September 20, 2026
ਅਬੂ ਧਾਬੀ ’ਚ ਮੁੜ ਧਮਾਲ ਪਾਉਣਗੇ ਸਲਮਾਨ ਖ਼ਾਨ, ਕਰਨ ਜੌਹਰ ਤੇ ਵਰੁਣ ਧਵਨ ਕਰਨਗੇ ਹੋਸਟਿੰਗ
Prabhsimran Singh / Dubai
ਬੌਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਇੱਕ ਵਾਰ ਫਿਰ IIFA Awards ਦੇ ਮੰਚ ’ਤੇ ਆਪਣੀ ਅਦਾਕਾਰੀ ਅਤੇ ਡਾਂਸ ਦਾ ਜਲਵਾ ਦਿਖਾਉਣ ਲਈ ਤਿਆਰ ਹਨ। IIFA Weekend & Awards 2027 ਦਾ 27ਵਾਂ ਐਡੀਸ਼ਨ 22 ਅਤੇ 23 ਜਨਵਰੀ 2027 ਨੂੰ ਅਬੂ ਧਾਬੀ ਦੇ ਯਾਸ ਆਈਲੈਂਡ ਸਥਿਤ Etihad Arena ਵਿੱਚ ਕਰਵਾਇਆ ਜਾਵੇਗਾ। ਸਲਮਾਨ ਖ਼ਾਨ ਨੇ ਕਿਹਾ ਕਿ ਆਈਫਾ ਨਾਲ ਉਨ੍ਹਾਂ ਦਾ ਰਿਸ਼ਤਾ ਕਾਫ਼ੀ ਪੁਰਾਣਾ ਹੈ ਅਤੇ ਇਹ ਸਿਰਫ਼ ਐਵਾਰਡ ਸ਼ੋਅ ਨਹੀਂ, ਸਗੋਂ ਭਾਰਤੀ ਸਿਨੇਮਾ, ਕਲਾਕਾਰਾਂ ਅਤੇ ਦਰਸ਼ਕਾਂ ਦਾ ਜਸ਼ਨ ਹੈ। ਉਨ੍ਹਾਂ ਕਿਹਾ ਕਿ ਆਈਫਾ ਦੇ ਮੰਚ ’ਤੇ ਕਈ ਵਾਰ ਪਰਫਾਰਮ ਕਰਨ ਦੇ ਬਾਵਜੂਦ ਅਬੂ ਧਾਬੀ ਵਾਪਸ ਆਉਣਾ ਉਨ੍ਹਾਂ ਲਈ ਹਮੇਸ਼ਾ ਖ਼ਾਸ ਹੁੰਦਾ ਹੈ। ਇਸ ਵਾਰ IIFA Awards 2027 ਦੀ ਮੇਜ਼ਬਾਨੀ ਕਰਨ ਜੌਹਰ ਅਤੇ ਵਰੁਣ ਧਵਨ ਕਰਨਗੇ। ਉੱਥੇ ਹੀ IIFA Digital Awards 2027 ਨੂੰ ਪੰਕਜ ਓਝਾ (ਤ੍ਰਿਪਾਠੀ) ਅਤੇ ਅਲੀ ਫ਼ਜ਼ਲ ਹੋਸਟ ਕਰਨਗੇ। ਵਰਕਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖ਼ਾਨ ਜਲਦ ਹੀ ਨਿਰਦੇਸ਼ਕ ਅਪੂਰਵ ਲਖੀਆ ਦੀ ਫ਼ਿਲਮ ‘ਮਾਤਰੂਭੂਮੀ’ ਵਿੱਚ ਨਜ਼ਰ ਆਉਣਗੇ। ਫ਼ਿਲਮ ਵਿੱਚ ਚਿਤਰਾਂਗਦਾ ਸਿੰਘ ਵੀ ਮੁੱਖ ਭੂਮਿਕਾ ਵਿੱਚ ਹਨ ਅਤੇ ਇਹ 2020 ਦੀ ਗਲਵਾਨ ਘਾਟੀ ਝੜਪ ’ਤੇ ਆਧਾਰਿਤ ਦੱਸੀ ਜਾ ਰਹੀ ਹੈ।
Salman Khan Iifa Awards 2027 Iifa 2027 Abu Dhabi Yas Island Etihad Arena Karan Johar Varun Dhawan Ali Fazal Pankaj Tripathi Matrubhoomi Bollywood News Entertainment News Bollywood Iifa Awards