ਰਾਸ਼ਟਰੀ ਏਕਤਾ ਅਤੇ ਅਖੰਡਤਾ ਦਾ ਸੰਦੇਸ਼ ਦਿੰਦਾ ਹੋਇਆ ਕਈ ਰੰਗਾ -ਚ ਰੰਗਿਆ ਨਾਟਕ ਮੇਲਾ

ਪੰਜਾਬ ’ਚ ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ, ਪਾਵਰ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ    ਡਾ. ਗੁਰਪ੍ਰੀਤ ਕੌਰ ਨੇ ਮਜੀਠੀਆ-ਖਹਿਰਾ ਖ਼ਿਲਾਫ਼ ਦਰਜ ਕਰਵਾਇਆ ਅਪਰਾਧਿਕ ਮਾਣਹਾਨੀ ਕੇਸ    ਦਿੜ੍ਹਬਾ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਹਾਈ ਕੋਰਟ ਸਖ਼ਤ, ਨਿਰਪੱਖ ਜਾਂਚ ਦੇ ਨਿਰਦੇਸ਼    ਸਚਿਨ ਪਾਇਲਟ ਦੀ ਐਂਟਰੀ ਨਾਲ ਇੱਕ ਮੰਚ ’ਤੇ ਆਏ ਪੰਜਾਬ ਕਾਂਗਰਸ ਦੇ ਧੜੇ    ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ    ਭਗਵੰਤ ਮਾਨ ਦੀ ‘ਨਕਲੀ ਪੱਗ’ ਵਾਲੀ ਟਿੱਪਣੀ ’ਤੇ ਨਾਇਬ ਸੈਣੀ ਦਾ ਪਲਟਵਾਰ, ਕਿਹਾ- ਗੁਰੂ ਸਾਹਿਬਾਨ ਤੋਂ ਮੁਆਫ਼ੀ ਮੰਗਣ    ਪੰਜਾਬ ਦੀ ਸਿਆਸਤ ’ਚ ਵੱਡੀ ਹਲਚਲ, ਪ੍ਰਕਾਸ਼ ਬਾਦਲ ਦੇ ਚਚੇਰੇ ਭਰਾ ਭਾਜਪਾ ’ਚ ਜਾਣਗੇ   
ਸਵਰਗੀ ਪ੍ਰੀਤਮ ਸਿੰਘ ਓਬਰਾਏ ਮੈਮੋਰੀਅਲ 15 ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ
November 30, 2023
Daily-Dharaledar-Online-News-Vie

Daily Dharaledar / Punjab

ਰਾਸ਼ਟਰੀ ਏਕਤਾ ਅਤੇ ਅਖੰਡਤਾ ਦਾ ਸੰਦੇਸ਼ ਦਿੰਦਾ ਹੋਇਆ ਕਈ ਰੰਗਾ -ਚ ਰੰਗਿਆ ਨਾਟਕ ਮੇਲਾ

ਨਾਟਕ “ਅਵਾਰੇ” ਵਿੱਚ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।

ਪਟਿਆਲਾ, 30 ਨਵੰਬਰ (ਅਮਰੀਕਇੰਦਰ ਸਿੰਘ) - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ, ਕਲਾ ਕ੍ਰਿਤੀ ਪਟਿਆਲਾ ਅਤੇ ਨਟਰਾਜ ਆਰਟਸ ਥੀਏਟਰ ਪਟਿਆਲਾ ਵੱਲੋਂ ਉੱਤਰੀ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਅੱਜ ਇੱਥੇ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਨੇੜੇ ਭਾਸ਼ਾ ਭਵਨ, ਸ਼ੇਰਾਂਵਾਲਾ ਗੇਟ, ਪਟਿਆਲਾ ਵਿਖੇ ਸਵ- ਪ੍ਰੀਤਮ ਸਿੰਘ ਓਬਰਾਏ ਮੈਮੋਰੀਅਲ 15 ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ ਦੇ 15ਵੇਂ ਦਿਨ ਅਲੰਕਾਰ ਥੀਏਟਰ ਗਰੁੱਪ ਚੰਡੀਗੜ ਵੱਲੋਂ ਭਗਵਤੀ ਚਰਨ ਵਰਮਾ ਦਾ ਲਿਖਿਆ ਅਤੇ ਚਕਰੇਸ਼ ਕੁਮਾਰ ਦੀ ਨਿਰਦੇਸ਼ਨਾ ਹੇਠ ਨਾਟਕ ਨਾਟਕ “ਅਵਾਰੇ” ਪੇਸ਼ ਕੀਤਾ ਗਿਆ । ਇਹ ਨਾਟਕ 5 ਨੌਜਵਾਨ ਮੁੰਡਿਆਂ ਦੇ ਆਲੇ-ਦੁਆਲੇ ਘੁੰਮਦਾ ਹੈ ਜੋ ਵਰਤਮਾਨ ਵਿੱਚ ਪੰਜਾਬ, ਹਿਮਾਚਲ, ਬਨਾਰਸ, ਅਤੇ ਹਰਿਆਣੇ ਦੇ ਬੰਬਈ ਵਿੱਚ ਰਹਿ ਰਹੇ ਹਨ। ਸਾਰੇ ਕਿਸੇ ਨਾ ਕਿਸੇ ਦਿਨ ਅਭਿਨੇਤਾ ਬਣਨ ਦੀ ਉਮੀਦ ਨਾਲ ਬੰਬਈ ਆਏ ਸਨ ਪਰ ਕਿਸੇ ਦਿਨ ਕੰਮ ਮਿਲਣ ਅਤੇ ਹੋਰ ਦਿਨ ਉਸੇ ਰੁਟੀਨ ਨਾਲ ਰਹਿਣ ਲਈ ਰੋਜ਼ਾਨਾ ਸੰਘਰਸ਼ ਕਰ ਰਹੇ ਹਨ। ਬਨਾਰਸ ਦਾ ਮੁੰਡਾ (ਕਮਲ ਤਿਵਾਰੀ), ਜੋ ਕਦੇ ਆਪਣੇ ਕਾਲਜ ਦਾ ਪ੍ਰਧਾਨ ਸੀ, ਬਨਾਰਸ ਦੀ ਇੱਕ ਕੁੜੀ (ਸਰਸਵਤੀ) ਨਾਲ ਪਿਆਰ ਕਰਦਾ ਹੈ। ਦੋਵੇਂ ਆਪਣੇ ਜੱਦੀ ਸ਼ਹਿਰ ਤੋਂ ਬੰਬਈ ਭੱਜ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਕਿਉਂਕਿ ਲੜਕੀ ਵੇਸਵਾ ਹੈ। ਇਹ ਸਾਰੇ ਸੰਘਰਸ਼, ਰਾਜਨੀਤੀ, ਪਿਆਰ ਅਤੇ ਵਿਸ਼ਵਾਸਘਾਤ ਦੇ ਰਾਹਾਂ ਦਾ ਸਫ਼ਰ ਕਰਦੇ ਹੋਏ ਮੈਦਾਨ ਵਿੱਚ ਕੰਮ ਲੈਣ ਲਈ ਸੰਘਰਸ਼ ਕਰ ਰਹੇ ਹਨ। ਉਹਨਾਂ ਦੇ ਰਸਤੇ ਉਹਨਾਂ ਦੀ ਮੰਜ਼ਿਲ ਵਿੱਚ ਕਿਹੜੇ ਮੋੜ ਲੈਣਗੇ, ਕੀ ਉਹ ਪਹੁੰਚਣਗੇ ਜਾਂ ਗੁਆਚ ਜਾਣਗੇ? ਫੈਸਟੀਵਲ ਡਾਇਰੈਕਟਰ ਪਰਮਿੰਦਰ ਪਾਲ ਕੌਰ ਅਤੇ ਗੋਪਾਲ ਸ਼ਰਮਾ ਨੇ ਦੱਸਿਆ ਕਿ 15 ਦਿਨਾਂ ਦੋਰਾਨ ਇਸ ਨਾਟਕ ਸਮਾਰੋਹ ਵਿਚ ਹੁਣ ਤਕ 24 ਨਾਟਕ ਪੇਸ਼ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿਚ 14 ਰਾਜਾਂ ਦੇ ਕਲਾਕਾਰਾਂ ਵੱਲੋਂ ਬਹੁਤ ਹੀ ਸ਼ਾਨਦਾਰ ਨਾਟਕਾ ਦੀਆਂ ਸਫਲ ਪ੍ਰਸਤੁਤੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਦਰਸ਼ਕਾਂ ਨੇ ਕਾਫੀ ਪ੍ਰਸੰਸਾ ਕੀਤੀ ਹੈ। ਇਸ ਮੌਕੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰਸਟੀ ਡਾ. ਐਸ.