ਨਾਟਕ &--39-ਏਕ ਬਾਬੂ ਕੀ ਮੌਤ” ਅਤੇ “ਰਿਸ਼ਤੋਂ ਕੇ ਭੰਵਰ ਮੇਂ” ਵਿੱਚ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ " />

ਤੇਜਿੰਦਰ ਮਹਿਤਾ ਨੇ ਕੀਤਾ ਓਪਨ ਜਿਮ ਦਾ ਉਦਘਾਟਨ -ਬਾਰਾਦਰੀ ਬਾਗ ਵਿਖੇ ਐਮਸੀ ਜੱਗੀ ਦੀਆਂ ਕੋਸ਼ਿਸ਼ਾਂ ਨਾਲ ਮੰਗ ਹੋਈ ਪੂਰੀ    ਮਾਨ ਸਰਕਾਰ ਦੀ ਨਿਵੇਕਲੀ ਪਹਿਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਹਾਈ-ਟੈਕ ਹੋਵੇਗਾ ਪੀ.ਆਰ.ਟੀ.ਸੀ.     ਗੁੰਮਸ਼ੁਦਾ ਬੱਚੀ ਦੇ ਵਾਰਸਾਂ ਦੀ ਭਾਲ, 10 ਸਤੰਬਰ ਤੱਕ ਸੰਪਰਕ ਕਰਨ ਦੀ ਅਪੀਲ    ਪੰਜਾਬ ਸਰਕਾਰ ਦੀ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਯੋਜਨਾ ਨਾਲ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਮਿਲੀ ਵੱਡੀ ਆਰਥਿਕ ਰਾਹਤ    ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੇ ਏਡੀਸੀ ਦੇ ਨਿਰਦੇਸ਼    ਫੂਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਭਾਰੀ ਟਰਬੂਲੈਂਸ ਦਾ ਸ਼ਿਕਾਰ, ਸੁਰੱਖਿਅਤ ਲੈਂਡਿੰਗ ਨਾਲ ਟਲਿਆ ਵੱਡਾ ਹਾਦਸਾ    ਸ਼ੇਖ ਹਸੀਨਾ ਦੇ ਵਰਚੁਅਲ ਸੰਬੋਧਨ 'ਤੇ ਭਾਰਤ ਦਾ ਸਪੱਸ਼ਟ ਰੁਖ, ਸਰਕਾਰ ਨੇ ਕਿਹਾ– ਪ੍ਰੋਗਰਾਮ ਨਾਲ ਕੋਈ ਅਧਿਕਾਰਕ ਸਬੰਧ ਨਹੀਂ    ਭਾਰੀ ਮੀਂਹ ਦਾ ਕਹਿਰ, ਕਈ ਰਾਜਾਂ ਵਿੱਚ ਰੈੱਡ ਅਲਰਟ ਜਾਰੀ; ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲ    ਓ.ਐਸ.ਡੀ ਸੁਖਵੀਰ ਸਿੰਘ ਅਤੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਵੱਲੋਂ ਪਿੰਡ ਰੁਲਦੂ ਸਿੰਘ ਵਾਲਾ ਅਤੇ ਬੰਗਾਂਵਾਲੀ ਵਿਖੇ 'ਲੋਕ ਮਿਲਣੀ'    ਮਾਨ ਸਰਕਾਰ ਦੀ ਮੁਲਾਜਮਾ ਪ੍ਰਤੀ ਚੰਗੀ ਸੋਚ - ਚੇਅਰਮੈਨ ਹਰਪਾਲ ਜੁਨੇਜਾ    
ਸਵਰਗੀ ਪ੍ਰੀਤਮ ਸਿੰਘ ਓਬਰਾਏ ਮੈਮੋਰੀਅਲ 15 ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ ਵਿਚ 22ਵੇਂ ਅਤੇ 23ਵੇਂ ਨਾਟਕ ਦੀ ਪ੍ਰਸਤੁਤੀ
November 29, 2023
Daily-Dharaledar-Online-News-Vie

Daily Dharaledar / Punjab

ਨਾਟਕ &--39-ਏਕ ਬਾਬੂ ਕੀ ਮੌਤ” ਅਤੇ “ਰਿਸ਼ਤੋਂ ਕੇ ਭੰਵਰ ਮੇਂ” ਵਿੱਚ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।

