਾਹਿਬ ਬਾਬਾ ਬਿਨੋਦ ਸਿੰਘ ਜੀ, ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ, ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਫੂੱਲਾ ਸਿੰਘ ਜੀ ਅਕਾਲੀ “ਨਿਹੰਗ ਸਿੰਘਾਂ ਦੇ ਖਾਲਸਾਈ ਗੜਗੱਜ ਬੋਲੇ”, ਆਦਿ ਛਪ ਚੁੱਕੀਆਂ ਸਨ। ਗੁਰੂ ਨਾਨਕ ਸਾਹਿਬ ਜੀ ਦੇ ਪੰਜ ਸੌ ਪੰਜਾਹ ਸਾਲਾਂ ਪ੍ਰਕਾਸ਼ ਪੁਰਬ ਤੇ ਪੰਜ ਸੌ ਪੰਜਾਹ ਪੰਨਿਆਂ ਦਾ ਨਿਹੰਗ ਸਿੰਘ ਸੰਦੇਸ਼ ਵਿਸ਼ੇਸ਼ ਅੰਕ, ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਤੇ ਵਿਸ਼ੇਸ਼ ਅੰਕ ਕੱਢੇ ਗਏ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾਵਹੀਰ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਦਲ ਪੰਥ ਨੂੰ ਵੱਡੀ ਦੇਣ ਹੈ। ਬੁੱਢਾ ਦਲ ਕਿਸੇ ਸਿਆਸੀ ਪਾਰਟੀ ਦਾ ਮੁਥਾਜ ਨਹੀਂ ਹੈ। ਉਨ੍ਹਾਂ ਵੱਲੋਂ ਨਿਹੰਗ ਸਿੰਘਾਂ ਸਮੇਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਪ੍ਰਚਾਰ ਯਾਤਰਾ -ਤੇ ਦੌਰਾਨ ਨਿਹੰਗ ਸਿੰਘਾਂ ਦੇ ਦੂਸਰੇ ਧੜੇ ਵੱਲੋਂ ਯਾਦਗਾਰ ਗੁਰਦੁਆਰਾ ਅਕਾਲ ਬੁੰਗਾ ਨਵਾਬ ਕਪੂਰ ਸਿੰਘ ਸੁਲਤਾਨਪੁਰ ਲੋਧੀ -ਤੇ ਜਬਰੀ ਕਬਜ਼ਾ ਜਮਾ ਲਿਆ ਜਾਣਾ ਬਹੁਤ ਹੀ ਮੰਦਭਾਗਾ ਹੈ। ਕਿਸੇ ਜ਼ਿੰਮੇਵਾਰ ਵਿਅਕਤੀ ਦੀ ਗੈਰ ਮੌਜੂਦਗੀ ਵਿਚ ਕਿਸੇ ਦੀ ਸਥਾਨ -ਤੇ ਹਮਲਾ ਕਰਨਾ ਕਮਜ਼ੋਰ ਮਨੁੱਖ ਦੀ ਨਿਸ਼ਾਨੀ ਹੈ। ਬਾਬਾ ਬਲਬੀਰ ਸਿੰਘ ਦੇ ਪਰਿਵਾਰ ਦੇ 7 ਜੀਅ ਇਨ੍ਹਾਂ ਲੜਾਈਆਂ ਕਾਰਨ ਜਾਨ ਗਵਾ ਚੁੱਕੇ ਹਨ। ਦਲ ਪੰਥ ਦੇ ਆਪਸੀ ਮਸਲੇ ਆਪਸ ਵਿਚ ਮਿਲ ਬੈਠ ਕੇ ਸੁਲਝਾ ਲਏ ਜਾਣੇ ਚਾਹੀਦੇ ਹਨ। ਕਿਸੇ ਵੀ ਸਿਆਸੀ ਧਿਰ ਨੂੰ ਅਪਰਾਧਿਕ ਬਿਰਤੀ ਵਾਲੇ ਵਿਅਕਤੀ ਜੋ ਅਮਨ ਸ਼ਾਂਤੀ ਲਈ ਖ਼ਤਰਾ ਹਨ, ਲਈ ਢਾਲ ਨਹੀਂ ਬਣਨਾ ਚਾਹੀਦਾ। ਇਹ ਵਿਵਾਦ ਨਹੀਂ ਸੀ ਹੋਣਾ ਚਾਹੀਦਾ, ਖ਼ਾਸ ਕਰ ਸਿਆਸੀ ਧਿਰਾਂ ਨੂੰ ਧਿਰ ਨਹੀਂ ਬਣਨਾ ਚਾਹੀਦਾ ।

Daily Dharaledar Online News Views and Reviews

Related News