ਪੀ.ਸਿੰਘ ਓਬਰਾਏ ਨੇ ਸਮੁੱਚੇ ਨਾਟਕ ਮੇਲੇ ਦੀ ਸਫਲਤਾ ਲਈ ਫੈਸਟੀਵਲ ਡਾਇਰੈਕਟਰ ਪਰਮਿੰਦਰ ਪਾਲ ਕੌਰ ਅਤੇ ਗੋਪਾਲ ਸ਼ਰਮਾ ਨੂੰ ਜਿੱਥੇ ਵਧਾਈ ਉੱਥੇ ਨਾਲ ਹੀ ਉਹਨਾਂ ਨੇ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਕਿ ਇਸ ਮੇਲੇ ਵਿਚ ਪਹਿਲੀ ਵਾਰ 14 ਰਾਜਾਂ ਦੀਆਂ 5 ਮਹਿਲਾ ਨਿਰਦੇਸ਼ਕਾਂ ਸਮੇਤ 25 ਥੀਏਟਰ ਗਰੁੱਪਾਂ ਨੂੰ ਆਪਣੀਆਂ ਪੇਸ਼ਕਾਰੀਆਂ ਕਰਨ ਦਾ ਅਵਸਰ ਮਿਲਿਆ। ਜਿਸ ਵਿਚ 400 ਤੋਂ ਵੱਧ ਕਲਾਕਾਰ ਅਤੇ ਪ੍ਰਬੰਧਕ ਸ਼ਾਮਿਲ ਹੋਏ। ਡਾ. ਓਬਰਾਏ ਨੇ ਇਸ ਮੌਕੇ ਆਪਣੇ ਸੰਦੇਸ਼ ਰਾਹੀਂ ਇਹ ਵੀ ਆਖਿਆ ਕਿ ਅਜਿਹੇ ਨਾਟਕ ਮੇਲਿਆਂ ਨਾਲ ਆਪਸੀ ਭਾਈਚਾਰਾ, ਰਾਸ਼ਟਰੀ ਏਕਤਾ ਤੇ ਅਖੰਡਤਾ ਨੂੰ ਮਜਬੂਤੀ ਮਿਲੀ ਹੈ ਅਤੇ ਕਲਾਕਾਰਾਂ ਵਿਚ ਇਕ ਰਾਜ ਤੋਂ ਦੂਜੇ ਰਾਜਾਂ ਵਿਚ ਜਾਣ ਨਾਲ ਸਭਿਆਚਾਰਕ ਆਦਾਨ ਪ੍ਰਦਾਨ ਵਿਚ ਵਾਧਾ ਹੋਇਆ ਹੈ। ਪੂਰੇ ਪਟਿਆਲਾ ਸ਼ਹਿਰ ਵੱਲੋਂ ਮੇਜਬਾਨੀ ਕਰਕੇ ਪਟਿਆਲਵੀ ਬਹੁਤ ਖੁਸ਼ ਹੋਏ ਹਨ ਅਤੇ ਇਹ ਨਾਟਕ ਮੇਲਾ ਕਈ ਰੰਗਾਂ ਵਿਚ ਰੰਗਿਆ ਗਿਆ ਅਤੇ ਮੁੜ ਤੋਂ ਇਹ ਨਾਟਕ ਮੇਲਾ ਸਾਲ 2024 ਵਿਚ 16 ਨਵੰਬਰ ਤੋਂ 30 ਨਵੰਬਰ ਤਕ ਹੋਵੇਗਾ। ਇਸ ਅਵਸਰ ਤੇ ਪੈਨਲ ਵਿਚ ਮੁੱਖ ਮਹਿਮਾਨ ਜਸਟਿਸ ਐਮ.ਐਮ.ਐਸ. ਬੋਦੀ (ਰਿਟਾ.) ਚੰਡੀਗੜ, ਡਾ. ਰਾਜ ਬਹਾਦੁਰ, ਸਾਬਕਾ ਵਾਈਸ ਚਾਂਸਲਰ, ਸ. ਗੁਰਜੀਤ ਸਿੰਘ ਓਬਰਾਏ ਚੰਡੀਗੜ੍ਹ ਅਤੇ ਸ਼੍ਰੀਮਤੀ ਮਨਿੰਦਰ ਕੌਰ ਓਬਰਾਏ ਸੋਸ਼ਲ ਵਰਕਰ ਅਤੇ ਥੀਏਟਰ ਪ੍ਰਮੋਟਰ ਸ਼ਾਮਿਲ ਸਨ, ਜਿਨ੍ਹਾਂ ਨੇ ਇਸ ਮੌਕੇ ਸਾਰੇ ਕਲਾਕਾਰਾਂ ਨੂੰ ਨਾਟਕ ਦੀ ਸਫ਼ਲ ਪੇਸ਼ਕਾਰੀ ਲਈ ਵਧਾਈ ਦਿੱਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਮੂਹ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਰੰਗਮੰਚ ਸੰਸਥਾ ਨੂੰ 5100 ਰੁਪਏ ਦਾ ਨਕਦ ਇਨਾਮ, ਕਲਾਕਾਰਾਂ ਨੂੰ ਸੋਨ ਤਗਮੇ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲਾਕ੍ਰਿਤੀ ਦੇ ਚੇਅਰਮੈਨ ਸ. ਮਨਜੀਤ ਸਿੰਘ ਨਾਰੰਗ, ਆਈ.ਏ.ਐਸ (ਸੇਵਾਮੁਕਤ), ਸਰਬੱਤ ਦਾ ਭਲਾ ਟਰੱਸਟ ਦੇ ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ, ਡਾ.ਆਰ.ਐਸ.ਅਟਵਾਲ, ਐਡਵੋਕੇਟ ਜੋਗਿੰਦਰ ਜਿੰਦੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਦਾਕਾਰ, ਥੀਏਟਰ ਪ੍ਰਮੋਟਰ ਅਤੇ ਦਰਸ਼ਕ ਹਾਜ਼ਰ ਸਨ। ਨਾਟਕ ਮੇਲੇ ਵਿੱਚ ਮੰਚ ਸੰਚਾਲਕ ਦੀ ਭੂਮਿਕਾ ਡਾ- ਮੰਜੂ ਅਰੋੜਾ ਨੇ ਬਾਖੂਬੀ ਨਿਭਾਈ।

Daily Dharaledar Online News Views and Reviews


Recommended Posts