ਹਿਮਾਚਲ ਪ੍ਰਦੇਸ਼ ਅਤੇ ਕੋਲਕਾਤਾ ਦੇ ਕਲਾਕਾਰ ਛਾਏ

ਪਟਿਆਲਾ, 29 ਨਵੰਬਰ (ਅਮਰੀਕਇੰਦਰ ਸਿੰਘ) - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ, ਕਲਾ ਕ੍ਰਿਤੀ ਪਟਿਆਲਾ ਅਤੇ ਨਟਰਾਜ ਆਰਟਸ ਥੀਏਟਰ ਪਟਿਆਲਾ ਵੱਲੋਂ ਉੱਤਰੀ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਅੱਜ ਇੱਥੇ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਨੇੜੇ ਭਾਸ਼ਾ ਭਵਨ, ਸ਼ੇਰਾਂਵਾਲਾ ਗੇਟ, ਪਟਿਆਲਾ ਵਿਖੇ ਸਵ- ਪ੍ਰੀਤਮ ਸਿੰਘ ਓਬਰਾਏ ਮੈਮੋਰੀਅਲ 15 ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ ਦੇ 14ਵੇਂ ਦਿਨ ਰੰਗ ਪ੍ਰਿਆ ਥੀਏਟਰ ਸੋਸਾਇਟੀ, ਸੋਲਨ ਵੱਲੋਂ ਰਾਜੇਸ਼ ਕੁਮਾਰ ਦਾ ਲਿਖਿਆ ਅਤੇ ਹਿਤੇਸ਼ ਭਾਰਗਵ ਦੀ ਨਿਰਦੇਸ਼ਨਾ ਹੇਠ ਨਾਟਕ ਨਾਟਕ &--39-ਏਕ ਬਾਬੂ ਕੀ ਮੌਤ” ਪੇਸ਼ ਕੀਤਾ ਗਿਆ । ਦੂਜੇ ਨਾਟਕ ਦੇ ਰੂਪ ਵਿਚ ਰੰਗ ਸੰਸਕਾਰ ਥੀਏਟਰ ਗਰੁੱਪ, ਕੋਲਕਾਤਾ ਵੱਲੋਂ ਪ੍ਰਿਯਮ ਜਾਨੀ ਦਾ ਲਿਖਿਆ ਅਤੇ ਡਾ. ਦੇਸ ਰਾਜ ਮੀਨਾ ਦੇ ਨਿਰਦੇਸ਼ਨ ਹੇਠ “ਰਿਸ਼ਤੋਂ ਕੇ ਭੰਵਰ ਮੇਂ” ਨਾਟਕ ਪ੍ਰਸਤੁਤ ਕੀਤਾ ਗਿਆ, ਜਿਸ ਵਿੱਚ ਸਾਰੇ ਕਲਾਕਾਰਾਂ ਨੇ ਬਾਖੂਬੀ ਨਾਲ ਆਪਣੇ ਜੌਹਰ ਦਿਖਾਏ। ਅਤੇ ਆਪਣੀ ਅਦਾਕਾਰੀ ਦੇ ਹੁਨਰ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਪਹਿਲੇ ਨਾਟਕ “ਏਕ ਬਾਬੂ ਕੀ ਮੌਤ” ਲੇਖਕ ”ਐਨਤੋਨ ਚੋਖਵ” ਦੀ ਮਸ਼ਹੂਰ ਕਹਾਣੀ“ਡੈਥ ਆਫ ਏ ਕਲਰਕ” ਤੇ ਆਧਾਰਿਤ ਹੈ। ਇਕ ਪਾਤਰੀ ਇਸ ਨਾਟਕ ਵਿਚ ਛੋਟੇ ਅਹੁਦੇ ਉਤੇ ਕੰਮ ਕਰ ਰਹੇ ਸਰਕਾਰੀ ਕਲਰਕ ਬਾਬੂ ਲਾਲ ਦੀ ਕਹਾਣੀ ਹੈ ਜੋ ਸ਼ੋਲੇ ਫਿਲਮ ਦਾ ਦੀਵਾਨਾ ਹੈ। ਥੀਏਟਰ ਵਿਚ ਫਿਲਮ ਦੇਖਦੇ ਹੋਏ ਉਸ ਨੂੰ ਬਹੁਤ ਜੋਰ ਦੀ ਇਕ ਛਿੱਕ ਆਉਂਦੀ ਹੈ ਜੋ ਉਸਦੀ ਜਾਨ ਦੀ ਮੁਸੀਬਤ ਬਣ ਜਾਂਦੀ ਹੈ। ਮਾਫੀ ਮੰਗਣ ਲਈ ਬਾਬੂ ਲਾਲ ਦੀ ਹਾਲਤ ਤਰਸਯੋਗ ਅਤੇ ਹਾਸੋਹੀਣੀ ਬਣ ਜਾਂਦੀ ਹੈ. ਮਾਫੀ ਨਾ ਮਿਲਣ ਦੀ ਪਰੇਸ਼ਾਨੀ ਅਤੇ ਡਰ ਦੀ ਕੀਮਤ ਬਾਬੂ ਲਾਲ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪੈਂਦੀ ਹੈ। ਜਿਸ ਤਰ੍ਹਾਂ ਇਸਦੀ ਕਹਾਣੀ ਸਰਕਾਰੀ ਤੰਤਰ ਉਤੇ ਇਕ ਕਰਾਰਾ ਵਿਅੰਗ ਹੈ ਉਸੇ ਤਰਾਂ ਇਹ ਛੋਟੇ ਅਹੁਦੇ ਵਾਲੇ ਵਿਅਕਤੀ ਦੀ ਮਨੋਦਸ਼ਾ ਨੂੰ ਦਰਸਾਉਂਦਾ ਹੈ। ਦੂਜਾ ਨਾਟਕ ‘ਰਿਸ਼ਤੋਂ ਕੇ ਭਵਰ ਮੇਂ- ਦੀ ਕਹਾਣੀ ਦੋ ਔਰਤਾਂ ਦੀ ਕਹਾਣੀ ਹੈ ਜੋ ਇੱਕੋ ਵਿਅਕਤੀ ਨੂੰ ਪਿਆਰ ਕਰਦੀਆਂ ਹਨ। ਉਸਦਾ ਨਾਮ ਗੋਵਿੰਦ ਹੈ, ਇੱਕ ਔਰਤ ਉਹ ਹੈ ਜੋ ਉਸਦੀ ਪਤਨੀ ਹੈ। ਅਤੇ ਦੂਜੀ ਔਰਤ ਉਹ ਵੇਸਵਾ ਹੈ ਜਿਸਦੇ ਕੋਲ ਗੋਵਿੰਦ ਜਾਂਦਾ ਹੈ। ਇੱਕ ਦਿਨ ਗੋਵਿੰਦ ਦੀ ਪਤਨੀ ਵੇਸਵਾ ਦੇ ਘਰ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਤੂੰ ਮੇਰੇ ਪਤੀ ਨੂੰ ਛੱਡ ਦੇ। ਵੇਸਵਾ ਕਹਿੰਦੀ ਹੈ ਕਿ ਗੋਵਿੰਦ ਮੈਨੂੰ ਪਿਆਰ ਕਰਦਾ ਹੈ। ਮੈਂ ਇੱਕ ਕੰਮ ਕਰਾਂਗੀ ਕਿ ਤੁਸੀਂ ਅਤੇ ਮੈਂ ਇਕੱਠੇ ਰਹਿਣਾ ਸ਼ੁਰੂ ਕਰ ਦੇਵਾਂਗੇ ਜਿਸ ਨਾਲ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਗੋਵਿੰਦ ਨੂੰ ਇੱਥੇ ਆਉਣ ਦੀ ਵੀ ਲੋੜ ਨਹੀਂ ਪਵੇਗੀ। ਗੋਵਿੰਦ ਸਾਨੂੰ ਦੋਵਾਂ ਨੂੰ ਬਰਾਬਰ ਪਿਆਰ ਕਰੇਗਾ। ਇਹ ਨਾਟਕ ਦੋ ਔਰਤਾਂ ਵਿਚਕਾਰ ਚੱਲ ਰਹੇ ਸੰਘਰਸ਼ ਨੂੰ ਦਰਸਾਉਂਦਾ ਹੈ। ਕਈ ਵਾਰ ਰਿਸ਼ਤੇ ਅਜਿਹੇ ਹੁੰਦੇ ਹਨ ਕਿ ਇਨਸਾਨ ਇਨ੍ਹਾਂ &--39-ਚ ਫਸ ਜਾਂਦਾ ਹੈ ਅਤੇ ਉਨ੍ਹਾਂ &--39-ਚੋਂ ਨਿਕਲਣਾ ਆਸਾਨ ਨਹੀਂ ਹੁੰਦਾ। ਇਹ ਰਿਸ਼ਤੇ ਜ਼ਿੰਦਗੀ ਭਰ ਚੱਲਦੇ ਰਹਿੰਦੇ ਹਨ। ਫੈਸਟੀਵਲ ਡਾਇਰੈਕਟਰ ਪਰਮਿੰਦਰ ਪਾਲ ਕੌਰ ਅਤੇ ਗੋਪਾਲ ਸ਼ਰਮਾ ਨੇ ਦੱਸਿਆ ਕਿ 14 ਦਿਨਾਂ ਦੋਰਾਨ ਇਸ ਨਾਟਕ ਸਮਾਰੋਹ ਵਿਚ ਹੁਣ ਤਕ 23 ਨਾਟਕ ਪੇਸ਼ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿਚ 14 ਰਾਜਾਂ ਦੇ ਕਲਾਕਾਰਾਂ ਵੱਲੋਂ ਬਹੁਤ ਹੀ ਸ਼ਾਨਦਾਰ ਨਾਟਕਾ ਦੀਆਂ ਸਫਲ ਪ੍ਰਸਤੁਤੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਦਰਸ਼ਕਾਂ ਨੇ ਕਾਫੀ ਪ੍ਰਸੰਸਾ ਕੀਤੀ ਹੈ। ਇਸ ਮੌਕੇ ਪੈਨਲ ਵਿਚ ਮੁੱਖ ਮਹਿਮਾਨ ਡਾ. ਕਰਮਜੀਤ ਸਿੰਘ ਵਾਈਸ ਚਾਂਸਲਰ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ, ਨਵਦੀਪ ਢੀਂਗਰਾ, ਪ੍ਰਧਾਨ ਪਟਿਆਲਾ ਮੀਡੀਆ ਕਲੱਬ ਅਤੇ ਡਾ. ਰਾਜਦੀਪ ਸਿੰਘ ਚੇਅਰਮੈਨ ਪਲੇਵੇਜ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਅਤੇ ਥੀਏਟਰ ਪ੍ਰਮੋਟਰ ਸ਼ਾਮਿਲ ਸਨ, ਜਿਨ੍ਹਾਂ ਨੇ ਇਸ ਮੌਕੇ ਸਾਰੇ ਕਲਾਕਾਰਾਂ ਨੂੰ ਨਾਟਕ ਦੀ ਸਫ਼ਲ ਪੇਸ਼ਕਾਰੀ ਲਈ ਵਧਾਈ ਦਿੱਤੀ। ਇਨ੍ਹਾਂ ਮਹਿਮਾਨਾਂ ਨੇ 14 ਰਾਜਾਂ ਦੀਆਂ 5 ਮਹਿਲਾ ਨਿਰਦੇਸ਼ਕਾਂ ਸਮੇਤ 25 ਥੀਏਟਰ ਗਰੁੱਪਾਂ ਨੂੰ ਸ਼ਾਮਲ ਕਰਨ ਲਈ ਫੈਸਟੀਵਲ ਡਾਇਰੈਕਟਰ ਪਰਮਿੰਦਰ ਪਾਲ ਕੌਰ ਅਤੇ ਗੋਪਾਲ ਸ਼ਰਮਾ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਮੂਹ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਰੰਗਮੰਚ ਸੰਸਥਾ ਨੂੰ 5100 ਰੁਪਏ ਦਾ ਨਕਦ ਇਨਾਮ, ਕਲਾਕਾਰਾਂ ਨੂੰ ਸੋਨ ਤਗਮੇ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲਾਕ੍ਰਿਤੀ ਦੇ ਚੇਅਰਮੈਨ ਸ. ਮਨਜੀਤ ਸਿੰਘ ਨਾਰੰਗ, ਆਈ.ਏ.ਐਸ (ਸੇਵਾਮੁਕਤ), ਸਰਬੱਤ ਦਾ ਭਲਾ ਟਰੱਸਟ ਦੇ ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ, ਡਾ.ਆਰ.ਐਸ.ਅਟਵਾਲ, ਐਡਵੋਕੇਟ ਜੋਗਿੰਦਰ ਜਿੰਦੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਦਾਕਾਰ, ਥੀਏਟਰ ਪ੍ਰਮੋਟਰ ਅਤੇ ਦਰਸ਼ਕ ਹਾਜ਼ਰ ਸਨ। ਨਾਟਕ ਮੇਲੇ ਵਿੱਚ ਮੰਚ ਸੰਚਾਲਕ ਦੀ ਭੂਮਿਕਾ ਡਾ- ਮੰਜੂ ਅਰੋੜਾ ਨੇ ਬਾਖੂਬੀ ਨਿਭਾਈ।

Daily Dharaledar Online News Views and Reviews


Recommended Posts